ਨਹਮਯਾਹ 7
7
ਯਹੂਦਾਹ ਵਿੱਚ ਲੋਕਾਂ ਦੀ ਫ਼ਰਿਸਤ
1ਤਾਂ ਐਉਂ ਹੋਇਆ ਜਦ ਕੰਧ ਬਣ ਗਈ ਅਤੇ ਮੈਂ ਬੂਹੇ ਜੜ ਦਿੱਤੇ ਅਤੇ ਦਰਬਾਨ, ਰਾਗੀ ਅਤੇ ਲੇਵੀ ਠਹਿਰਾ ਦਿੱਤੇ 2ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਸਰਦਾਰ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਬਣਾਇਆ ਕਿਉਂਕਿ ਉਹ ਬਹੁਤਿਆਂ ਵਿੱਚੋਂ ਨਹਿਚਾ ਵਾਲਾ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ 3ਅਤੇ ਮੈਂ ਉਨ੍ਹਾਂ ਨੂੰ ਆਖਿਆ ਕਿ ਜਦ ਤਕ ਧੁੱਪ ਤਿਖੀ ਨਾ ਹੋ ਜਾਵੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਓਹ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਅਤੇ ਅਰਲ ਲਾਏ ਜਾਣ ਅਤੇ ਓਹ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇਵਾਲੇ ਮੁਕੱਰਰ ਕਰਨ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣਿਆ ਘਰਾਂ ਦੇ ਅੱਗੇ ਹੋਣ 4ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜੇ ਸਨ। ਉਹ ਦੇ ਵਿੱਚ ਘਰ ਬਣੇ ਹੋਏ ਨਹੀਂ ਸਨ 5ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇੱਕਠੇ ਕਰਾਂ ਤਾਂ ਜੋ ਓਹ ਆਪਣੀ ਕੁਲ ਪਤਰੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਦੀ ਕੁਲ ਪਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ ਅਤੇ ਮੈਨੂੰ ਉਹ ਦੇ ਵਿੱਚ ਏਹ ਲਿਖਿਆ ਹੋਇਆ ਲੱਭਾ- 6ਏਹ ਉਸ ਸੁਬੇ ਦੇ ਲੋਕ ਹਨ ਜਿਹੜੇ ਉਨ੍ਹਾਂ ਅਸੀਰਾਂ ਵਿੱਚੋਂ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਅਸੀਰੀ ਵਿੱਚ ਲੈ ਗਿਆ ਸੀ ਉਤਾਹਾਂ ਆ ਕੇ ਸਾਰੇ ਯਰੂਸ਼ਲਮ ਤੇ ਯਹੂਦਾਹ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ, 7ਜਿਹੜੇ ਜ਼ਰੁੱਬਾਬਲ, ਯੇਸ਼ੂਆ, ਨਹਮਾਯਾਹ, ਅਜ਼ਰਯਾਹ, ਰਅਮਯਾਹ ਅਰ ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਮਿਸਪਰਥ, ਬਿਗਵਾਨੀ, ਨਹੂਮ ਅਤੇ ਬਅਨਾਹ ਦੇ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਏਹ ਹੈ 8ਪਰੋਸ਼ੀ ਦੀ ਵੰਸ ਦੋ ਹ਼ਜਾਰ ਇੱਕ ਸੌ ਬਹੱਤਰ 9ਸ਼ਫਟਯਾਹ ਦੀ ਵੰਸ ਤਿੰਨ ਸੌ ਬਹੱਤਰ 10ਆਰਹ ਦੀ ਵੰਸ ਛੇ ਸੌ ਬਵੰਜਾ 11ਪਹਥ-ਮੋਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੀ ਵੰਸ ਵਿੱਚੋਂ ਸਨ ਦੋ ਹਜ਼ਾਰ ਅਠ ਸੌ ਅਠਾਰਾਂ 12ਏਲਾਮ ਦੀ ਵੰਸ ਇੱਕ ਹਜ਼ਾਰ ਦੋ ਸੌ ਚੁਰੰਜਾ 13ਜ਼ੱਤੂ ਦੀ ਵੰਸ ਅੱਠ ਸੌ ਪੰਨਤਾਲੀ 14ਜ਼ੱਕਾਈ ਦੀ ਵੰਸ ਸੱਤ ਸੌ ਸੱਠ 15ਬਿੰਨੂਈ ਦੇ ਵੰਸ ਛੇ ਸੌ ਅਠਤਾਲੀ 16ਬੇਬਈ ਦੀ ਵੰਸ ਛੇ ਸੌ ਅਠਾਈ 17ਅਜ਼ਗਾਦ ਦੀ ਵੰਸ ਦੋ ਹਜ਼ਾਰ ਤਿੰਨ ਸੌ ਬਾਈ 18ਅਦੋਨੀਕਾਮ ਦੀ ਵੰਸ ਛੇ ਸੌ ਸਤਾਹਠ 19ਬਿਗਵਾਈ ਦੀ ਵੰਸ ਦੋ ਹਜ਼ਾਰ ਸਤਾਹਠ 20ਆਦੀਨ ਦੀ ਵੰਸ ਛੇ ਸੌ ਪਚਵੰਜਾ 21ਹਿਜ਼ਕੀਯਾਹ ਦੇ ਅਟੇਰ ਦੀ ਵੰਸ ਅਠਾਨਵੇਂ 22ਹਾਸੂਮ ਦੀ ਵੰਸ ਤਿੰਨ ਸੌ ਅਠਾਈ 23ਬੇਸਾਈ ਦੀ ਵੰਸ ਤਿੰਨ ਸੌ ਚੌਵੀ 24ਹਾਰੀਫ ਦੀ ਵੰਸ ਇੱਕ ਸੌ ਬਾਰਾਂ 25ਗਿਬਓਨ ਦੀ ਵੰਸ ਪਚਾਨਵੇਂ 26ਬੈਤਲਹਮ ਅਤੇ ਨਟੋਫਾਹ ਦੇ ਮਨੁੱਖ਼ ਇੱਕ ਸੌ ਅਠਾਸੀ 27ਅਨਾਥੋਥ ਦੇ ਮਨੁੱਖ ਇੱਕ ਸੌ ਅਠਾਈ 28ਬੈਤ-ਅਜਮਾਵਥ ਦੇ ਮਨੁੱਖ ਬਤਾਲੀ 29ਕਿਰਯਥ- ਯਆਰੀਮ ਅਰ ਕਫੀਰਾਹ ਅਤੇ ਬੇਰੋਯ ਦੇ ਮਨੁੱਖ ਸੱਤ ਸੌ ਤਰਤਾਲੀ 30ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ 31ਮਿਕਮਾਸ ਦੇ ਮਨੁੱਖ ਇੱਕ ਸੌ ਬਾਈ 32ਬੈਤ-ਏਲ ਅਰ ਅਈ ਦੇ ਮਨੁੱਖ ਇੱਕ ਸੌ ਤੇਈ 33ਦੂਸਰੇ ਨਬੋ ਦੇ ਮਨੁੱਖ ਬਵੰਜਾ 34ਦੂਸਰੇ ਏਲਾਮ ਦੀ ਵੰਸ ਇੱਕ ਹਜ਼ਾਰ ਦੋ ਸੌ ਚੁਰੰਜਾ 35ਹਾਰੀਮ ਦੀ ਵੰਸ ਤਿਨ ਸੌ ਵੀਹ 36ਯਰੀਹੋ ਦੀ ਵੰਸ ਤਿੰਨ ਸੌ ਪੰਨਤਾਲੀ 37ਲੋਦ ਅਰ ਹਾਦੀਦ ਅਤੇ ਓਨੋ ਦੀ ਵੰਸ ਸੱਤ ਸੌ ਇੱਕੀ 38ਸਨਾਹ ਦੀ ਵੰਸ ਤਿੰਨ ਹਜ਼ਾਰ ਨੌ ਸੌ ਤੀਹ 39ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਦੇ ਯਦਅਯਾਹ ਦੀ ਵੰਸ ਨੌ ਸੌ ਤਿਹੱਤਰ 40ਈਮੇਰ ਦੀ ਵੰਸ ਇੱਕ ਹਜ਼ਾਰ ਬਵੰਜਾ 41ਪਸ਼ਹੂਰ ਦੀ ਵੰਸ ਇੱਕ ਹਜ਼ਾਰ ਦੋ ਸੌ ਸੰਤਾਲੀ 42ਹਾਰੀਮ ਦੀ ਵੰਸ ਇੱਕ ਹਜ਼ਾਰ ਸਤਾਰਾ 43ਲੇਵੀ ਅਰਥਾਤ ਕਦਮੀਏਲ ਦੇ ਯੇਸ਼ੂਆ ਦੀ ਵੰਸ ਅਤੇ ਹੋਦਵਾਹ ਦੀ ਵੰਸ ਚੁਹੱਤਰ 44ਰਾਗੀ ਅਸਾਫ ਦੀ ਵੰਸ ਇਕ ਸੌ ਅੱਠਤਾਲੀ 45ਦਰਬਾਨ ਸੱਲੁਮ ਦੀ ਵੰਸ ਅਰ ਆਟੇਰ ਦੀ ਵੰਸ ਅਰ ਟਲਮੋਨ ਦੀ ਵੰਸ ਅਰ ਅੱਕੂਬ ਦੀ ਵੰਸ ਅਤੇ ਹਟੀਟਾ ਦੀ ਵੰਸ ਅਤੇ ਸ਼ੋਬਾਈ ਦੀ ਵੰਸ ਇੱਕ ਸੌ ਅਠੱਤੀ 46ਨਥੀਨੀਮ ਅਰਥਾਤ ਸੀਹਾ ਦੀ ਵੰਸ ਅਤੇ ਹਸੁਫਾ ਦੀ ਵੰਸ ਅਰ ਟੱਬਾਓਥ ਦੀ ਵੰਸ 47ਕੇਰੋਸ ਦੀ ਵੰਸ ਅਰ ਪਾਦੋਨ ਦੀ ਵੰਸ 48ਲਬਾਨਾਹ ਦੀ ਵੰਸ ਅਰ ਸੀਆ ਦੀ ਵੰਸ ਅਰ ਹਗਾਬਾ ਦੀ ਵੰਸ ਅਰ ਸਲਮਾਈ ਦੀ ਵੰਸ 49ਹਨਾਨ ਦੀ ਵੰਸ ਅਰ ਗੀੱਦੇਲ ਦੀ ਵੰਸ ਅਰ ਗਾਹਰ ਦੀ ਵੰਸ 50ਰਅਯਾਹ ਦੀ ਵੰਸ ਅਰ ਰਸੀਨ ਦੀ ਵੰਸ ਅਰ ਨਕੋਦਾ ਦੀ ਵੰਸ 51ਗੱਜ਼ਾਮ ਦੀ ਵੰਸ ਅਰ ਉੱਜ਼ਾ ਦੀ ਵੰਸ ਅਰ ਪਾਸੇਹ ਦੀ ਵੰਸ 52ਬੇਸਈ ਦੀ ਵੰਸ ਅਰ ਮਊਨੀਮ ਦੀ ਵੰਸ ਅਰ ਨਫੀਸ਼ਸੀਮ ਦੀ ਵੰਸ 53ਬਕਬੂਕ ਦੀ ਵੰਸ ਅਰ ਹਕੂਫਾ ਦੀ ਵੰਸ ਅਰ ਹਰਹੂਰ ਦੀ ਵੰਸ 54ਬਸਲੀਥ ਦੀ ਵੰਸ ਅਰ ਮਹੀਦਾ ਦੀ ਵੰਸ ਅਰ ਹਰਸ਼ਾ ਦੀ ਵੰਸ 55ਬਰਕੋਸ ਦੀ ਵੰਸ ਅਰ ਸੀਸਰਾ ਦੀ ਵੰਸ ਅਰ ਥਾਮਹ ਦੀ ਵੰਸ 56ਨਸੀਅਹ ਦੀ ਵੰਸ ਅਰ ਹਟੀਫਾ ਦੀ ਵੰਸ 57ਸੁਲੇਮਾਨ ਦੇ ਟਹਿਲੂਆਂ ਦੀ ਵੰਸ ਸੋਟਈ ਦੀ ਵੰਸ ਅਰ ਸੋਫਰਥ ਦੀ ਵੰਸ ਅਰ ਪਰੀਦਾ ਦੀ ਵੰਸ 58ਯਅਲਾਹ ਦੀ ਵੰਸ ਅਰ ਦਰਕੋਨ ਦੀ ਵੰਸ ਅਰ ਗਿੱਦੇਲ ਦੀ ਵੰਸ 59ਸ਼ਫਟਯਾਹ ਦੀ ਵੰਸ ਅਰ ਹੱਟੀਲ ਦੀ ਵੰਸ ਅਰ ਸਬਾਈਮ ਦੇ ਫੋਕਰਥ ਦੀ ਵੰਸ ਅਰ ਆਮੋਨ ਦੀ ਵੰਸ 60ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ ਤਿਨ ਸੌ ਬਾਨਵੇਂ।।
61ਏਹ ਓਹ ਹਨ ਜਿਹੜੇ ਤੇਲਮਲਹ ਅਰ ਤੇਲਹਰਸ਼ਾ ਅਰ ਕਰੂਬ ਅਰ ਅਦੋਨ ਅਤੇ ਇੰਮੇਰ ਤੋਂ ਉਤਾਹਾਂ ਗਏ ਸਨ ਪਰ ਆਪਣੇ ਪਿਉ ਦਾਦਿਆਂ ਦੇ ਘਰਾਣੇ ਦਾ ਅਤੇ ਆਪਣੀ ਨਸਲ ਦਾ ਪਤਾ ਨਾ ਦੇ ਸੱਕੇ ਭਈ ਇਸਰਾਏਲ ਵਿੱਚੋਂ ਵੀ ਸਨ 62ਦਲਾਯਾਹ ਦੀ ਵੰਸ ਅਰ ਟੋਬੀਯਾਹ ਦੀ ਵੰਸ ਅਰ ਨਕੋਦਾ ਦੀ ਵੰਸ ਛੇ ਸੌ ਬਤਾਲੀ 63ਅਤੇ ਜਾਜਕਾਂ ਵਿੱਚੋਂ ਹਾਬਾਯਾਹ ਦੀ ਵੰਸ ਅਰ ਕੋਸ ਦੀ ਵੰਸ ਬਰਜ਼ਿੱਲਈ ਦੀ ਵੰਸ ਜਿਨ੍ਹਾਂ ਨੇ ਬਰਜ਼ਿੱਲਈ ਗਿਲਆਦੀ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਏਸ ਲਈ ਉਨ੍ਹਾਂ ਦੇ ਨਾਉਂ ਉੱਤੇ ਪੁਕਾਰੀ ਗਈ 64ਏਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਓਲੀਵਾਲਿਆਂ ਵਿੱਚੋਂ ਭਾਲਿਆ ਪਰ ਜਦ ਓਹ ਨਾ ਮਿਲੀਆਂ ਤਦ ਓਹ ਅਸ਼ੁੱਧ ਠਹਿਰਕੇ ਜਾਜਕਾਈ ਵਿੱਚੋਂ ਕੱਢੇ ਗਏ 65ਤਾਂ ਹਾਕਮ ਨੇ ਉਨ੍ਹਾਂ ਨੂੰ ਆਖਿਆ ਕਿ ਓਹ ਅੱਤਪਵਿੱਤ੍ਰ ਚੀਜ਼ਾਂ ਵਿੱਚੋਂ ਨਾ ਖਾਣ ਜਿੰਨਾਂ ਚਿਰ ਊਰੀਮ ਅਰ ਥੁੰਮੀਮ ਲਈ ਕੋਈ ਜਾਜਕ ਨਾ ਖੜਾ ਹੋਵੇ 66ਸਾਰੀ ਸਭਾ ਮਿਲ ਕੇ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ 67ਉਨ੍ਹਾਂ ਦੇ ਗੋੱਲੇ ਅਤੇ ਗੋੱਲੀਆਂ ਤੋਂ ਛੁਟ ਜਿਹੜੇ ਸੱਤ ਹਜ਼ਾਰ ਤਿੰਨ ਸੌ ਸੈਂਤੀ ਸਨ ਅਤੇ ਰਾਗੀ ਅਤੇ ਰਾਗਣਾਂ ਦੋ ਸੌ ਪੰਤਾਲੀ ਸਨ 68ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ ਅਤੇ ਉਨ੍ਹਾਂ ਦੀਆਂ ਖੱਚਰਾਂ ਦੋ ਸੌ ਪੰਤਾਲੀ ਸਨ 69ਉਨ੍ਹਾਂ ਦੇ ਊਠ ਚਾਰ ਸੌ ਪੈਂਤੀ ਅਤੇ ਉਨ੍ਹਾਂ ਦੇ ਗਧੇ ਛੇ ਹਜ਼ਾਰ ਸੱਤ ਸੌ ਵੀਹ 70ਉਨ੍ਹਾਂ ਦੇ ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਿੱਤਾ ਅਤੇ ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ ਅਤੇ ਪੰਜਾਹ ਬਾਟੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖ਼ਜਾਨੇ ਵਿੱਚ ਦਿੱਤੀਆਂ।।
71ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ 72ਅਤੇ ਬਾਕੀ ਲੋਕਾਂ ਨੇ ਜਿਹੜਾ ਦਿੱਤਾ ਉਹ ਵੀਹ ਹਜ਼ਾਰ ਦਰਮ ਸੋਨਾ ਸੀ ਅਤੇ ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਟ ਪੁਸ਼ਾਕਾਂ 73ਸੋ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਕਈ ਲੋਕ ਅਰ ਨਥੀਨੀਮ ਸਗੋਂ ਸਾਰਾ ਇਸਰਾਏਲ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ਅਤੇ ਜਦੋਂ ਸੱਤਵਾਂ ਮਹੀਨਾ ਆਇਆ ਤਾਂ ਇਸਰਾਏਲੀ ਆਪਣਿਆਂ ਸ਼ਹਿਰਾਂ ਵਿੱਚ ਸਨ।।
Currently Selected:
ਨਹਮਯਾਹ 7: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.