YouVersion Logo
Search Icon

ਕਹਾਉਤਾਂ 26

26
1ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ
ਵਰਖਾ,
ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।
2ਜਿਵੇਂ ਚਿੜੀ ਭੌਂਦੀ ਅਤੇ ਬਾਲ ਕਟਾਰਾ ਉੱਡਦਾ
ਫਿਰਦਾ ਹੈ,
ਓਵੇਂ ਹੀ ਮੱਲੋ ਮਲੀ ਦਾ ਸਰਾਪ ਨਹੀਂ ਪੈਂਦਾ।
3ਘੋੜੇ ਦੇ ਲਈ ਚਾਬਕ, ਗਧੇ ਦੇ ਲਈ ਲਗਾਮ,
ਅਤੇ ਮੂਰਖ ਦੀ ਪਿੱਠ ਲਈ ਛਿਟੀ ਹੁੰਦੀ ਹੈ।
4ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ
ਨਾ ਦੇਹ,
ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ।
5ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ
ਦੇਹ,
ਕਿਤੇ ਉਹ ਆਪਣੇ ਲੇਖੇ ਬੁੱਧਵਾਨ ਨਾ ਬਣ ਬੈਠੇ।
6ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ,
ਉਹ ਆਪਣੇ ਪੈਰਾ ਵੱਢਦਾ ਅਤੇ ਵਿੱਸ ਪੀਂਦਾ ਹੈ।
7ਜਿਵੇਂ ਲੰਙੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ
ਹਨ,
ਓਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
8ਜਿਵੇਂ ਗੋਪੀਏ ਵਿੱਚ ਪੱਥਰ ਬੰਨ੍ਹਣਾਂ,
ਤਿਵੇਂ ਮੂਰਖ ਨੂੰ ਆਦਰ ਦੇਣਾ ਹੈ,
9ਜਿਵੇਂ ਸ਼ਰਾਬੀ ਦੇ ਹੱਥ ਵਿੱਚ ਸੂਲ ਚੁੱਭਦੀ ਹੈ,
ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
10ਜਿਵੇਂ ਤੀਰ ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ,
ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ
ਮਜੂਰੀ ਤੇ ਲਾਉਂਦਾ ਹੈ।
11ਜਿਵੇਂ ਕੁੱਤਾ ਆਪਣੀ ਕੈ ਨੂੰ ਚੱਟ ਲੈਂਦਾ ਹੈ,
ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ।
12ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ
ਵਿੱਚ ਬੁੱਧਵਾਨ ਹੈ?
ਉਹ ਦੇ ਨਾਲੋਂ ਮਰੂਖ ਲਈ ਵਧੇਰੀ ਆਸ ਹੈ!
13ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੀਂਹ ਹੈ,
ਗਲੀਆਂ ਵਿੱਚ ਬਬਰ ਸ਼ੇਰ ਹੈ!
14ਜਿਵੇਂ ਕਿਵਾੜ ਚੀਥੀ ਉੱਤੇ ਘੁੰਮਦਾ ਹੈ,
ਓਵੇਂ ਆਲਸੀ ਆਪਣੇ ਮੰਜੇ ਉੱਤੇ।
15ਆਸਲੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ,
ਪਰ ਉਸ ਨੂੰ ਫੇਰ ਮੂੰਹ ਤਾਈਂ ਲਿਆਉਣ ਨਾਲ ਉਹ
ਥੱਕ ਜਾਂਦਾ ਹੈ।
16ਆਸਲੀ ਆਪਣੀ ਨਿਗਾਹ ਵਿੱਚ ਓਹਨਾਂ ਸੱਤਾਂ
ਜਣਿਆਂ ਨਾਲੋਂ ਵੀ
ਜੋ ਠੀਕ ਉੱਤਰ ਦੇਣ ਜੋਗ ਹਨ ਬੁੱਧਵਾਨ ਹੈ।
17ਜਿਹੜਾ ਰਾਹ ਤੁਰਦੀਆਂ ਪਰਾਏ ਝਗੜੇ ਵਿੱਚ ਪੈਰ
ਅੜਾਉਂਦਾ ਹੈ,
ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ।
18ਜਿਵੇਂ ਸੁਦਾਈ ਚੁਆਤੀਆਂ,
ਬਾਣ ਅਤੇ ਮੌਤ ਸੁੱਟਦਾ ਹੈ,
19ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨਾਲ
ਛਲ ਖੇਡ ਕੇ
ਆਖਦਾ ਹੈ, ਭਲਾ, ਮੈਂ ਹਾਸੀ ਨਹੀਂ ਸੀ ਕਰਦਾ?
20ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ,
ਅਤੇ ਜਿੱਥੇ ਫੁਸ ਫੁਸੀਆਂ ਨਹੀਂ ਉੱਥੇ ਝਗੜਾ ਮੁੱਕ
ਜਾਂਦਾ ਹੈ।
21ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ
ਉੱਤੇ ਲੱਕੜਾਂ,
ਓਵੇਂ ਝਗੜੇ ਨੂੰ ਸੁਲਗਾਉਣ ਲਈ ਝਾਗੜੂ ਮਨੁੱਖ
ਹੁੰਦਾ ਹੈ।
22ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ
ਬੁਰਕੀਆਂ ਵਰਗੀਆਂ ਹੁੰਦੀਆਂ ਹਨ,
ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
23ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ,
ਤਿਵੇਂ ਬਲਦੇ ਬੁੱਲ੍ਹ ਅਤੇ ਬੁਰਾ ਦਿਲ ਹੈ।
24ਵੈਰੀ ਆਪਣੇ ਬੁੱਲ੍ਹਾਂ ਨਾਲ ਤਾਂ ਕਪਟ ਕਰਦਾ,
ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ।
25ਜਦ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹ
ਦੀ ਪਰਤੀਤ ਨਾ ਕਰੀਂ,
ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ
ਗੱਲਾਂ ਹਨ।
26ਭਾਵੇਂ ਉਹ ਦਾ ਵੈਰ ਮਕਰ ਨਾਲ ਲੁਕਿਆ ਵੀ ਰਹੇ,
ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ
ਕੀਤੀ ਜਾਵੇਗੀ।
27ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ
ਡਿੱਗੇਗਾ,
ਅਤੇ ਜਿਹੜਾ ਪੱਥਰ ਰੇੜ੍ਹਦਾ ਹੈ ਉਹ ਮੁੜ ਕੇ ਓਸੇ
ਉੱਤੇ ਆਣ ਪਵੇਗਾ।
28ਝੂਠੀ ਜੀਭ ਓਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ
ਉਸ ਨੇ ਕੁਚਲਿਆ,
ਅਤੇ ਚਾਪਲੂਸ ਮੂੰਹ ਨਾਸ ਕਰਦਾ ਹੈ।।

Highlight

Copy

Compare

Share

None

Want to have your highlights saved across all your devices? Sign up or sign in