YouVersion Logo
Search Icon

ਫ਼ਿਲਿੱਪੈ 3

3
ਅਸਲੀ ਨੇਕੀ
1ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦਿਤ ਰਹੋ । ਮੈਂ ਜੋ ਕੁਝ ਪਹਿਲਾਂ ਕਹਿ ਚੁੱਕਾ ਹਾਂ, ਫਿਰ ਕਹਿ ਰਿਹਾ ਹਾਂ । ਮੈਨੂੰ ਇਸ ਤੋਂ ਕੋਈ ਦੁੱਖ ਨਹੀਂ ਹੈ ਕਿਉਂਕਿ ਇਹ ਤੁਹਾਡੀ ਸੁਰੱਖਿਆ ਦੇ ਲਈ ਹੈ । 2ਉਹਨਾਂ ਕੁੱਤਿਆਂ ਤੋਂ, ਦੁਸ਼ਟਾਂ ਤੋਂ ਅਤੇ ਸੁੰਨਤ ਕਰਨ ਵਾਲਿਆਂ ਤੋਂ ਸਾਵਧਾਨ ਰਹੋ ! 3ਸੁੰਨਤੀ ਤਾਂ ਅਸੀਂ ਹਾਂ ਕਿਉਂਕਿ ਅਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਭਗਤੀ ਕਰਦੇ ਹਾਂ । ਸਾਡਾ ਮਾਣ ਕੇਵਲ ਮਸੀਹ ਯਿਸੂ ਉੱਤੇ ਹੈ । ਅਸੀਂ ਸਰੀਰ ਉੱਤੇ ਭਰੋਸਾ ਨਹੀਂ ਕਰਦੇ, 4ਭਾਵੇਂ ਮੇਰੇ ਕੋਲ ਇਸ ਉੱਤੇ ਭਰੋਸਾ ਕਰਨ ਦੇ ਕਾਰਨ ਹਨ । ਜੇਕਰ ਕੋਈ ਸੋਚਦਾ ਹੈ ਕਿ ਉਸ ਦੇ ਕੋਲ ਸਰੀਰ ਉੱਤੇ ਭਰੋਸਾ ਕਰਨ ਦੇ ਕਾਰਨ ਹਨ ਤਾਂ ਮੇਰੇ ਕੋਲ ਉਸ ਤੋਂ ਵੀ ਜ਼ਿਆਦਾ ਹਨ । 5#ਰਸੂਲਾਂ 23:6, 26:5, ਰੋਮ 11:1ਅਠਵੇਂ ਦਿਨ ਮੇਰੀ ਸੁੰਨਤ ਕੀਤੀ ਗਈ, ਮੈਂ ਇਸਰਾਏਲੀ ਕੌਮ ਵਿੱਚੋਂ ਹਾਂ, ਬਿਨਯਾਮੀਨ ਦੀ ਕੁਲ ਵਿੱਚੋਂ ਹਾਂ, ਇਬਰਾਨੀਆਂ ਵਿੱਚੋਂ ਇੱਕ ਇਬਰਾਨੀ ਹਾਂ । ਵਿਵਸਥਾ ਦੇ ਸੰਬੰਧ ਵਿੱਚ ਇੱਕ ਫ਼ਰੀਸੀ ਹਾਂ, 6#ਰਸੂਲਾਂ 8:3, 22:4, 26:9-11ਮੈਂ ਇੰਨਾ ਅਣਖੀ ਸੀ ਕਿ ਮੈਂ ਕਲੀਸੀਯਾ ਦੇ ਉੱਤੇ ਅੱਤਿਆਚਾਰ ਕੀਤੇ ਅਤੇ ਵਿਵਸਥਾ ਨੂੰ ਪੂਰਾ ਕਰਨ ਵਿੱਚ ਮੈਂ ਨਿਰਦੋਸ਼ ਸੀ । 7ਪਰ ਇਹਨਾਂ ਸਭ ਗੱਲਾਂ ਨੂੰ ਜਿਹੜੀਆਂ ਮੇਰੇ ਲਾਭ ਦੀਆਂ ਸਨ ਮੈਂ ਮਸੀਹ ਦੇ ਕਾਰਨ ਹਾਨੀ ਸਮਝਦਾ ਹਾਂ । 8ਇਹ ਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹਨ, ਉਹਨਾਂ ਦੇ ਕਾਰਨ ਮੈਂ ਸਭ ਚੀਜ਼ਾਂ ਨੂੰ ਹਾਨੀ ਸਮਝਦਾ ਹਾਂ ਅਤੇ ਮੈਂ ਸਭ ਕੁਝ ਤਿਆਗ ਦਿੱਤਾ ਹੈ । ਮੈਂ ਇਹਨਾਂ ਚੀਜ਼ਾਂ ਨੂੰ ਕੂੜਾ ਸਮਝਦਾ ਹਾਂ ਤਾਂ ਜੋ ਇਹਨਾਂ ਦੇ ਬਦਲੇ ਮੈਨੂੰ ਮਸੀਹ ਮਿਲ ਜਾਣ, 9ਅਤੇ ਮੈਂ ਉਹਨਾਂ ਵਿੱਚ ਪਾਇਆ ਜਾਵਾਂ, ਮੈਂ ਵਿਵਸਥਾ ਦੁਆਰਾ ਪ੍ਰਾਪਤ ਕੀਤੀ ਨੇਕੀ ਦੀ ਇੱਛਾ ਨਹੀਂ ਰੱਖਦਾ ਸਗੋਂ ਉਸ ਨੇਕੀ ਦੀ ਇੱਛਾ ਰੱਖਦਾ ਹਾਂ ਜਿਹੜੀ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਮਿਲਦੀ ਹੈ ਜਿਹੜੀ ਪਰਮੇਸ਼ਰ ਆਪ ਵਿਸ਼ਵਾਸ ਕਰਨ ਦੁਆਰਾ ਦਿੰਦੇ ਹਨ । 10ਮੈਂ ਕੇਵਲ ਮਸੀਹ ਅਤੇ ਉਹਨਾਂ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਜਾਨਣ ਦੀ ਇੱਛਾ ਰੱਖਦਾ ਹਾਂ ਅਤੇ ਮੈਂ ਉਹਨਾਂ ਦੇ ਦੁੱਖਾਂ ਦਾ ਸਾਂਝੀਦਾਰ ਅਤੇ ਉਹਨਾਂ ਦੀ ਮੌਤ ਦੇ ਵਿੱਚ ਉਹਨਾਂ ਵਰਗਾ ਹੋਣ ਦੀ ਇੱਛਾ ਰੱਖਦਾ ਹਾਂ 11ਤਾਂ ਜੋ ਮੈਂ ਕਿਸੇ ਤਰ੍ਹਾਂ ਮਰਨ ਦੇ ਬਾਅਦ ਫਿਰ ਜੀਅ ਉੱਠਾਂ ।
ਨਿਸ਼ਾਨੇ ਦੇ ਵੱਲ ਦੌੜ
12ਇਹ ਨਹੀਂ ਕਿ ਮੈਂ ਸਭ ਕੁਝ ਪ੍ਰਾਪਤ ਕਰ ਲਿਆ ਹੈ ਜਾਂ ਮੈਂ ਸੰਪੂਰਨ ਕਰ ਦਿੱਤਾ ਗਿਆ ਹਾਂ ਪਰ ਮੈਂ ਪੂਰੇ ਯਤਨ ਨਾਲ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਦੇ ਲਈ ਮਸੀਹ ਯਿਸੂ ਨੇ ਮੈਨੂੰ ਜਿੱਤ ਲਿਆ ਸੀ । 13ਮੇਰੇ ਭਰਾਵੋ ਅਤੇ ਭੈਣੋ, ਮੈਂ ਅਜੇ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ ਪਰ ਮੈਂ ਇਹ ਕਰ ਰਿਹਾ ਹਾਂ ਕਿ ਮੈਂ ਪਿਛਲਾ ਸਭ ਕੁਝ ਭੁੱਲ ਕੇ ਉਸ ਵੱਲ ਵੱਧਦਾ ਜਾਵਾਂ ਜੋ ਅੱਗੇ ਹੈ । 14ਮੈਂ ਪਰਮੇਸ਼ਰ ਦੇ ਸੱਦੇ ਦੇ ਅਨੁਸਾਰ ਮਸੀਹ ਯਿਸੂ ਵਿੱਚ ਅਨੰਤ ਜੀਵਨ ਦੇ ਇਨਾਮ ਦੀ ਪ੍ਰਾਪਤੀ ਦੇ ਲਈ ਨਿਸ਼ਾਨੇ ਵੱਲ ਦੌੜ ਰਿਹਾ ਹਾਂ ।
15ਇਸ ਲਈ ਸਾਡੇ ਵਿੱਚੋਂ ਜਿਹੜੇ ਆਤਮਿਕ ਤੌਰ ਤੇ ਸਿਆਣੇ ਹਨ ਉਹਨਾਂ ਨੂੰ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਕਿਸੇ ਹੋਰ ਢੰਗ ਨਾਲ ਸੋਚ ਰਹੇ ਹੋ ਤਾਂ ਪਰਮੇਸ਼ਰ ਇਹ ਵੀ ਤੁਹਾਡੇ ਉੱਤੇ ਪ੍ਰਗਟ ਕਰ ਦੇਣਗੇ । 16ਪਰ ਫਿਰ ਵੀ, ਅਸੀਂ ਜੋ ਪ੍ਰਾਪਤ ਕਰ ਲਿਆ ਹੈ ਉਸੇ ਦੇ ਅਨੁਸਾਰ ਚੱਲੀਏ ।
17 # 1 ਕੁਰਿ 4:16, 11:1 ਭਰਾਵੋ ਅਤੇ ਭੈਣੋ, ਮੇਰੇ ਵਰਗੇ ਬਣੋ, ਅਸੀਂ ਤੁਹਾਡੇ ਲਈ ਉਦਾਹਰਨ ਕਾਇਮ ਕਰ ਦਿੱਤੀ ਹੈ ਅਤੇ ਉਹਨਾਂ ਦੇ ਜੀਵਨ ਵੱਲ ਧਿਆਨ ਦੇਵੋ ਜਿਹੜੇ ਸਾਡੇ ਵਾਂਗ ਜੀਵਨ ਬਤੀਤ ਕਰਦੇ ਹਨ । 18ਮੈਂ ਤੁਹਾਨੂੰ ਅਕਸਰ ਦੱਸਿਆ ਹੈ ਅਤੇ ਹੁਣ ਇੱਕ ਵਾਰ ਫਿਰ ਹੰਝੂ ਵਹਾ ਕੇ ਦੱਸ ਰਿਹਾ ਹਾਂ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਮਸੀਹ ਦੀ ਸਲੀਬ ਦੇ ਵੈਰੀਆਂ ਵਾਂਗ ਜੀਵਨ ਬਤੀਤ ਕਰ ਰਹੇ ਹਨ । 19ਉਹਨਾਂ ਦਾ ਅੰਤ ਨਾਸ਼ ਹੈ । ਉਹਨਾਂ ਦੀਆਂ ਸਰੀਰਕ ਇੱਛਾਵਾਂ ਉਹਨਾਂ ਦੇ ਦੇਵਤੇ ਹਨ । ਉਹ ਆਪਣੀਆਂ ਸ਼ਰਮਨਾਕ ਗੱਲਾਂ ਉੱਤੇ ਘਮੰਡ ਕਰਦੇ ਹਨ ਅਤੇ ਉਹਨਾਂ ਦੇ ਮਨ ਕੇਵਲ ਸੰਸਾਰਕ ਚੀਜ਼ਾਂ ਉੱਤੇ ਲੱਗੇ ਹੋਏ ਹਨ । 20ਪਰ ਅਸੀਂ ਸਵਰਗ ਦੇ ਨਾਗਰਿਕ ਹਾਂ । ਇਸ ਲਈ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਸਵਰਗ ਤੋਂ ਆਉਣ ਦੀ ਉਡੀਕ ਵਿੱਚ ਹਾਂ । 21ਉਹ ਹੀ ਸਾਡੇ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਆਪਣੇ ਅਧੀਨ ਰੱਖਦੇ ਹਨ, ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਣਗੇ ।

Highlight

Copy

Compare

Share

None

Want to have your highlights saved across all your devices? Sign up or sign in