Bible App logo
Search Icon

1 ਰਾਜਿਆਂ 15

15
ਯਹੂਦਾਹ ਦਾ ਰਾਜਾ ਅਬੀਜਾਮ
1ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ, ਅਬੀਜਾਮ ਯਹੂਦਾਹ ਦਾ ਰਾਜਾ ਬਣਿਆ, 2ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
3ਉਸ ਨੇ ਆਪਣੇ ਪਿਤਾ ਵਰਗਾ ਚਾਲ-ਚਲਣ ਕਾਇਮ ਰੱਖਿਆ ਅਤੇ ਆਪਣੇ ਪਿਤਾ ਵਾਂਗ ਸਾਰੇ ਪਾਪ ਕੀਤੇ। ਉਸ ਦਾ ਦਿਲ ਆਪਣੇ ਪੂਰਵਜ ਦਾਵੀਦ ਵਾਂਗ ਯਾਹਵੇਹ, ਉਸ ਦੇ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ। 4ਫਿਰ ਵੀ, ਦਾਵੀਦ ਦੀ ਖਾਤਰ ਉਸ ਦੇ ਯਾਹਵੇਹ ਪਰਮੇਸ਼ਵਰ ਨੇ ਉਸ ਨੂੰ ਯੇਰੂਸ਼ਲੇਮ ਵਿੱਚ ਇੱਕ ਦੀਪਕ ਦੇ ਕੇ ਉਸ ਦੇ ਉੱਤਰਾਧਿਕਾਰੀ ਲਈ ਇੱਕ ਪੁੱਤਰ ਪੈਦਾ ਕੀਤਾ ਅਤੇ ਯੇਰੂਸ਼ਲੇਮ ਨੂੰ ਮਜ਼ਬੂਤ ਬਣਾ ਦਿੱਤਾ। 5ਕਿਉਂ ਜੋ ਦਾਵੀਦ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੀ ਸਾਰੀ ਉਮਰ ਯਾਹਵੇਹ ਦੇ ਕਿਸੇ ਵੀ ਹੁਕਮ ਨੂੰ ਮੰਨਣ ਵਿੱਚ ਅਸਫ਼ਲ ਨਹੀਂ ਰਿਹਾ ਸੀ, ਸਿਵਾਏ ਊਰੀਯਾਹ ਹਿੱਤਾਈ।
6ਅਬੀਯਾਹ ਦੇ ਜੀਵਨ ਕਾਲ ਵਿੱਚ ਅਤੇ ਰਹਬੁਆਮ ਵਿਚਕਾਰ ਲੜਾਈ ਹੁੰਦੀ ਰਹੀ। 7ਅਬੀਜਾਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਕੀਤੀਆਂ ਗਈਆਂ ਹਨ ਅਬੀਜਾਮ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। 8ਅਤੇ ਅਬੀਜਾਮ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਆਸਾ ਉਸ ਤੋਂ ਬਾਅਦ ਰਾਜਾ ਬਣਿਆ।
ਯਹੂਦਾਹ ਦਾ ਰਾਜਾ ਆਸਾ
9ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਵੀਹਵੇਂ ਸਾਲ, ਆਸਾ ਯਹੂਦਾਹ ਦਾ ਰਾਜਾ ਬਣਿਆ, 10ਅਤੇ ਉਸ ਨੇ ਯੇਰੂਸ਼ਲੇਮ ਵਿੱਚ ਇੱਕਤਾਲੀ ਸਾਲ ਰਾਜ ਕੀਤਾ। ਉਸਦੀ ਦਾਦੀ ਦਾ ਨਾਮ ਮਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ।
11ਆਸਾ ਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ। 12ਉਸ ਨੇ ਮਰਦ ਅਤੇ ਇਸਤਰੀ ਵੇਸਵਾਵਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਅਤੇ ਉਹ ਮੂਰਤਾਂ ਜੋ ਉਸ ਦੇ ਪੁਰਖਿਆਂ ਨੇ ਬਣਾਈਆਂ ਸਨ, ਦੂਰ ਦਫ਼ਾ ਕਰ ਦਿੱਤੀਆਂ। 13ਉਸ ਨੇ ਆਪਣੀ ਦਾਦੀ ਮਕਾਹ ਨੂੰ ਵੀ ਰਾਣੀ ਮਾਤਾ ਦੇ ਅਹੁਦੇ ਤੋਂ ਹਟਾ ਦਿੱਤਾ ਕਿਉਂਕਿ ਉਸਨੇ ਅਸ਼ੇਰਾਹ ਦੀ ਪੂਜਾ ਲਈ ਘਿਣਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਨੂੰ ਭੰਨ ਕੇ ਕਿਦਰੋਨ ਘਾਟੀ ਵਿੱਚ ਸਾੜ ਦਿੱਤਾ। 14ਹਾਲਾਂਕਿ ਉਸਨੇ ਉੱਚੇ ਸਥਾਨਾਂ ਨੂੰ ਨਹੀਂ ਹਟਾਇਆ ਪਰ ਆਸਾ ਦਾ ਮਨ ਉਸਦੀ ਸਾਰੀ ਉਮਰ ਯਾਹਵੇਹ ਦੇ ਪ੍ਰਤੀ ਵਚਨਬੱਧ ਸੀ। 15ਉਹ ਯਾਹਵੇਹ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਉਹ ਵਸਤੂਆਂ ਲੈ ਆਇਆ ਜੋ ਉਸਨੇ ਅਤੇ ਉਸਦੇ ਪਿਤਾ ਨੇ ਸਮਰਪਿਤ ਕੀਤੇ ਸਨ।
16ਆਸਾ ਅਤੇ ਇਸਰਾਏਲ ਦੇ ਰਾਜੇ ਬਆਸ਼ਾ ਵਿੱਚ ਉਹਨਾਂ ਦੇ ਰਾਜ ਦੌਰਾਨ ਯੁੱਧ ਹੁੰਦਾ ਰਿਹਾ। 17ਇਸਰਾਏਲ ਦੇ ਰਾਜਾ ਬਆਸ਼ਾ ਨੇ ਯਹੂਦਾਹ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਮਜ਼ਬੂਤ ਕੀਤਾ ਤਾਂ ਜੋ ਕਿਸੇ ਨੂੰ ਯਹੂਦਾਹ ਦੇ ਰਾਜੇ ਆਸਾ ਦੇ ਇਲਾਕੇ ਵਿੱਚ ਜਾਣ ਜਾਂ ਵੜਨ ਤੋਂ ਰੋਕਿਆ ਜਾ ਸਕੇ।
18ਫਿਰ ਆਸਾ ਨੇ ਯਾਹਵੇਹ ਦੇ ਮੰਦਰ ਅਤੇ ਆਪਣੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਬਚੀ ਹੋਈ ਸਾਰੀ ਚਾਂਦੀ ਅਤੇ ਸੋਨਾ ਕੱਢ ਲਿਆ। ਉਸ ਨੇ ਇਹ ਕੰਮ ਆਪਣੇ ਅਧਿਕਾਰੀਆਂ ਨੂੰ ਸੌਂਪਿਆ ਅਤੇ ਉਹਨਾਂ ਨੂੰ ਤਬਰੀਮੋਨ ਦੇ ਪੁੱਤਰ ਬਨ-ਹਦਦ ਕੋਲ ਭੇਜਿਆ, ਜੋ ਅਰਾਮ ਦੇ ਰਾਜਾ ਹੇਸੀਯੋਨ ਦਾ ਪੁੱਤਰ ਸੀ, ਜੋ ਦੰਮਿਸ਼ਕ ਵਿੱਚ ਰਾਜ ਕਰਦਾ ਸੀ। 19ਉਸ ਨੇ ਕਿਹਾ, “ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨੇ ਦਾ ਤੋਹਫ਼ਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।”
20ਬਨ-ਹਦਦ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਸਨੇ ਨਫ਼ਤਾਲੀ ਤੋਂ ਇਲਾਵਾ ਇਜੋਨ, ਦਾਨ, ਆਬੇਲ ਬੈਥ ਮਾਕਾਹ ਅਤੇ ਸਾਰੇ ਕਿਨਰੇਥ ਨੂੰ ਜਿੱਤ ਲਿਆ। 21ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਛੱਡ ਦਿੱਤਾ ਅਤੇ ਤਿਰਜ਼ਾਹ ਨੂੰ ਵਾਪਸ ਚਲਾ ਗਿਆ। 22ਤਦ ਆਸਾ ਰਾਜਾ ਨੇ ਸਾਰੇ ਯਹੂਦਾਹ ਨੂੰ ਹੁਕਮ ਦਿੱਤਾ ਕਿਸੇ ਨੂੰ ਵੀ ਛੋਟ ਨਾ ਦਿੱਤੀ ਗਈ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਰਾਜਾ ਆਸਾ ਨੇ ਬਿਨਯਾਮੀਨ ਵਿੱਚ ਗੇਬਾ ਅਤੇ ਮਿਸਪਾਹ ਨੂੰ ਵੀ ਬਣਾਇਆ।
23ਆਸਾ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ, ਉਸ ਦੀਆਂ ਸਾਰੀਆਂ ਪ੍ਰਾਪਤੀਆਂ, ਸਭ ਕੁਝ ਜੋ ਉਸ ਨੇ ਕੀਤਾ ਅਤੇ ਜਿਹੜੇ ਸ਼ਹਿਰ ਉਸ ਨੇ ਬਣਾਏ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਪਰ ਬੁਢਾਪੇ ਵਿੱਚ ਉਸ ਦੇ ਪੈਰ ਰੋਗੀ ਹੋ ਗਏ। 24ਤਦ ਆਸਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਯਹੋਸ਼ਾਫ਼ਾਟ ਰਾਜਾ ਬਣਿਆ।
ਇਸਰਾਏਲ ਦਾ ਰਾਜਾ ਨਾਦਾਬ
25ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਦੂਜੇ ਸਾਲ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ। 26ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਆਪਣੇ ਪਿਤਾ ਦੇ ਰਾਹਾਂ ਉੱਤੇ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਉਸ ਦੇ ਪਿਤਾ ਨੇ ਇਸਰਾਏਲ ਤੋਂ ਕਰਵਾਇਆ ਸੀ।
27ਯਿੱਸਾਕਾਰ ਦੇ ਗੋਤ ਵਿੱਚੋਂ ਅਹੀਯਾਹ ਦੇ ਪੁੱਤਰ ਬਆਸ਼ਾ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ ਅਤੇ ਉਸ ਨੇ ਉਹ ਨੂੰ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਮਾਰਿਆ ਜਦੋਂ ਨਾਦਾਬ ਅਤੇ ਸਾਰਾ ਇਸਰਾਏਲ ਉਸ ਨੂੰ ਘੇਰਾ ਪਾ ਰਹੇ ਸਨ। 28ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਸਾਲ ਬਆਸ਼ਾ ਨੇ ਨਾਦਾਬ ਨੂੰ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਰਾਜਾ ਬਣਿਆ।
29ਜਿਵੇਂ ਹੀ ਉਹ ਰਾਜ ਕਰਨ ਲੱਗਾ, ਉਸਨੇ ਯਾਰਾਬੁਆਮ ਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ। ਉਸਨੇ ਯਾਰਾਬੁਆਮ ਨੂੰ ਸਾਹ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਛੱਡਿਆ, ਪਰ ਉਸ ਨੇ ਆਪਣੇ ਸੇਵਕ ਅਹੀਯਾਹ ਸ਼ੀਲੋਹਨੀ ਦੁਆਰਾ ਦਿੱਤੇ ਯਾਹਵੇਹ ਦੇ ਬਚਨ ਦੇ ਅਨੁਸਾਰ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ। 30ਇਹ ਉਹਨਾਂ ਪਾਪਾਂ ਦੇ ਕਾਰਨ ਹੋਇਆ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਇਸਰਾਏਲ ਨੂੰ ਕਰਾਉਣ ਲਈ ਉਕਸਾਇਆ ਸੀ ਅਤੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦਾ ਕ੍ਰੋਧ ਭੜਕਾਇਆ ਸੀ।
31ਨਾਦਾਬ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 32ਆਸਾ ਅਤੇ ਇਸਰਾਏਲ ਦੇ ਰਾਜੇ ਬਆਸ਼ਾ ਵਿੱਚ ਉਹਨਾਂ ਦੇ ਰਾਜ ਦੌਰਾਨ ਯੁੱਧ ਹੁੰਦਾ ਰਿਹਾ।
ਇਸਰਾਏਲ ਦਾ ਰਾਜਾ ਬਆਸ਼ਾ
33ਯਹੂਦਾਹ ਦੇ ਪਾਤਸ਼ਾਹ ਆਸਾ ਦੇ ਤੀਜੇ ਸਾਲ ਵਿੱਚ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਜ਼ਾਹ ਵਿੱਚ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਚੌਵੀ ਸਾਲ ਰਾਜ ਕੀਤਾ। 34ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਸਰਾਏਲ ਤੋਂ ਕਰਵਾਇਆ ਸੀ।

Currently Selected:

1 ਰਾਜਿਆਂ 15: PCB

Highlight

Copy

Compare

Share

None

Want to have your highlights saved across all your devices? Sign up or sign in

Videos for 1 ਰਾਜਿਆਂ 15