Bible App logo
Search Icon

1 ਇਤਿਹਾਸ 8

8
ਸੌਲੁਸ ਬਿਨਯਾਮੀਨੀ ਦੀ ਵੰਸ਼ਾਵਲੀ
1ਬਿਨਯਾਮੀਨ ਤੋਂ:
ਉਸਦਾ ਜੇਠਾ ਪੁੱਤਰ ਬੇਲਾ ਜੰਮਿਆ,
ਅਸ਼ਬੇਲ ਦੂਜਾ ਪੁੱਤਰ, ਅਹਾਰਾਹ ਤੀਜਾ,
2ਨੋਹਾਹ ਚੌਥਾ ਅਤੇ ਰਾਫ਼ਾ ਪੰਜਵਾਂ।
3ਬੇਲਾ ਦੇ ਪੁੱਤਰ ਸਨ:
ਅੱਦਾਰ, ਗੇਰਾ, ਅਬੀਹੂਦ, 4ਅਬੀਸ਼ੂਆ, ਨਾਮਾਨ, ਅਹੋਆਹ, 5ਗੇਰਾ, ਸ਼ਫੂਫਾਨ ਅਤੇ ਹੂਰਾਮ।
6ਇਹ ਏਹੂਦ ਦੇ ਉੱਤਰਾਧਿਕਾਰੀ ਸਨ, ਜਿਹੜੇ ਗੇਬਾ ਵਿੱਚ ਰਹਿਣ ਵਾਲਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਉਹਨਾਂ ਨੂੰ ਮਾਨਹਥ ਵਿੱਚ ਭੇਜ ਦਿੱਤਾ ਗਿਆ ਸੀ:
7ਨਾਮਾਨ, ਅਹੀਯਾਹ ਅਤੇ ਗੇਰਾ, ਉਹਨਾਂ ਨੂੰ ਲੈ ਗਿਆ ਅਤੇ ਉਸ ਤੋਂ ਉਜ਼ਾ ਅਤੇ ਅਹੀਹੂਦ ਜੰਮੇ।
8ਅਤੇ ਸ਼ਹਰਯਿਮ ਤੋਂ ਬੱਚੇ ਮੋਆਬ ਦੇ ਮੈਦਾਨ ਵਿੱਚ ਜੰਮੇ ਜਦੋਂ ਉਹਨਾਂ ਨੂੰ ਬਾਹਰ ਘੱਲ ਦਿੱਤਾ, ਹੂਸ਼ੀਮ ਤੇ ਬਅਰਾ ਉਹ ਦੀਆਂ ਤੀਵੀਆਂ ਸਨ। 9ਅਤੇ ਉਹ ਦੀ ਤੀਵੀਂ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ, 10ਯਊਸ, ਸਾਕੀਆ ਅਤੇ ਮਿਰਮਾਹ ਸਨ। ਇਹ ਉਸਦੇ ਪੁੱਤਰ, ਪਰਿਵਾਰਾਂ ਦੇ ਮੁਖੀ ਸਨ। 11ਹੂਸ਼ੀਮ ਦੁਆਰਾ ਉਸ ਕੋਲ ਅਬੀਟੂਬ ਅਤੇ ਅਲਪਾਲ ਸਨ।
12ਅਲਪਾਲ ਦੇ ਪੁੱਤਰ:
ਏਬਰ, ਮਿਸ਼ਾਮ, ਸ਼ੇਮਦ (ਜਿਸ ਨੇ ਓਨੋ ਅਤੇ ਲੋਦ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਣਾਇਆ), 13ਅਤੇ ਬਰਿਯਾਹ ਅਤੇ ਸ਼ੇਮਾ, ਜਿਹੜੇ ਅੱਯਾਲੋਨ ਵਿੱਚ ਰਹਿਣ ਵਾਲਿਆਂ ਦੇ ਪਰਿਵਾਰਾਂ ਦੇ ਮੁਖੀ ਸਨ ਅਤੇ ਜਿਨ੍ਹਾਂ ਨੇ ਗਾਥ ਦੇ ਵਾਸੀਆਂ ਨੂੰ ਕੱਢ ਦਿੱਤਾ ਸੀ।
14ਅਹੀਓ, ਸ਼ਸ਼ਕ, ਯਰੇਮੋਥ, 15ਜ਼ਬਦਯਾਹ, ਅਰਾਦ, ਏਦਰ, 16ਮੀਕਾਏਲ, ਇਸ਼ਪਾਹ ਅਤੇ ਯੋਹਾ ਬਰਿਯਾਹ ਦੇ ਪੁੱਤਰ ਸਨ।
17ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹੇਬਰ, 18ਇਸ਼ਮਰਾਈ, ਇਜ਼ਲਯਾਹ ਅਤੇ ਯੋਬਾਬ ਅਲਪਾਲ ਦੇ ਪੁੱਤਰ ਸਨ।
19ਯਾਕੀਮ, ਜ਼ਿਕਰੀ, ਜ਼ਬਦੀ, 20ਅਲੀਏਨਈ, ਜ਼ਿੱਲਥਈ, ਅਲੀਏਲ, 21ਅਦਾਯਾਹ, ਬਰਯਾਹ ਅਤੇ ਸ਼ਿਮਰਥ ਸ਼ਿਮਈ ਦੇ ਪੁੱਤਰ ਸਨ।
22ਇਸ਼ਪਾਨ, ਏਬਰ, ਅਲੀਏਲ, 23ਅਬਦੋਨ, ਜ਼ਿਕਰੀ, ਹਨਾਨ, 24ਹਨਨਯਾਹ, ਏਲਾਮ, ਅੰਤੋਥਿਯਾਹ, 25ਇਫ਼ਦਯਾਹ ਅਤੇ ਫਨੂਏਲ ਸ਼ਸ਼ਕ ਦੇ ਪੁੱਤਰ ਸਨ।
26ਸ਼ਮਸ਼ੇਰਈ, ਸ਼ਹਰਯਾਹ, ਅਥਲਯਾਹ, 27ਯਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਯਰੋਹਾਮ ਦੇ ਪੁੱਤਰ ਸਨ।
28ਇਹ ਸਾਰੇ ਘਰਾਣਿਆਂ ਦੇ ਮੁਖੀਏ ਅਤੇ ਉਹਨਾਂ ਦੀ ਵੰਸ਼ਾਵਲੀ ਵਿੱਚ ਲਿਖੇ ਹੋਏ ਸਰਦਾਰ ਸਨ ਅਤੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ।
29ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿੱਚ ਰਹਿੰਦਾ ਸੀ।
ਉਸਦੀ ਪਤਨੀ ਦਾ ਨਾਮ ਮਕਾਹ ਸੀ, 30ਅਤੇ ਉਸ ਦੇ ਜੇਠੇ ਪੁੱਤਰ ਦਾ ਨਾਮ ਅਬਦੋਨ ਸੀ, ਉਸ ਤੋਂ ਬਾਅਦ ਜ਼ੂਰ, ਕੀਸ਼, ਬਾਲ, ਨੇਰ ਨਾਦਾਬ, 31ਗਦੋਰ, ਅਹੀਓ, ਜ਼ੇਕਰ 32ਅਤੇ ਮਿਕਲੋਥ ਜੋ ਸ਼ਿਮਾਹ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।
33ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ#8:33 ਏਸ਼ਬਆਲ ਦੂਸਰਾ ਨਾਮ ਈਸ਼-ਬੋਸ਼ੇਥ ਦਾ ਪਿਤਾ ਸੀ
34ਯੋਨਾਥਾਨ ਦਾ ਪੁੱਤਰ ਸੀ:
ਮਰੀਬ-ਬਆਲ,#8:34 ਮਰੀਬ-ਬਆਲ ਦੂਸਰਾ ਨਾਮ ਮਫ਼ੀਬੋਸ਼ਥ ਜੋ ਮੀਕਾਹ ਦਾ ਪਿਤਾ ਸੀ।
35ਮੀਕਾਹ ਦੇ ਪੁੱਤਰ:
ਪੀਥੋਨ, ਮਲਕ, ਤਾਰੇਆ ਅਤੇ ਆਹਾਜ਼।
36ਆਹਾਜ਼ ਯਹੋਅਦਾਹ ਦਾ ਪਿਤਾ ਸੀ, ਯਹੋਅਦਾਹ ਅਲਮੇਥ, ਅਜ਼ਮਾਵੇਥ ਅਤੇ ਜ਼ਿਮਰੀ ਦਾ ਪਿਤਾ ਸੀ ਅਤੇ ਜ਼ਿਮਰੀ ਮੋਜ਼ਾ ਦਾ ਪਿਤਾ ਸੀ। 37ਮੋਜ਼ਾ ਬੀਨਾ ਦਾ ਪਿਤਾ ਸੀ; ਰਾਫ਼ਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।
38ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ:
ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।
39ਉਸ ਦੇ ਭਰਾ ਏਸ਼ੇਕ ਦੇ ਪੁੱਤਰ:
ਉਸ ਦਾ ਜੇਠਾ ਪੁੱਤਰ ਊਲਾਮ, ਦੂਜਾ ਯਊਸ਼ ਅਤੇ ਤੀਜਾ ਅਲੀਫ਼ਲੇਟ। 40ਊਲਾਮ ਦੇ ਪੁੱਤਰ ਬਹਾਦਰ ਯੋਧੇ ਸਨ ਜੋ ਧਣੁੱਖ ਨੂੰ ਸੰਭਾਲ ਸਕਦੇ ਸਨ। ਉਹਨਾਂ ਦੇ ਬਹੁਤ ਸਾਰੇ ਪੁੱਤਰ ਅਤੇ ਪੋਤਰੇ ਸਨ ਕੁੱਲ ਮਿਲਾ ਕੇ ਡੇਢ ਸੌ ਸਨ।
ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।

Currently Selected:

1 ਇਤਿਹਾਸ 8: PCB

Highlight

Copy

Compare

Share

None

Want to have your highlights saved across all your devices? Sign up or sign in