Bible App logo
Search Icon

1 ਇਤਿਹਾਸ 5

5
ਰਊਬੇਨ
1ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ (ਉਹ ਜੇਠਾ ਸੀ, ਪਰ ਜਦੋਂ ਉਸਨੇ ਆਪਣੇ ਪਿਤਾ ਦੇ ਵਿਆਹ ਦੇ ਬਿਸਤਰੇ ਨੂੰ ਅਸ਼ੁੱਧ ਕੀਤਾ ਤਾਂ ਉਸਦੇ ਪਹਿਲੌਠੇ ਹੋਣ ਦੇ ਅਧਿਕਾਰ ਇਸਰਾਏਲ ਦੇ ਪੁੱਤਰ ਯੋਸੇਫ਼ ਦੇ ਪੁੱਤਰਾਂ ਨੂੰ ਦਿੱਤੇ ਗਏ ਸਨ, ਇਸ ਲਈ ਉਹ ਨਾ ਕਰ ਸਕਿਆ। ਉਹ ਕੁਲ ਪੱਤਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣਿਆ ਜਾਂਦਾ 2ਅਤੇ ਭਾਵੇਂ ਯਹੂਦਾਹ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਬਲਵਾਨ ਸੀ ਅਤੇ ਇੱਕ ਪ੍ਰਧਾਨ ਉਸ ਤੋਂ ਨਿੱਕਲਿਆ, ਪਰ ਜੇਠੇ ਹੋਣ ਦਾ ਅਧਿਕਾਰ ਯੋਸੇਫ਼ ਦਾ ਸੀ) 3ਇਸਰਾਏਲ ਦੇ ਜੇਠੇ ਰਊਬੇਨ ਦੇ ਪੁੱਤਰ, ਹਨੋਕ ਤੇ ਪੱਲੂ, ਹੇਜ਼ਰੋਨ ਤੇ ਕਰਮੀ:
ਹਨੋਕ, ਪੱਲੂ, ਹੇਜ਼ਰੋਨ ਅਤੇ ਕਰਮੀ।
4ਯੋਏਲ ਦੇ ਉੱਤਰਾਧਿਕਾਰੀ:
ਉਸਦਾ ਪੁੱਤਰ ਸ਼ਮਅਯਾਹ, ਉਸਦਾ ਪੁੱਤਰ ਗੋਗ,
ਉਸਦਾ ਪੁੱਤਰ ਸ਼ਿਮਈ, 5ਉਸਦਾ ਪੁੱਤਰ ਮੀਕਾਹ,
ਉਸਦਾ ਪੁੱਤਰ ਰਆਯਾਹ, ਉਸਦਾ ਪੁੱਤਰ ਬਾਲ,
6ਅਤੇ ਬੇਰਾਹ ਉਸ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦੇ ਰਾਜੇ ਤਿਗਲਥ-ਪਿਲੇਸਰ ਨੇ ਗੁਲਾਮੀ ਵਿੱਚ ਲੈ ਲਿਆ ਸੀ। ਬੇਰਾਹ ਰਊਬੇਨੀਆਂ ਦਾ ਆਗੂ ਸੀ।
7ਉਸ ਦੇ ਭਰਾ ਉਹਨਾਂ ਦੀਆਂ ਕੁਲਾਂ ਅਨੁਸਾਰ ਜਦ ਉਹਨਾਂ ਦੀਆਂ ਪੀੜ੍ਹੀਆਂ ਦੀ ਕੁੱਲਪੱਤਰੀ ਬਣੀ ਇਹ ਸਨ:
ਪ੍ਰਧਾਨ ਜੈਰ, ਜ਼ਕਰਯਾਹ 8ਅਤੇ ਬੇਲਾ ਆਜ਼ਾਜ਼ ਦਾ ਪੁੱਤਰ, ਸ਼ੇਮਾ ਦਾ ਪੁੱਤਰ, ਯੋਏਲ ਦਾ ਪੁੱਤਰ।
ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੀਕ ਵੱਸਦਾ ਸੀ। 9ਪੂਰਬ ਵੱਲ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਫ਼ਰਾਤ ਦਰਿਆ ਤੱਕ ਫੈਲਿਆ ਹੋਇਆ ਸੀ ਕਿਉਂ ਜੋ ਗਿਲਆਦ ਵਿੱਚ ਉਹਨਾਂ ਦੇ ਪਸ਼ੂ ਬਹੁਤ ਵਧ ਗਏ ਸਨ।
10ਸ਼ਾਊਲ ਦੇ ਰਾਜ ਦੌਰਾਨ ਉਹਨਾਂ ਨੇ ਹਗਰੀਆਂ ਨਾਲ ਯੁੱਧ ਕੀਤਾ, ਜੋ ਉਹਨਾਂ ਦੇ ਹੱਥੋਂ ਹਾਰ ਗਏ ਸਨ। ਉਹਨਾਂ ਨੇ ਗਿਲਆਦ ਦੇ ਪੂਰਬ ਵੱਲ ਸਾਰੇ ਇਲਾਕੇ ਵਿੱਚ ਹਗਰੀਆਂ ਦੇ ਘਰਾਂ ਉੱਤੇ ਕਬਜ਼ਾ ਕਰ ਲਿਆ।
ਗਾਦ
11ਗਾਦੀ ਉਹਨਾਂ ਦੇ ਸਾਮ੍ਹਣੇ ਬਾਸ਼ਾਨ ਦੇ ਦੇਸ਼ ਵਿੱਚ ਸਲੇਕਾਹ ਤੀਕ ਵੱਸੇ:
12ਬਾਸ਼ਾਨ ਵਿੱਚ ਯੋਏਲ ਪ੍ਰਧਾਨ, ਸ਼ਾਫਾਮ ਦੂਜਾ, ਫਿਰ ਜਨਈ ਅਤੇ ਸ਼ਾਫ਼ਾਟ ਸਨ।
13ਪਰਿਵਾਰਾਂ ਅਨੁਸਾਰ ਉਹਨਾਂ ਦੇ ਰਿਸ਼ਤੇਦਾਰ ਸਨ:
ਮੀਕਾਏਲ, ਮਸ਼ੁੱਲਾਮ, ਸ਼ੀਬਾ, ਜੋਰਾਈ, ਯਾਕਾਨ, ਜ਼ਿਆ ਅਤੇ ਏਬਰ ਕੁੱਲ ਸੱਤ।
14ਇਹ ਅਬੀਹਾਇਲ ਦੇ ਪੁੱਤਰ, ਹੂਰੀ ਦਾ ਪੁੱਤਰ, ਯਰੋਅਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ।
15ਅਬਦੀਏਲ ਦਾ ਪੁੱਤਰ, ਗੁਨੀ ਦਾ ਪੁੱਤਰ ਅਹੀ ਉਹਨਾਂ ਦੇ ਪਰਿਵਾਰ ਦਾ ਮੁਖੀਆ ਸੀ।
16ਗਾਦੀ ਗਿਲਆਦ ਵਿੱਚ, ਬਾਸ਼ਾਨ ਅਤੇ ਉਸ ਦੇ ਬਾਹਰਲੇ ਪਿੰਡਾਂ ਵਿੱਚ ਅਤੇ ਸ਼ਰੋਨ ਦੀਆਂ ਸਾਰੀਆਂ ਚਰਾਂਦਾਂ ਵਿੱਚ ਜਿੱਥੇ ਤੱਕ ਉਹ ਫੈਲੇ ਰਹਿੰਦੇ ਸਨ।
17ਇਹ ਸਭ ਯਹੂਦਾਹ ਦੇ ਰਾਜਾ ਯੋਥਾਮ ਅਤੇ ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੌਰਾਨ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ।
18ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ 44,760 ਆਦਮੀ ਸਨ ਜੋ ਫ਼ੌਜੀ ਸੇਵਾ ਲਈ ਤਿਆਰ ਸਨ, ਜੋ ਢਾਲ ਅਤੇ ਤਲਵਾਰ ਨੂੰ ਸੰਭਾਲ ਸਕਦੇ ਸਨ, ਜੋ ਧਣੁੱਖ ਚਲਾ ਸਕਦੇ ਸਨ ਅਤੇ ਜੋ ਲੜਾਈ ਲਈ ਸਿਆਣੇ ਸਨ। 19ਉਹਨਾਂ ਨੇ ਹਗਰੀਆਂ, ਜੇਤੂਰ, ਨਫੀਸ਼ ਅਤੇ ਨੋਦਾਬ ਦੇ ਵਿਰੁੱਧ ਯੁੱਧ ਕੀਤਾ। 20ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ। 21ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ, 22ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।
ਮਨੱਸ਼ੇਹ ਦਾ ਅੱਧਾ ਗੋਤ
23ਮਨੱਸ਼ੇਹ ਦੇ ਅੱਧੇ ਗੋਤ ਦੇ ਲੋਕ ਬਹੁਤ ਸਨ। ਉਹ ਬਾਸ਼ਾਨ ਤੋਂ ਲੈ ਕੇ ਬਆਲ ਹਰਮੋਨ, ਯਾਨੀ ਸਨੀਰ (ਹਰਮੋਨ ਪਰਬਤ) ਤੱਕ ਦੇਸ਼ ਵਿੱਚ ਵੱਸ ਗਏ।
24ਇਹ ਉਹਨਾਂ ਦੇ ਘਰਾਣਿਆਂ ਦੇ ਮੁਖੀਏ ਸਨ: ਏਫਰ, ਈਸ਼ੀ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ ਅਤੇ ਯਹਦੀਏਲ। ਉਹ ਬਹਾਦਰ ਯੋਧੇ, ਪ੍ਰਸਿੱਧ ਆਦਮੀ ਅਤੇ ਆਪਣੇ ਪਰਿਵਾਰਾਂ ਦੇ ਮੁਖੀ ਸਨ। 25ਪਰ ਉਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨਾਲ ਬੇਵਫ਼ਾ ਸਨ ਅਤੇ ਆਪਣੇ ਆਪ ਨੂੰ ਦੇਸ਼ ਦੇ ਲੋਕਾਂ ਦੇ ਦੇਵਤਿਆਂ ਦੇ ਅੱਗੇ ਵੇਸਵਾ ਕਰਦੇ ਸਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉਹਨਾਂ ਦੇ ਅੱਗੇ ਨਾਸ ਕੀਤਾ ਸੀ। 26ਇਸ ਲਈ ਇਸਰਾਏਲ ਦੇ ਪਰਮੇਸ਼ਵਰ ਨੇ ਅੱਸ਼ੂਰ ਦੇ ਰਾਜੇ ਪੂਲ (ਅਰਥਾਤ ਅੱਸ਼ੂਰ ਦੇ ਰਾਜਾ ਤਿਗਲਥ-ਪਿਲੇਸਰ) ਦੀ ਆਤਮਾ ਨੂੰ ਉਕਸਾਇਆ ਜਿਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਗੁਲਾਮੀ ਵਿੱਚ ਲੈ ਲਿਆ। ਉਹ ਉਹਨਾਂ ਨੂੰ ਹਲਾਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਵਿੱਚ ਲੈ ਗਿਆ, ਜਿੱਥੇ ਉਹ ਅੱਜ ਤੱਕ ਹਨ।

Currently Selected:

1 ਇਤਿਹਾਸ 5: PCB

Highlight

Copy

Compare

Share

None

Want to have your highlights saved across all your devices? Sign up or sign in