1 ਇਤਿਹਾਸ 13
13
ਸੰਦੂਕ ਨੂੰ ਵਾਪਸ ਲਿਆਉਣਾ
1ਦਾਵੀਦ ਨੇ ਆਪਣੇ ਹਰੇਕ ਅਧਿਕਾਰੀ ਨਾਲ ਸਗੋਂ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਨਾਲ ਸਲਾਹ ਕੀਤੀ। 2ਤਦ ਦਾਵੀਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ, “ਜੇਕਰ ਇਹ ਤੁਹਾਨੂੰ ਚੰਗਾ ਲੱਗੇ ਅਤੇ ਜੇਕਰ ਇਹ ਸਾਡੇ ਪਰਮੇਸ਼ਵਰ ਯਾਹਵੇਹ ਦੀ ਮਰਜ਼ੀ ਹੈ ਤਾਂ ਆਓ ਅਸੀਂ ਆਪਣੇ ਬਾਕੀ ਲੋਕਾਂ ਨੂੰ ਦੂਰ-ਦੂਰ ਤੱਕ ਸੰਦੇਸ਼ ਦੇਈਏ। ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਜਾਜਕਾਂ ਅਤੇ ਲੇਵੀਆਂ ਨੂੰ ਜੋ ਉਹਨਾਂ ਦੇ ਨਗਰਾਂ ਅਤੇ ਚਰਾਂਦਾਂ ਵਿੱਚ ਉਹਨਾਂ ਦੇ ਨਾਲ ਹਨ, ਆ ਕੇ ਸਾਡੇ ਕੋਲ ਇਕੱਠੇ ਹੋਣ। 3ਆਓ ਅਸੀਂ ਆਪਣੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕੋਲ ਵਾਪਸ ਲਿਆਈਏ ਕਿਉਂ ਜੋ ਅਸੀਂ ਸ਼ਾਊਲ ਦੇ ਰਾਜ ਵਿੱਚ ਇਸ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ।” 4ਸਾਰੀ ਸਭਾ ਇਸ ਲਈ ਮੰਨ ਗਈ ਕਿਉਂ ਜੋ ਇਹ ਸਭ ਲੋਕਾਂ ਨੂੰ ਠੀਕ ਜਾਪਦਾ ਸੀ।
5ਸੋ ਦਾਵੀਦ ਨੇ ਮਿਸਰ ਦੀ ਸ਼ੀਹੋਰ ਨਦੀ ਤੋਂ ਲੈਬੋ ਹਮਾਥ ਤੱਕ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਤਾਂ ਜੋ ਕਿਰਯਥ-ਯਾਰੀਮ ਤੋਂ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਂਦਾ ਜਾ ਸਕੇ। 6ਦਾਵੀਦ ਅਤੇ ਸਾਰਾ ਇਸਰਾਏਲ ਯਹੂਦਾਹ ਦੇ ਬਆਲਾਹ (ਕਿਰਯਥ-ਯਾਰੀਮ) ਵਿੱਚ ਗਏ ਤਾਂ ਕਿ ਉੱਥੋਂ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਉਣ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉਹ ਸੰਦੂਕ ਜਿਸ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ।
7ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਤੋਂ ਇੱਕ ਨਵੇਂ ਗੱਡੇ ਉੱਤੇ ਲੈ ਕੇ ਆਏ, ਜਿਸ ਵਿੱਚ ਊਜ਼ਾਹ ਅਤੇ ਅਹੀਓ ਦੀ ਅਗਵਾਈ ਕੀਤੀ ਗਈ ਸੀ। 8ਦਾਵੀਦ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ਵਰ ਦੇ ਅੱਗੇ ਗੀਤ ਅਤੇ ਰਬਾਬ, ਸਿਤਾਰ, ਛੈਣੇ ਅਤੇ ਤੁਰ੍ਹੀਆਂ ਵਜਾ ਕੇ ਜਸ਼ਨ ਮਨਾ ਰਹੇ ਸਨ।
9ਜਦੋਂ ਉਹ ਕਿਦੋਨ ਦੇ ਪਿੜ#13:9 ਪਿੜ ਅਰਥਾਤ: ਉਹ ਥਾਂ ਜਿੱਥੇ ਅਨਾਜ ਨੂੰ ਕੁੱਟਿਆ ਜਾਂ ਛਾਣਿਆ ਜਾਂਦਾ ਹੈ ਵਿੱਚ ਆਏ ਤਾਂ ਊਜ਼ਾਹ ਨੇ ਸੰਦੂਕ ਨੂੰ ਸਥਿਰ ਕਰਨ ਲਈ ਆਪਣਾ ਹੱਥ ਵਧਾਇਆ ਕਿਉਂ ਜੋ ਬਲਦਾਂ ਨੇ ਠੋਕਰ ਖਾਧੀ ਸੀ। 10ਤਦ ਯਾਹਵੇਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਉਸ ਨੇ ਉਸ ਨੂੰ ਮਾਰ ਸੁੱਟਿਆ ਕਿਉਂਕਿ ਉਸ ਨੇ ਆਪਣਾ ਹੱਥ ਸੰਦੂਕ ਉੱਤੇ ਰੱਖਿਆ ਸੀ। ਇਸ ਲਈ ਉਹ ਉੱਥੇ ਹੀ ਪਰਮੇਸ਼ਵਰ ਦੇ ਸਾਮ੍ਹਣੇ ਮਰ ਗਿਆ।
11ਤਦ ਦਾਵੀਦ ਦੁਖੀ ਹੋਇਆ ਕਿਉਂਕਿ ਯਾਹਵੇਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ ਅਤੇ ਅੱਜ ਤੱਕ ਉਸ ਥਾਂ ਨੂੰ ਪੇਰੇਜ਼-ਊਜ਼ਾਹ#13:11 ਪੇਰੇਜ਼-ਊਜ਼ਾਹ ਅਰਥਾਤ: ਊਜ਼ਾਹ ਦੇ ਵਿਰੁੱਧ ਕ੍ਰੋਧ ਭੜਕਿਆ ਕਿਹਾ ਜਾਂਦਾ ਹੈ।
12ਦਾਵੀਦ ਉਸ ਦਿਨ ਪਰਮੇਸ਼ਵਰ ਤੋਂ ਡਰਿਆ ਅਤੇ ਪੁੱਛਿਆ, “ਮੈਂ ਪਰਮੇਸ਼ਵਰ ਦੇ ਸੰਦੂਕ ਨੂੰ ਮੇਰੇ ਕੋਲ ਕਿਵੇਂ ਲਿਆ ਸਕਦਾ ਹਾਂ?” 13ਸੋ ਦਾਵੀਦ ਸੰਦੂਕ ਨੂੰ ਆਪਣੇ ਕੋਲ ਆਪਣੇ ਸ਼ਹਿਰ ਵਿੱਚ ਨਾ ਲਿਆਇਆ। ਇਸ ਦੀ ਬਜਾਏ, ਉਹ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਲੈ ਗਿਆ। 14ਪਰਮੇਸ਼ਵਰ ਦਾ ਸੰਦੂਕ ਓਬੇਦ-ਅਦੋਮ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ ਅਤੇ ਯਾਹਵੇਹ ਨੇ ਉਸ ਦੇ ਘਰਾਣੇ ਨੂੰ ਅਤੇ ਉਸ ਦੀ ਹਰ ਚੀਜ਼ ਨੂੰ ਬਰਕਤ ਦਿੱਤੀ।
Currently Selected:
1 ਇਤਿਹਾਸ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.