YouVersion Logo
Search Icon

1 ਯੋਹਨ 3

3
1ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ। 2ਹੇ ਪਿਆਰੇ ਮਿੱਤਰੋ, ਹੁਣ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹ ਪ੍ਰਗਟ ਹੁੰਦਾ ਹੈ, ਅਸੀਂ ਉਸਦੇ ਵਰਗੇ ਹੋਵਾਂਗੇ, ਕਿਉਂਕਿ ਅਸੀਂ ਉਸਨੂੰ ਉਸੇ ਤਰ੍ਹਾਂ ਵੇਖਾਂਗੇ ਜਿਵੇਂ ਉਹ ਹੈ। 3ਉਹ ਸਾਰੇ ਜਿਨ੍ਹਾਂ ਨੂੰ ਮਸੀਹ ਵਿੱਚ ਇਹ ਉਮੀਦ ਹੈ ਉਹ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ, ਜਿਵੇਂ ਉਹ ਸ਼ੁੱਧ ਹੈ।
4ਹਰ ਕੋਈ ਜੋ ਪਾਪ ਕਰਦਾ ਹੈ ਕਾਨੂੰਨ ਨੂੰ ਤੋੜਦਾ ਹੈ; ਅਸਲ ਵਿੱਚ, ਪਾਪ ਕੁਧਰਮ ਹੈ। 5ਪਰ ਤੁਸੀਂ ਜਾਣਦੇ ਹੋ ਕਿ ਉਹ ਇਸ ਲਈ ਪ੍ਰਗਟ ਹੋਇਆ ਤਾਂ ਜੋ ਉਹ ਸਾਡੇ ਪਾਪਾਂ ਨੂੰ ਦੂਰ ਕਰ ਸਕੇ ਅਤੇ ਉਸ ਵਿੱਚ ਕੋਈ ਪਾਪ ਨਹੀਂ ਹੈ।#3:5 ਯੋਹ 1:29 6ਕੋਈ ਵੀ ਜੋ ਮਸੀਹ ਵਿੱਚ ਕਾਇਮ ਰਹਿੰਦਾ ਹੈ ਉਹ ਪਾਪ ਨਹੀਂ ਕਰਦਾ। ਕੋਈ ਵੀ ਜਿਹੜਾ ਪਾਪ ਕਰਦਾ ਹੈ ਉਸ ਨੇ ਨਾ ਤਾਂ ਉਸ ਨੂੰ ਵੇਖਿਆ ਹੈ ਅਤੇ ਨਾ ਹੀ ਜਾਣਿਆ ਹੈ।
7ਹੇ ਪਿਆਰੇ ਬੱਚਿਓ, ਕੋਈ ਵੀ ਤੁਹਾਨੂੰ ਨਾ ਭਰਮਾਵੇ। ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਧਰਮੀ ਹੈ, ਜਿਵੇਂ ਮਸੀਹ ਧਰਮੀ ਹੈ। 8ਉਹ ਜੋ ਪਾਪ ਕਰਦਾ ਹੈ ਉਹ ਦੁਸ਼ਟ ਤੋਂ ਹੈ, ਕਿਉਂਕਿ ਦੁਸ਼ਟ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰੇ। 9ਕੋਈ ਵੀ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਉਹ ਲਗਾਤਾਰ ਪਾਪ ਨਹੀਂ ਕਰੇਗਾ, ਕਿਉਂਕਿ ਉਹਨਾਂ ਵਿੱਚ ਪਰਮੇਸ਼ਵਰ ਦਾ ਬੀਜ ਰਹਿੰਦਾ ਹੈ; ਉਹ ਪਾਪ ਨਹੀਂ ਕਰ ਸਕਦੇ, ਕਿਉਂਕਿ ਉਹ ਪਰਮੇਸ਼ਵਰ ਤੋਂ ਪੈਦਾ ਹੋਏ ਹਨ। 10ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦੇ ਬੱਚੇ ਕੌਣ ਹਨ ਅਤੇ ਦੁਸ਼ਟ ਦੇ ਬੱਚੇ ਕੌਣ ਹਨ: ਕੋਈ ਵੀ ਜੋ ਉਹ ਕੰਮ ਨਹੀਂ ਕਰਦਾ ਜੋ ਸਹੀ ਹੈ, ਅਤੇ ਨਾ ਹੀ ਜਿਹੜਾ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਦਾ ਬੱਚਾ ਨਹੀਂ ਹੈ।
ਆਪਸ ਵਿੱਚ ਪ੍ਰੇਮ ਰੱਖੋ
11ਕਿਉਂਕਿ ਇਹ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ: ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। 12ਕਾਇਨ ਵਰਗੇ ਨਾ ਬਣੋ, ਜੋ ਦੁਸ਼ਟ ਨਾਲ ਸੰਬੰਧ ਰੱਖਦਾ ਸੀ ਅਤੇ ਆਪਣੇ ਭਰਾ ਹਾਬਿਲ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੇ ਉਸ ਨੂੰ ਕਿਉਂ ਮਾਰਿਆ? ਕਿਉਂਕਿ ਉਸ ਦੇ ਆਪਣੇ ਕੰਮ ਬੁਰੇ ਸਨ ਅਤੇ ਉਸ ਦਾ ਭਰਾ ਧਰਮੀ ਸੀ।#3:12 ਜ਼ਬੂ 38:20 13ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਹੇ ਮੇਰੇ ਭਰਾਵੋ ਅਤੇ ਭੈਣੋ ਹੈਰਾਨ ਨਾ ਹੋਵੋ। 14ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ, ਕਿਉਂਕਿ ਅਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ। ਜੋ ਕੋਈ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ। 15ਜਿਹੜਾ ਵੀ ਕਿਸੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਇੱਕ ਕਾਤਲ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਕਾਤਲ ਦੇ ਵਿੱਚ ਸਦੀਵੀ ਜੀਵਨ ਨਹੀਂ ਹੈ।
16ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ। 17ਜੇ ਕਿਸੇ ਕੋਲ ਸੰਸਾਰਕ ਜਾਇਦਾਦ ਹੋਵੇ ਉਹ ਕਿਸੇ ਭਰਾ ਜਾਂ ਭੈਣ ਨੂੰ ਲੋੜਵੰਦ ਵੇਖ ਕੇ ਉਹਨਾਂ ਉੱਤੇ ਕੋਈ ਤਰਸ ਨਹੀਂ ਕਰਦਾ, ਤਾਂ ਉਸ ਵਿਅਕਤੀ ਵਿੱਚ ਪਰਮੇਸ਼ਵਰ ਦਾ ਪਿਆਰ ਕਿਵੇਂ ਹੋ ਸਕਦਾ ਹੈ?#3:17 ਬਿਵ 15:7-8 18ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
19ਇਸ ਤਰ੍ਹਾਂ ਅਸੀਂ ਜਾਣਦੇ ਹਾਂ ਸਾਡੇ ਕੰਮ ਸਾਨੂੰ ਦੱਸਣਗੇ ਕਿ ਅਸੀਂ ਸੱਚਾਈ ਨਾਲ ਸੰਬੰਧਿਤ ਹਾਂ ਅਤੇ ਅਸੀਂ ਪਰਮੇਸ਼ਵਰ ਦੀ ਮੌਜੂਦਗੀ ਵਿੱਚ ਖੜ੍ਹੇ ਹੋਵਾਂਗਾ ਤਾਂ ਸਾਡੇ ਦਿਲਾਂ ਨੂੰ ਭਰੋਸਾ ਹੋਵੇਗਾ: 20ਜੇ ਸਾਡਾ ਦਿਲ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ। 21ਹੇ ਪਿਆਰੇ ਦੋਸਤੋ, ਜੇ ਸਾਡਾ ਦਿਲ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ, ਤਾਂ ਸਾਨੂੰ ਪਰਮੇਸ਼ਵਰ ਦੇ ਅੱਗੇ ਦਿਲੇਰੀ ਹੁੰਦੀ ਹੈ 22ਅਤੇ ਪਰਮੇਸ਼ਵਰ ਤੋਂ ਜੋ ਵੀ ਅਸੀਂ ਮੰਗਦੇ ਹਾਂ ਉਹ ਪ੍ਰਾਪਤ ਕਰਦੇ ਹਾਂ, ਕਿਉਂਕਿ ਅਸੀਂ ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਾਂ ਅਤੇ ਉਹ ਕਰਦੇ ਹਾਂ ਜੋ ਉਸ ਨੂੰ ਪ੍ਰਸੰਨ ਕਰਦਾ ਹੈ। 23ਅਤੇ ਇਹ ਉਸ ਦਾ ਆਦੇਸ਼ ਹੈ: ਉਸ ਦੇ ਪੁੱਤਰ, ਯਿਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰਨਾ ਅਤੇ ਇੱਕ-ਦੂਜੇ ਨਾਲ ਪਿਆਰ ਕਰਨਾ ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਸੀ। 24ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਵਰ ਵਿੱਚ ਰਹਿੰਦਾ ਹੈ, ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ। ਅਤੇ ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ: ਅਸੀਂ ਇਸ ਨੂੰ ਉਸ ਆਤਮਾ ਦੁਆਰਾ ਜਾਣਦੇ ਹਾਂ ਜੋ ਉਸ ਨੇ ਸਾਨੂੰ ਦਿੱਤਾ ਹੈ।

Currently Selected:

1 ਯੋਹਨ 3: PCB

Highlight

Copy

Compare

Share

None

Want to have your highlights saved across all your devices? Sign up or sign in