1 ਇਤਿਹਾਸ 7
7
ਯਿੱਸਾਕਾਰ
1ਯਿੱਸਾਕਾਰ ਦੇ ਚਾਰ ਪੁੱਤਰ ਸਨ:
ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।
2ਤੋਲਾ ਦੇ ਪੁੱਤਰ:
ਉਜ਼ੀ ਤੇ ਰਫ਼ਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸ਼ਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆਂ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰਬੀਰ ਯੋਧੇ ਸਨ। ਦਾਵੀਦ ਦੇ ਦਿਨਾਂ ਵਿੱਚ ਉਹਨਾਂ ਦੀ ਗਿਣਤੀ 22,600 ਸੀ।
3ਉਜ਼ੀ ਦੇ ਪੁੱਤਰ:
ਯਜ਼ਰਹਯਾਹ।
ਯਜ਼ਰਹਯਾਹ ਦੇ ਪੁੱਤਰ:
ਮੀਕਾਏਲ, ਓਬਦਯਾਹ, ਯੋਏਲ ਅਤੇ ਯਿੱਸ਼ੀਯਾਹ। ਇਹ ਪੰਜੇ ਮੁਖੀ ਸਨ। 4ਅਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਹਨਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਯੋਧਿਆਂ ਦੇ ਵੱਡੇ ਜੱਥੇ ਸਨ, 36,000 ਜੁਆਨ ਕਿਉਂ ਜੋ ਉਹਨਾਂ ਦੀਆਂ ਬਹੁਤ ਸਾਰੀਆਂ ਤੀਵੀਆਂ ਅਤੇ ਪੁੱਤਰ ਸਨ।
5ਅਤੇ ਉਹਨਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਹਨਾਂ ਦੀਆਂ ਕੁੱਲਪੱਤਰੀਆਂ ਵਿੱਚ ਗਿਣੇ ਹੋਏ 87,000 ਸਨ।
ਬਿਨਯਾਮੀਨ
6ਬਿਨਯਾਮੀਨ ਦੇ ਤਿੰਨ ਪੁੱਤਰ:
ਬੇਲਾ, ਬੇਕਰ ਅਤੇ ਯਦੀਏਲ।
7ਬੇਲਾ ਦੇ ਪੁੱਤਰ:
ਅਜ਼ਬੋਨ, ਉਜ਼ੀ, ਉਜ਼ੀਏਲ, ਯਰੀਮੋਥ ਅਤੇ ਈਰੀ, ਪਰਿਵਾਰ ਦੇ ਮੁਖੀਏ ਕੁੱਲ ਪੰਜ। ਉਹਨਾਂ ਦੇ ਕੁੱਲਪੱਤਰੀਆਂ ਵਿੱਚ 22,034 ਲੜਾਕੂ ਪੁਰਸ਼ਾਂ ਦੀ ਸੂਚੀ ਹੈ।
8ਬੇਕਰ ਦੇ ਪੁੱਤਰ:
ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਰੇਮੋਥ, ਅਬੀਯਾਹ, ਅਨਾਥੋਥ ਅਤੇ ਅਲਮੇਥ। ਇਹ ਸਾਰੇ ਬੇਕਰ ਦੇ ਪੁੱਤਰ ਸਨ। 9ਉਹਨਾਂ ਦੀ ਵੰਸ਼ਾਵਲੀ ਵਿੱਚ ਪਰਿਵਾਰਾਂ ਦੇ ਮੁਖੀਆਂ ਅਤੇ 20,200 ਲੜਾਕਿਆਂ ਦੀ ਸੂਚੀ ਹੈ।
10ਯਦੀਏਲ ਦਾ ਪੁੱਤਰ:
ਬਿਲਹਾਨ,
ਬਿਲਹਾਨ ਦੇ ਪੁੱਤਰ:
ਯਊਸ਼, ਬਿਨਯਾਮੀਨ, ਏਹੂਦ, ਕਨਾਨਾਹ, ਜੇਥਾਨ, ਤਰਸ਼ੀਸ਼ ਅਤੇ ਅਹੀਸ਼ਹਰ। 11ਯਦੀਏਲ ਦੇ ਇਹ ਸਾਰੇ ਪੁੱਤਰ ਪਰਿਵਾਰਾਂ ਦੇ ਮੁਖੀਏ ਸਨ। ਉੱਥੇ 17,200 ਲੜਾਕੇ ਲੜਨ ਲਈ ਤਿਆਰ ਸਨ।
12ਸ਼ੂਪੀਮ ਅਤੇ ਹੁੱਪੀਮ ਇਰ ਦੇ ਉੱਤਰਾਧਿਕਾਰੀ ਸਨ ਅਤੇ ਹੂਸ਼ੀਤੇਸਾ ਅਹੇਰ ਦੇ ਉੱਤਰਾਧਿਕਾਰੀ ਸਨ।
ਨਫ਼ਤਾਲੀ
13ਨਫ਼ਤਾਲੀ ਦੇ ਪੁੱਤਰ:
ਯਹਜ਼ੀਏਲ, ਗੁਨੀ, ਯੇਜ਼ਰ ਅਤੇ ਸ਼ੱਲੂਮ, ਬਿਲਹਾਹ ਦੇ ਉੱਤਰਾਧਿਕਾਰੀ।
ਮਨੱਸ਼ੇਹ
14ਮਨੱਸ਼ੇਹ ਦੇ ਉੱਤਰਾਧਿਕਾਰੀ:
ਅਸਰੀਏਲ ਉਸਦੀ ਅਰਾਮੀ ਦਾਸੀ ਦੁਆਰਾ ਉਸਦੀ ਔਲਾਦ ਸੀ। ਉਸਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ। 15ਮਾਕੀਰ ਨੇ ਹੁੱਪੀਮ ਅਤੇ ਸ਼ੂਪੀਮਆਂ ਵਿੱਚੋਂ ਇੱਕ ਪਤਨੀ ਵਿਆਹ ਲਈ। ਉਸਦੀ ਭੈਣ ਦਾ ਨਾਮ ਮਕਾਹ ਸੀ। ਇੱਕ ਹੋਰ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ, ਜਿਸ ਦੀਆਂ ਸਿਰਫ ਧੀਆਂ ਸਨ। 16ਮਾਕੀਰ ਦੀ ਪਤਨੀ ਮਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਪਰੇਸ਼ ਰੱਖਿਆ। ਉਸਦੇ ਭਰਾ ਦਾ ਨਾਮ ਸ਼ੇਰੇਸ਼ ਸੀ ਅਤੇ ਪਰੇਸ਼ ਦੇ ਪੁੱਤਰ ਊਲਾਮ ਅਤੇ ਰੇਕੇਮ ਸਨ।
17ਊਲਾਮ ਦਾ ਪੁੱਤਰ:
ਬੇਦਾਨ।
ਇਹ ਗਿਲਆਦ ਦੇ ਪੁੱਤਰ ਮਾਕੀਰ ਦੇ ਪੁੱਤਰ ਅਤੇ ਮਨੱਸ਼ੇਹ ਦੇ ਪੁੱਤਰ ਸਨ।
18ਉਸਦੀ ਭੈਣ ਹਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
19ਸ਼ਮੀਦਾ ਦੇ ਪੁੱਤਰ ਸਨ:
ਅਹਯਾਨ, ਸ਼ੇਕੇਮ, ਲਿਖੀ ਅਤੇ ਅਨਿਆਮ।
ਇਫ਼ਰਾਈਮ
20ਇਫ਼ਰਾਈਮ ਦੇ ਉੱਤਰਾਧਿਕਾਰੀ:
ਸ਼ੂਥਲਾਹ, ਉਸਦਾ ਪੁੱਤਰ ਬੇਰਦ,
ਉਸਦਾ ਪੁੱਤਰ ਤਾਹਾਥ, ਉਸਦਾ ਪੁੱਤਰ ਅਲਯਾਦਾਹ,
ਉਸ ਦਾ ਪੁੱਤਰ ਤਾਹਾਥ, 21ਉਸ ਦਾ ਪੁੱਤਰ ਜ਼ਾਬਾਦ
ਅਤੇ ਉਸ ਦਾ ਪੁੱਤਰ ਸ਼ੂਥਲਾਹ।
(ਏਜ਼ਰ ਅਤੇ ਅਲਾਦ ਨੂੰ ਗਾਥ ਦੇ ਮੂਲ-ਜਨਮੀਆਂ ਨੇ ਮਾਰ ਦਿੱਤਾ, ਜਦੋਂ ਉਹ ਆਪਣੇ ਪਸ਼ੂਆਂ ਨੂੰ ਫੜਨ ਲਈ ਹੇਠਾਂ ਗਏ ਸਨ। 22ਉਹਨਾਂ ਦਾ ਪਿਤਾ ਇਫ਼ਰਾਈਮ ਉਹਨਾਂ ਲਈ ਬਹੁਤ ਦਿਨ ਸੋਗ ਕਰਦਾ ਰਿਹਾ ਅਤੇ ਉਹ ਦੇ ਰਿਸ਼ਤੇਦਾਰ ਉਸ ਨੂੰ ਦਿਲਾਸਾ ਦੇਣ ਆਏ। 23ਤਦ ਉਸ ਨੇ ਆਪਣੀ ਪਤਨੀ ਨਾਲ ਫੇਰ ਪ੍ਰੇਮ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਰਿਯਾਹ#7:23 ਬਰਿਯਾਹ: ਇਬਰਾਨੀ ਭਾਸ਼ਾ ਵਿੱਚ, ਬਦਕਿਸਮਤੀ ਰੱਖਿਆ, ਕਿਉਂਕਿ ਉਸਦੇ ਪਰਿਵਾਰ ਵਿੱਚ ਮੁਸੀਬਤ ਆਈ ਸੀ। 24ਉਸ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਅਤੇ ਉੱਪਰਲੇ ਬੈਥ-ਹੋਰੋਨ ਦੇ ਨਾਲ-ਨਾਲ ਉਜ਼ੇਨ ਸ਼ੀਰਾਹ ਨੂੰ ਬਣਾਇਆ ਸੀ।)
25ਰਾਫ਼ਾਹ ਉਸ ਦਾ ਪੁੱਤਰ ਸੀ, ਰੇਸ਼ਫ਼ ਉਸਦਾ ਪੁੱਤਰ ਸੀ,
ਉਸਦਾ ਪੁੱਤਰ ਤੇਲਾਹ, ਉਸਦਾ ਪੁੱਤਰ ਤਾਹਨ। 26ਉਸਦਾ ਪੁੱਤਰ ਲਾਦਾਨ,
ਉਸਦਾ ਪੁੱਤਰ ਅੰਮੀਹੂਦ,
ਉਹ ਦਾ ਪੁੱਤਰ ਅਲੀਸ਼ਾਮਾ, 27ਉਸਦਾ ਪੁੱਤਰ ਨੂਨ
ਅਤੇ ਉਸਦਾ ਪੁੱਤਰ ਯਹੋਸ਼ੂਆ।
28ਉਹਨਾਂ ਦੀਆਂ ਜ਼ਮੀਨਾਂ ਅਤੇ ਬਸਤੀਆਂ ਵਿੱਚ ਬੈਤਏਲ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ, ਪੂਰਬ ਵੱਲ ਨਾਰਾਨ, ਪੱਛਮ ਵੱਲ ਗੇਜ਼ੇਰ ਅਤੇ ਉਸ ਦੇ ਪਿੰਡ ਅਤੇ ਅੱਯਾਹ ਅਤੇ ਉਸ ਦੇ ਪਿੰਡਾਂ ਤੱਕ ਸ਼ੇਕੇਮ ਅਤੇ ਉਸ ਦੇ ਪਿੰਡ ਸ਼ਾਮਲ ਸਨ। 29ਮਨੱਸ਼ੇਹ ਦੀਆਂ ਹੱਦਾਂ ਦੇ ਨਾਲ-ਨਾਲ ਉਹਨਾਂ ਦੇ ਪਿੰਡ ਬੈਥ ਸ਼ਾਨ, ਤਾਨਾਖ, ਮਗਿੱਦੋ ਅਤੇ ਦੋਰ ਸਨ। ਇਸਰਾਏਲ ਦੇ ਪੁੱਤਰ ਯੋਸੇਫ਼ ਦੇ ਉੱਤਰਾਧਿਕਾਰੀ ਇਨ੍ਹਾਂ ਨਗਰਾਂ ਵਿੱਚ ਰਹਿੰਦੇ ਸਨ।
ਆਸ਼ੇਰ
30ਆਸ਼ੇਰ ਦੇ ਪੁੱਤਰ:
ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰਿਯਾਹ ਉਹਨਾਂ ਦੀ ਭੈਣ ਸੇਰਾਹ ਸੀ।
31ਬਰਿਯਾਹ ਦੇ ਪੁੱਤਰ:
ਹੇਬਰ ਅਤੇ ਮਲਕੀਏਲ, ਜੋ ਬਿਰਜ਼ੈਥ ਦਾ ਪਿਤਾ ਸੀ।
32ਹੇਬਰ ਯਫਲੇਟ, ਸ਼ੋਮਰ ਅਤੇ ਹੋਥਾਮ ਅਤੇ ਉਹਨਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
33ਯਫਲੇਟ ਦੇ ਪੁੱਤਰ:
ਪਾਸਕ, ਬਿਮਹਾਲ ਅਤੇ ਅਸ਼ਵਥ।
ਇਹ ਯਫਲੇਟ ਦੇ ਪੁੱਤਰ ਸਨ।
34ਸ਼ੋਮੇਰ ਦੇ ਪੁੱਤਰ:
ਅਹੀ, ਰੋਹਗਾਹ, ਹੁਬਾਹ ਅਤੇ ਅਰਾਮ।
35ਉਸ ਦੇ ਭਰਾ ਹੇਲਮ ਦੇ ਪੁੱਤਰ ਸਨ:
ਜ਼ੋਫਾਹ, ਇਮਨਾ, ਸ਼ੇਲਸ਼ ਅਤੇ ਆਮਲ।
36ਜ਼ੋਫਾਹ ਦੇ ਪੁੱਤਰ ਸਨ:
ਸੂਆਹ, ਹਰਨੇਫਰ, ਸ਼ੂਆਲ, ਬੇਰੀ, ਇਮਰਾਹ, 37ਬੇਜ਼ਰ, ਹੋਦ, ਸ਼ੰਮਾ, ਸ਼ਿਲਸ਼ਾਹ, ਇਥਰਾਨ ਅਤੇ ਬੀਰਾ।
38ਯਥੇਰ ਦੇ ਪੁੱਤਰ:
ਯ਼ਫੁੰਨੇਹ, ਪਿਸਪਾਹ ਅਤੇ ਆਰਾ।
39ਉੱਲਾ ਦੇ ਪੁੱਤਰ:
ਅਰਾਹ, ਹਨੀਏਲ ਅਤੇ ਰਿਜ਼ੀਆ।
40ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ, ਪਰਿਵਾਰਾਂ ਦੇ ਮੁਖੀ, ਚੁਣੇ ਹੋਏ ਆਦਮੀ, ਬਹਾਦਰ ਯੋਧੇ ਅਤੇ ਸ਼ਾਨਦਾਰ ਆਗੂ ਸਨ। ਲੜਾਈ ਲਈ ਤਿਆਰ ਆਦਮੀਆਂ ਦੀ ਗਿਣਤੀ, ਜਿਵੇਂ ਕਿ ਉਹਨਾਂ ਦੀ ਵੰਸ਼ਾਵਲੀ ਦੇ ਅਨੁਸਾਰ, 26,000 ਸੀ।
Currently Selected:
1 ਇਤਿਹਾਸ 7: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.