1
1 ਯੋਹਨ 3:18
ਪੰਜਾਬੀ ਮੌਜੂਦਾ ਤਰਜਮਾ
PCB
ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
Compare
Explore 1 ਯੋਹਨ 3:18
2
1 ਯੋਹਨ 3:16
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ।
Explore 1 ਯੋਹਨ 3:16
3
1 ਯੋਹਨ 3:1
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
Explore 1 ਯੋਹਨ 3:1
4
1 ਯੋਹਨ 3:8
ਉਹ ਜੋ ਪਾਪ ਕਰਦਾ ਹੈ ਉਹ ਦੁਸ਼ਟ ਤੋਂ ਹੈ, ਕਿਉਂਕਿ ਦੁਸ਼ਟ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰੇ।
Explore 1 ਯੋਹਨ 3:8
5
1 ਯੋਹਨ 3:9
ਕੋਈ ਵੀ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਉਹ ਲਗਾਤਾਰ ਪਾਪ ਨਹੀਂ ਕਰੇਗਾ, ਕਿਉਂਕਿ ਉਹਨਾਂ ਵਿੱਚ ਪਰਮੇਸ਼ਵਰ ਦਾ ਬੀਜ ਰਹਿੰਦਾ ਹੈ; ਉਹ ਪਾਪ ਨਹੀਂ ਕਰ ਸਕਦੇ, ਕਿਉਂਕਿ ਉਹ ਪਰਮੇਸ਼ਵਰ ਤੋਂ ਪੈਦਾ ਹੋਏ ਹਨ।
Explore 1 ਯੋਹਨ 3:9
6
1 ਯੋਹਨ 3:17
ਜੇ ਕਿਸੇ ਕੋਲ ਸੰਸਾਰਕ ਜਾਇਦਾਦ ਹੋਵੇ ਉਹ ਕਿਸੇ ਭਰਾ ਜਾਂ ਭੈਣ ਨੂੰ ਲੋੜਵੰਦ ਵੇਖ ਕੇ ਉਹਨਾਂ ਉੱਤੇ ਕੋਈ ਤਰਸ ਨਹੀਂ ਕਰਦਾ, ਤਾਂ ਉਸ ਵਿਅਕਤੀ ਵਿੱਚ ਪਰਮੇਸ਼ਵਰ ਦਾ ਪਿਆਰ ਕਿਵੇਂ ਹੋ ਸਕਦਾ ਹੈ?
Explore 1 ਯੋਹਨ 3:17
7
1 ਯੋਹਨ 3:24
ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਵਰ ਵਿੱਚ ਰਹਿੰਦਾ ਹੈ, ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ। ਅਤੇ ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ: ਅਸੀਂ ਇਸ ਨੂੰ ਉਸ ਆਤਮਾ ਦੁਆਰਾ ਜਾਣਦੇ ਹਾਂ ਜੋ ਉਸ ਨੇ ਸਾਨੂੰ ਦਿੱਤਾ ਹੈ।
Explore 1 ਯੋਹਨ 3:24
8
1 ਯੋਹਨ 3:10
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦੇ ਬੱਚੇ ਕੌਣ ਹਨ ਅਤੇ ਦੁਸ਼ਟ ਦੇ ਬੱਚੇ ਕੌਣ ਹਨ: ਕੋਈ ਵੀ ਜੋ ਉਹ ਕੰਮ ਨਹੀਂ ਕਰਦਾ ਜੋ ਸਹੀ ਹੈ, ਅਤੇ ਨਾ ਹੀ ਜਿਹੜਾ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਦਾ ਬੱਚਾ ਨਹੀਂ ਹੈ।
Explore 1 ਯੋਹਨ 3:10
9
1 ਯੋਹਨ 3:11
ਕਿਉਂਕਿ ਇਹ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ: ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।
Explore 1 ਯੋਹਨ 3:11
10
1 ਯੋਹਨ 3:13
ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਹੇ ਮੇਰੇ ਭਰਾਵੋ ਅਤੇ ਭੈਣੋ ਹੈਰਾਨ ਨਾ ਹੋਵੋ।
Explore 1 ਯੋਹਨ 3:13