Bible App logo
Search Icon

1 ਇਤਿਹਾਸ 14

14
ਦਾਵੀਦ ਦਾ ਘਰਾਣਾ ਅਤੇ ਪਰਿਵਾਰ
1ਹੁਣ ਸੂਰ ਦੇ ਰਾਜੇ ਹੀਰਾਮ ਨੇ ਦਾਵੀਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ। 2ਅਤੇ ਦਾਵੀਦ ਜਾਣਦਾ ਸੀ ਕਿ ਯਾਹਵੇਹ ਨੇ ਉਸ ਨੂੰ ਇਸਰਾਏਲ ਉੱਤੇ ਰਾਜੇ ਵਜੋਂ ਸਥਾਪਿਤ ਕੀਤਾ ਸੀ ਅਤੇ ਉਸ ਦਾ ਰਾਜ ਉਸ ਦੀ ਪਰਜਾ ਇਸਰਾਏਲ ਦੇ ਕਾਰਨ ਉੱਚਾ ਕੀਤਾ ਗਿਆ ਸੀ।
3ਯੇਰੂਸ਼ਲੇਮ ਵਿੱਚ ਦਾਵੀਦ ਨੇ ਹੋਰ ਵੀ ਪਤਨੀਆਂ ਬਣਾਈਆਂ ਅਤੇ ਹੋਰ ਪੁੱਤਰਾਂ ਅਤੇ ਧੀਆਂ ਦਾ ਪਿਤਾ ਬਣਿਆ। 4ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ: ਸ਼ਮੂਆਹ, ਸ਼ੋਬਾਬ, ਨਾਥਾਨ, ਸ਼ਲੋਮੋਨ, 5ਯਿਬਹਾਰ, ਅਲੀਸ਼ੂਆ, ਏਲਪੇਲਟ, 6ਨੋਗਾਹ, ਨੇਫੇਗ, ਯਾਫ਼ੀਆ, 7ਅਲੀਸ਼ਾਮਾ, ਬੇਲੀਆਦਾ ਅਤੇ ਅਲੀਫ਼ਲੇਟ।
ਦਾਵੀਦ ਨੇ ਫ਼ਲਿਸਤੀਆਂ ਨੂੰ ਹਰਾਇਆ
8ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਪੂਰੇ ਜ਼ੋਰ ਨਾਲ ਚੜ੍ਹੇ, ਪਰ ਦਾਵੀਦ ਨੇ ਇਹ ਸੁਣਿਆ ਅਤੇ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ। 9ਫ਼ਲਿਸਤੀ ਆਏ ਅਤੇ ਰਫ਼ਾਈਮ ਦੀ ਵਾਦੀ ਉੱਤੇ ਹਮਲਾ ਕੀਤਾ। 10ਇਸ ਲਈ ਦਾਵੀਦ ਨੇ ਪਰਮੇਸ਼ਵਰ ਤੋਂ ਪੁੱਛਿਆ, “ਕੀ ਮੈਂ ਜਾ ਕੇ ਫ਼ਲਿਸਤੀਆਂ ਉੱਤੇ ਹਮਲਾ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਅਧੀਨ ਕਰ ਦੇਵੇਂਗਾ?”
ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਮੈਂ ਉਨ੍ਹਾਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ।”
11ਇਸ ਲਈ ਦਾਵੀਦ ਅਤੇ ਉਹ ਦੇ ਆਦਮੀ ਬਆਲ-ਪਰਾਜ਼ਿਮ ਵਿੱਚ ਆਏ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਕਿਹਾ, “ਜਿਵੇਂ ਪਾਣੀ ਵਗਦਾ ਹੈ, ਪਰਮੇਸ਼ਵਰ ਨੇ ਮੇਰੇ ਹੱਥੀਂ ਮੇਰੇ ਦੁਸ਼ਮਣਾਂ ਉੱਤੇ ਹਮਲਾ ਕੀਤਾ ਹੈ।” ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ#14:11 ਬਆਲ-ਪਰਾਜ਼ਿਮ ਅਰਥਾਤ: ਪ੍ਰਭੂ ਜੋ ਤੋੜਦਾ ਹੈ ਕਿਹਾ ਜਾਂਦਾ ਸੀ। 12ਫ਼ਲਿਸਤੀਆਂ ਨੇ ਉੱਥੇ ਆਪਣੇ ਦੇਵਤਿਆਂ ਨੂੰ ਤਿਆਗ ਦਿੱਤਾ ਅਤੇ ਦਾਵੀਦ ਨੇ ਉਨ੍ਹਾਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।
13ਇੱਕ ਵਾਰ ਫਿਰ ਫ਼ਲਿਸਤੀਆਂ ਨੇ ਘਾਟੀ ਉੱਤੇ ਹਮਲਾ ਕੀਤਾ। 14ਤਾਂ ਦਾਵੀਦ ਨੇ ਫੇਰ ਪਰਮੇਸ਼ਵਰ ਤੋਂ ਪੁੱਛਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਉੱਤਰ ਦਿੱਤਾ, “ਉਨ੍ਹਾਂ ਦੇ ਪਿੱਛੇ ਨਾ ਕਰ, ਸਗੋਂ ਉਨ੍ਹਾਂ ਦੇ ਦੁਆਲੇ ਚੱਕਰ ਲਗਾਓ ਅਤੇ ਤੂਤ ਦੇ ਰੁੱਖਾਂ ਦੇ ਸਾਮ੍ਹਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰੋ। 15ਜਿਵੇਂ ਹੀ ਤੁਸੀਂ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਤੇ ਸੈਨਾਂ ਦੇ ਤੁਰਨ ਦੀ ਆਵਾਜ਼ ਸੁਣਦੇ ਹੋ, ਲੜਾਈ ਲਈ ਅੱਗੇ ਵਧੋ ਕਿਉਂਕਿ ਇਸ ਦਾ ਮਤਲਬ ਹੋਵੇਗਾ ਕਿ ਪਰਮੇਸ਼ਵਰ ਫ਼ਲਿਸਤੀ ਸੈਨਾਂ ਨੂੰ ਮਾਰਨ ਲਈ ਤੁਹਾਡੇ ਅੱਗੇ ਨਿੱਕਲਿਆ ਹੈ।” 16ਤਾਂ ਦਾਵੀਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਗਿਬਓਨ ਤੋਂ ਲੈ ਕੇ ਗੇਜ਼ੇਰ ਤੀਕ ਫ਼ਲਿਸਤੀਆਂ ਦੀ ਫ਼ੌਜ ਨੂੰ ਮਾਰ ਸੁੱਟਿਆ।
17ਇਸ ਲਈ ਦਾਵੀਦ ਦੀ ਪ੍ਰਸਿੱਧੀ ਹਰ ਦੇਸ਼ ਵਿੱਚ ਫੈਲ ਗਈ ਅਤੇ ਯਾਹਵੇਹ ਨੇ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਉਸ ਦਾ ਡਰ ਪਾ ਦਿੱਤਾ।

Currently Selected:

1 ਇਤਿਹਾਸ 14: PCB

Highlight

Copy

Compare

Share

None

Want to have your highlights saved across all your devices? Sign up or sign in