YouVersion Logo
Search Icon

ਕਹਾਉਤਾਂ 23

23
ਨਾਨਾ ਪਰਕਾਰ ਦੀਆਂ ਬਿਧੀਆਂ ਅਤੇ ਨਸੀਹਤਾਂ
1ਜਾਂ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ,
ਤਾਂ ਚੰਗੀ ਤਰਾਂ ਸੋਚ ਭਈ ਤੇਰੇ ਸਾਹਮਣੇ ਕੌਣ#23:1 ਅਥਵਾ, ਕੀ । ਹੈ।
2ਜੇ ਤੂੰ ਪੇਟੂ ਹੈਂ,
ਤਾਂ ਆਪਣੇ ਗਲੇ ਉੱਤੇ ਛੁਰੀ ਰੱਖ!
3ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ,
ਕਿਉਂ ਜੋ ਉਹ ਧੋਖੇ ਦੀ ਰੋਟੀ ਹੈ।
4ਧਨਵਾਨ ਹੋਣ ਦੀ ਖੇਚਲ ਨਾ ਕਰ,
ਆਪਣੀ ਸਿਆਣਪ ਨੂੰ ਛੱਡ ਦੇਹ।
5ਭਲਾ, ਤੂੰ ਮਾਯਾ ਉੱਤੇ ਆਪਣੀ ਨਿਗਾਹ ਲਾਵੇਂਗਾ?
ਉਹ ਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਙੁ
ਅਕਾਸ਼ ਵੱਲ ਉੱਡ ਜਾਂਦੀ ਹੈ।
6ਤੂੰ ਬਦ ਨਜ਼ਰ ਦੀ ਰੋਟੀ ਨਾ ਖਾਹ,
ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,
7ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿੱਚਾਰ ਹਨ ਤੇਹਾ
ਉਹ ਆਪ ਹੈ,
ਉਹ ਤੈਨੂੰ ਆਖਦਾ ਤਾਂ ਹੈ "ਖਾਹ, ਪੀ" ਪਰ ਉਹ
ਦਾ ਮਨ ਤੇਰੀ ਵੱਲ ਨਹੀਂ।
8ਜੋ ਗਰਾਹੀ ਤੈਂ ਖਾਧੀ ਹੈ ਉਹ ਨੂੰ ਉੱਗਲ ਦੇਵੇਂਗਾ,
ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ
ਬੈਠੇਂਗਾ।
9ਮੂਰਖ ਦੇ ਸੁਣਦਿਆਂ ਤੇ ਨਾ ਬੋਲ,
ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ
ਜਾਣੇਗਾ।
10ਪੁਰਾਣੇ ਠੱਡਿਆਂ ਨੂੰ ਨਾ ਸਰਕਾ,
ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,
11ਕਿਉਂ ਜੋ ਓਹਨਾਂ ਦਾ ਛੁਡਾਉਣ ਵਾਲਾ ਸਮਰਥ
ਹੈ,
ਓਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ।
12ਆਪਣਾ ਮਨ ਸਿੱਖਿਆ ਵੱਲ,
ਅਤੇ ਆਪਣੇ ਕੰਮ ਗਿਆਨ ਦੀਆਂ ਗੱਲਾਂ ਵੱਲ
ਲਾ।
13ਬਾਲਕ ਦੇ ਤਾੜਨ ਤੋਂ ਨਾ ਰੁਕ,
ਭਾਵੇਂ ਤੂੰ ਛਿਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ
ਮਰੇਗਾ।
14ਤੂੰ ਛਿਟੀ ਨਾਲ ਉਹ ਨੂੰ ਮਾਰ,
ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ।
15ਮੇਰੇ ਪੁੱਤ੍ਰ, ਜੇ ਤੇਰਾ ਮਨ ਬੁੱਧਵਾਨ ਹੋਵੇ,
ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!
16ਅਤੇ ਜਾਂ ਤੇਰੇ ਬੁੱਲ੍ਹਾਂ ਤੋਂ ਸਿੱਧੀਆਂ ਗੱਲਾਂ
ਨਿੱਕਲਣਗੀਆਂ,
ਤਾਂ ਮੇਰਾ ਦਿਲ#23:16 ਇਬਰ., ਗੁਰਦੇ । ਬਾਗ ਬਾਗ ਹੋਵੇਗਾ
17ਤੇਰਾ ਮਨ ਪਾਪੀਆਂ ਦੀ ਰੀਸ ਨਾ ਕਰੇ,
ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈ ਮੰਨ,
18ਕਿਉਂ ਜੋ ਸੱਚ ਮੁੱਚ ਆਖਰ ਹੈ,
ਅਤੇ ਤੇਰੀ ਆਸ ਨਾ ਟੁੱਟੇਗੀ।
19ਹੇ ਮੇਰੇ ਪੁੱਤ੍ਰ, ਤੂੰ ਸੁਣ ਅਤੇ ਬੁੱਧਵਾਨ ਹੋ,
ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।
20ਤੂੰ ਸ਼ਰਾਬੀਆਂ ਦੇ ਨਾਲ ਨਾ ਰਲ,
ਨਾ ਹੀ ਪੇਟੂ ਕਬਾਬੀਆਂ ਨਾਲ,
21ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ,
ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।
22ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆਂ
ਹੈਂ,
ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ
ਨਾ ਜਾਣ।
23ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ,
ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।
24ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ,
ਅਤੇ ਜਿਹਦੇ ਬੁੱਧਵਾਨ ਪੁੱਤ੍ਰ ਜੰਮੇ ਉਹ ਉਸ ਉੱਤੇ
ਅਨੰਦ ਰਹੇਗਾ।
25ਤੇਰੇ ਮਾਪੇ ਅਨੰਦ ਹੋਣ,
ਤੇਰੀ ਜਣਨ ਵਾਲੀ ਖੁਸ਼ ਹੋਵੇ!।।
26ਹੇ ਮੇਰੇ ਪੁੱਤ੍ਰ, ਆਪਣਾ ਦਿਲ ਮੈਨੂੰ ਦੇਹ,
ਅਤੇ ਤੇਰੀਆਂ ਅੱਖੀਆਂ ਮੇਰੇ ਰਾਹਾਂ ਵੱਲ ਲੱਗੀਆਂ
ਰਹਿਣ#23:26 ਅਥਵਾ , ਪਸੰਦ ਕਰਨਾ ।
27ਕੰਜਰੀ ਤਾਂ ਇੱਕ ਡੂੰਘਾ ਟੋਆ ਹੈ,
ਅਤੇ ਓਪਰੀ ਤੀਵੀਂ ਇੱਕ ਭੀੜਾ ਖੂਹ ਹੈ।
28ਉਹ ਧਾੜਵੀ ਵਾਂਗਰ ਛਹਿ ਲਾਉਂਦੀ,
ਅਤੇ ਆਦਮੀਆਂ ਵਿੱਚ ਬੇਈਮਾਨਾਂ ਦੀ ਗਿਣਤੀ
ਵਧਾਉਂਦੀ ਹੈ।।
29ਕੌਣ ਹਾਏ ਹਾਏ ਕਰਦਾ ਹੈ? ਕੌਣ ਹਮਸੋਸ ਕਰਦਾ
ਹੈ? ਕੌਣ ਝਗੜਾਲੂ ਹੈ?
ਕੌਣ ਕੁੜਦਾ ਹੈ? ਕੌਣ ਐਵੇਂ ਘਾਇਲ ਹੁੰਦਾ ਹੈ?
ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ
ਹੈ?
30ਉਹੋ ਹਨ ਜਿਹੜੇ ਮੈਂ ਉੱਤੇ ਚਿਰ ਲਾਉਂਦੇ ਹਨ,
ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।
31ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ
ਚਮਕੇ,
ਅਤੇ ਜਦ ਉਹ ਸਹਿਜ ਨਾਲ ਹੇਠਾਂ ਉੱਤਰੇ, ਤਾਂ
ਤੂੰ ਉਹ ਦੀ ਵੱਲ ਨਾ ਤੱਕ!
32ਓੜਕ ਉਹ ਸੱਪ ਦੀ ਨਿਆਈਂ ਡੱਸਦੀ,
ਅਤੇ ਠੂਹੇਂ ਵਾਂਙੁ ਡੰਗ ਮਾਰਦੀ ਹੈ!
33ਤੇਰੀਆਂ ਅੱਖੀਆਂ ਅਣੋਖੀਆਂ ਚੀਜ਼ਾਂ ਵੇਖਣਗੀਆਂ,
ਅਤੇ ਤੇਰਾ ਮਨ ਉਲਟੀਆਂ ਗੱਲਾਂ ਉਚਰੇਗਾ!
34ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ
ਸਮੁੰਦਰ ਵਿੱਚ ਲੰਮਾ ਪਵੇ,
ਅਥਵਾ ਮਸਤੂਲ ਦੇ ਸਿਰੇ ਉੱਤੇ ਲੇਟ ਜਾਵੇ।
35ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ
ਨਾ ਹੋਈ,
ਮੈਂ ਕੁਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ
ਸੀ।
ਮੈਂ ਸੁਰਤ ਕਦ ਅਵਾਂਗਾ? ਮੈਂ ਫੇਰ ਉਸ ਦੀ
ਭਾਲ ਕਰਾਂਗਾ!।।

Highlight

Copy

Compare

Share

None

Want to have your highlights saved across all your devices? Sign up or sign in