YouVersion Logo
Search Icon

ਜ਼ਬੂਰਾਂ ਦੀ ਪੋਥੀ 12

12
ਮਸਕੀਨਾਂ ਦਾ ਰਾਖਾ
ਸੁਰ ਪਤੀ ਲਈ ਸਰਗਮ ਉੱਤੇ, ਦਾਊਦ ਦਾ ਭਜਨ
1ਹੇ ਯਹੋਵਾਹ, ਬਚਾ ਲੈ ਕਿਉਂ ਜੋ ਭਗਤ ਮੁੱਕ ਗਏ ਹਨ,
ਅਤੇ ਆਦਮੀ ਦੀ ਸੰਤਾਨ ਵਿੱਚੋਂ ਈਮਾਨਦਾਰ ਜਾਂਦੇ
ਰਹੇ ਹਨ।
2ਓਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ,
ਅਤੇ ਚੋਪੜੇ ਬੁੱਲ੍ਹਾਂ ਅਤੇ ਦੋ ਦਿਲੀ ਨਾਲ ਗੱਲਾਂ
ਕਰਦੇ ਹਨ।
3ਯਹੋਵਾਹ ਸਾਰੇ ਚੋਪੜੇ ਬੁੱਲਾਂ ਨੂੰ,
ਨਾਲੇ ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ ਵੱਢ
ਸੁੱਟੇਗਾ,
4ਜਿਨ੍ਹਾਂ ਨੇ ਆਖਿਆ ਹੈ ਭਈ ਅਸੀਂ ਆਪਣੀਆਂ
ਜੀਭਾਂ ਨਾਲ ਜਿੱਤਾਂਗੇ।
ਸਾਡੇ ਬੁੱਲ੍ਹ ਸਾਡੇ ਆਪਣੇ ਹੀ ਹਨ, ਕੌਣ ਸਾਡਾ
ਮਾਲਕ ਹੈ?।।
5ਮਸਕੀਨਾਂ ਦੇ ਅਨ੍ਹੇਰੇ ਅਤੇ ਕੰਗਾਲਾਂ ਦੀ ਠੰਡੀ ਆਹ
ਦੇ ਕਾਰਨ,
ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ,
ਮੈਂ ਉਹ ਨੂੰ ਉਸ ਬਚਾਓ ਵਿੱਚ ਰੱਖਾਂਗਾ ਜਿਹ ਦੇ
ਲਈ ਉਹ ਹੌਕਦਾ ਹੈ।
6ਯਹੋਵਾਹ ਦੇ ਬਚਨ ਪਾਕ ਬਚਨ ਹਨ,
ਉਸ ਚਾਂਦੀ ਵਰਗੇ ਜਿਹੜੀ ਮਿੱਟੀ ਦੀ ਭੱਠੀ ਵਿੱਚ
ਤਾਈ ਹੋਈ ਹੈ,
ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ।
7ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਛਿਆ ਕਰੇਂਗਾ,
ਤੂੰ ਉਨ੍ਹਾਂ ਨੂੰ ਇਸ ਪੀੜ੍ਹੀ ਤੋਂ ਸਦਾ ਤੀਕ ਬਚਾਈ
ਰੱਖੇਂਗਾ।
8ਦੁਸ਼ਟ ਚੁਫੇਰੇ ਫੁੱਲੇ ਫਿਰਦੇ ਹਨ,
ਜਦ ਆਦਮ ਵੰਸ ਦੀ ਨਖਿੱਧਤਾਈ ਦੀ ਵਡਿਆਈ
ਹੁੰਦੀ ਹੈ।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 12