YouVersion Logo
Search Icon

ਜ਼ਬੂਰਾਂ ਦੀ ਪੋਥੀ 14

14
ਇਨਸਾਨ ਦੀ ਮੂਰਖਤਾਈ
ਸੁਰ ਪਤੀ ਲਈ, ਦਾਊਦ ਦਾ
1ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ
ਪਰਮੇਸ਼ੁਰ ਹੈ ਹੀ ਨਹੀਂ,
ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ
ਕੀਤੇ ਹਨ,
ਭਲਾ ਕਰਨ ਵਾਲਾ ਕੋਈ ਨਹੀਂ,
2ਯਹੋਵਾਹ ਨੇ ਸੁਰਗ ਉੱਤੋਂ ਆਦਮ ਵੰਸ ਉੱਤੇ
ਦਰਿਸ਼ਟੀ ਕਤੀ,
ਤਾਂ ਉਹ ਵੇਖੇ ਭਈ ਕੋਈ ਬੁੱਧਵਾਨ, ਪਰਮੇਸ਼ੁਰ ਦਾ
ਤਾਲਿਬ ਹੈ ਕਿ ਨਹੀਂ?
3ਓਹ ਸੱਭੇ ਕੁਰਾਹੇ ਪੈ ਗਏ, ਓਹ ਸਭ ਦੇ ਸਭ
ਭਰਿਸ਼ਟ ਹੋ ਗਏ ਹਨ।
ਕੋਈ ਭਲਾ ਕਰਨ ਵਾਲਾ ਨਹੀਂ – ਇੱਕ ਵੀ ਨਹੀਂ!।।
4ਕੀ ਏਹ ਸਾਰੇ ਕੁਰਕਮੀ ਸਮਝ ਨਹੀਂ ਰੱਖਦੇ,
ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ
ਹਨ,
ਅਤੇ ਯਹੋਵਾਹ ਦਾ ਨਾਮ ਨਹੀਂ ਲੈਂਦੇ?
5ਉਨ੍ਹਾਂ ਨੇ ਉੱਥੇ ਵੱਡਾ ਭੈ ਖਾਧਾ,
ਕਿਉਂ ਜੋ ਪਰਮੇਸ਼ੁਰ ਧਰਮੀਆਂ ਦੀ ਪੀੜ੍ਹੀ ਨਾਲ
ਰਹਿੰਦਾ ਹੈ।।
6ਤੁਸੀਂ ਮਸਕੀਨ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ,
ਪਰ ਯਹੋਵਾਹ ਉਸ ਦੀ ਪਨਾਹ ਹੈ।
7ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ
ਨਿੱਕਲੇ!
ਜਦ ਯਹੋਵਾਹ ਆਪਣੀ ਪਰਜਾ ਨੂੰ ਅਸੀਰੀ ਤੋਂ ਮੋੜ
ਲਿਆਵੇਗਾ,
ਤਦ ਯਾਕੂਬ ਖੁਸ਼ ਅਤੇ ਇਸਰਾਏਲ ਅਨੰਦ
ਹੋਵੇਗਾ!।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 14