ਨਹਮਯਾਹ 8
8
ਬਿਵਸਥਾ ਦਾ ਪੜ੍ਹਿਆ ਜਾਣਾ
1ਫੇਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ ਫਾਟਕ ਦੇ ਸਾਹਮਣੇ ਚੌਂਕ ਵਿੱਚ ਇੱਕਠੀ ਹੋਈ ਤਾਂ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਆਖਿਆ ਕਿ ਮੂਸਾ ਦੀ ਬਿਵਸਥਾ ਦੀ ਪੋਥੀ ਨੂੰ ਲਿਆ ਜਿਹਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ 2ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨੁੱਖਾਂ ਅਤੇ ਤੀਵੀਆਂ ਦੀ ਸਭਾ ਦੇ ਅੱਗੇ ਸਗੋਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸੱਕਦੇ ਸਨ ਬਿਵਸਥਾ ਨੂੰ ਲਿਆਇਆ 3ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ ਮਨੁੱਖਾਂ ਅਤੇ ਤੀਵੀਆਂ ਅਤੇ ਸਿਆਣਿਆਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੋਥੀ ਵੱਲ ਲੱਗੇ ਰਹੇ 4ਤਾਂ ਅਜ਼ਰਾ ਲਿਖਾਰੀ ਇੱਕ ਲੱਕੜੀ ਦੇ ਤਖਤ ਪੋਸ਼ ਉੱਤੇ ਖੜਾ ਹੋ ਗਿਆ ਜਿਹੜਾ ਉਨ੍ਹਾਂ ਨੇ ਏਸੇ ਕੰਮ ਲਈ ਬਣਾਇਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ ਅਰ ਸ਼ਮਆ ਅਰ ਅਨਾਯਾਹ ਅਰ ਊਰੀਯਾਹ ਅਰ ਹਿਲਕੀਯਾਹ ਅਤੇ ਮਆਸੇਯਾਹ ਉਹ ਦੇ ਸੱਜੇ ਪਾਸੇ ਅਤੇ ਉਹ ਜੇ ਖੱਬੇ ਪਾਸੇ ਪਦਾਯਾਹ ਅਰ ਮੀਸ਼ਾਏਲ ਅਰ ਮਲਕੀਯਾਹ ਅਰ ਹਾਸ਼ੁਮ ਅਰ ਹਸ਼ਬੱਦਾਨਾਹ ਅਰ ਜ਼ਕਰਯਾਹ ਅਰ ਮਸ਼ੁੱਲਾਮ ਖੜੇ ਸਨ 5ਤਾਂ ਅਜ਼ਰਾ ਨੇ ਸਾਰੀ ਪਰਜਾ ਦੇ ਵੇਖਦਿਆਂ ਪੋਥੀ ਖੋਲ੍ਹੀ ਕਿਉਂ ਜੋ ਉਹ ਸਾਰੀ ਪਰਜਾ ਤੋਂ ਉੱਚੇ ਥਾਂ ਤੇ ਸੀ ਅਤੇ ਉਹ ਦੇ ਖੋਲ੍ਹਦਿਆਂ ਸਾਰ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ 6ਤਾਂ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਆਖਿਆ ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ “ਆਮੀਨ ਆਮੀਨ” ਵਿੱਚ ਉੱਤਰ ਦਿੱਤਾ ਅਤੇ ਯਹੋਵਾਹ ਅੱਗੇ ਧਰਤੀ ਤੀਕ ਸਿਰ ਨੂੰ ਝੁਕਾ ਕੇ ਮੱਥਾ ਟੇਕਿਆ 7ਅਤੇ ਯੇਸ਼ੂਆ ਅਰ ਬਾਨੀ ਅਰ ਸੇਰੇਬਯਾਹ ਅਰ ਯਾਮੀਨ ਅਰ ਅੱਕੂਬ ਅਰ ਸ਼ਬਥਈ ਅਰ ਹੋਦੀਯਾਹ ਅਰ ਮਅਸੇਯਾਹ ਅਰ ਕਲੀਟਾ ਅਰ ਅਜ਼ਰਯਾਹ ਅਰ ਯੋਜ਼ਾਬਾਦ ਅਰ ਹਨਾਨ ਅਰ ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਰ ਪਰਜਾ ਆਪਣੇ ਥਾਂ ਤੇ ਖੜੀ ਰਹੀ 8ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ ਏਸ ਪਾਠ ਨੂੰ ਉਨ੍ਹਾਂ ਨੇ ਸਮਝਾ ਦਿੱਤਾ।।
9ਅਤੇ ਨਹਮਯਾਹ ਜਿਹੜਾ ਹਾਕਮ ਸੀ ਅਤੇ ਅਜ਼ਰਾ ਜਿਹੜਾ ਜਾਜਕ ਤੇ ਲਿਖਾਰੀ ਸੀ ਅਤੇ ਲੇਵੀ ਜਿਹੜੇ ਸਿਖਾਉਂਦੇ ਸਨ, ਸਾਰੀ ਪਰਜਾ ਨੂੰ ਆਖਿਆ, ਅੱਜ ਦਾ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਪਵਿੱਤ੍ਰ ਹੈ। ਨਾ ਸੋਗ ਕਰੋ ਨਾ ਰੋਵੋ ਕਿਉਂ ਜੋ ਸਾਰੀ ਪਰਜਾ ਬਿਵਸਥਾ ਦੀਆਂ ਗੱਲਾਂ ਨੂੰ ਸੁਣ ਕੇ ਰੋਂਦੀ ਸੀ 10ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਥੰਧਿਆਈ ਖਾਓ ਅਤੇ ਮਿਠਾ ਪੀਓ ਅਤੇ ਜਿਨ੍ਹਾਂ ਦੇ ਲਈ ਕੁੱਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਛਾਂਦਾ ਘੱਲੋ ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੁ ਲਈ ਪਵਿੱਤ੍ਰ ਹੈ ਅਤੇ ਤੁਸੀਂ ਝੁਰੇਵਾਂ ਨਾ ਕਰੋ ਕਿਉਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ 11ਤਾਂ ਲੇਵੀਆਂ ਨੇ ਸਾਰੀ ਪਰਜਾ ਨੂੰ ਏਹ ਆਖ ਕੇ ਠੰਡਾ ਕੀਤਾ ਕਿ ਚੁੱਪ ਰਹੋ ਕਿਉਂ ਜੋ ਏਹ ਦਿਨ ਪਵਿੱਤ੍ਰ ਹੈ, ਝੁਰੇਵਾਂ ਨਾ ਕਰੋ 12ਤਾਂ ਸਾਰੀ ਪਰਜਾ ਖਾਣ ਪੀਣ ਅਤੇ ਛਾਂਦੇ ਘੱਲਣ ਲਈ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ ਕਿਉਂ ਜੋ ਓਹ ਏਹਨਾਂ ਗੱਲਾਂ ਨੂੰ ਜਿਹੜੀਆਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ।।
13ਦੂਜੇ ਦਿਨ ਸਾਰੀ ਪਰਜਾ ਦੇ ਪਿਉ ਦਾਦਿਆਂ ਦੇ ਮੁਖੀਏ ਅਰ ਜਾਜਕ ਅਤੇ ਲੇਵੀ ਅਜ਼ਰਾ ਲਿਖਾਰੀ ਕੋਲ ਇੱਕਠੇ ਹੋਏ ਭਈ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ 14ਅਤੇ ਉਨ੍ਹਾਂ ਨੂੰ ਬਿਵਸਥਾ ਵਿੱਚ ਏਹ ਲਿਖਿਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਭਈ ਇਸਰਾਏਲ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਵੱਸਣ 15ਅਤੇ ਸਾਰਿਆਂ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਏਹ ਸੁਣਾਇਆ ਜਾਏ ਅਤੇ ਏਹ ਦੀ ਡੌਂਡੀ ਪਿਟਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ ਅਰ ਤੇਲ ਦੇ ਬਿਰਛ ਦੀਆਂ ਟਹਿਣੀਆਂ ਅਰ ਮਹਿੰਦੀ ਦੀਆਂ ਟਹਿਣੀਆਂ ਅਰ ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਓ ਜਿਵੇਂ ਲਿਖਿਆ ਹੈ 16ਤਾਂ ਲੋਗ ਬਾਹਰ ਗਏ ਅਤੇ ਓਹ ਇਨ੍ਹਾਂ ਨੂੰ ਲਿਆਏ ਅਤੇ ਹਰ ਮਨੁੱਖ ਨੇ ਆਪਣੀ ਛੱਤ ਉੱਤੇ ਆਪਣੇ ਵੇਹੜੇ ਵਿੱਚ ਅਤੇ ਪਰਮੇਸ਼ੁਰ ਭਵਨ ਦੇ ਵੇਹੜੇ ਦੇ ਵਿੱਚ ਅਤੇ ਜਲ ਫਾਟਕ ਤੇ ਚੌਂਕ ਵਿੱਚ ਅਤੇ ਅਫਰਾਈਮੀ ਫਾਟਕ ਦੇ ਚੌਂਕ ਵਿੱਚ ਅਤੇ ਆਪਣੇ ਲਈ ਡੇਰੇ ਬਣਾਏ 17ਸਾਰੀ ਸਭਾ ਨੇ ਜਿਹੜੀ ਅਸੀਰੀ ਵਿੱਚੋਂ ਮੁੜ ਆਈ ਸੀ ਡੇਰੇ ਬਣਾਏ ਅਤੇ ਡੇਰਿਆਂ ਵਿੱਚ ਵੱਸ ਗਏ ਕਿਉਂ ਜੋ ਨੂਨ ਦੇ ਪੁੱਤ੍ਰ ਯੇਸ਼ੂਆ ਦੇ ਦਿਨਾਂ ਤੋਂ ਇਸਰਾਏਲੀਆਂ ਨੇ ਅੱਜ ਦੇ ਦਿਨ ਤੀਕ ਏਦਾ ਨਹੀਂ ਕੀਤਾ ਸੀ ਤਾਂ ਬਹੁਤ ਵੱਡਾ ਅਨੰਦ ਹੋਇਆ 18ਅਤੇ ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੀਕ ਉਸ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਨਿਤਾ ਨੇਮ ਪੜ੍ਹਿਆ ਅਤੇ ਸੱਤ ਦਿਨ ਉਨ੍ਹਾਂ ਨੂੰ ਪਰਭ ਮਨਾਇਆ ਅਤੇ ਅੱਠਵੇਂ ਦਿਨ ਦਸਤੂਰ ਦੇ ਅਨੁਸਾਰ ਸ਼ਿਰੋਮਣੀ ਸਭਾ ਹੋਈ।।
Currently Selected:
ਨਹਮਯਾਹ 8: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.