YouVersion Logo
Search Icon

ਸਰੇਸ਼ਟ ਗੀਤ 2

2
ਪ੍ਰੇਮ ਰੱਤਾ ਮਿਲਾਪ
1ਮੈਂ ਸ਼ਾਰੋਨ ਦੀ ਨਰਗਸ,
ਤੇ ਦੂਣਾਂ ਦੀ ਸੋਸਨ ਹਾਂ।।
2ਜਿਵੇਂ ਸੋਸਨ ਝਾੜੀਆਂ ਦੇ ਵਿੱਚ
ਤਿਵੇਂ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।।
3ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ
ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ।
ਮੈਂ ਵੱਡੀ ਚਾਹ ਨਾਲ ਉਸ ਦੇ ਸਾਯੇ ਵਿੱਚ ਬੈਠੀ ਸਾਂ,
ਉਸ ਦਾ ਫਲ ਤੇਰੇ ਤਾਲੂ ਨੂੰ ਮਿੱਠਾ ਲੱਗਦਾ ਸੀ।
4ਉਹ ਮੈਨੂੰ ਦਾਉਤ-ਖ਼ਾਨੇ ਨੂੰ ਲੈ ਆਇਆ,
ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।
5ਮੈਨੂੰ ਸੌਗੀ ਨਾਲ ਸਹਾਰਾ ਦਿਓ,
ਸੇਆਂ ਨਾਲ ਮੈਨੂੰ ਨਰੋਆ ਕਰੋ,
ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।
6ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ
ਹੁੰਦਾ,
ਅਤੇ ਉਸ ਦਾ ਸੱਜਾ ਹੱਥਾ ਮੈਨੂੰ ਘੇਰੇ ਵਿੱਚ ਲੈਂਦਾ!
7ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ,
ਅਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ,
ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,
ਜਦ ਤੀਕ ਉਹ ਨੂੰ ਨਾ ਭਾਵੇ!।।
8ਮੇਰੇ ਬਾਲਮ ਦੀ ਅਵਾਜ਼! ਵੇਖੋ, ਉਹ ਆ ਰਿਹਾ ਹੈ,
ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਿਆਂ
ਤੇ ਟਿੱਲਿਆਂ ਉੱਪਰ ਦੀ ਕੁੱਦਦਿਆਂ ਹੋਇਆਂ!
9ਮੇਰਾ ਬਾਲਮ ਚਕਾਰੇ ਯਾ ਜੁਆਨ ਹਰਨ ਵਾਂਙੁ ਹੈ,
ਵੇਖੋ, ਉਹ ਸਾਡੀ ਕੰਧ ਦੇ ਪਿਛਾੜੀ ਖੜਾ ਹੈ,
ਉਹ ਤਾਕੀਆਂ ਵਿੱਚ ਦੀ ਝਾਕਦਾ,
ਤੇ ਝਰੋਖਿਆ ਥਾਣੀ ਤੱਕਦਾ ਹੈ!।।
10ਮੇਰੇ ਬਾਲਮ ਨੇ ਮੈਨੂੰ ਉੱਤਰ ਦੇ ਕੇ ਆਖਿਆ,
ਮੇਰੀ ਰੂਪਵੰਤੀ, ਮੇਰੀ ਪ੍ਰੀਤਮਾ, ਉੱਠ ਤੇ ਚੱਲੀ ਆ,
11ਕਿਉਂ ਜੋ ਵੇਖ, ਪਾਲਾ ਲੰਘ ਗਿਆ ਹੈ,
ਮੀਂਹ ਪੈ ਕੇ ਚੱਲਾ ਗਿਆ ਹੈ,
12ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ,
ਗਾਉਣ ਦਾ ਸਮਾ ਆ ਗਿਆ,
ਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ
ਦਿੰਦੀ ਹੈ।
13ਹਜੀਰ ਆਪਣੇ ਫਲ ਪਕਾਉਂਦੀ ਹੈ,
ਅੰਗੂਰ ਖਿੜ ਰਹੇ ਹਨ, ਓਹ ਸੁਗੰਧ ਦਿੰਦੇ ਹਨ, -
ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ!
14ਹੇ ਮੇਰੀਏ ਕਬੂਤਰੀਏ, ਜਿਹੜੀ ਚਟਾਨ ਦੀਆਂ ਤੇੜਾਂ
ਵਿੱਚ,
ਢਲਾਣ ਦੇ ਓਹਲੇ ਵਿੱਚ ਹੈਂ,
ਮੈਨੂੰ ਆਪਣਾ ਚਿਹਰਾ ਵਿਖਾ,
ਮੈਨੂੰ ਆਪਣੀ ਅਵਾਜ਼ ਸੁਣਾ,
ਕਿਉਂ ਜੋ ਤੇਰੀ ਅਵਾਜ਼ ਰਸੀਲੀ
ਅਤੇ ਤੇਰਾ ਚਿਹਰਾ ਸੋਹਣਾ ਹੈ।।
15ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ
ਨੂੰ ਫੜੋ,
ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ,
ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ।
16ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ,
ਉਹ ਸੋਸਨਾਂ ਵਿੱਚ ਚਰਾਉਂਦਾ ਹੈ।
17ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ
ਜਾਣ,
ਹੇ ਮੇਰੇ ਬਾਲਮ, ਮੁੜ ਕੇ ਚਕਾਰੇ ਵਾਂਙੁ,
ਜਾਂ ਹਰਨੋਟੇ ਵਾਂਗਰ ਹੋ,
ਜਿਹੜਾ ਬਥਰ ਦੇ ਪਹਾੜਾਂ ਉੱਤੇ ਹੈ।।

Highlight

Copy

Compare

Share

None

Want to have your highlights saved across all your devices? Sign up or sign in