Bible App logo
Search Icon

1 ਇਤਿਹਾਸ 4

4
ਯਹੂਦਾਹ ਦੇ ਹੋਰ ਗੋਤ
1ਯਹੂਦਾਹ ਦੇ ਪੁੱਤਰ:
ਪੇਰੇਜ਼, ਹੇਜ਼ਰੋਨ, ਕਰਮੀ, ਹੂਰ ਅਤੇ ਸ਼ੋਬਾਲ ਸਨ।
2ਸ਼ੋਬਾਲ ਦੇ ਪੁੱਤਰ ਰਆਯਾਹ ਉਸ ਦਾ ਪੁੱਤਰ ਯਹਥ, ਉਸ ਦੇ ਪੁੱਤਰ ਅਹੂਮਈ ਤੇ ਲਹਦ। ਇਹ ਜ਼ੋਰਾਥੀਆਂ ਦੇ ਕੁੱਲਾਂ ਦੇ ਪੁਰਖੇ ਸਨ।
3ਏਤਾਮ ਦੇ ਪੁੱਤਰ ਇਹ ਸਨ:
ਯਿਜ਼ਰਏਲ, ਇਸਮਾ ਅਤੇ ਇਦਬਾਸ਼। ਉਹਨਾਂ ਦੀ ਭੈਣ ਦਾ ਨਾਂ ਹੈਜ਼ਲੇਲਪੋਨੀ ਸੀ। 4ਫਨੂਏਲ ਗਦੋਰ ਦਾ ਪਿਤਾ ਸੀ ਅਤੇ ਏਜ਼ਰ ਹੂਸ਼ਾਹ ਦਾ ਪਿਤਾ ਸੀ।
ਇਹ ਬੈਤਲਹਮ ਦੇ ਪਿਤਾ ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ ਸਨ।
5ਤਕੋਆ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹੇਲਾਹ ਅਤੇ ਨਾਰਾਹ।
6ਅਤੇ ਨਾਰਾਹ ਨੇ ਉਸ ਦੇ ਲਈ, ਅਹੁੱਜ਼ਾਮ ਤੇ ਹੇਫਰ ਤੇ ਤੇਮਨੀ ਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਾਰਾਹ ਦੇ ਪੁੱਤਰ ਸਨ।
7ਹੇਲਾਹ ਦੇ ਪੁੱਤਰ:
ਜ਼ੇਰੇਥ, ਜ਼ੋਹਰ, ਏਥਨਾਨ, 8ਅਤੇ ਕੋਜ਼, ਜੋ ਅਨੂਬ ਅਤੇ ਹਜ਼ੋਬੇਬਾਹ ਦਾ ਪਿਤਾ ਅਤੇ ਹਾਰੂਮ ਦੇ ਪੁੱਤਰ ਅਹਰਹੇਲ ਦੇ ਗੋਤ ਵਿੱਚੋਂ ਸੀ।
9ਯਬੇਜ਼#4:9 ਯਬੇਜ਼ ਅਰਥਾਤ: ਦਰਦ ਆਪਣੇ ਭਰਾਵਾਂ ਨਾਲੋਂ ਵੱਧ ਆਦਰਯੋਗ ਸੀ। ਉਸਦੀ ਮਾਂ ਨੇ ਉਸਦਾ ਨਾਮ ਯਬੇਜ਼ ਰੱਖਿਆ ਸੀ, “ਮੈਂ ਉਸ ਨੂੰ ਪੀੜਾਂ ਵਿੱਚ ਜਨਮ ਦਿੱਤਾ ਸੀ।” 10ਅਤੇ ਯਬੇਜ਼ ਨੇ ਇਸਰਾਏਲ ਦੇ ਪਰਮੇਸ਼ਵਰ ਅੱਗੇ ਬੇਨਤੀ ਕਰ ਕੇ ਆਖਿਆ, “ਹਾਏ” ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ! ਅਤੇ ਪਰਮੇਸ਼ਵਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।
11ਅਤੇ ਸ਼ੁਹਾਹ ਦੇ ਭਰਾ ਕੇਲੂਬ ਤੋਂ ਮਹੀਰ ਜੰਮਿਆਂ ਜਿਹੜਾ ਅਸ਼ਤੋਨ ਦਾ ਪਿਤਾ ਸੀ। 12ਅਤੇ ਅਸ਼ਤੋਨ ਤੋਂ ਬੈਤਰਾਫਾ ਤੇ ਪਾਸੇਹ ਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ। ਇਹ ਰੇਕਾਹ ਦੇ ਮਨੁੱਖ ਸਨ।
13ਕੇਨਜ਼ ਦੇ ਪੁੱਤਰ:
ਆਥਨੀਏਲ ਅਤੇ ਸਰਾਯਾਹ।
ਆਥਨੀਏਲ ਦੇ ਪੁੱਤਰ:
ਹਥਥ ਅਤੇ ਮਓਨੋਥਈ 14ਮਯੋਨੋਥਈ ਆਫ਼ਰਾਹ ਦਾ ਪਿਤਾ ਸੀ।
ਸਰਾਯਾਹ ਯੋਆਬ ਦਾ ਪਿਤਾ ਸੀ,
ਗੇ-ਹਰਾਸ਼ੀਮ#4:14 ਗੇ-ਹਰਾਸ਼ੀਮ ਅਰਥਾਤ: ਕਾਰੀਗਰਾਂ ਦੀ ਘਾਟੀ ਦਾ ਪਿਤਾ ਸੀ। ਇਹ ਇਸ ਲਈ ਸੱਦਿਆ ਗਿਆ ਕਿਉਂਕਿ ਇਸ ਦੇ ਲੋਕ ਹੁਨਰਮੰਦ ਕਾਮੇ ਸਨ।
15ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ ਪੁੱਤਰ:
ਈਰੂ, ਏਲਾਹ ਅਤੇ ਨਾਮ।
ਏਲਾਹ ਦਾ ਪੁੱਤਰ:
ਕਨਜ਼।
16ਯਹਲਲੇਲ ਦੇ ਪੁੱਤਰ:
ਜ਼ੀਫ਼, ਜ਼ੀਫ਼ਾਹ, ਤੀਰਯਾ ਅਤੇ ਅਸਰੇਲ।
17ਅਜ਼ਰਾਹ ਦੇ ਪੁੱਤਰ ਯਥੇਰ:
ਮੇਰਦ, ਏਫਰ ਅਤੇ ਜਾਲੋਨ।
ਮੇਰਦ ਦੀ ਇੱਕ ਪਤਨੀ ਨੇ ਮਰਿਯਮ, ਸ਼ੰਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਾਹ ਨੂੰ ਜਨਮ ਦਿੱਤਾ। 18ਇਹ ਫ਼ਿਰਾਊਨ ਦੀ ਧੀ ਬਿਥਯਾਹ ਦੇ ਬੱਚੇ ਸਨ ਜਿਸ ਦੇ ਨਾਲ ਮੇਰਦ ਨੇ ਵਿਆਹ ਕੀਤਾ ਸੀ।
ਯਹੂਦਾਹ ਦੇ ਗੋਤ ਵਿੱਚੋਂ ਉਸਦੀ ਪਤਨੀ ਨੇ ਗਦੋਰ ਦੇ ਪਿਤਾ ਯਰੇਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।
19ਹੋਦੀਯਾਹ ਦੀ ਪਤਨੀ ਦੇ ਪੁੱਤਰ, ਨਹਮ ਦੀ ਭੈਣ:
ਗਾਰਮੀ ਕੇਲਾਹ ਦਾ ਪਿਤਾ ਅਤੇ ਮਕਾਹਥੀ ਅਸ਼ਤਮੋਆ।
20ਸ਼ੀਮੋਨ ਦੇ ਪੁੱਤਰ:
ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤਿਲੋਨ।
ਈਸ਼ੀ ਦੇ ਪੁੱਤਰ:
ਜ਼ੋਹੇਥ ਅਤੇ ਬਨ-ਜ਼ੋਹੇਥ।
21ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ:
ਲੇਕਾਹ ਦਾ ਪਿਤਾ ਏਰ, ਲਾਦਾਹ ਮਾਰੇਸ਼ਾਹ ਦਾ ਪਿਤਾ ਅਤੇ ਬੈਥ ਅਸ਼ਬੀਆ ਵਿੱਚ ਲਿਨਨ ਦੇ ਕਾਰੀਗਰਾਂ ਦੇ ਗੋਤ,
22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ) 23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਤਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।
ਸ਼ਿਮਓਨ
24ਸ਼ਿਮਓਨ ਦੇ ਉੱਤਰਾਧਿਕਾਰੀ:
ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;
25ਸ਼ੱਲੂਮ ਸ਼ਾਊਲ ਦਾ ਪੁੱਤਰ ਸੀ, ਮਿਬਸਾਮ ਉਸਦਾ ਪੁੱਤਰ ਅਤੇ ਮਿਸ਼ਮਾ ਉਸਦਾ ਪੁੱਤਰ ਸੀ।
26ਮਿਸ਼ਮਾ ਦੇ ਉੱਤਰਾਧਿਕਾਰੀ:
ਉਸਦਾ ਪੁੱਤਰ ਹਮੂਏਲ, ਉਸਦਾ ਪੁੱਤਰ ਜ਼ੱਕੂਰ ਅਤੇ ਉਸਦਾ ਪੁੱਤਰ ਸ਼ਿਮਈ।
27ਸ਼ਿਮਈ ਦੇ ਸੋਲਾਂ ਪੁੱਤਰ ਅਤੇ ਛੇ ਧੀਆਂ ਸਨ, ਪਰ ਉਸਦੇ ਭਰਾਵਾਂ ਦੇ ਬਹੁਤੇ ਬੱਚੇ ਨਹੀਂ ਸਨ। ਇਸ ਲਈ ਉਹਨਾਂ ਦਾ ਸਾਰਾ ਪਰਿਵਾਰ ਯਹੂਦਾਹ ਦੇ ਲੋਕਾਂ ਵਾਂਗ ਨਹੀਂ ਸੀ। 28ਉਹ ਬੇਰਸ਼ੇਬਾ, ਮੋਲਾਦਾਹ, ਹਾਸੋਰ-ਸ਼ੂਆਲ, 29ਬਿਲਹਾਹ, ਆਸਮ, ਤੋਲਾਦ ਵਿੱਚ, 30ਬੈਥੂਏਲ, ਹੋਰਮਾਹ, ਸਿਕਲਗ, 31ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ। 32ਉਹਨਾਂ ਦੇ ਪਿੰਡ ਏਤਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ 33ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਾਲ ਤੱਕ।
ਇਹ ਉਹਨਾਂ ਦੇ ਵਸੇਬੇ ਸਨ ਅਤੇ ਉਹਨਾਂ ਦੀਆਂ ਕੁਲਪੱਤ੍ਰੀਆਂ ਸਨ:
34ਮਸ਼ੋਬਾਬ; ਯਮਲੇਕ;
ਅਮਾਜ਼ਯਾਹ ਦਾ ਪੁੱਤਰ ਯੋਸ਼ਾਹ; 35ਯੋਏਲ;
ਯੇਹੂ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ;
36ਅਤੇ ਅਲਯੋਏਨਈ ਤੇ ਯਅਕਬਾਹ ਤੇ ਯਸ਼ੋਹਾਯਾ ਤੇ
ਅਸ਼ਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ;
37ਅਤੇ ਸ਼ਿਫਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ, ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ।
38ਉੱਪਰ ਦਿੱਤੇ ਨਾਵਾਂ ਦੇ ਅਨੁਸਾਰ ਉਹ ਆਦਮੀ ਆਪਣੇ ਗੋਤ ਦੇ ਆਗੂ ਸਨ।
ਅਤੇ ਉਹਨਾਂ ਦੇ ਪਰਿਵਾਰ ਬਹੁਤ ਵਧ ਗਏ, 39ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਰਾਗਾਹ ਲੱਭਣ ਗਏ। 40ਉਹਨਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਰਾਗਾਹ ਲੱਭੀ, ਅਤੇ ਉਹ ਦੇਸ਼ ਵਿਸ਼ਾਲ, ਸ਼ਾਂਤੀ ਅਤੇ ਸੁੱਖ ਵਾਲਾ ਸੀ। ਕਿਉਂ ਜੋ ਹਾਮ ਦੇ ਲੋਕ ਉੱਥੇ ਸ਼ੁਰੂ ਤੋਂ ਰਹਿੰਦੇ ਸਨ।
41ਅਤੇ ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਹਨਾਂ ਦੇ ਇੱਜੜਾਂ ਚਾਰਾ ਸੀ। 42ਅਤੇ ਉਹਨਾਂ ਵਿੱਚੋਂ ਅਰਥਾਤ ਸ਼ਿਮਓਨ ਦੇ ਪੁੱਤਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਹਾੜ ਉੱਤੇ ਗਏ ਅਤੇ ਉਹਨਾਂ ਦੇ ਮੁਖੀਏ ਈਸ਼ੀ ਦੇ ਪੁੱਤਰ ਪਲਟਯਾਹ ਤੇ ਨੇਰਯਾਹ ਤੇ ਰਫ਼ਾਯਾਹ ਤੇ ਉੱਜ਼ੀਏਲ ਸਨ। 43ਉਹਨਾਂ ਨੇ ਬਚੇ ਹੋਏ ਅਮਾਲੇਕੀਆਂ ਨੂੰ ਮਾਰ ਸੁੱਟਿਆ ਜੋ ਬਚ ਗਏ ਸਨ ਅਤੇ ਉਹ ਅੱਜ ਤੱਕ ਉੱਥੇ ਰਹਿੰਦੇ ਹਨ।

Currently Selected:

1 ਇਤਿਹਾਸ 4: PCB

Highlight

Copy

Compare

Share

None

Want to have your highlights saved across all your devices? Sign up or sign in