1
ਫ਼ਿਲਿੱਪੈ 3:13-14
ਪਵਿੱਤਰ ਬਾਈਬਲ (Revised Common Language North American Edition)
CL-NA
ਮੇਰੇ ਭਰਾਵੋ ਅਤੇ ਭੈਣੋ, ਮੈਂ ਅਜੇ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ ਪਰ ਮੈਂ ਇਹ ਕਰ ਰਿਹਾ ਹਾਂ ਕਿ ਮੈਂ ਪਿਛਲਾ ਸਭ ਕੁਝ ਭੁੱਲ ਕੇ ਉਸ ਵੱਲ ਵੱਧਦਾ ਜਾਵਾਂ ਜੋ ਅੱਗੇ ਹੈ । ਮੈਂ ਪਰਮੇਸ਼ਰ ਦੇ ਸੱਦੇ ਦੇ ਅਨੁਸਾਰ ਮਸੀਹ ਯਿਸੂ ਵਿੱਚ ਅਨੰਤ ਜੀਵਨ ਦੇ ਇਨਾਮ ਦੀ ਪ੍ਰਾਪਤੀ ਦੇ ਲਈ ਨਿਸ਼ਾਨੇ ਵੱਲ ਦੌੜ ਰਿਹਾ ਹਾਂ ।
Compare
Explore ਫ਼ਿਲਿੱਪੈ 3:13-14
2
ਫ਼ਿਲਿੱਪੈ 3:10-11
ਮੈਂ ਕੇਵਲ ਮਸੀਹ ਅਤੇ ਉਹਨਾਂ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਜਾਨਣ ਦੀ ਇੱਛਾ ਰੱਖਦਾ ਹਾਂ ਅਤੇ ਮੈਂ ਉਹਨਾਂ ਦੇ ਦੁੱਖਾਂ ਦਾ ਸਾਂਝੀਦਾਰ ਅਤੇ ਉਹਨਾਂ ਦੀ ਮੌਤ ਦੇ ਵਿੱਚ ਉਹਨਾਂ ਵਰਗਾ ਹੋਣ ਦੀ ਇੱਛਾ ਰੱਖਦਾ ਹਾਂ ਤਾਂ ਜੋ ਮੈਂ ਕਿਸੇ ਤਰ੍ਹਾਂ ਮਰਨ ਦੇ ਬਾਅਦ ਫਿਰ ਜੀਅ ਉੱਠਾਂ ।
Explore ਫ਼ਿਲਿੱਪੈ 3:10-11
3
ਫ਼ਿਲਿੱਪੈ 3:8
ਇਹ ਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹਨ, ਉਹਨਾਂ ਦੇ ਕਾਰਨ ਮੈਂ ਸਭ ਚੀਜ਼ਾਂ ਨੂੰ ਹਾਨੀ ਸਮਝਦਾ ਹਾਂ ਅਤੇ ਮੈਂ ਸਭ ਕੁਝ ਤਿਆਗ ਦਿੱਤਾ ਹੈ । ਮੈਂ ਇਹਨਾਂ ਚੀਜ਼ਾਂ ਨੂੰ ਕੂੜਾ ਸਮਝਦਾ ਹਾਂ ਤਾਂ ਜੋ ਇਹਨਾਂ ਦੇ ਬਦਲੇ ਮੈਨੂੰ ਮਸੀਹ ਮਿਲ ਜਾਣ
Explore ਫ਼ਿਲਿੱਪੈ 3:8
4
ਫ਼ਿਲਿੱਪੈ 3:7
ਪਰ ਇਹਨਾਂ ਸਭ ਗੱਲਾਂ ਨੂੰ ਜਿਹੜੀਆਂ ਮੇਰੇ ਲਾਭ ਦੀਆਂ ਸਨ ਮੈਂ ਮਸੀਹ ਦੇ ਕਾਰਨ ਹਾਨੀ ਸਮਝਦਾ ਹਾਂ ।
Explore ਫ਼ਿਲਿੱਪੈ 3:7