ਨਹਮਯਾਹ 6
6
ਕੰਮ ਰੋਕਨ ਲਈ ਵੈਰੀਆਂ ਦਾ ਜਤਨ
1ਤਾਂ ਐਉਂ ਹੋਇਆ ਕਿ ਜਦ ਸਨਬੱਲਟ ਅਰ ਟੋਬੀਯਾਹ ਅਰ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਦੱਸਿਆ ਗਿਆ ਕਿ ਮੈਂ ਕੰਧ ਬਣਾ ਲਈ ਹੈ ਅਤੇ ਕੋਈ ਖੱਪਾ ਬਾਕੀ ਨਹੀਂ ਰਿਹਾ ਭਾਵੇਂ ਮੈਂ ਅਜੇ ਤੀਕਰ ਫਾਟਕਾਂ ਦੇ ਬੂਹੇ ਨਹੀਂ ਲਾਏ ਸਨ 2ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਆਖ ਘੱਲਿਆ ਕਿ ਆ, ਅਸੀਂ ਓਨੋ ਦੀ ਦੂਣ ਦੇ ਕਿਸੇ ਇੱਕ ਪਿੰਡ ਵਿੱਚ ਆਪਸ ਵਿੱਚ ਮਿਲੀਏ, ਪਰ ਓਹ ਮੇਰੇ ਨਾਲ ਬਦੀ ਕਰਨਾ ਚਾਹੁੰਦੇ ਸਨ 3ਤਾਂ ਮੈਂ ਉਨ੍ਹਾਂ ਕੋਲ ਦੂਤਾਂ ਰਾਹੀਂ ਕਹਾ ਘੱਲਿਆ ਕਿ ਮੈਂ ਇੱਕ ਵੱਡਾ ਕੰਮ ਕਰ ਰਿਹਾ ਹਾਂ, ਹੇਠਾਂ ਨੂੰ ਆ ਨਹੀਂ ਸੱਕਦਾ, ਤੁਹਾਡੇ ਕੋਲ ਹਠਾੜ ਆਉਣ ਲਈ ਕੰਮ ਕਿਉਂ ਰੋਕਿਆ ਜਾਵੇ 4ਉਨ੍ਹਾਂ ਨੇ ਚਾਰ ਵਾਰ ਏਸੇ ਗੱਲ ਲਈ ਆਖ ਘੱਲਿਆ ਅਤੇ ਮੈਂ ਉਨ੍ਹਾਂ ਨੂੰ ਏਸੇ ਤਰਾਂ ਦਾ ਉੱਤਰ ਦਿੱਤਾ 5ਫੇਰ ਸਨਬੱਲਟ ਨੇ ਪੰਜਵੀਂ ਵਾਰ ਉਸੇ ਹੀ ਤਰਾਂ ਆਪਣੇ ਜੁਆਨ ਨੂੰ ਖੁੱਲ੍ਹੀ ਚਿੱਠੀ ਉਹ ਦੇ ਹੱਥ ਦੇ ਕੇ ਮੇਰੇ ਕੋਲ ਘੱਲਿਆ 6ਜਿਹ ਦੇ ਵਿੱਚ ਲਿਖਿਆ ਹੋਇਆ ਸੀ ਕਿ ਕੌਮਾਂ ਵਿੱਚ ਏਹ ਸੁਣਿਆ ਗਿਆ ਹੈ, ਅਤੇ ਗਸ਼ਮੂ ਵੀ ਏਦਾਂ ਹੀ ਆਖਦਾ ਹੈ ਕਿ ਤੂੰ ਅਤੇ ਯਹੂਦੀ ਆਕੀ ਹੋਣ ਦਾ ਮਤਾ ਪਕਾਉਂਦੇ ਹੋ ਅਤੇ ਏਸੇ ਹੀ ਕਾਰਨ ਤੂੰ ਕੰਧ ਬਣਾਉਂਦਾ ਹੈਂ ਕਿ ਤੂੰ ਇਨ੍ਹਾਂ ਗੱਲਾਂ ਅਨੁਸਾਰ ਉਨ੍ਹਾਂ ਦਾ ਪਾਤਸ਼ਾਹ ਹੋ ਜਾਵੇਂ 7ਨਾਲੇ ਤੂੰ ਨਬੀਆਂ ਨੂੰ ਖੜੇ ਕੀਤਾ ਕਿ ਯਰੂਸ਼ਲਮ ਵਿੱਚ ਤੇਰੇ ਲਈ ਪਰਚਾਰ ਕਰਨ ਕਿ ਯਹੂਦਾਹ ਵਿੱਚ ਇੱਕ ਪਾਤਸ਼ਾਹ ਹੈ। ਹੁਣ ਇੰਨ੍ਹਾਂ ਗੱਲਾਂ ਦੇ ਅਨੁਸਾਰ ਪਾਤਸ਼ਾਹ ਨੂੰ ਦੱਸਿਆ ਜਾਵੇਗਾ। ਹੁਣ ਆ, ਅਸੀਂ ਸਲਾਹ ਕਰੀਏ 8ਤਦ ਮੈਂ ਉਹ ਦੇ ਕੋਲ ਆਖ ਘੱਲਿਆ ਕਿ ਇਨ੍ਹਾਂ ਗੱਲਾਂ ਦੇ ਅਨੁਸਾਰ ਜਿਹੜੀਆਂ ਤੂੰ ਆਖੀਆਂ ਹਨ ਕੋਈ ਗੱਲ ਨਹੀਂ ਹੋਈ ਕਿਉਂਕਿ ਏਹ ਗੱਲਾਂ ਤੇਰੇ ਹੀ ਮਨ ਦੇ ਲੱਡੂ ਭੋਰੇ ਹੋਏ ਹਨ! 9ਕਿਉਂਕਿ ਸਾਰੇ ਇਹ ਆਖ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਭਈ ਕੰਮ ਤੋਂ ਉਨ੍ਹਾਂ ਦੇ ਹੱਥ ਝੂਠੇ ਪੈ ਜਾਣ ਭਈ ਉਹ ਪੂਰਾ ਨਾ ਹੋਵੇ ਹੁਣ (ਹੇ ਪਰਮੇਸ਼ੁਰ) ਮੇਰੇ ਹੱਥਾਂ ਨੂੰ ਤਕੜੇ ਕਰ! 10ਫੇਰ ਮੈਂ ਮੁਹੇਯਟਬੇਲ ਦੇ ਪੋਤਰੇ ਦਲਾਯਾਹ ਦੇ ਪੁੱਤ੍ਰ ਸਮਆਯਾਹ ਦੇ ਘਰ ਵਿੱਚ ਆਇਆ। ਉਹ ਬੰਦ ਕੀਤਾ ਹੋਇਆ ਸੀ ਅਤੇ ਉਸ ਆਖਿਆ, ਆਓ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ ਕਿਉਂਕਿ ਓਹ ਤੈਨੂੰ ਵੱਢਣ ਲਈ ਆਉਣਗੇ, ਹਾਂ, ਉਹ ਤੈਨੂੰ ਰਾਤ ਨੂੰ ਵੱਢਣ ਲਈ ਆਉਣਗੇ 11ਮੈਂ ਆਖਿਆ, ਕੀ ਮੇਰੇ ਵਰਗਾ ਆਦਮੀ ਭੱਜੇ? ਅਤੇ ਮੇਰੇ ਵਰਗਾ ਏਥੇ ਕੌਣ ਹੈ ਕਿ ਹੈਕਲ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਵਾਂਗਾ 12ਅਤੇ ਵੇਖੋ, ਮੈਂ ਜਾਤਾ ਕਿ ਪਰਮੇਸ਼ੁਰ ਨੇ ਉਹ ਨੂੰ ਨਹੀਂ ਘੱਲਿਆ ਸੀ ਪਰ ਉਹ ਮੇਰੇ ਵਿਰੁੱਧ ਏਸ ਗੱਲ ਦਾ ਅਗੰਮ ਵਾਕ ਬੋਲਿਆ ਕਿਉਂ ਜੋ ਟੋਬੀਯਾਹ ਤੇ ਸਨਬੱਲਟ ਨੇ ਉਹ ਨੂੰ ਭਾੜੇ ਤੇ ਰੱਖਿਆ ਸੀ 13ਉਹ ਇਸ ਲਈ ਭਾੜੇ ਤੇ ਰੱਖਿਆ ਗਿਆ ਕਿ ਮੈਂ ਡਰ ਜਾਵਾਂ ਅਤੇ ਐਉਂ ਕਰ ਕੇ ਮੈਂ ਪਾਪੀ ਬਣਾਂ ਜਿਸ ਨਾਲ ਓਹ ਮੇਰੀ ਬਦਨਾਮੀ ਕਰਨ ਅਤੇ ਏਹ ਮੇਰੀ ਨਿੰਦਿਆ ਦਾ ਕਾਰਨ ਹੋਵੇ।।
14ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆਹ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ ਚੇਤੇ ਕਰ 15ਸੋ ਕੰਧ ਅਲੂਲ ਦੇ ਮਹੀਨੇ ਦੀ ਪੰਝੀ ਤਾਰੀਖ ਨੂੰ ਬਵੰਜਵੇਂ ਦਿਨ ਪੂਰੀ ਹੋ ਗਈ।।
16ਤਾਂ ਐਉਂ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆਂ ਅਤੇ ਸਾਰੀਆਂ ਕੌਮਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਸਨ ਵੇਖਿਆ, ਓਹ ਆਪਣੀ ਹੀ ਨਿਗਾਹ ਵਿੱਚ ਆਪ ਹੀ ਡਿੱਗ ਪਏ, ਕਿਉਂਕਿ ਉਨ੍ਹਾਂ ਨੇ ਜਾਣ ਲਿਆ ਕਿ ਏਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਕੀਤਾ ਜਾ ਰਿਹਾ ਹੈ 17ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦਾਹ ਦੇ ਧੌਲ ਦਾੜ੍ਹੀਆਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਆਈਆਂ ਅਤੇ ਟੋਬੀਯਾਹ ਦੀਆਂ ਉਨ੍ਹਾਂ ਕੋਲ ਗਈਆਂ 18ਕਿਉਂ ਜੋ ਯਹੂਦਾਹ ਵਿੱਚੋਂ ਬਹੁਤ ਸਾਰਿਆਂ ਨੇ ਉਹ ਦੇ ਮਗਰ ਹੋਣ ਦੀ ਸੌਂਹ ਖਾਧੀ ਕਿਉਂਕਿ ਉਹ ਆਰਹ ਦਾ ਪੁੱਤ੍ਰ ਸ਼ਕਨਯਾਹ ਦਾ ਜੁਵਾਈ ਸੀ ਅਤੇ ਉਹ ਦੇ ਪੁੱਤ੍ਰ ਯਹੋਹਾਨਾਨ ਨੇ ਦੇ ਪੁੱਤ੍ਰ ਮਸ਼ੁੱਲਮ ਦੀ ਧੀ ਨੂੰ ਵਿਆਹ ਲਿਆ ਸੀ 19ਨਾਲੇ ਉਹ ਦੀਆ ਨੇਕੀਆਂ ਮੈਨੂੰ ਦੱਸਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਦੱਸਦੇ ਸਨ ਅਤੇ ਟੋਬੀਯਾਹ ਨੇ ਮੈਨੂੰ ਡਰਾਉਣ ਲਈ ਪਰਵਾਨੇ ਘੱਲੇ।।
Currently Selected:
ਨਹਮਯਾਹ 6: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.