Bible App logo
Search Icon

1 ਇਤਿਹਾਸ 6

6
ਲੇਵੀ
1ਲੇਵੀ ਦੇ ਪੁੱਤਰ:
ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
2ਕੋਹਾਥ ਦੇ ਪੁੱਤਰ:
ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।
3ਅਮਰਾਮ ਦੇ ਪੁੱਤਰ:
ਹਾਰੋਨ, ਮੋਸ਼ੇਹ ਅਤੇ ਮਰਿਯਮ।
ਹਾਰੋਨ ਦੇ ਪੁੱਤਰ:
ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ।
4ਅਲਆਜ਼ਾਰ ਫੀਨਹਾਸ ਦਾ ਪਿਤਾ ਸੀ,
ਫੀਨਹਾਸ ਅਬੀਸ਼ੂਆ ਦਾ ਪਿਤਾ ਸੀ,
5ਅਬੀਸ਼ੂਆ ਬੁੱਕੀ ਦਾ ਪਿਤਾ ਸੀ,
ਬੁੱਕੀ ਉਜ਼ੀ ਦਾ ਪਿਤਾ ਸੀ,
6ਉਜ਼ੀ ਜ਼ਰਹਯਾਹ ਦਾ ਪਿਤਾ ਸੀ,
ਮਰਾਯੋਥ ਦਾ ਪਿਤਾ ਜ਼ਰਹਯਾਹ,
7ਮਰਾਯੋਥ ਅਮਰਯਾਹ ਦਾ ਪਿਤਾ,
ਅਮਰਯਾਹ ਅਹੀਟੂਬ ਦਾ ਪਿਤਾ,
8ਅਹੀਟੂਬ ਸਾਦੋਕ ਦਾ ਪਿਤਾ,
ਸਾਦੋਕ ਅਹੀਮਾਜ਼ ਦਾ ਪਿਤਾ,
9ਅਹੀਮਾਜ਼ ਅਜ਼ਰਯਾਹ ਦਾ ਪਿਤਾ,
ਅਜ਼ਰਯਾਹ ਯੋਹਾਨਾਨ ਦਾ ਪਿਤਾ,
10ਯੋਹਾਨਾਨ ਅਜ਼ਰਯਾਹ ਦਾ ਪਿਤਾ।
ਇਹ ਅਜ਼ਰਯਾਹ ਸੀ ਜੋ ਯੇਰੂਸ਼ਲੇਮ ਵਿੱਚ ਬਣੇ ਸ਼ਲੋਮੋਨ ਦੇ ਭਵਨ ਵਿੱਚ ਜਾਜਕ ਵਜੋਂ ਸੇਵਾ ਕਰਦਾ ਸੀ।
11ਅਜ਼ਰਯਾਹ ਅਮਰਯਾਹ ਦਾ ਪਿਤਾ,
ਅਮਰਯਾਹ ਅਹੀਟੂਬ ਦਾ ਪਿਤਾ,
12ਅਹੀਟੂਬ ਸਾਦੋਕ ਦਾ ਪਿਤਾ,
ਸਾਦੋਕ ਸ਼ੱਲੂਮ ਦਾ ਪਿਤਾ,
13ਸ਼ੱਲੂਮ ਹਿਲਕੀਯਾਹ ਦਾ ਪਿਤਾ,
ਹਿਲਕੀਯਾਹ ਅਜ਼ਰਯਾਹ ਦਾ ਪਿਤਾ,
14ਸਰਾਯਾਹ ਦਾ ਪਿਤਾ ਅਜ਼ਰਯਾਹ,
ਅਤੇ ਯਹੋਸਾਦਾਕ ਦਾ ਪਿਤਾ ਸਰਾਯਾਹ।
15ਜਦੋਂ ਯਾਹਵੇਹ ਨੇ ਨਬੂਕਦਨੇਜ਼ਰ ਦੇ ਹੱਥੋਂ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਗੁਲਾਮੀ ਵਿੱਚ ਭੇਜਿਆ ਤਾਂ ਯਹੋਸਾਦਾਕ ਵੀ ਗੁਲਾਮ ਹੋ ਕੇ ਗਿਆ।
16ਲੇਵੀ ਦੇ ਪੁੱਤਰ:
ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
17ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਇਹ ਹਨ:
ਲਿਬਨੀ ਅਤੇ ਸ਼ਿਮਈ।
18ਕੋਹਾਥ ਦੇ ਪੁੱਤਰ:
ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।
19ਮੇਰਾਰੀ ਦੇ ਪੁੱਤਰ:
ਮਹਲੀ ਅਤੇ ਮੂਸ਼ੀ।
ਲੇਵੀਆਂ ਦੇ ਗੋਤ ਉਹਨਾਂ ਦੇ ਪਿਉ-ਦਾਦਿਆਂ ਦੇ ਅਨੁਸਾਰ ਹਨ:
20ਗੇਰਸ਼ੋਨ ਵਿੱਚੋਂ:
ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ,
ਉਹ ਦਾ ਪੁੱਤਰ ਜ਼ਿਮਾਹ, 21ਉਹ ਦਾ ਪੁੱਤਰ ਯੋਆਹ,
ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ੇਰਾਹ,
ਉਹ ਦਾ ਪੁੱਤਰ ਯਅਥਰਈ।
22ਕੋਹਾਥ ਦੇ ਉੱਤਰਾਧਿਕਾਰੀ:
ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਾਹ,
ਉਹ ਦਾ ਪੁੱਤਰ ਅੱਸੀਰ, 23ਉਹ ਦਾ ਪੁੱਤਰ ਅਲਕਾਨਾਹ,
ਉਹ ਦਾ ਪੁੱਤਰ ਅਬਯਾਸਾਫ਼, ਉਹ ਦਾ ਪੁੱਤਰ ਅੱਸੀਰ,
24ਤਾਹਾਥ ਉਹ ਦਾ ਪੁੱਤਰ, ਉਹ ਦਾ ਪੁੱਤਰ ਊਰੀਏਲ,
ਉਹ ਦਾ ਪੁੱਤਰ ਉਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ।
25ਅਲਕਾਨਾਹ ਦੇ ਉੱਤਰਾਧਿਕਾਰੀ:
ਅਮਾਸਈ, ਅਹੀਮੋਥ,
26ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਜ਼ੋਫ਼ਈ,
ਉਹ ਦਾ ਪੁੱਤਰ ਨਹਥ, 27ਉਸਦਾ ਪੁੱਤਰ ਅਲੀਆਬ,
ਉਹ ਦਾ ਪੁੱਤਰ ਯਰੋਹਾਮ, ਅਲਕਾਨਾਹ ਉਹ ਦਾ ਪੁੱਤਰ
ਅਤੇ ਸ਼ਮੂਏਲ ਉਹ ਦਾ ਪੁੱਤਰ,
28ਸ਼ਮੂਏਲ ਦੇ ਪੁੱਤਰ:
ਉਹ ਦਾ ਜੇਠਾ ਪੁੱਤਰ ਯੋਏਲ
ਅਤੇ ਅਬੀਯਾਹ ਦੂਜਾ ਪੁੱਤਰ।
29ਮੇਰਾਰੀ ਦੇ ਉੱਤਰਾਧਿਕਾਰੀ:
ਮਹਲੀ, ਉਹ ਦਾ ਪੁੱਤਰ ਲਿਬਨੀ,
ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉਜ਼ਾਹ,
30ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗਯਾਹ
ਅਤੇ ਉਹ ਦਾ ਪੁੱਤਰ ਅਸ਼ਾਯਾਹ।
ਭਵਨ ਦੇ ਸੰਗੀਤਕਾਰ
31ਇਹ ਉਹ ਆਦਮੀ ਹਨ ਜੋ ਦਾਵੀਦ ਨੇ ਸੰਦੂਕ ਮੁੱਖ ਸਥਾਨ ਵਿੱਚ ਲਿਆਉਣ ਤੋਂ ਬਾਅਦ ਯਾਹਵੇਹ ਦੇ ਘਰ ਵਿੱਚ ਗਵੱਈਯਾਂ ਨੂੰ ਨਿਯੁਕਤ ਕੀਤਾ ਸੀ। 32ਅਤੇ ਜਦ ਤੀਕ ਕਿ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਨੂੰ ਬਣਾ ਲਿਆ ਉਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਉਹ ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।
33ਇੱਥੇ ਉਹ ਆਦਮੀ ਹਨ ਜਿਨ੍ਹਾਂ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਸੇਵਾ ਕੀਤੀ:
ਕੋਹਾਥੀਆਂ ਵਿੱਚੋਂ:
ਹੇਮਾਨ, ਸੰਗੀਤਕਾਰ,
ਯੋਏਲ ਦਾ ਪੁੱਤਰ, ਸ਼ਮੂਏਲ ਦਾ ਪੁੱਤਰ,
34ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ,
ਅਲੀਏਲ ਦਾ ਪੁੱਤਰ, ਟੋਆਹ ਦਾ ਪੁੱਤਰ,
35ਸੂਫ਼ ਦਾ ਪੁੱਤਰ, ਅਲਕਾਨਾਹ ਦਾ ਪੁੱਤਰ,
ਮਹਥ ਦਾ ਪੁੱਤਰ, ਉਹ ਅਮਾਸਈ ਦਾ ਪੁੱਤਰ,
36ਅਲਕਾਨਾਹ ਦਾ ਪੁੱਤਰ, ਉਹ ਯੋਏਲ ਦਾ ਪੁੱਤਰ,
ਉਹ ਅਲਕਾਨਾਹ ਦਾ ਪੁੱਤਰ ਸੀ। ਅਜ਼ਰਯਾਹ, ਸਫ਼ਨਯਾਹ ਦਾ ਪੁੱਤਰ,
37ਤਾਹਾਥ ਦਾ ਪੁੱਤਰ, ਉਹ ਅੱਸੀਰ ਦਾ ਪੁੱਤਰ,
ਅਬਯਾਸਾਫ਼ ਦਾ ਪੁੱਤਰ, ਉਹ ਕੋਰਾਹ ਦਾ ਪੁੱਤਰ,
38ਇਜ਼ਹਾਰ ਕੋਹਾਥ ਦਾ ਪੁੱਤਰ,
ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ;
39ਅਤੇ ਹੇਮਾਨ ਦਾ ਸਾਥੀ ਆਸਾਫ਼, ਜੋ ਉਸ ਦੇ ਸੱਜੇ ਹੱਥ ਸੇਵਾ ਕਰਦਾ ਸੀ:
ਆਸਾਫ਼ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ,
40ਮੀਕਾਏਲ ਦਾ ਪੁੱਤਰ, ਉਹ ਬਾਸੇਯਾਹ ਦਾ ਪੁੱਤਰ,
ਮਲਕੀਯਾਹ ਦਾ ਪੁੱਤਰ, 41ਏਥਨੀ ਦਾ ਪੁੱਤਰ,
ਜ਼ੇਰਾਹ ਦਾ ਪੁੱਤਰ, ਅਦਾਯਾਹ ਦਾ ਪੁੱਤਰ,
42ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ,
ਸ਼ਿਮਈ ਦਾ ਪੁੱਤਰ, 43ਯਹਥ ਦਾ ਪੁੱਤਰ ਸੀ।
ਗੇਰਸ਼ੋਨ ਦਾ ਪੁੱਤਰ, ਲੇਵੀ ਦਾ ਪੁੱਤਰ;
44ਅਤੇ ਉਹਨਾਂ ਦੇ ਸਾਥੀਆਂ ਵਿੱਚੋਂ, ਉਹ ਦੇ ਖੱਬੇ ਹੱਥ, ਮੇਰਾਰੀ,
ਏਥਾਨ ਕਿਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ,
ਮੱਲੂਕ ਦਾ ਪੁੱਤਰ, 45ਹਸ਼ਬਯਾਹ ਦਾ ਪੁੱਤਰ,
ਅਮਾਜ਼ਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ,
46ਅਮਜ਼ੀ ਦਾ ਪੁੱਤਰ, ਬਾਨੀ ਦਾ ਪੁੱਤਰ,
ਸ਼ਮੇਰ ਦਾ ਪੁੱਤਰ, 47ਮਹਲੀ ਦਾ ਪੁੱਤਰ,
ਮੂਸ਼ੀ ਦਾ ਪੁੱਤਰ, ਉਹ ਮੇਰਾਰੀ ਦਾ ਪੁੱਤਰ ਸੀ,
ਜੋ ਲੇਵੀ ਦਾ ਪੁੱਤਰ।
48ਉਹਨਾਂ ਦੇ ਸਾਥੀ ਲੇਵੀਆਂ ਨੂੰ ਤੰਬੂ ਅਤੇ ਪਰਮੇਸ਼ਵਰ ਦੇ ਭਵਨ ਦੇ ਹੋਰ ਸਾਰੇ ਕੰਮ ਸੌਂਪੇ ਗਏ ਸਨ। 49ਪਰ ਹਾਰੋਨ ਅਤੇ ਉਹ ਦੇ ਉੱਤਰਾਧਿਕਾਰੀ ਉਹ ਸਨ ਜਿਨ੍ਹਾਂ ਨੇ ਹੋਮ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਸੰਬੰਧ ਵਿੱਚ ਜੋ ਅੱਤ ਪਵਿੱਤਰ ਸਥਾਨ ਵਿੱਚ ਕੀਤਾ ਗਿਆ ਸੀ, ਇਸਰਾਏਲ ਦੇ ਲਈ ਪ੍ਰਾਸਚਿਤ ਕਰਨ ਲਈ, ਮੋਸ਼ੇਹ ਦੇ ਸਾਰੇ ਕੰਮਾਂ ਦੇ ਅਨੁਸਾਰ ਚੜ੍ਹਾਵੇ ਚੜ੍ਹਾਏ ਸਨ ਜਿਵੇਂ ਪਰਮੇਸ਼ਵਰ ਦੇ ਸੇਵਕ ਨੇ ਹੁਕਮ ਦਿੱਤਾ ਸੀ।
50ਇਹ ਹਾਰੋਨ ਦੇ ਉੱਤਰਾਧਿਕਾਰੀ ਸਨ:
ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫੀਨਹਾਸ,
ਉਸ ਦਾ ਪੁੱਤਰ ਅਬੀਸ਼ੂਆ, 51ਉਸ ਦਾ ਪੁੱਤਰ ਬੁੱਕੀ,
ਉਹ ਦਾ ਪੁੱਤਰ ਉਜ਼ੀ, ਉਹ ਦਾ ਪੁੱਤਰ ਜ਼ਰਹਯਾਹ।
52ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ,
ਉਹ ਦਾ ਪੁੱਤਰ ਅਹੀਟੂਬ, 53ਉਹ ਦਾ ਪੁੱਤਰ ਸਾਦੋਕ
ਅਤੇ ਉਹ ਦਾ ਪੁੱਤਰ ਅਹੀਮਾਜ਼।
54ਇਹ ਉਹਨਾਂ ਦੀਆਂ ਬਸਤੀਆਂ ਦੇ ਟਿਕਾਣੇ ਸਨ ਜੋ ਉਹਨਾਂ ਦੇ ਇਲਾਕੇ ਵਜੋਂ ਦਿੱਤੇ ਗਏ ਸਨ (ਉਹ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਕੋਹਾਥ ਗੋਤ ਵਿੱਚੋਂ ਸਨ, ਕਿਉਂਕਿ ਪਹਿਲੀ ਚਿੱਠੀ ਉਹਨਾਂ ਲਈ ਸੀ)।
55ਯਹੂਦਾਹ ਵਿੱਚ ਉਹਨਾਂ ਨੂੰ ਇਸ ਦੇ ਆਲੇ-ਦੁਆਲੇ ਦੇ ਚਰਾਗਾਹਾਂ ਸਮੇਤ ਹੇਬਰੋਨ ਦਿੱਤਾ ਗਿਆ ਸੀ। 56(ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਗਏ ਸਨ।) 57ਇਸ ਲਈ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ (ਪਨਾਹ ਦਾ ਸ਼ਹਿਰ) ਅਤੇ ਲਿਬਨਾਹ,#6:57 ਯਹੋ 21:13 ਯੱਤੀਰ, ਅਸ਼ਤਮੋਆ, 58ਹੀਲੇਨ, ਦਬੀਰ, 59ਆਸ਼ਾਨ, ਜੁਤਾਹੀ ਅਤੇ ਬੈਥ-ਸ਼ੇਮੇਸ਼, ਉਹਨਾਂ ਦੀਆਂ ਚਰਾਂਦਾਂ ਸਮੇਤ।
60ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਹਨਾਂ ਨੂੰ ਗਿਬਓਨ, ਗੇਬਾ, ਅਲਮੇਥ ਅਤੇ ਅਨਾਥੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਦਿੱਤੀਆਂ ਗਈਆਂ।
ਕੋਹਾਥੀ ਗੋਤਾਂ ਵਿੱਚ ਵੰਡੇ ਗਏ ਕਸਬਿਆਂ ਦੀ ਕੁੱਲ ਗਿਣਤੀ ਤੇਰ੍ਹਾਂ ਹੋ ਗਈ।#6:60 ਯਹੋ 21:17
61ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ ਸਨ।
62ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ, ਗੋਤਾਂ ਅਨੁਸਾਰ, ਯਿੱਸਾਕਾਰ, ਆਸ਼ੇਰ ਅਤੇ ਨਫ਼ਤਾਲੀ ਦੇ ਗੋਤਾਂ ਵਿੱਚੋਂ ਅਤੇ ਮਨੱਸ਼ੇਹ ਦੇ ਗੋਤ ਦੇ ਹਿੱਸੇ ਵਿੱਚੋਂ ਜੋ ਬਾਸ਼ਾਨ ਵਿੱਚ ਹੈ, ਤੇਰ੍ਹਾਂ ਕਸਬੇ ਦਿੱਤੇ ਗਏ ਸਨ।
63ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਵਿੱਚੋਂ ਬਾਰਾਂ ਨਗਰ ਦਿੱਤੇ ਗਏ।
64ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਹਨਾਂ ਦੀਆਂ ਚਰਾਂਦਾਂ ਦੇ ਦਿੱਤੀਆਂ।
65ਅਤੇ ਉਹਨਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਜਿਨ੍ਹਾਂ ਦੇ ਨਾਵਾਂ ਦਾ ਵਰਣਨ ਹੋਇਆ ਹੈ।
66ਕੋਹਾਥੀ ਗੋਤਾਂ ਵਿੱਚੋਂ ਕੁਝ ਇਫ਼ਰਾਈਮ ਦੇ ਗੋਤ ਵਿੱਚੋਂ ਉਹਨਾਂ ਦੇ ਇਲਾਕੇ ਕਸਬੇ ਵਜੋਂ ਦਿੱਤੇ ਗਏ ਸਨ।
67ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਹਨਾਂ ਨੂੰ ਸ਼ੇਕੇਮ (ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ ਚਰਾਗਾਹਾਂ ਸਮੇਤ,#6:67 ਯਹੋ 21:21 68ਯਾਕਮਆਮ, ਬੈਥ-ਹੋਰੋਨ 69ਅੱਯਾਲੋਨ ਅਤੇ ਗਾਥ ਰਿੰਮੋਨ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਦਿੱਤੇ ਗਏ ਸਨ।
70ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਇਸਰਾਏਲੀਆਂ ਨੇ ਅਨੇਰ ਅਤੇ ਬਿਲਆਮ ਨੂੰ ਉਹਨਾਂ ਦੀਆਂ ਚਰਾਂਦਾਂ ਸਮੇਤ ਬਾਕੀ ਕੋਹਾਥੀਆਂ ਨੂੰ ਦੇ ਦਿੱਤਾ।
71ਗੇਰਸ਼ੋਨੀਆਂ ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ:
ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤ ਵਿੱਚੋਂ ਉਹਨਾਂ ਨੇ ਬਾਸ਼ਾਨ ਵਿੱਚ ਗੋਲਾਨ ਅਤੇ ਅਸ਼ਤਾਰੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।
72ਯਿੱਸਾਕਾਰ ਦੇ ਗੋਤ ਤੋਂ ਉਹਨਾਂ ਨੂੰ ਕਾਦੇਸ਼, ਦਾਬਰਥ, 73ਰਾਮੋਥ ਅਤੇ ਅਨੇਮ, ਉਹਨਾਂ ਦੇ ਚਰਾਗਾਹਾਂ ਸਮੇਤ;
74ਆਸ਼ੇਰ ਦੇ ਗੋਤ ਵਿੱਚੋਂ ਉਹਨਾਂ ਨੂੰ ਮਸ਼ਾਲ, ਅਬਦੋਨ, 75ਹੁੱਕੋਕ ਅਤੇ ਰੇਹੋਬ ਅਤੇ ਉਹਨਾਂ ਦੀਆਂ ਚਰਾਗਾਹਾਂ ਵੀ ਮਿਲੀਆਂ।
76ਅਤੇ ਨਫ਼ਤਾਲੀ ਦੇ ਗੋਤ ਤੋਂ ਉਹਨਾਂ ਨੇ ਗਲੀਲ ਵਿੱਚ ਕਾਦੇਸ਼, ਹਾਮੋਨ ਅਤੇ ਕਿਰਯਾਥਇਮ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।
77ਮੇਰਾਰੀਆਂ (ਬਾਕੀ ਲੇਵੀਆਂ) ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ:
ਜ਼ਬੂਲੁਨ ਦੇ ਗੋਤ ਵਿੱਚੋਂ ਉਹਨਾਂ ਨੂੰ ਯੋਕਨਾਮ, ਕਰਤਾਹ, ਰਿਮਮੋਨੋ ਅਤੇ ਤਾਬੋਰ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਪ੍ਰਾਪਤ ਹੋਏ।
78ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਰਊਬੇਨ ਦੇ ਗੋਤ ਵਿੱਚੋਂ ਉਹਨਾਂ ਨੇ ਬੇਜ਼ਰ ਨੂੰ ਉਜਾੜ ਵਿੱਚ ਯਹਜ਼ਾਹ ਪ੍ਰਾਪਤ ਕੀਤਾ। 79ਕੇਦੇਮੋਥ ਅਤੇ ਮੇਫਾਅਥ, ਉਹਨਾਂ ਦੇ ਚਰਾਂਦਾਂ ਸਮੇਤ;
80ਅਤੇ ਗਾਦ ਦੇ ਗੋਤ ਤੋਂ ਉਹਨਾਂ ਨੂੰ ਗਿਲਆਦ ਵਿੱਚ ਰਾਮੋਥ, ਮਾਹਾਨਾਇਮ, 81ਹੇਸ਼ਬੋਨ ਅਤੇ ਯਾਜ਼ਰ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ।

Currently Selected:

1 ਇਤਿਹਾਸ 6: PCB

Highlight

Copy

Compare

Share

None

Want to have your highlights saved across all your devices? Sign up or sign in