Bible App logo
Search Icon

1 ਇਤਿਹਾਸ 3

3
ਦਾਵੀਦ ਦੇ ਪੁੱਤਰ
1ਇਹ ਦਾਵੀਦ ਦੇ ਪੁੱਤਰ ਜਿਹੜੇ ਹੇਬਰੋਨ ਵਿੱਚ ਜੰਮੇ ਸਨ:
ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ;
ਦੂਸਰਾ ਦਾਨੀਏਲ ਕਰਮਲੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ,
2ਤੀਸਰਾ, ਅਬਸ਼ਾਲੋਮ ਮਕਾਹ ਦਾ ਪੁੱਤਰ ਜਿਹੜੀ ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ,
ਚੌਥਾ ਅਦੋਨੀਯਾਹ ਹੇਗੀਥ ਦਾ ਪੁੱਤਰ ਸੀ;
3ਪੰਜਵਾਂ ਸ਼ਫਾਟਯਾਹ ਜਿਸ ਨੂੰ ਅਬਿਤਾਲ ਨੇ ਜਨਮ ਦਿੱਤਾ,
ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।
4ਇਹ ਛੇ ਦਾਵੀਦ ਦੇ ਘਰ ਹੇਬਰੋਨ ਵਿੱਚ ਪੈਦਾ ਹੋਏ ਸਨ, ਜਿੱਥੇ ਉਸਨੇ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।
ਦਾਵੀਦ ਨੇ ਯੇਰੂਸ਼ਲੇਮ ਵਿੱਚ ਤੇਤੀ ਸਾਲ ਰਾਜ ਕੀਤਾ, 5ਅਤੇ ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ।
ਸ਼ਿਮਆ, ਇੱਕ ਸ਼ੋਬਾਬ, ਨਾਥਾਨ, ਸ਼ਲੋਮੋਨ। ਇਹ ਚਾਰੇ ਅੰਮੀਏਲ ਦੀ ਧੀ ਬਥਸ਼ੂਆਂ ਸਨ।
6ਉੱਥੇ ਯਿਬਹਾਰ, ਅਲੀਸ਼ੂਆ, ਅਲੀਫ਼ਲੇਟ, 7ਨੋਗਾਹ, ਨੇਫੇਗ, ਯਾਫ਼ੀਆ, 8ਅਲੀਸ਼ਾਮਾ, ਅਲੀਆਦਾ ਅਤੇ ਅਲੀਫ਼ਲੇਟ ਵੀ ਅਤੇ ਕੁੱਲ ਨੌਂ ਸਨ।
9ਇਹ ਸਾਰੇ ਦਾਵੀਦ ਦੇ ਪੁੱਤਰ ਸਨ ਅਤੇ ਉਸ ਦੇ ਪੁੱਤਰਾਂ ਤੋਂ ਇਲਾਵਾ ਉਸ ਦੀਆਂ ਰਖੇਲਾਂ ਸਨ ਅਤੇ ਤਾਮਾਰ ਉਹਨਾਂ ਦੀ ਭੈਣ ਸੀ।
ਯਹੂਦਾਹ ਦੇ ਰਾਜੇ
10ਸ਼ਲੋਮੋਨ ਦਾ ਪੁੱਤਰ ਰਹਬੁਆਮ ਸੀ,
ਉਸਦਾ ਪੁੱਤਰ ਅਬੀਯਾਹ,
ਉਸਦਾ ਪੁੱਤਰ ਆਸਾ,
ਉਸਦਾ ਪੁੱਤਰ ਯਹੋਸ਼ਾਫ਼ਾਟ,
11ਉਸਦਾ ਪੁੱਤਰ ਯੋਰਾਮ,
ਉਸਦਾ ਪੁੱਤਰ ਅਹਜ਼ਯਾਹ,
ਉਸਦਾ ਪੁੱਤਰ ਯੋਆਸ਼,
12ਉਸ ਦਾ ਪੁੱਤਰ ਅਮਾਜ਼ਯਾਹ,
ਉਸ ਦਾ ਪੁੱਤਰ ਅਜ਼ਰਯਾਹ,
ਉਸ ਦਾ ਪੁੱਤਰ ਯੋਥਾਮ,
13ਉਸ ਦਾ ਪੁੱਤਰ ਆਹਾਜ਼,
ਉਸ ਦਾ ਪੁੱਤਰ ਹਿਜ਼ਕੀਯਾਹ,
ਉਸ ਦਾ ਪੁੱਤਰ ਮਨੱਸ਼ੇਹ,
14ਉਸ ਦਾ ਪੁੱਤਰ ਆਮੋਨ,
ਉਸ ਦਾ ਪੁੱਤਰ ਯੋਸ਼ੀਯਾਹ।
15ਯੋਸ਼ੀਯਾਹ ਦੇ ਪੁੱਤਰ:
ਯੋਹਾਨਾਨ ਜੇਠਾ,
ਯਹੋਯਾਕੀਮ ਦੂਜਾ ਪੁੱਤਰ,
ਸਿਦਕੀਯਾਹ ਤੀਜਾ,
ਸ਼ੱਲੂਮ ਚੌਥਾ।
16ਯਹੋਯਾਕੀਮ ਦੇ ਉੱਤਰਾਧਿਕਾਰੀ:
ਉਸ ਦਾ ਪੁੱਤਰ ਯਹੋਯਾਕੀਨ,
ਅਤੇ ਸਿਦਕੀਯਾਹ।
ਗੁਲਾਮੀ ਤੋਂ ਬਾਅਦ ਸ਼ਾਹੀ ਵੰਸ਼ਜ
17ਗੁਲਾਮ ਯਹੋਯਾਕੀਨ ਦੇ ਉੱਤਰਾਧਿਕਾਰੀ:
ਉਸਦਾ ਪੁੱਤਰ ਸ਼ਆਲਤੀਏਲ, 18ਮਲਕੀਰਾਮ, ਪਦਾਯਾਹ, ਸ਼ਨੱਸਰ, ਯਾਕੀਮਯਾਹ, ਹੋਸ਼ਾਮਾ ਅਤੇ ਨਦਾਬਯਾਹ।
19ਪਦਾਯਾਹ ਦੇ ਪੁੱਤਰ:
ਜ਼ਰੁੱਬਾਬੇਲ ਅਤੇ ਸ਼ਿਮਈ।
ਜ਼ਰੁੱਬਾਬੇਲ ਦੇ ਪੁੱਤਰ:
ਮਸ਼ੁੱਲਾਮ ਅਤੇ ਹਨਨਯਾਹ। ਸ਼ਲੋਮੀਥ ਉਹਨਾਂ ਦੀ ਭੈਣ ਸੀ। 20ਉੱਥੇ ਪੰਜ ਹੋਰ ਵੀ ਸਨ: ਹਸ਼ੂਬਾਹ, ਓਹੇਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹੇਸਦ।
21ਹਨਨਯਾਹ ਦੇ ਉੱਤਰਾਧਿਕਾਰੀ:
ਪਲਟਯਾਹ ਅਤੇ ਯਸ਼ਯਾਹ ਅਤੇ ਰਫ਼ਾਯਾਹ ਦੇ ਪੁੱਤਰ ਅਰਨਾਨ ਦੇ, ਓਬਦਯਾਹ ਅਤੇ ਸ਼ਕਨਯਾਹ ਦੇ ਪੁੱਤਰ।
22ਸ਼ਕਨਯਾਹ ਦੇ ਉੱਤਰਾਧਿਕਾਰੀ:
ਸ਼ਮਅਯਾਹ ਅਤੇ ਉਸਦੇ ਪੁੱਤਰ: ਹਤੂਸ਼, ਇਗਾਲ, ਬਾਰਯਾਹ, ਨੇਰਯਾਹ ਅਤੇ ਸ਼ਾਫ਼ਾਟ, ਕੁੱਲ ਛੇ ਸਨ।
23ਨੇਰਯਾਹ ਦੇ ਪੁੱਤਰ:
ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ, ਕੁੱਲ ਤਿੰਨ ਸਨ।
24ਅਲਯੋਏਨਈ ਦੇ ਪੁੱਤਰ:
ਹੋਦਵਯਾਹ, ਅਲਯਾਸ਼ੀਬ, ਪਲਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ, ਕੁੱਲ ਸੱਤ ਸਨ।

Currently Selected:

1 ਇਤਿਹਾਸ 3: PCB

Highlight

Copy

Compare

Share

None

Want to have your highlights saved across all your devices? Sign up or sign in