ਫ਼ਿਲਿੱਪੈ 4
4
ਹਿਦਾਇਤਾਂ
1ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਮੇਰੇ ਮਨ ਵਿੱਚ ਤੁਹਾਡੇ ਲਈ ਬਹੁਤ ਪਿਆਰ ਅਤੇ ਤਾਂਘ ਹੈ । ਤੁਸੀਂ ਮੇਰਾ ਅਨੰਦ ਅਤੇ ਮੇਰਾ ਮੁਕਟ ਹੋ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਪੱਕੇ ਰਹੋ ।
2ਮੈਂ ਯੂਓਦਿਆ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਪ੍ਰਭੂ ਵਿੱਚ ਇੱਕ ਮਨ ਹੋ ਜਾਣ । 3ਮੈਂ ਤੇਰੇ ਅੱਗੇ ਵੀ ਜਿਹੜਾ ਮੇਰੀ ਸੇਵਾ ਵਿੱਚ ਸਾਂਝੀਦਾਰ ਹੈਂ, ਬੇਨਤੀ ਕਰਦਾ ਹਾਂ ਕਿ ਤੂੰ ਉਹਨਾਂ ਔਰਤਾਂ ਦੀ ਮਦਦ ਕਰ, ਉਹਨਾਂ ਨੇ ਕਲੈਮੰਸ ਅਤੇ ਦੂਜੇ ਸਾਥੀਆਂ ਦੇ ਨਾਲ ਸ਼ੁਭ ਸਮਾਚਾਰ ਦੀ ਸੇਵਾ ਵਿੱਚ ਮੇਰਾ ਪੂਰਾ ਸਾਥ ਦਿੱਤਾ ਸੀ । ਉਹਨਾਂ ਸਾਰਿਆਂ ਦੇ ਨਾਂ ਜੀਵਨ ਦੀ ਪੁਸਤਕ ਵਿੱਚ ਹਨ ।
4 ਪ੍ਰਭੂ ਵਿੱਚ ਹਮੇਸ਼ਾ ਅਨੰਦਿਤ ਰਹੋ । ਮੈਂ ਫਿਰ ਕਹਿੰਦਾ ਹਾਂ ਕਿ ਅਨੰਦਿਤ ਰਹੋ !
5ਸਾਰੇ ਮਨੁੱਖਾਂ ਦੇ ਨਾਲ ਨਿਮਰਤਾ ਵਾਲਾ ਵਰਤਾਅ ਕਰੋ । ਪ੍ਰਭੂ ਨੇੜੇ ਹਨ । 6ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਹਾਲਤ ਵਿੱਚ ਆਪਣੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਧੰਨਵਾਦ ਨਾਲ ਪਰਮੇਸ਼ਰ ਦੇ ਸਾਹਮਣੇ ਪੇਸ਼ ਕਰੋ 7ਅਤੇ ਪਰਮੇਸ਼ਰ ਦੀ ਸ਼ਾਂਤੀ ਜਿਹੜੀ ਸਾਡੀ ਸਾਰੀ ਸਮਝ ਤੋਂ ਬਾਹਰ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਵਿਚਾਰਾਂ ਦੀ ਰਾਖੀ ਕਰੇਗੀ ।
8ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਜੋ ਕੁਝ ਸੱਚਾ ਹੈ, ਜੋ ਕੁਝ ਭਲਾ ਹੈ, ਜੋ ਕੁਝ ਠੀਕ ਹੈ, ਜੋ ਕੁਝ ਸ਼ੁੱਧ ਹੈ, ਜੋ ਕੁਝ ਵਡਿਆਈ ਦੇ ਯੋਗ ਹੈ ਜੋ ਕੁਝ ਸੁੰਦਰ ਹੈ ਅਤੇ ਜੇ ਕੁਝ ਉੱਤਮ ਅਤੇ ਪ੍ਰਸ਼ੰਸਾ ਦੇ ਯੋਗ ਹੈ, ਇਹਨਾਂ ਉੱਤੇ ਵਿਚਾਰ ਕਰੋ । 9ਜੋ ਕੁਝ ਤੁਸੀਂ ਮੇਰੇ ਕੋਲੋਂ ਸਿੱਖਿਆ ਅਤੇ ਪ੍ਰਾਪਤ ਕੀਤਾ ਅਤੇ ਸੁਣਿਆ ਅਤੇ ਮੇਰੇ ਵਿੱਚ ਦੇਖਿਆ ਹੈ, ਉਹਨਾਂ ਦੀ ਵਰਤੋਂ ਆਪਣੇ ਜੀਵਨ ਵਿੱਚ ਕਰੋ ਅਤੇ ਸ਼ਾਂਤੀ ਦੇ ਪਰਮੇਸ਼ਰ ਤੁਹਾਡੇ ਨਾਲ ਹੋਣਗੇ ।
ਦਾਨ ਦੇ ਲਈ ਧੰਨਵਾਦ
10ਮੈਨੂੰ ਮਸੀਹ ਦੇ ਵਿੱਚ ਬਹੁਤ ਅਨੰਦ ਹੋਇਆ ਹੈ ਕਿ ਇੰਨੇ ਸਮੇਂ ਬਾਅਦ ਤੁਹਾਡੇ ਮਨਾਂ ਵਿੱਚ ਮੇਰੇ ਲਈ ਫਿਰ ਚਿੰਤਾ ਜਾਗੀ ਹੈ ਭਾਵੇਂ ਤੁਸੀਂ ਮੇਰੇ ਲਈ ਚਿੰਤਾ ਕਰਦੇ ਰਹੇ ਹੋ ਪਰ ਤੁਹਾਨੂੰ ਇਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ । 11ਇਹ ਮੈਂ ਸਭ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਕਿਉਂਕਿ ਮੈਂ ਹਰ ਹਾਲਤ ਵਿੱਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ । 12ਮੈਂ ਗ਼ਰੀਬੀ ਵਿੱਚ ਰਹਿਣਾ ਸਿੱਖਿਆ ਹੈ ਅਤੇ ਮੈਂ ਖ਼ੁਸ਼ਹਾਲੀ ਵਿੱਚ ਰਹਿਣਾ ਸਿੱਖਿਆ ਹੈ । ਮੈਂ ਹਰ ਹਾਲਤ ਵਿੱਚ ਸੰਤੁਸ਼ਟ ਰਹਿਣ ਦਾ ਭੇਤ ਸਿੱਖ ਲਿਆ ਹੈ ਭਾਵੇਂ ਮੈਂ ਰੱਜਿਆ ਹੋਵਾਂ ਜਾਂ ਭੁੱਖਾ ਹੋਵਾਂ ਭਾਵੇਂ ਮੈਂ ਖ਼ੁਸ਼ਹਾਲ ਹੋਵਾਂ ਜਾਂ ਲੋੜਵੰਦ ਹੋਵਾਂ । 13ਜਿਹੜੇ ਮੈਨੂੰ ਸਮਰੱਥਾ ਦਿੰਦੇ ਹਨ ਉਹਨਾਂ ਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ ।
14ਫਿਰ ਵੀ ਇਹ ਤੁਹਾਡੀ ਬੜੀ ਕਿਰਪਾ ਹੈ ਕਿ ਤੁਸੀਂ ਮੇਰੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਹੈ । 15#2 ਕੁਰਿ 11:9ਹੇ ਫ਼ਿਲਿੱਪੈ ਨਿਵਾਸੀਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਆਰੰਭ ਵਿੱਚ ਜਦੋਂ ਮੈਂ ਮਕਦੂਨਿਯਾ ਤੋਂ ਵਿਦਾ ਲਈ ਸੀ ਤਾਂ ਤੁਹਾਡੇ ਸਿਵਾਏ ਕਿਸੇ ਵੀ ਕਲੀਸੀਯਾ ਨੇ ਆਰਥਿਕ ਸਹਾਇਤਾ ਵਿੱਚ ਮੇਰੀ ਮਦਦ ਨਾ ਕੀਤੀ । 16#ਰਸੂਲਾਂ 17:1ਇੱਥੋਂ ਤੱਕ ਕਿ ਜਦੋਂ ਮੈਂ ਥਸਲੁਨੀਕਾ ਵਿੱਚ ਸੀ ਤਾਂ ਤੁਸੀਂ ਉੱਥੇ ਵੀ ਮੇਰੀ ਲੋੜ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਮਦਦ ਭੇਜੀ । 17ਇਹ ਨਹੀਂ ਕਿ ਮੈਂ ਆਪਣੇ ਲਈ ਕੋਈ ਦਾਨ ਚਾਹੁੰਦਾ ਹਾਂ ਸਗੋਂ ਮੈਂ ਚਾਹੁੰਦਾ ਹਾਂ ਕਿ ਉਹ ਫਲ ਤੁਹਾਡੇ ਲੇਖੇ ਵਿੱਚ ਵੱਧਦਾ ਜਾਵੇ । 18#ਕੂਚ 29:18ਮੇਰੇ ਕੋਲ ਸਭ ਕੁਝ ਹੈ ਸਗੋਂ ਭਰਪੂਰੀ ਨਾਲ ਹੈ । ਤੁਹਾਡੇ ਵੱਲੋਂ ਇਪਾਫ਼ਰੋਦੀਤੁਸ ਦੇ ਰਾਹੀਂ ਭੇਜੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਕੇ ਮੈਂ ਸੰਤੁਸ਼ਟ ਹੋ ਗਿਆ ਹਾਂ । ਉਹ ਚੀਜ਼ਾਂ ਇੱਕ ਮਿੱਠੀ ਸੁਗੰਧ ਅਤੇ ਪ੍ਰਵਾਨਯੋਗ ਬਲੀਦਾਨ ਹਨ ਜਿਹੜੀਆਂ ਪਰਮੇਸ਼ਰ ਨੂੰ ਭਾਉਂਦੀਆਂ ਹਨ 19ਅਤੇ ਮੇਰੇ ਪਰਮੇਸ਼ਰ ਤੁਹਾਡੀ ਹਰ ਇੱਕ ਲੋੜ ਨੂੰ ਮਸੀਹ ਯਿਸੂ ਦੇ ਦੁਆਰਾ ਆਪਣੇ ਭਰੇ ਖ਼ਜ਼ਾਨੇ ਵਿੱਚੋਂ ਪੂਰਾ ਕਰਨਗੇ । 20ਸਾਡੇ ਪਰਮੇਸ਼ਰ ਅਤੇ ਪਿਤਾ ਦੀ ਵਡਿਆਈ ਅਨੰਤਕਾਲ ਤੱਕ ਹੁੰਦੀ ਰਹੇ । ਆਮੀਨ !
ਅੰਤਮ ਨਮਸਕਾਰ
21ਮੇਰਾ ਨਮਸਕਾਰ ਮਸੀਹ ਯਿਸੂ ਦੇ ਹਰ ਪਵਿੱਤਰ ਵਿਸ਼ਵਾਸੀ ਨੂੰ ਦੇਣਾ, ਜਿਹੜੇ ਵਿਸ਼ਵਾਸੀ ਮੇਰੇ ਨਾਲ ਹਨ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਹਿੰਦੇ ਹਨ । 22ਪਰਮੇਸ਼ਰ ਦੇ ਸਾਰੇ ਲੋਕ ਖ਼ਾਸ ਕਰ ਕੇ ਰੋਮੀ ਸਮਰਾਟ ਦਾ ਪਰਿਵਾਰ ਤੁਹਾਨੂੰ ਨਮਸਕਾਰ ਕਹਿੰਦੇ ਹਨ ।
23ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਹੋਵੇ ।
Currently Selected:
ਫ਼ਿਲਿੱਪੈ 4: CL-NA
Highlight
Copy
Compare
Share
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India