ਕਹਾਉਤਾਂ 24
24
1ਬੁਰਿਆਂ ਮਨੁੱਖਾਂ ਉੱਤੇ ਖੁਣਸ ਨਾ ਕਰ,
ਅਤੇ ਨਾ ਉਨ੍ਹਾਂ ਦੀ ਸੰਗਤ ਦੀ ਚਾਹ ਰੱਖ,
2ਕਿਉਂ ਜੋ ਉਨ੍ਹਾਂ ਦਾ ਮਨ ਅਨ੍ਹੇਰ ਕਰਨ ਵਿੱਚ ਲੱਗਾ
ਰਹਿੰਦਾ ਹੈ,
ਅਤੇ ਓਹਨਾਂ ਦੇ ਬੁੱਲ੍ਹ ਸ਼ਰਾਰਤ ਦੀਆਂ ਗੱਲਾਂ ਕਰਦੇ
ਰਹਿੰਦੇ ਹਨ।
3ਬੁੱਧ ਨਾਲ ਘਰ ਬਣਾਈਦਾ ਹੈ,
ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ।
4ਗਿਆਨ ਦੇ ਰਾਹੀਂ ਉਹ ਦੀਆਂ ਕੋਠੜੀਆਂ
ਸਭ ਪਰਕਾਰ ਦੇ ਅਣਮੁੱਲ ਅਤੇ ਮਨ ਭਾਉਂਦੇ
ਪਦਾਰਥਾਂ ਨਾਲ ਭਰਦੀਆਂ ਹਨ।
5ਬੁੱਧਵਾਨ ਪੁਰਖ ਬਲਵਾਨ ਹੈ,
ਅਤੇ ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ।
6ਤੂੰ ਚੰਗੀ ਮੱਤ ਲੈ ਕੇ ਤਾਂ ਆਪਣਾ ਜੁੱਧ ਕਰ,
ਬਹੁਤੇ ਸਲਾਹੂਆਂ ਨਾਲ ਹੀ ਬਚਾਉ ਹੈ।
7ਬੁੱਧ ਮੂਰਖ ਤੋਂ ਬਹੁਤ ਉੱਚੀ ਹੈ,
ਉਹ ਫਾਟਕ ਵਿੱਚ ਮੂੰਹ ਨਹੀਂ ਖੋਲ੍ਹਦਾ।
8ਜਿਹੜਾ ਬੁਰਿਆਈ ਸੋਚਦਾ ਹੈ,
ਉਹ ਨੂੰ ਲੋਕ ਫਿਟੜੀਆਂ ਦਾ ਫੇਟ ਆਖਣਗੇ।
9ਮੂਰਖਤਾਈ ਦੀ ਜੁਗਤੀ ਪਾਪ ਹੈ,
ਅਤੇ ਮਖੌਲੀਆ ਆਦਮੀਆਂ ਲਈ ਘਿਣਾਉਣਾ ਹੈ।
10ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ,
ਤਾਂ ਤੇਰਾ ਬਲ ਘੱਟ ਹੈ।
11ਜਿਹੜੇ ਮੌਤ ਲਈ ਲਏ ਜਾਂਦੇ ਹਨ,
ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਹਨ, ਉਨ੍ਹਾਂ
ਨੂੰ ਛੁਡਾਉਣ ਤੋਂ ਨਾ ਰੁਕ।
12ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ
ਹੀ ਨਹੀਂ ਸੀ,
ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ
ਸਮਝਦਾ?
ਅਤੇ ਤੇਰੀ ਜਿੰਦ ਦਾ ਰਾਖਾ ਇਹ ਨਹੀਂ ਜਾਣਦਾ?
ਭਲਾ, ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ
ਫਲ ਨਾ ਦੇਵੇਗਾ?।।
13ਹੇ ਮੇਰੇ ਪੁੱਤ੍ਰ, ਤੂੰ ਸ਼ਹਿਤ ਖਾਹ, ਉਹ ਚੰਗਾ ਜੋ ਹੈ,
ਅਤੇ ਮਖ਼ੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ
ਲੱਗੇਗਾ।
14ਜਾਣ ਲੈ ਕਿ ਬੁੱਧ ਤੇਰੀ ਜਾਨ ਲਈ ਏਸੇ ਤਰਾਂ ਹੈ,
ਜੇ ਉਹ ਤੈਨੂੰ ਲੱਭੇ ਤਾਂ ਉਹ ਦਾ ਆਖਰ ਹੈ,
ਅਤੇ ਤੇਰੀ ਆਸ ਨਾ ਟੁੱਟੇਗੀ।।
15ਹੇ ਦੁਸ਼ਟ, ਧਰਮੀ ਦੀ ਵਸੋਂ ਦੀ ਘਾਤ ਵਿੱਚ ਨਾ
ਬੈਠ!
ਉਹ ਦੇ ਵਿਸਰਾਮ ਦੇ ਥਾਂ ਨੂੰ ਨਾ ਉਜਾੜ!
16ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ,
ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।
17ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ,
ਅਤੇ ਜਾਂ ਉਹ ਠੋਕਰ ਖਾਵੇਂ ਤਾਂ ਤੇਰਾ ਮਨ ਪਰਸੰਨ ਨਾ
ਹੋਵੇ,
18ਮਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ,
ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ।
19ਕੁਕਰਮੀ ਦੇ ਕਾਰਨ ਤੂੰ ਨਾ ਕੁੜ੍ਹ,
ਨਾ ਦੁਸ਼ਟਾਂ ਉੱਤੇ ਖੁਣਸ ਕਰ,
20ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ
ਨਹੀਂ,
ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ।।
21ਹੇ ਮੇਰੇ ਪੁੱਤ੍ਰ, ਯਹੋਵਾਹ ਦਾ ਅਤੇ ਪਾਤਸ਼ਾਹ ਦਾ
ਭੈ ਮੰਨ,
ਅਤੇ ਫਿਰਤੂਆਂ ਨਾ ਨਾਲ ਰਲ,
22ਕਿਉਂ ਜੋ ਉਨ੍ਹਾਂ ਵੱਲੋਂ ਬਿਪਤਾ ਅਚਾਣਕ ਆਵੇਗੀ,
ਅਤੇ ਉਨ੍ਹਾਂ ਦੋਹਾਂ ਵੱਲੋਂ ਦੀ ਬਰਬਾਦੀ ਨੂੰ ਕੌਣ
ਜਾਣਦਾ ਹੈ?।।
23ਏਹ ਵੀ ਬੁੱਧਵਾਨਾਂ ਦੇ ਵਾਕ ਹਨ,
ਅਦਾਲਤ ਵਿੱਚ ਰਈ ਕਰਨੀ ਚੰਗੀ ਨਹੀਂ।
24ਜਿਹੜਾ ਦੁਸ਼ਟ ਨੂੰ ਆਖਦਾ ਹੈ, ਤੂੰ ਧਰਮੀ ਹੈਂ,
ਉਹ ਨੂੰ ਲੋਕ ਫਿਟਕਾਰਨਗੇ ਤੇ ਉੱਮਤਾਂ ਉਸ ਤੋਂ ਘਿਣ
ਕਰਨਗੀਆਂ,
25ਪਰ ਜੋ ਉਸ ਨੂੰ ਤਾੜਦੇ ਹਨ ਓਹ ਖੁਸ਼ ਹੋਣਗੇ,
ਅਤੇ ਉਨ੍ਹਾਂ ਉੱਤੇ ਚੰਗੀ ਬਰਕਤ ਆਵੇਗੀ।
26ਜਿਹੜਾ ਸੱਚਾ ਉੱਤਰ ਦਿੰਦਾ ਹੈ,
ਉਹ ਬੁੱਲ੍ਹਾਂ ਦਾ ਚੁੰਮਾ ਲੈਂਦਾ ਹੈ।।
27ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ
ਨੂੰ ਸੁਆਰ,
ਫੇਰ ਆਪਣਾ ਘਰ ਬਣਾ।
28ਆਪਣੇ ਗੁਆਂਢੀ ਦੇ ਵਿਰੁੱਧ ਨਹੱਕੀ ਗਵਾਹੀ ਨਾ
ਦੇਹ,
ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇਹ।
29ਇਹ ਨਾਂ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ
ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ,
ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ।।
30ਮੈਂ ਆਲਸੀ ਮਨੁੱਖ ਦੇ ਖੇਤ ਦੇ
ਅਤੇ ਨਿਰਬੁੱਧ ਆਦਮੀ ਦੀ ਅੰਗੂਰੀ ਬਾਗ ਦੇ
ਲਾਗਿਓਂ ਲੰਘਿਆ,
31ਤਾਂ ਵੇਖੋ, ਉੱਥੇ ਸਭ ਕੰਡੇ ਹੀ ਕੰਡੇ ਜੰਮ ਪਏ
ਸਨ,
ਉਹ ਭੱਖੜਿਆਂ ਨਾਲ ਢੱਕਿਆ ਹੋਇਆ ਸੀ,
ਅਤੇ ਉਹ ਦੀ ਪੱਕੀ ਕੰਧ ਢੱਠੀ ਪਈ ਸੀ।
32ਤਾਂ ਮੈਂ ਝਾਤੀ ਮਾਰ ਕੇ ਦਿਲ ਤੇ ਲਿਆਂਦਾ,
ਮੈਂ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ, -
33ਰਤੀਕੁ ਨੀਂਦ, ਰਤੀਕੁ ਊਂਘ,
ਰਤੀਕੁ ਹੱਥ ਇਕੱਠੇ ਕਰ ਕੇ ਲੰਮਾ ਪੈਣਾ, -
34ਏਸ ਤਰਾਂ ਗਰੀਬੀ ਧਾੜਵੀ ਵਾਂਙੁ,
ਅਤੇ ਤੰਗੀ ਸ਼ਸਤ੍ਰ ਧਾਰੀ ਵਾਂਙੁ ਤੇਰੇ ਉੱਤੇ ਆ ਪਵੇਗੀ।।
Currently Selected:
ਕਹਾਉਤਾਂ 24: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.