YouVersion Logo
Search Icon

ਜ਼ਬੂਰਾਂ ਦੀ ਪੋਥੀ 13

13
ਯਹੋਵਾਹ ਦੀ ਦਯਾ ਉੱਤੇ ਭਰੋਸਾ
ਸੁਰ ਪਤੀ ਲਈ, ਦਾਊਦ ਦਾ ਭਜਨ
1ਹੇ ਯਹੋਵਾਹ, ਤੂੰ ਕਦ ਤੀਕ ਮੈਨੂੰ ਭੁਲਾ ਛੱਡੇਂਗਾ?
ਕੀ ਸਦਾ ਤੀਕ?
ਤੂੰ ਕਦ ਤੀਕ ਆਪਣਾ ਮੂੰਹ ਮੈਥੋਂ ਲੁਕਾਵੇਂਗਾ?
2ਮੈਂ ਕਦ ਤੀਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ,
ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ
ਕਰਾਂ?
ਮੇਰਾ ਵੈਰੀ ਕਦ ਤੀਕ ਮੇਰੇ ਸਿਰ ਹੁੰਦਾ ਰਹੇ?।।
3ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ ਧਿਆਨ ਦੇ ਕੇ ਮੈਨੂੰ
ਉੱਤਰ ਦੇਹ,
ਮੇਰੀਆਂ ਅੱਖਾਂ ਨੂੰ ਚਾਨਣਾ ਦੇਹ ਮਤੇ ਮੌਤ ਦੀ ਨੀਂਦ
ਮੈਨੂੰ ਆ ਪਵੇ,
4ਮਤੇ ਮੇਰਾ ਵੈਰੀ ਆਖੇ ਕਿ ਮੈਂ ਉਹ ਨੂੰ ਜਿੱਤ
ਲਿਆ ਹੈ,
ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ਼
ਬਾਗ਼ ਹੋਣ।।
5ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ,
ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ।
6ਮੈਂ ਯਹੋਵਾਹ ਲਈ ਗਾਵਾਂਗਾ,
ਉਸ ਨੇ ਮੇਰੇ ਉੱਤੇ ਪਰਉਪਰਕਾਰ ਜੋ ਕੀਤਾ ਹੈ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 13