ਨਹਮਯਾਹ 5
5
ਨਹਮਯਾਹ ਦੀ ਧਨੀਆਂ ਨੂੰ ਝਿੜਕ
1ਤਦ ਲੋਕਾਂ ਅਤੇ ਉਨ੍ਹਾਂ ਦੀਆਂ ਤੀਵੀਆਂ ਵਲੋਂ ਉਨ੍ਹਾਂ ਦੇ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮੱਚ ਗਈ 2ਅਤੇ ਕਈ ਸਨ ਜਿਹੜੇ ਕਹਿੰਦੇ ਸਨ ਕਿ ਸਾਡੇ ਪੁੱਤ੍ਰ, ਸਾਡੀਆਂ ਧੀਆਂ ਅਤੇ ਅਸੀਂ ਬਹੁਤ ਸਾਰੇ ਹਾਂ। 3ਸਾਨੂੰ ਅੰਨ ਦੁਆਇਆ ਜਾਵੇ, ਜੋ ਅਸੀਂ ਖਾ ਕੇ ਜੀ ਸੱਕੀਏ, ਅਤੇ ਕਈ ਸਨ ਜਿਹੜੇ ਵਿੱਚੋਂ ਕਹਿੰਦੇ ਸਨ, ਅਸੀਂ ਆਪਣੇ ਖੇਤ ਅਤੇ ਆਪਣੇ ਅੰਗੂਰੀ ਬਾਗ ਅਤੇ ਆਪਣੇ ਘਰ ਗਿਰਵੀ ਰੱਖ ਦਿੰਦੇ ਹਾਂ ਤਾਂ ਜੋ ਅਸੀਂ ਕਾਲ ਲਈ ਅੰਨ ਲੈ ਸੱਕੀਏ 4ਅਤੇ ਕਈ ਕਹਿੰਦੇ ਸਨ ਕਿ ਅਸਾਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗਾਂ ਨੂੰ ਗਿਰਵੀ ਰੱਖ ਕੇ ਪਾਤਸ਼ਾਹ ਦੇ ਮਾਮਲੇ ਲਈ ਚਾਂਦੀ ਉਧਾਰ ਲਈ 5ਹੁਣ ਸਾਡਾ ਸਰੀਰ ਸਾਡਿਆਂ ਭਰਾਵਾਂ ਦੇ ਸਰੀਰ ਵਰਗਾ ਹੈ ਅਤੇ ਸਾਡੇ ਬੱਚੇ ਉਨ੍ਹਾਂ ਦੇ ਬੱਚਿਆਂ ਵਰਗੇ ਹਨ ਅਤੇ ਵੇਖੋ, ਅਸੀਂ ਆਪਣੇ ਪੁੱਤ੍ਰ ਅਤੇ ਆਪਣੀਆਂ ਧੀਆਂ ਨੂੰ ਟਹਿਲੂਏ ਹੋਣ ਲਈ ਗੁਲਾਮੀ ਵਿੱਚ ਦਿੰਦੇ ਹਾਂ ਅਤੇ ਸਾਡੀਆਂ ਧੀਆਂ ਵਿੱਚੋਂ ਕੁੱਝ ਗੋਲੀਆਂ ਹੋ ਚੁੱਕੀਆਂ ਹਨ ਅਤੇ ਸਾਡਾ ਕੁੱਝ ਵੱਸ ਨਹੀਂ ਚਲਦਾ ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ ਦੂਜਿਆਂ ਕੋਲ ਹਨ 6ਜਦੋਂ ਮੈਂ ਉਨ੍ਹਾਂ ਦੀ ਦੁਹਾਈ ਨੂੰ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਦ ਮੈਨੂੰ ਵੱਡਾ ਗੁੱਸਾ ਚੜ੍ਹਿਆ 7ਅਤੇ ਮੈਂ ਆਪਣੇ ਮਨ ਵਿੱਚ ਸੋਚਿਆ ਅਤੇ ਸ਼ਰੀਫਾਂ ਅਤੇ ਰਈਸਾਂ ਨਾਲ ਝਗੜਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਕੋਲੋਂ ਬਿਆਜ ਲੈਂਦਾ ਹੈ ਤਾਂ ਮੈਂ ਉਨ੍ਹਾਂ ਦੇ ਵਿਰੁੱਧ ਇੱਕ ਵੱਡੀ ਸਭਾ ਇੱਕਠੀ ਕੀਤੀ 8ਅਤੇ ਮੈਂ ਉਨ੍ਹਾਂ ਨੂੰ ਆਖਿਆ ਕਿ ਅਸੀਂ ਆਪਣੇ ਵਿਤ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵਿੱਚ ਗਏ ਸਨ ਛੁਡਾਇਆ। ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚ ਦਿਓਗੇ? ਕੀ ਓਹ ਫੇਰ ਸਾਡੇ ਕੋਲ ਵਿਕ ਜਾਣਗੇ? ਤਦ ਓਹ ਚੁੱਪ ਹੋ ਗਏ ਅਤੇ ਕੋਈ ਗੱਲ ਨਾ ਆਖੀ 9ਫੇਰ ਮੈਂ ਆਖਿਆ, ਜੋ ਤੁਸੀਂ ਕਰਦੇ ਹੋ ਏਹ ਚੰਗੀ ਗੱਲ ਨਹੀਂ। ਕੀ ਤੁਹਾਨੂੰ ਦੁਸ਼ਮਨ ਕੌਮਾਂ ਦੇ ਕੁਫ਼ਰ ਦੇ ਕਾਰਨ ਆਪਣੇ ਪਰਮੇਸ਼ੁਰ ਦੇ ਭੈ ਵਿੱਚ ਨਹੀਂ ਚਲਣਾ ਚਾਹੀਦਾ? 10ਨਾਲੇ ਮੈਂ ਅਤੇ ਮੇਰੇ ਭਰਾ ਅਤੇ ਮੇਰੇ ਜੁਆਨ ਉਨ੍ਹਾਂ ਨੂੰ ਚਾਂਦੀ ਅਤੇ ਅੰਨ ਉਧਾਰ ਦੇ ਰਹੇ ਹਾਂ। ਅਸੀਂ ਏਹ ਬਿਆਜ਼ ਛੱਡ ਦੇਈਏ! 11ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੇ ਅੰਗੂਰੀ ਬਾਗ ਅਤੇ ਉਨ੍ਹਾਂ ਦੇ ਜ਼ੈਤੂਨ ਦੇ ਬਾਗ ਅਤੇ ਉਨ੍ਹਾਂ ਦੇ ਘਰ ਨਾਲੇ ਚਾਂਦੀ ਦਾ ਅਰ ਅੰਨ ਦਾ ਅਰ ਨਵੀਂ ਮੈ ਦਾ ਅਤੇ ਤੇਲ ਦਾ ਸੌਵਾਂ ਹਿੱਸਾ ਜਿਹੜਾ ਤੁਸਾਂ ਉਨ੍ਹਾਂ ਤੋਂ ਹਿੱਕ ਦੇ ਧੱਕੇ ਨਾਲ ਲਿਆ ਹੈ ਉਨ੍ਹਾਂ ਨੂੰ ਮੋੜ ਦਿਓ 12ਤਦ ਉਨ੍ਹਾਂ ਨੇ ਆਖਿਆ, ਅਸੀਂ ਮੋੜ ਦਿਆਂਗੇ ਅਤੇ ਉਨ੍ਹਾਂ ਕੋਲੋਂ ਕੁਛ ਨਹੀਂ ਲਵਾਂਗੇ, ਅਸੀਂ ਓਦਾਂ ਹੀ ਕਰਾਂਗੇ ਜਿਵੇਂ ਤੁਸਾਂ ਆਖਿਆ ਹੈ। ਤਦ ਮੈਂ ਜਾਜਕਾਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਸੌਂਹ ਖੁਆਈ ਭਈ ਓਹ ਏਸ ਵਾਇਦੇ ਦੇ ਅਨੁਸਾਰ ਕਰਨ 13ਨਾਲੇ ਮੈਂ ਆਪਣੇ ਪੱਲੇ ਝਾੜੇ ਅਤੇ ਆਖਿਆ, ਪਰਮੇਸ਼ੁਰ ਏਵੇਂ ਹੀ ਹਰ ਇੱਕ ਮਨੁੱਖ ਨੂੰ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ ਜਿਹੜਾ ਏਸ ਵਾਇਦੇ ਉੱਤੇ ਕਾਇਮ ਨਾ ਰਹੇ ਉਹ ਏਵੇਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ! ਤਾਂ ਸਾਰੀ ਸਭਾ ਨੇ ਆਖਿਆ, ਆਮੀਨ! ਅਤੇ ਯਹੋਵਾਹ ਦੀ ਉਸਤਤ ਕੀਤੀ। ਅਤੇ ਲੋਕਾਂ ਨੋ ਏਸ ਵਾਇਦੇ ਦੇ ਅਨੁਸਾਰ ਕੰਮ ਕੀਤਾ 14ਨਾਲੇ ਅੱਜ ਤੋਂ ਜਦ ਤੋਂ ਮੈਂ ਯਹੂਦਾਹ ਦੇ ਦੇਸ ਉੱਤੇ ਹਾਕਮ ਬਣਾਇਆ ਗਿਆ ਅਰਥਾਤ ਅਰਤਹਸ਼ਸਤਾ ਦੇ ਰਾਜ ਦੇ ਵੀਹਵੇਂ ਵਰ੍ਹੇ ਤੋਂ ਵਤੀਵੇਂ ਵਰ੍ਹੇ ਤੀਕ ਇਨ੍ਹਾਂ ਬਾਰਾਂ ਵਰ੍ਹਿਆ ਵਿੱਚ ਮੈਂ ਅਤੇ ਮੇਰੇ ਭਰਾਵਾਂ ਨੇ ਹਾਕਮੀ ਦੀ ਰੋਟੀ ਨਾ ਖਾਧੀ 15ਪਰ ਜਿਹੜੇ ਹਾਕਮ ਮੈਥੋਂ ਪਹਿਲਾਂ ਸਨ ਓਹ ਲੋਕਾਂ ਉੱਤੇ ਇੱਕ ਬੋਝ ਸਨ ਓਹ ਉਨ੍ਹ੍ਹਾਂ ਤੋਂ ਰੋਟੀ, ਮੈ, ਨਾਲੇ ਚਾਂਦੀ ਦੇ ਚਾਲੀ ਰੁਪਏ ਵੀ ਲੈਂਦੇ ਸਨ ਸਗੋਂ ਉਨ੍ਹਾਂ ਦੇ ਜੁਆਨ ਲੋਕਾਂ ਉੱਤੇ ਹਕੂਮਤ ਕਰਦੇ ਸਨ ਪਰ ਪਰਮੇਸ਼ੁਰ ਦੇ ਭੈ ਦੇ ਕਾਰਨ ਮੈਂ ਏਦਾਂ ਨਾ ਕੀਤਾ 16ਨਾਲੇ ਮੈਂ ਏਸ ਕੰਧ ਦੇ ਕੰਮ ਵਿੱਚ ਤਕੜਾਈ ਨਾਲ ਲੱਗਾ ਰਿਹਾ, ਅਤੇ ਅਸਾਂ ਖੇਤ ਉੱਕੇ ਹੀ ਮੁਲ ਨਾ ਲਏ ਪਰ ਮੇਰੇ ਸਾਰੇ ਹੀ ਜੁਆਨ ਉੱਥੇ ਕੰਮ ਦੇ ਉੱਤੇ ਇੱਕਠੇ ਰਹੇ 17ਅਤੇ ਮੇਰੇ ਲੰਗਰ ਵਿੱਚੋਂ ਖਾਣ ਵਾਲੇ ਉਨ੍ਹਾਂ ਤੋਂ ਬਿਨ੍ਹਾਂ ਜਿਹੜੇ ਆਲੇ ਦੁਆਲੇ ਦੀਆਂ ਕੌਮਾਂ ਵਿੱਚੋਂ ਆਉਂਦੇ ਸਨ ਡੇਢ ਸੌ ਯਹੂਦੀ ਅਤੇ ਸ਼ਰੀਫ ਸਨ 18ਜਿਹੜਾ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਏਹ ਸੀ, - ਇੱਕ ਵਹਿੜਾ ਅਤੇ ਛੇ ਪਲੀਆਂ ਹੋਈਆਂ ਭੇਡਾਂ ਅਰ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ ਅਤੇ ਦਸਾਂ ਦਿਨਾਂ ਵਿੱਚ ਇੱਕ ਵਾਰ ਮੈਂ ਦੀ ਹਰ ਇੱਕ ਕਿਸਮ ਦੀ ਵਾਫਰੀ ਹੁੰਦੀ ਸੀ ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮੀ ਦੀ ਰੋਟੀ ਨਾ ਚਾਹੀ ਕਿਉਂਕਿ ਇਨ੍ਹਾਂ ਲੋਕਾਂ ਉੱਤੇ ਗੁਲਾਮੀ ਦਾ ਵੱਡਾ ਭਾਰ ਸੀ 19ਹੇ ਮੇਰੇ ਪਰਮੇਸ਼ੁਰ, ਮੈਨੂੰ ਚੇਤੇ ਕਰ ਉਸ ਸਾਰੀ ਭਲਿਆਈ ਲਈ ਜਿਹੜੀ ਮੈਂ ਇਨ੍ਹਾਂ ਲੋਕਾਂ ਉੱਤੇ ਕੀਤੀ।।
Currently Selected:
ਨਹਮਯਾਹ 5: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.