ਨਹਮਯਾਹ 3
3
ਕੰਮ ਦਾ ਵੰਡਿਆ ਜਾਣਾ
1ਤਾਂ ਅਲਯਾਸ਼ੀਬ ਸਰਦਾਰ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ ਅਤੇ ਉਹ ਨੂੰ ਪਵਿੱਤ੍ਰ ਕੀਤਾ ਅਤੇ ਉਹ ਦੇ ਬੂਹੇ ਖੜੇ ਕੀਤੇ, ਨਾਲੇ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੀਕ ਉਹ ਨੂੰ ਪਵਿੱਤ੍ਰ ਕੀਤਾ 2ਉਹ ਦੇ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਹ ਦੇ ਅੱਗੇ ਇਮਰੀ ਦੇ ਪੁੱਤ੍ਰ ਜ਼ੱਕੂਰ ਨੇ ਬਣਾਇਆ 3ਫੇਰ ਮਛੀ ਫਾਟਕ ਨੂੰ ਹੱਸਨਾਆਹ ਦੇ ਪੁੱਤ੍ਰਾਂ ਨੇ ਬਣਾਇਆ। ਉਨ੍ਹਾਂ ਨੇ ਉਹ ਦੇ ਸ਼ਤੀਰ ਬੀੜੇ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ 4ਅਤੇ ਉਨ੍ਹਾਂ ਦੇ ਨਾਲ ਹੀ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤ੍ਰ ਮਰੇਮੋਥ ਨੇ ਮੁਰੰਮਤ ਕੀਤੀ ਅਤੇ ਉਨ੍ਹਾਂ ਦੇ ਨਾਲ ਹੀ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤ੍ਰ ਮਸ਼ੁੱਲਾਮ ਨੇ ਮੁਰੰਮਤ ਕੀਤੀ, 5ਅਤੇ ਉਨ੍ਹਾਂ ਦੇ ਨਾਲ ਹੀ ਬਆਨਾ ਦੇ ਪੁੱਤ੍ਰ ਸਾਦੋਕ ਨੇ ਮੁਰੰਮਤ ਕੀਤੀ, ਆਪਣੇ ਅਤੇ ਉਨ੍ਹਾਂ ਦੇ ਨਾਲ ਹੀ ਤਕੋਈਆਂ ਨੇ ਮੁਰੰਮਤ ਕੀਤੀ ਪਰ ਉਨ੍ਹਾਂ ਦੇ ਪਤ ਵੰਤਿਆਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੀਆਂ ਧੌਣਾਂ ਨਾ ਨਿਵਾਈਆਂ 6ਅਤੇ ਪੁਰਾਣੇ ਫਾਟਕ ਨੂੰ ਪਾਸੇਆਹ ਦੇ ਪੁੱਤ੍ਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤ੍ਰ ਮਸ਼ੁੱਲਾਮ ਨੇ ਮੁਰੰਮਤ ਕੀਤੀ। ਉਨ੍ਹਾਂ ਨੇ ਉਹ ਦੇ ਸ਼ਤੀਰ ਬੀੜੇ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ 7ਅਤੇ ਉਨ੍ਹਾਂ ਦੇ ਨਾਲ ਹੀ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੇ ਰਾਜ ਦੇ ਸਨ ਮੁਰੰਮਤ ਕੀਤੀ 8ਅਤੇ ਉਹ ਦੇ ਨਾਲ ਹੀ ਸਰਾਫਾਂ ਵਿੱਚੋਂ ਹਰਹਯਾਹ ਦੇ ਪੁੱਤ੍ਰ ਉੱਜ਼ੀਏਲ ਨੇ ਮੁਰੰਮਤ ਕੀਤੀ, ਉਹ ਦੇ ਨਾਲ ਹੀ ਅਤਾਰਾਂ ਦੇ ਪੁੱਤ੍ਰਾਂ ਵਿੱਚੋਂ ਹਨਾਨਯਾਹ ਨੇ ਮੁਰੰਮਤ ਕੀਤੀ, ਅਤੇ ਉਨ੍ਹਾਂ ਨੇ ਯਰੂਸ਼ਲਮ ਨੂੰ ਚੌੜੀ ਕੰਧ ਤੀਕ ਸਵਾਰ ਦਿੱਤਾ 9ਅਤੇ ਉਨ੍ਹਾਂ ਦੇ ਨਾਲ ਹੂਰ ਦੇ ਪੁੱਤ੍ਰ ਰਫਾਯਾਹ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ 10ਅਤੇ ਉਨ੍ਹਾਂ ਦੇ ਨਾਲ ਹਰੂਮਫ ਦੇ ਪੁੱਤ੍ਰ ਯਦਾਯਾਹ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਹ ਦੇ ਨਾਲ ਹਸ਼ਬਨਯਾਹ ਦੇ ਪੁੱਤ੍ਰ ਹਟੂੱਸ਼ ਨੇ ਮੁਰੰਮਤ ਕੀਤੀ 11ਹਰੀਮ ਦੇ ਪੁੱਤ੍ਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤ੍ਰ ਹਸ਼ੂਬ ਦੇ ਦੂਜੇ ਹਿੱਸੇ ਅਤੇ ਤੰਦੂਰਾਂ ਦੇ ਬੁਰਜ ਦੀ ਮੁਰੰਮਤ ਕੀਤੀ 12ਉਹ ਦੇ ਨਾਲ ਹੱਲੋਹੇਸ਼ ਦੇ ਪੁੱਤ੍ਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਉਸ ਨੇ ਅਤੇ ਉਹ ਦੀਆਂ ਧੀਆਂ ਨੇ ਮੁਰੰਮਤ ਕੀਤੀ 13ਅਤੇ ਵਾਦੀ ਦੇ ਫਾਟਕ ਦੀ ਮੁਰੰਮਤ ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ ਅਤੇ ਇੱਕ ਹਜ਼ਾਰ ਹੱਥ ਕੰਧ ਕੂੜੇ ਦੇ ਫਾਟਕ ਤੀਕ ਬਣਾਈ 14ਅਤੇ ਕੂੜੇ ਦੇ ਫਾਟਕ ਨੂੰ ਰੇਕਾਬ ਦੇ ਪੁੱਤ੍ਰ ਮਲਕੀਯਾਹ ਨੇ ਮੁਰੰਮਤ ਕੀਤਾ ਜੋ ਬੈਤ-ਹੱਕਾਰਮ ਦੇ ਇੱਕ ਹਿੱਸੇ ਦਾ ਸਰਦਾਰ ਸੀ ਅਤੇ ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ 15ਅਤੇ ਚਸ਼ਮੇ ਫਾਟਕ ਨੂੰ ਕਾਲ ਹੋਜ਼ਾ ਦੇ ਪੁੱਤ੍ਰ ਸ਼ੱਲੂਨ ਨੇ ਜੋ ਮਿਸਪਾਹ ਦੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤਾ ਅਤੇ ਉਹ ਨੂੰ ਬਣਾਇਆ ਅਤੇ ਉਹ ਨੂੰ ਛੱਤਿਆ ਅਤੇ ਉਹ ਦੇ ਬੂਹੇ ਅਤੇ ਉਹ ਦੀਆਂ ਚਿਟਕਨੀਆਂ ਅਤੇ ਉਹ ਦੇ ਅਰਲ ਲਾਏ, ਅਤੇ ਪਾਤਸ਼ਾਹੀ ਬਾਗ ਦੇ ਕੋਲ ਸ਼ੱਲਾਹ ਦੇ ਤਾਲ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ ਬਣਾਇਆ 16ਅਤੇ ਉਸ ਦੇ ਮਗਰੋਂ ਅਜ਼ਬੂਕ ਦੇ ਪੁੱਤ੍ਰ ਨਹਮਯਾਹ ਨੇ ਜਿਹੜਾ ਬੈਤਸੂਰ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਦਾਊਦ ਦੀਆਂ ਕਬਰਾਂ ਦੇ ਸਾਹਮਣੇ ਤੀਕ ਅਤੇ ਤਾਲ ਤੀਕ ਜਿਹੜਾ ਬਣਾਇਆ ਗਿਆ ਸੀ ਅਤੇ ਸੂਰਬੀਰਾਂ ਦੇ ਘਰ ਤੀਕ ਮੁਰੰਮਤ ਕੀਤੀ 17ਉਸ ਦੇ ਮਗਰੋਂ ਲੇਵੀਆਂ ਵਿੱਚੋਂ ਬਾਨੀ ਦੇ ਪੁੱਤ੍ਰ ਰਹੂਮ ਨੇ ਮੁਰੰਮਤ ਕੀਤੀ, ਉਹ ਦੇ ਨਾਲ ਹਸ਼ਬਯਾਹ ਜੋ ਕਈਲਾਹ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਆਪਣੇ ਹਲਕੇ ਦੀ ਮੁਰੰਮਤ ਕੀਤੀ 18ਉਹ ਦੇ ਮਗਰੋਂ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤ੍ਰ ਬੱਵਈ ਨੇ ਜਿਹੜਾ ਕਈਲਾਹ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ 19ਉਹ ਦੇ ਨਾਲ ਯੇਸ਼ੂਆ ਦੇ ਪੁੱਤ੍ਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਸਰਦਾਰ ਸੀ ਉਹ ਨੇ ਦੂਜੇ ਹਿੱਸੇ ਦੀ ਸ਼ਸਤ੍ਰ ਖ਼ਾਨੇ ਦੀ ਚੜਾਈ ਦੇ ਸਾਹਮਣੇ ਦੇ ਮੋੜ ਤੀਕ ਦੀ ਮੁਰੰਮਤ ਕੀਤੀ 20ਉਹ ਦੇ ਮਗਰੋਂ ਜ਼ੱਬਈ ਦੇ ਪੁੱਤ੍ਰ ਬਾਰੂਕ ਨੇ ਦਿਲ ਲਾ ਕੇ ਦੂਜੇ ਹਿੱਸੇ ਦੀ ਮੁਰੰਮਤ ਉਸ ਮੋੜ ਤੋਂ ਲੈ ਕੇ ਅਲਯਾਸ਼ੀਬ ਸਰਦਾਰ ਜਾਜਕ ਦੇ ਘਰ ਦੇ ਦਰਵੱਜੇ ਤੀਕ ਕੀਤੀ 21ਉਸ ਦੇ ਮਗਰੋਂ ਹੱਕੋਜ਼ ਦੇ ਪੋਤਰੇ ਊਰੀਯਾਹ ਦੇ ਪੁੱਤ੍ਰ ਮਰੇਮੋਥ ਨੇ ਦੂਜੇ ਹਿੱਸੇ ਦੀ ਅਲਯਾਸ਼ੀਬ ਦੇ ਘਰ ਦੇ ਬੂਹੇ ਤੋਂ ਅਲਯਾਸ਼ੀਬ ਦੇ ਘਰ ਦੇ ਆਖਰ ਤਕ ਮੁਰੰਮਤ ਕੀਤੀ 22ਉਹ ਦੇ ਮਗਰੋਂ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮਦਾਨ ਦੇ ਮਨੁੱਖ ਸਨ 23ਉਹ ਦੇ ਮਗਰੋਂ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਤਕ ਮੁਰੰਮਤ ਕੀਤੀ। ਉਹ ਦੇ ਮਗਰੋਂ ਅਨਨਯਾਹ ਦੇ ਪੋਤਰੇ ਮਆਸ਼ੇਯਾਹ ਦੇ ਪੁੱਤ੍ਰ ਅਜ਼ਰਯਾਹ ਨੇ ਆਪਣੇ ਘਰ ਦੇ ਨਾਲ ਨਾਲ ਮੁਰੰਮਤ ਕੀਤੀ 24ਉਸ ਦੇ ਮਗਰੋਂ ਹੇਨਾਦਾਦ ਦੇ ਪੁੱਤ੍ਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਮੋੜ ਤਕ ਅਤੇ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ 25ਊਜ਼ਈ ਦੇ ਪੁੱਤ੍ਰ ਪਲਾਲ ਨੇ ਉਸ ਮੋੜ ਅਤੇ ਬੁਰਜ ਦੇ ਸਾਹਮਣੇ ਤੋਂ ਜੋ ਪਾਤਸ਼ਾਹ ਦੇ ਉੱਪਰਲੇ ਮਹਿਲ ਦੇ ਅੱਗੋਂ ਨਿੱਕਲਦਾ ਸੀ ਜਿਹੜਾ ਬੰਦੀ ਖ਼ਾਨੇ ਦੇ ਦਲਾਨ ਦੇ ਨਾਲ ਸੀ ਮੁਰੰਮਤ ਕੀਤੀ। ਉਹ ਦੇ ਮਗਰੋਂ ਪਰੋਸ਼ ਦੇ ਪੁੱਤ੍ਰ ਪਦਾਯਾਹ ਨੇ 26ਅਤੇ ਨਥੀਨੀਮ ਜੋ ਓਫਲ ਵਿੱਚ ਵੱਸਦੇ ਸਨ ਜਲ ਫਾਟਕ ਦੇ ਸਾਹਮਣੇ ਤੀਕ ਪੂਰਬ ਵੱਲ ਨਿੱਕਲਵੇਂ ਬੁਰਜ ਤੀਕ 27ਉਹ ਦੇ ਮਗਰੋਂ ਤਕੋਈਆਂ ਨੇ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਜਿਹੜਾ ਬਾਹਰ ਨਿੱਕਲਵਾਂ ਸੀ ਓਫਲ ਦੀ ਕੰਧ ਤੀਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ 28ਘੋੜ ਫਾਟਕ ਦੇ ਉੱਤੇ ਤੋਂ ਲੈ ਕੇ ਜਾਜਕਾਂ ਨੇ ਅਰਥਾਤ ਹਰ ਮਨੁੱਖ ਨੇ ਆਪਣੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ 29ਉਨ੍ਹਾਂ ਦੇ ਮਗਰੋਂ ਇੰਮੇਰ ਦੇ ਪੁੱਤ੍ਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਦੇ ਮਗਰੋਂ ਪੂਰਬੀ ਫਾਟਕ ਦੇ ਰਾਖੇ ਸਕਨਯਾਹ ਦੇ ਪੁੱਤ੍ਰ ਸਮਆਯਾਹ ਨੇ ਮੁਰੰਮਤ ਕੀਤੀ 30ਉਹ ਦੇ ਮਗਰੋਂ ਸਲਮਯਾਹ ਦੇ ਪੁੱਤ੍ਰ ਹਨਨਯਾਹ ਅਤੇ ਹਾਨੂਨ ਨੇ ਜਿਹੜਾ ਸਾਲਾਫ ਦਾ ਛੇਵਾਂ ਪੁੱਤ੍ਰ ਸੀ ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਹ ਦੇ ਮਗਰੋਂ ਬਰਕਯਾਹ ਦੇ ਪੁੱਤ੍ਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ 31ਉਹ ਦੇ ਮਗਰੋਂ ਸਰਾਫ ਦੇ ਪੁੱਤ੍ਰ ਮਲਕੀਯਾਹ ਨੇ ਨਥੀਨੀਮ ਅਤੇ ਬਪਾਰੀਆਂ ਦੇ ਘਰ ਤੀਕ ਮਿਫਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ 32ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਭੇਡ ਫਾਟਕ ਦੇ ਵਿੱਚਾਲੇ ਸਰਾਫਾਂ ਅਤੇ ਬਪਾਰੀਆਂ ਨੇ ਮੁਰੰਮਤ ਕੀਤੀ।।
Currently Selected:
ਨਹਮਯਾਹ 3: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.