ਕਹਾਉਤਾਂ 25
25
ਦਰਿਸ਼ਟਾਂਤੀ ਉਪਦੇਸ਼
1ਏਹ ਵੀ ਸੁਲੇਮਾਨ ਦੀਆਂ ਕਹਾਉਂਤਾ ਹਨ,
ਜਿਨ੍ਹਾਂ ਦੀ ਯਹੋਵਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ
ਆਦਮੀਆਂ ਨੇ ਨਕਲ ਕੀਤੀ, -
2ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ
ਹੈ,
ਪਰ ਪਾਤਸ਼ਾਹਾਂ ਦੀ ਮਹਿਮਾ ਗੱਲ ਦੀ ਪੜਤਾਲ
ਕਰਨ ਵਿੱਚ ਹੁੰਦੀ ਹੈ।
3ਅਕਾਸ਼ ਦੀ ਉਚਿਆਈ, ਧਰਤੀ ਦੀ ਡੁੰਘਿਆਈ,
ਅਤੇ ਪਾਤਸ਼ਾਹਾਂ ਦਾ ਮਨ ਅਗੋਚਰ ਹਨ।
4ਚਾਂਦੀ ਦਾ ਖੋਟ ਕੱਢੋ,
ਤਾਂ ਸਰਾਫ਼ ਲਈ ਭਾਂਡਾ ਬਣੇਗਾ।
5ਪਾਤਸ਼ਾਹ ਦੇ ਅੱਗੋਂ ਦੁਸ਼ਟ ਕੱਢੋ,
ਤਾਂ ਉਹ ਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇਗੀ।
6ਪਾਤਸ਼ਾਹ ਦੇ ਹਜ਼ੂਰ ਆਪਣਾ ਆਦਰ ਨਾ ਕਰ,
ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਨਾ ਖਲੋ,
7ਕਿਉਂ ਜੋ ਉਸ ਪਤਵੰਤ ਦੇ ਸਾਹਮਣੇ ਨੀਵਿਆਂ ਕੀਤੇ
ਜਾਣ ਨਾਲੋਂ
ਤੇਰੇ ਲਈ ਇਹ ਚੰਗਾ ਹੈ ਭਈ ਤੈਨੂੰ ਆਖਿਆ ਜਾਵੇ,
ਐਧਰ ਉਤਾਹਾਂ ਆ ਜਾਹ,
ਜਿਵੇਂ ਤੇਰੀਆਂ ਅੱਖੀਆਂ ਨੇ ਵੇਖਿਆ ਹੈ।
8ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ,
ਓੜਕ ਜਾਂ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਿਆਂ ਕਰੇ ਤਾਂ
ਤੂੰ ਕੀ ਕਰੇਂਗਾ?
9ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ
ਗੱਲ ਬਾਤ ਕਰ,
ਅਤੇ ਏਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ,
10ਮਤੇ ਸੁਣਨ ਵਾਲਾ ਤੈਨੂੰ ਬੁਰਾ ਭਲਾ ਕਹੇ,
ਅਤੇ ਤੇਰਾ ਅਪਜਸ ਨਾ ਮਿਟੇ।
11ਟਿਕਾਣੇ ਸਿਰ ਆਖੇ ਹੋਏ ਬਚਨ,
ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12ਬੁੱਧਵਾਨ ਦੀ ਤਾੜ ਸੁਣਨ ਵਾਲੇ ਦੇ ਕੰਨ ਦੇ ਲਈ
ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13ਜਿਵੇਂ ਵਾਢੀ ਦੇ ਦਿਨੀਂ ਬਰਫ਼ ਦੀ ਠੰਡ ਹੁੰਦੀ ਹੈ,
ਓਵੇਂ ਹੀ ਮਾਤਬਰ ਸਨੇਹੀਆਂ ਆਪਣੇ ਘੱਲਣ
ਵਾਲਿਆਂ ਦੇ ਲਈ ਹੁੰਦਾ ਹੈ,
ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀ ਠੰਡਾ
ਕਰਦਾ ਹੈ।
14ਜਿਹੜਾ ਦਾਨ ਦਿੱਤਿਆਂ ਬਿਨਾ ਹੀ ਫੋਕੀ ਵਡਿਆਈ
ਮਾਰਦਾ ਹੈ,
ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਹ ਦੇ ਵਿੱਚ
ਵਰਖਾ ਨਾ ਹੋਵੇ।
15ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ,
ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।
16ਜੇ ਤੈਨੂੰ ਸ਼ਹਿਤ ਲੱਭਾ ਹੈ ਤਾਂ ਜਿੰਨਾ ਤੈਨੂੰ ਲੋੜੀਦਾ ਹੈ
ਓੱਨਾ ਹੀ ਖਾਹ,
ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ।
17ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀਂ ਪਰ
ਸੰਗੁੱਚ ਕੇ,
ਅਜਿਹਾ ਨਾ ਹੋਵੇ ਭਈ ਉਹ ਅੱਕ ਕੇ ਤੈਥੋਂ ਕਰਾਹਤ
ਕਰੇ।
18ਜਿਹੜਾ ਆਪੇ ਗੁਆਂਢੀ ਦੇ ਉੱਤੇ ਝੂਠੀ ਗਵਾਹੀ
ਦਿੰਦਾ ਹੈ,
ਉਹ ਗੁਰਜ ਅਤੇ ਤਲਵਾਰ ਅਤੇ ਤਿੱਖਾ ਬਾਣ ਹੈ।
19ਬਿਪਤਾ ਦੇ ਵੇਲੇ ਬੇਵਿਸਾਹੇ ਮਨੁੱਖ ਦਾ ਵਿਸਾਹ ਕਰਨਾ
ਖਰਾਬ ਦੰਦ ਅਤੇ ਮੋਚੇ ਹੋਏ ਪੈਰ ਵਰਗਾ ਹੈ।
20ਕਿਸੇ ਸੋਗੀ ਦੇ ਅੱਗੇ ਰਾਗ ਗਾਉਣਾ,
ਸਿਆਲ ਵਿੱਚ ਕੱਪੜਾ ਲਾਹੁਣ,
ਅਤੇ ਸੱਜੀ ਉੱਤੇ ਸਿਰਕਾ ਪਾਉਣ ਵਰਗਾ ਹੈ।
21ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ,
ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ,
22ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ
ਦਾ ਢੇਰ ਲਾਵੇਂਗਾ,
ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।
23ਉੱਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ,
ਅਤੇ ਨਿੰਦਿਆ ਕਰਨ ਵਾਲੀ ਜੀਭ ਨਾਰਾਜ਼
ਝਾਕੀਆ।
24ਝਗੜਾਲੂ ਤੀਵੀਂ ਨਾਲ ਖੁੱਲ੍ਹੇ ਡੁੱਲ੍ਹੇ ਘਰ ਵਿੱਚ
ਵੱਸਣ ਨਾਲੋਂ
ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ
ਹੈ।
25ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ,
ਤਿਵੇਂ ਹੀ ਦੂਰ ਦੇਸੋਂ ਆਇਆ ਹੋਇਆ ਚੰਗਾ
ਸਮਾਚਾਰ ਹੈ।
26ਧਰਮੀ ਪੁਰਸ਼ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ,
ਉਹ ਗੰਧਲੇ ਸੁੰਬ ਅਤੇ ਪਲੀਤ ਸੋਤੇ ਵਰਗਾ ਹੈ।
27ਬਾਹਲਾ ਸ਼ਹਿਤ ਖਾਣਾ ਚੰਗਾ ਨਹੀਂ,
ਅਤੇ ਆਪਣੀ ਮਹਿਮਾ ਦੀ ਭਾਲ ਕਰਨੀ
ਮਨੁੱਖਾਂ ਲਈ ਉਚਿਤ ਨਹੀਂ।
28ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ
ਰੱਖਦਾ,
ਉਹ ਉਸ ਢੱਠੇ ਨਗਰ ਵਰਗਾ ਹੈ ਜਿਹਦੀ
ਸ਼ਹਿਰ ਪਨਾਹ ਨਾ ਹੋਵੇ।।
Currently Selected:
ਕਹਾਉਤਾਂ 25: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.