1 ਇਤਿਹਾਸ 2
2
ਇਸਰਾਏਲ ਦੇ ਪੁੱਤਰ
1ਇਸਰਾਏਲ ਦੇ ਪੁੱਤਰ ਇਹ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ, 2ਦਾਨ, ਯੋਸੇਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।
ਯਹੂਦਾਹ
ਹੇਜ਼ਰੋਨ ਦੇ ਪੁੱਤਰ
3ਯਹੂਦਾਹ ਦੇ ਪੁੱਤਰ:
ਏਰ, ਓਨਾਨ ਅਤੇ ਸ਼ੇਲਾਹ। ਇਹ ਤਿੰਨੇ ਉਸਦੇ ਘਰ ਇੱਕ ਕਨਾਨੀ ਔਰਤ, ਸ਼ੂਆ ਦੀ ਧੀ ਤੋਂ ਪੈਦਾ ਹੋਏ ਸਨ।
(ਏਰ ਯਹੂਦਾਹ ਦਾ ਜੇਠਾ ਸੀ ਜੋ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ।)
4ਯਹੂਦਾਹ ਦੀ ਨੂੰਹ ਤਾਮਾਰ ਨੇ ਪੇਰੇਜ਼ ਅਤੇ ਜ਼ੇਰਾਹ ਨੂੰ ਜਨਮ ਦਿੱਤਾ।
ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ।
5ਪੇਰੇਜ਼ ਦੇ ਪੁੱਤਰ:
ਹੇਜ਼ਰੋਨ ਅਤੇ ਹਾਮੂਲ।
6ਜ਼ੇਰਾਹ ਦੇ ਪੁੱਤਰ:
ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ, ਇਹ ਕੁੱਲ ਪੰਜ ਸਨ।
7ਕਰਮੀ ਦਾ ਪੁੱਤਰ:
ਆਕਾਰ,#2:7 ਆਕਾਰ ਅਰਥਾਤ: ਮੁਸੀਬਤ ਜਿਹੜਾ ਇਸਰਾਏਲ ਦੇ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ਵਰ ਨੂੰ ਸਮਰਪਿਤ ਚੀਜ਼ਾਂ ਦੇ ਵਿਖੇ ਅਪਰਾਧ ਕੀਤਾ ਸੀ।
8ਏਥਾਨ ਦਾ ਪੁੱਤਰ:
ਅਜ਼ਰਯਾਹ।
9ਹੇਜ਼ਰੋਨ ਤੋਂ ਪੁੱਤਰ ਪੈਦਾ ਹੋਏ:
ਯਰਹਮੇਲ, ਰਾਮ ਅਤੇ ਕਾਲੇਬ।
ਹੇਜ਼ਰੋਨ ਦੇ ਪੁੱਤਰ ਰਾਮ ਤੋਂ
10ਰਾਮ ਅੰਮੀਨਾਦਾਬ ਦਾ ਪਿਤਾ ਸੀ,
ਅਤੇ ਅੰਮੀਨਾਦਾਬ ਨਾਹਸ਼ੋਨ ਦਾ ਪਿਤਾ ਸੀ। ਯਹੂਦਾਹ ਦੇ ਲੋਕਾਂ ਦਾ ਆਗੂ ਸੀ।
11ਨਾਹਸ਼ੋਨ ਸਲਮਾ ਦਾ ਪਿਤਾ ਸੀ
ਅਤੇ ਸਲਮਾ ਬੋਅਜ਼ ਦਾ ਪਿਤਾ ਸੀ।
12ਬੋਅਜ਼ ਓਬੇਦ ਦਾ ਪਿਤਾ
ਅਤੇ ਓਬੇਦ ਯੱਸੀ ਦਾ ਪਿਤਾ ਸੀ।
13ਯੱਸੀ ਆਪਣੇ ਜੇਠੇ ਪੁੱਤਰ
ਅਲੀਆਬ ਦਾ ਪਿਤਾ ਸੀ, ਦੂਸਰਾ ਪੁੱਤਰ ਅਬੀਨਾਦਾਬ,
ਤੀਸਰਾ ਸ਼ਿਮਆ, 14ਚੌਥਾ ਨਥਾਨੇਲ,
ਪੰਜਵਾਂ ਰੱਦਾਈ, 15ਛੇਵਾਂ ਓਜ਼ਮ
ਅਤੇ ਸੱਤਵਾਂ ਦਾਵੀਦ।
16ਉਹਨਾਂ ਦੀਆਂ ਭੈਣਾਂ ਜ਼ੇਰੂਇਯਾਹ ਅਤੇ ਅਬੀਗੈਲ ਸਨ।
ਜ਼ੇਰੂਇਯਾਹ ਦੇ ਤਿੰਨ ਪੁੱਤਰ ਅਬੀਸ਼ਾਈ, ਯੋਆਬ ਅਤੇ ਅਸਾਹੇਲ ਸਨ।
17ਅਬੀਗੈਲ ਅਮਾਸਾ ਦੀ ਮਾਤਾ ਸੀ, ਜਿਸ ਦਾ ਪਿਤਾ ਯਥੇਰ ਇਸਮਾਏਲੀ ਸੀ।
ਹੇਜ਼ਰੋਨ ਦੇ ਪੁੱਤਰ ਕਾਲੇਬ
18ਹੇਜ਼ਰੋਨ ਦੇ ਪੁੱਤਰ ਕਾਲੇਬ ਨੂੰ ਉਸਦੀ ਪਤਨੀ ਅਜ਼ੂਬਾਹ (ਅਤੇ ਯਰੀਓਥ ਤੋਂ) ਬੱਚੇ ਹੋਏ ਅਤੇ ਇਹ ਉਸਦੇ ਪੁੱਤਰ ਸਨ:
ਯਸ਼ੇਰ, ਸ਼ੋਬਾਬ ਅਤੇ ਅਰਿਦੋਨ।
19ਜਦੋਂ ਅਜ਼ੂਬਾਹ ਦੀ ਮੌਤ ਹੋ ਗਈ, ਕਾਲੇਬ ਨੇ ਅਫ਼ਰਾਥ ਨਾਲ ਵਿਆਹ ਕੀਤਾ, ਜਿਸ ਤੋਂ ਉਸਨੂੰ ਹੂਰ ਪੈਦਾ ਹੋਇਆ।
20ਹੂਰ ਊਰੀ ਦਾ ਪਿਤਾ ਸੀ ਅਤੇ ਊਰੀ ਬਸਲਏਲ ਦਾ ਪਿਤਾ ਸੀ।
21ਬਾਅਦ ਵਿੱਚ, ਹੇਜ਼ਰੋਨ ਨੇ ਜਦੋਂ ਉਹ ਸੱਠ ਸਾਲਾਂ ਦਾ ਸੀ, ਗਿਲਆਦ ਦੇ ਪਿਤਾ ਮਾਕੀਰ ਦੀ ਧੀ ਨਾਲ ਵਿਆਹ ਕੀਤਾ। ਉਸਨੇ ਉਸਨੂੰ ਪਿਆਰ ਕੀਤਾ, ਅਤੇ ਉਸ ਦੇ ਲਈ ਸਗੂਬ ਨੂੰ ਜਨਮ ਦਿੱਤਾ।
22ਸਗੂਬ ਯਾਈਰ ਦਾ ਪਿਤਾ ਸੀ, ਜਿਸ ਨੇ ਗਿਲਆਦ ਵਿੱਚ ਤੇਈ ਨਗਰਾਂ ਉੱਤੇ ਰਾਜ ਕੀਤਾ।
23(ਪਰ ਗੇਸ਼ੂਰ ਅਤੇ ਅਰਾਮ ਨੇ ਹਵਵੋਥ ਯਾਈਰ, ਅਤੇ ਕੇਨਾਥ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੇ ਸੱਠ ਨਗਰਾਂ ਉੱਤੇ ਕਬਜ਼ਾ ਕਰ ਲਿਆ।)
ਇਹ ਸਾਰੇ ਗਿਲਆਦ ਦੇ ਪਿਤਾ ਮਾਕੀਰ ਦੇ ਉੱਤਰਾਧਿਕਾਰੀ ਸਨ।
24ਇਸ ਦੇ ਮਗਰੋਂ ਕਿ ਹੇਜ਼ਰੋਨ ਕਾਲੇਬ ਅਫ਼ਰਾਥ ਵਿੱਚ ਮਰ ਗਿਆ ਤਾਂ ਹੇਜ਼ਰੋਨ ਦੀ ਤੀਵੀਂ ਅਬੀਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਜਨਮ ਦਿੱਤਾ।
ਹੇਜ਼ਰੋਨ ਦਾ ਪੁੱਤਰ ਯਰਹਮੇਲ
25ਹੇਜ਼ਰੋਨ ਦੇ ਜੇਠੇ ਪੁੱਤਰ ਯਰਹਮੇਲ ਦੇ ਪੁੱਤਰ:
ਰਾਮ ਉਸਦਾ ਜੇਠਾ, ਬੂਨਾਹ, ਓਰੇਨ, ਓਜ਼ਮ ਅਤੇ ਅਹੀਯਾਹ। 26ਯਰਹਮੇਲ ਦੀ ਇੱਕ ਹੋਰ ਪਤਨੀ ਸੀ ਜਿਸ ਦਾ ਨਾਮ ਅਤਾਰਾਹ ਸੀ। ਉਹ ਓਨਾਮ ਦੀ ਮਾਂ ਸੀ।
27ਯਰਹਮੇਲ ਦੇ ਜੇਠੇ ਰਾਮ ਦੇ ਪੁੱਤਰ:
ਮਾਅਜ਼, ਯਾਮੀਨ ਅਤੇ ਏਕਰ।
28ਓਨਾਮ ਦੇ ਪੁੱਤਰ:
ਸ਼ੰਮਈ ਅਤੇ ਯਾਦਾ।
ਸ਼ੰਮਈ ਦੇ ਪੁੱਤਰ:
ਨਾਦਾਬ ਅਤੇ ਅਬੀਸ਼ੂਰ। 29ਅਬੀਸ਼ੂਰ ਦੀ ਪਤਨੀ ਦਾ ਨਾਮ ਅਬੀਹਾਇਲ ਸੀ, ਜਿਸ ਨੇ ਉਸ ਤੋਂ ਅਹਬਾਨ ਅਤੇ ਮੋਲਿਦ ਨੂੰ ਜਨਮ ਦਿੱਤਾ।
30ਨਾਦਾਬ ਦੇ ਪੁੱਤਰ:
ਸੇਲੇਦ ਅਤੇ ਅੱਪਇਮ, ਪਰ ਸੇਲੇਦ ਬੇ-ਔਲਾਦ ਹੀ ਮਰ ਗਿਆ।
31ਅੱਪਇਮ ਦਾ ਪੁੱਤਰ:
ਈਸ਼ੀ, ਜੋ ਸ਼ੇਸ਼ਾਨ ਦਾ ਪਿਤਾ ਸੀ। ਸ਼ੇਸ਼ਾਨ ਅਹਲਾਈ ਦਾ ਪਿਤਾ ਸੀ।
32ਯਾਦਾ ਦੇ ਪੁੱਤਰ, ਸ਼ੰਮਈ ਦੇ ਭਰਾ:
ਯਥੇਰ ਅਤੇ ਯੋਨਾਥਾਨ। ਯਥੇਰ ਬੇ-ਔਲਾਦ ਮਰ ਗਿਆ।
33ਯੋਨਾਥਾਨ ਦੇ ਪੁੱਤਰ:
ਪਲੇਥ ਅਤੇ ਜ਼ਜ਼ਾ ਸਨ।
ਇਹ ਯਰਹਮੇਲ ਦੇ ਪੁੱਤਰ ਸਨ।
34ਸ਼ੇਸ਼ਾਨ ਦਾ ਕੋਈ ਪੁੱਤਰ ਨਹੀਂ ਸੀ, ਸਿਰਫ ਧੀਆਂ ਸਨ।
ਉਸਦਾ ਇੱਕ ਮਿਸਰੀ ਨੌਕਰ ਸੀ ਜਿਸਦਾ ਨਾਮ ਯਰਹਾ ਸੀ। 35ਸ਼ੇਸ਼ਾਨ ਨੇ ਆਪਣੀ ਧੀ ਨੂੰ ਆਪਣੇ ਨੌਕਰ ਯਰਹਾ ਨਾਲ ਵਿਆਹ ਦਿੱਤਾ ਅਤੇ ਉਸ ਨੇ ਅੱਤਈ ਨੂੰ ਜਨਮ ਦਿੱਤਾ।
36ਅੱਤਈ ਨਾਥਾਨ ਦਾ ਪਿਤਾ ਸੀ,
ਨਾਥਾਨ ਜ਼ਾਬਾਦ ਦਾ ਪਿਤਾ ਸੀ,
37ਜ਼ਾਬਾਦ ਅਫ਼ਲਾਲ ਦਾ ਪਿਤਾ ਸੀ,
ਅਫ਼ਲਾਲ ਓਬੇਦ ਦਾ ਪਿਤਾ ਸੀ,
38ਓਬੇਦ ਯੇਹੂ ਦਾ ਪਿਤਾ ਸੀ,
ਅਜ਼ਰਯਾਹ ਦਾ ਪਿਤਾ ਯੇਹੂ,
39ਅਜ਼ਰਯਾਹ ਹੇਲੇਜ਼ ਦਾ ਪਿਤਾ,
ਹੇਲੇਜ਼ ਅਲਯਾਸਾਹ ਦਾ ਪਿਤਾ,
40ਅਲਯਾਸਾਹ ਸਿਸਮਈ ਦਾ ਪਿਤਾ,
ਸਿਸਮਈ ਸ਼ੱਲੂਮ ਦਾ ਪਿਤਾ,
41ਸ਼ੱਲੂਮ ਯਾਕੀਮਯਾਹ ਦਾ ਪਿਤਾ ਸੀ
ਅਤੇ ਯਾਕੀਮਯਾਹ ਅਲੀਸ਼ਾਮਾ ਦਾ ਪਿਤਾ ਸੀ।
ਕਾਲੇਬ ਦੇ ਪਰਿਵਾਰ-ਸਮੂਹ
42ਯਰਹਮੇਲ ਦੇ ਭਰਾ ਕਾਲੇਬ ਦੇ ਪੁੱਤਰ:
ਉਸ ਦਾ ਜੇਠਾ ਪੁੱਤਰ ਮੇਸ਼ਾ, ਜੋ ਜ਼ੀਫ਼ ਦਾ ਪਿਤਾ ਸੀ,
ਅਤੇ ਉਸ ਦਾ ਪੁੱਤਰ ਮਾਰਸ਼ਾਹ, ਜੋ ਹੇਬਰੋਨ ਦਾ ਪਿਤਾ ਸੀ।
43ਹੇਬਰੋਨ ਦੇ ਪੁੱਤਰ:
ਕੋਰਹ, ਤਪੂਆਹ, ਰੇਕੇਮ ਅਤੇ ਸ਼ੇਮਾ।
44ਸ਼ੇਮਾ ਰਹਾਮ ਦਾ ਪਿਤਾ ਸੀ,
ਅਤੇ ਰਹਾਮ ਯਰਕੇਮ ਦਾ ਪਿਤਾ ਸੀ।
ਰੇਕੇਮ ਸ਼ੰਮਈ ਦਾ ਪਿਤਾ ਸੀ।
45ਸ਼ੰਮਈ ਦਾ ਪੁੱਤਰ ਮਾਓਨ ਸੀ,
ਅਤੇ ਮਾਓਨ ਬੈਥ-ਸੂਰ ਦਾ ਪਿਤਾ ਸੀ।
46ਕਾਲੇਬ ਦੀ ਰਖੇਲ ਏਫਾਹ ਹਾਰਾਨ,
ਮੋਜ਼ਾ ਅਤੇ ਗਜ਼ੇਜ਼ ਦੀ ਮਾਂ ਸੀ।
ਹਾਰਾਨ ਗਜ਼ੇਜ਼ ਦਾ ਪਿਤਾ ਸੀ।
47ਯਹਦਈ ਦੇ ਪੁੱਤਰ:
ਰੇਗਮ, ਯੋਥਾਮ, ਗੇਸ਼ਾਨ, ਪੇਲੇਟ, ਏਫਾਹ ਅਤੇ ਸ਼ਾਫ਼।
48ਕਾਲੇਬ ਦੀ ਰਖੇਲ ਮਕਾਹ
ਸ਼ਬਰ ਅਤੇ ਤਿਰਹਾਨਾਹ ਦੀ ਮਾਂ ਸੀ।
49ਉਸ ਨੇ ਮਦਮੰਨਾਹ ਦੇ ਪਿਤਾ ਸ਼ਾਫ਼ ਨੂੰ ਅਤੇ ਮਕਬੇਨਾਹ
ਅਤੇ ਗਿਬਆਹ ਦੇ ਪਿਤਾ ਸ਼ੇਵਾ ਨੂੰ ਵੀ ਜਨਮ ਦਿੱਤਾ।
ਕਾਲੇਬ ਦੀ ਧੀ ਅਕਸਾਹ ਸੀ।
50ਇਹ ਕਾਲੇਬ ਦੇ ਉੱਤਰਾਧਿਕਾਰੀ ਸਨ।
ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ:
ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ, 51ਬੈਤਲਹਮ ਦਾ ਪਿਤਾ ਸਲਮਾ ਅਤੇ ਬੈਥ ਗੇਦੇਰ ਦਾ ਪਿਤਾ ਹਰਫ਼।
52ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਉੱਤਰਾਧਿਕਾਰੀ ਸਨ:
ਹਾਰੋਹ, ਅੱਧੇ ਮਨਹਥੀ, 53ਅਤੇ ਕਿਰਯਥ-ਯਾਰੀਮ ਦੇ ਗੋਤ: ਯਿਥਰੀ, ਪੂਥੀ, ਸ਼ੂਮਥੀ ਅਤੇ ਮਿਸ਼ਰਾਈ। ਇਨ੍ਹਾਂ ਵਿੱਚੋਂ ਜ਼ੋਰਾਥੀ ਅਤੇ ਅਸ਼ਤਾਉਲੀ ਉੱਤਰਾਧਿਕਾਰੀ ਸਨ।
54ਸਲਮਾ ਦੇ ਉੱਤਰਾਧਿਕਾਰੀ:
ਬੈਤਲਹਮ, ਨਟੋਫਾਥੀ, ਅਤਰੋਥ ਬੈਥ ਯੋਆਬ, ਅੱਧੇ ਮਾਨਹਥੀ, ਜ਼ੋਰੀ, 55ਅਤੇ ਯਬੇਜ਼ ਵਿੱਚ ਰਹਿਣ ਵਾਲੇ ਗ੍ਰੰਥੀਆਂ ਦੇ ਗੋਤ: ਤੀਰਥੀ, ਸ਼ਿਮਆਥੀ ਅਤੇ ਸੁਕਾਥੀ। ਇਹ ਕੇਨੀ ਲੋਕ ਹਨ ਜੋ ਹਮਾਥ ਤੋਂ ਆਏ ਸਨ, ਰੇਕਾਬ ਦਾ ਪਿਤਾ ਸੀ।
Currently Selected:
1 ਇਤਿਹਾਸ 2: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.