YouVersion Logo
Search Icon

ਸਰੇਸ਼ਟ ਗੀਤ 3

3
ਪਾਤਸ਼ਾਹੀ ਜਨੇਤ
1ਰਾਤ ਨੂੰ ਮੈਂ ਆਪਣੀ ਸੇਜ ਉੱਤੇ,
ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਭਾਲਿਆ,
ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਮਿਲਿਆ ਨਾ।
2ਮੈਂ ਜ਼ਰਾ ਉੱਠ ਲਵਾਂ, ਮੈਂ ਐਧਰ ਓਧਰ ਸ਼ਹਿਰ
ਵਿੱਚ ਫਿਰਾਂ,
ਗਲੀਆਂ ਵਿੱਚ ਤੇ ਚੌਕਾਂ ਵਿੱਚ ਆਪਣੇ ਪ੍ਰਾਣ ਪ੍ਰਿਯੇ
ਨੂੰ ਭਾਲਾਂ।
ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਮਿਲਿਆ ਨਾ।
3ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, -
"ਕੀ ਤੁਸਾਂ ਮੇਰੇ ਪ੍ਰਾਣ ਪ੍ਰਿਯੇ ਨੂੰ ਵੇਖਿਆ?"
4ਮੈਂ ਥੋੜਾ ਹੀ ਉਨ੍ਹਾਂ ਤੋਂ ਅੱਗੇ ਲੰਘੀ ਸਾਂ,
ਕਿ ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਲਭ ਲਿਆ,
ਮੈਂ ਉਹ ਨੂੰ ਪੜ ਲਿਆ ਤੇ ਛੱਡਿਆ ਨਾ,
ਜਦ ਤੀਕ ਮੈਂ ਉਹ ਨੂੰ ਆਪਣੀ ਅੰਮਾਂ ਦੇ ਘਰ,
ਅਤੇ ਆਪਣੀ ਜਣਨੀ ਦੀ ਕੋਠੜੀ ਵਿੱਚ ਨਾ ਲੈ ਗਈ।।
5ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ,
ਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ,
ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,
ਜਦ ਤੀਕ ਉਹ ਨੂੰ ਨਾ ਭਾਵੇ!।।
6ਏਹ ਕੌਣ ਹੈ ਜਿਹੜਾ ਉਜਾੜ ਵੱਲੋਂ ਚੜ੍ਹਿਆ
ਆਉਂਦਾ ਹੈ, ਧੂੰਏਂ ਦੇ ਥੰਮ੍ਹਾਂ ਵਾਂਙੁ,
ਗੰਧਰਸ ਤੇ ਲੁਬਾਨ ਦੀ ਸੁਗੰਧੀ ਨਾਲ,
ਬੁਪਾਰੀਆਂ ਦੇ ਸਾਰੇ ਚੂਰਨ ਨਾਲ?।।
7ਵੇਖੋ, ਏਹ ਸੁਲੇਮਾਨ ਦੀ ਪਾਲਕੀ ਹੈ,
ਏਹ ਦੇ ਆਲੇ ਦੁਆਲੇ ਸੱਠ ਸੂਰਮੇ ਹਨ,
ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ।
8ਓਹ ਸਾਰੇ ਤਲਵਾਰ ਧਾਰੀ ਹਨ,
ਓਹ ਲੜਾਈ ਕਰਨਾਂ ਸਿੱਖੇ ਹੋਏ ਹਨ,
ਹਰ ਇੱਕ ਉਨ੍ਹਾਂ ਵਿੱਚੋਂ ਆਪਣੀ ਤਲਵਾਰ ਆਪਣੇ
ਪੱਟ ਉੱਤੇ,
ਰਾਤਾਂ ਦੇ ਡਰ ਦੇ ਕਾਰਨ ਰੱਖਦਾ ਹੈ।
9ਸੁਲੇਮਾਨ ਪਾਤਸ਼ਾਹ ਨੇ ਲਬਾਨੋਨ ਦੀ ਲੱਕੜੀ ਦੀ,
ਆਪਣੇ ਲਈ ਇੱਕ ਪਾਲਕੀ ਬਣਾਈ।
10ਉਸ ਦੇ ਥੰਮ੍ਹ ਚਾਂਦੀ ਦੇ ਅਤੇ ਉਹ ਦਾ ਛਤ੍ਰ ਸੋਨੇ
ਦਾ,
ਉਸ ਦੀ ਬੈਠਕ ਅਰਗਵਾਨੀ ਬਣਾਈ,
ਉਸ ਦੇ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ
ਵੱਲੋਂ,
ਪ੍ਰੇਮ ਦਾ ਜੋੜਿਆ ਹੋਇਆ ਹੈ।
11ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ,
ਅਤੇ ਸੁਲੇਮਾਨ ਪਾਤਸ਼ਾਹ ਨੂੰ ਵੇਖੋ,
ਉਸ ਮੁਕਟ ਵਿੱਚ ਜਿਹੜਾ ਉਹ ਦੀ ਮਾਤਾ ਨੇ
ਉਹ ਦੇ ਵਿਆਹ ਦੇ ਦਿਨ
ਅਤੇ ਉਹ ਦੇ ਮਨ ਦੇ ਅਨੰਦ ਦੇ ਦਿਨ
ਉਹ ਦੇ ਸਿਰ ਉੱਤੇ ਰੱਖਿਆ ਹੈ।।

Highlight

Copy

Compare

Share

None

Want to have your highlights saved across all your devices? Sign up or sign in