ਨਹਮਯਾਹ 2
2
ਨਹਮਯਾਹ ਦਾ ਯਰੂਸ਼ਲਮ ਵਿੱਚ ਆਉਣਾ ਤੇ ਕੰਧਾਂ ਦਾ ਬਣਾਉਣਾ
1ਤਾਂ ਐਉਂ ਹੋਇਆ ਕਿ ਅਰਤਹਸ਼ਸ਼ਤਾ ਪਾਤਸ਼ਾਹ ਦੇ ਵੀਹਵੇਂ ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਮੈਂ ਉਹ ਦੇ ਸਾਹਮਣੇ ਸੀ ਤਾਂ ਮੈ ਚੁੱਕ ਕੇ ਮੈਂ ਪਾਤਸ਼ਾਹ ਨੂੰ ਦਿੱਤੀ ਪਰ ਮੈਂ ਉਸਦੇ ਹਜ਼ੂਰ ਪਹਿਲਾਂ ਕਦੀ ਉਦਾਸ ਨਹੀਂ ਸਾਂ ਹੋਇਆ 2ਤਦ ਪਾਤਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਉਦਾਸ ਹੈ? ਤੂੰ ਬਿਮਾਰ ਨਹੀਂ ਦਿਸਦਾ, ਏਹ ਤੇਰੇ ਦਿਲ ਦੀ ਉਦਾਸੀ ਬਿਨਾ ਹੋਰ ਕੁਝ ਨਹੀ। ਤਾਂ ਮੈਂ ਬਹੁਤ ਹੀ ਡਰ ਗਿਆ 3ਮੈਂ ਪਾਤਸ਼ਾਹ ਨੂੰ ਆਖਿਆ, ਪਾਤਸ਼ਾਹ ਜੁੱਗੋ ਜੁੱਗ ਜੀਉਂਦਾ ਰਹੇ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਦੀਆਂ ਕਬਰਾਂ ਹਨ ਥੇਹ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨੇ ਖਾ ਲਏ ਹਨ? 4ਪਾਤਸ਼ਾਹ ਨੇ ਮੈਨੂੰ ਆਖਿਆ, ਤੂੰ ਕੀ ਚਾਹੁੰਦਾ ਹੈਂ? ਤਾਂ ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ 5ਤੇ ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਤੁਸੀਂ ਮੈਨੂੰ ਯਹੂਦਾਹ ਨੂੰ, ਮੇਰੇ ਪਿਉ ਦਾਦਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦਿਓ ਕਿ ਮੈਂ ਉਨ੍ਹਾਂ ਨੂੰ ਬਣਾਵਾਂ 6ਤਾਂ ਪਾਤਸ਼ਾਹ ਨੇ ਜਿਹ ਦੇ ਕੋਲ ਮਲਕਾ ਵੀ ਬੈਠੀ ਸੀ ਮੈਨੂੰ ਆਖਿਆ, ਤੇਰਾ ਜਾਣਾ ਕਿੰਨੇ ਚਿਰ ਲਈ ਹੈ ਅਤੇ ਤੂੰ ਕਦੋਂ ਮੁੜੇਂਗਾ? ਤਾਂ ਮੇਰਾ ਘੱਲਣਾ ਪਾਤਸ਼ਾਹ ਦੇ ਦਰਬਾਰ ਵਿੱਚ ਚੰਗਾ ਲੱਗਾ ਅਤੇ ਮੈਂ ਉਹ ਦੇ ਨਾਲ ਇੱਕ ਵੇਲਾ ਠਹਿਰਾ ਲਿਆ 7ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬੇ ਦੇ ਹਾਕਮਾਂ ਲਈ ਪਰਵਾਨੇ ਦਿੱਤੇ ਜਾਣ ਭਈ ਓਹ ਮੈਨੂੰ ਉੱਥੇ ਤੀਕ ਲੰਘਾਉਣ ਕਿ ਮੈਂ ਯਹੂਦਾਹ ਵਿੱਚ ਪਹੁੰਚ ਜਾਵਾਂ 8ਅਤੇ ਇੱਕ ਪਰਵਾਨਾ ਆਸਾਫ ਲਈ ਜਿਹੜਾ ਪਾਤਸ਼ਾਹੀ ਜੰਗਲ ਦਾ ਰਾਖਾ ਹੈ ਮਿਲੇ ਕਿ ਉਹ ਮੈਨੂੰ ਸ਼ਾਹੀ ਮਹਿਲ ਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਕੰਧ ਲਈ ਅਤੇ ਉਸ ਘਰ ਲਈ ਜਿਹਦੇ ਵਿੱਚ ਮੈਂ ਜਾਵਾਂਗਾ ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ। ਤਾਂ ਪਾਤਸ਼ਾਹ ਨੇ ਮੈਨੂੰ ਮੰਨ ਲਿਆ ਕਿਉਂਕਿ ਮੇਰੇ ਪਰਮੇਸ਼ੁਰ ਦਾ ਨੇਕ ਹੱਥ ਮੇਰੇ ਉੱਤੇ ਸੀ 9ਤਦ ਮੈਂ ਦਰਿਆ ਦੇ ਪਾਰ ਹਾਕਮਾਂ ਦੇ ਕੋਲ ਗਿਆ ਅਤੇ ਪਾਤਸ਼ਾਹੀ ਪਰਵਾਨੇ ਉਨ੍ਹਾਂ ਨੂੰ ਦਿੱਤੇ ਅਤੇ ਪਾਤਸ਼ਾਹ ਨੇ ਮੇਰੇ ਨਾਲ ਫੌਜੀ ਸਰਦਾਰ ਅਤੇ ਅਸਵਾਰ ਘੱਲੇ।।
10ਜਦ ਸਨਬਲਟ ਹੋਰੋਨੀ ਅਤੇ ਟੋਬੀਯਾਹ ਅੰਮੋਨੀ ਟਹਿਲੂਏ ਨੇ ਸੁਣਿਆ ਤਾਂ ਉਨ੍ਹਾਂ ਨੇ ਬਹੁਤ ਬੁਰਾ ਮਨਾਇਆ ਕਿ ਇੱਕ ਆਦਮੀ ਇਸਰਾਏਲੀਆਂ ਦੀ ਲਈ ਭਲਿਆਈ ਦਾ ਚਾਹਵੰਦ ਆਇਆ ਹੈ 11ਸੋ ਮੈਂ ਯਰੂਸ਼ਲਮ ਨੂੰ ਆਇਆ ਅਤੇ ਉੱਥੇ ਤਿੰਨ ਦਿਨ ਰਿਹਾ 12ਤਾਂ ਮੈਂ ਰਾਤ ਨੂੰ ਉੱਠਿਆ, ਮੈਂ ਅਤੇ ਮੇਰੇ ਨਾਲ ਹੋਰ ਮਨੁੱਖ, ਅਰ ਜਿਹੜਾ ਕੰਮ ਮੇਰੇ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ ਮੈਂ ਕਿਸੇ ਨੂੰ ਨਾ ਦੱਸਿਆ ਅਤੇ ਨਾ ਮੇਰੇ ਨਾਲ ਕੋਈ ਪਸੂ ਸੀ ਛੁਟ ਉਸ ਪਸੂ ਦੇ ਜਿਹਦੇ ਉੱਤੇ ਮੈਂ ਅਸਵਾਰ ਸਾਂ 13ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਨਾਗ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਨੂੰ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਖਾਧੇ ਹੋਏ ਫਾਟਕ ਨੂੰ ਵੇਖਿਆ 14ਫੇਰ ਮੈਂ ਚਸ਼ਮੇ ਫਾਟਕ ਤੋਂ ਲੰਘ ਕੇ ਪਾਤਸ਼ਾਹੀ ਤਲਾ ਨੂੰ ਗਿਆ ਪਰ ਉੱਥੇ ਉਸ ਪਸੂ ਦੇ ਜਿਹੜਾ ਮੇਰੇ ਹੇਠ ਸੀ ਲੰਘਣ ਲਈ ਕੋਈ ਥਾਂ ਨਹੀਂ ਸੀ 15ਫਿਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਅਤੇ ਕੰਧ ਨੂੰ ਵੇਖ ਕੇ ਮੁੜਿਆ ਅਤੇ ਵਾਦੀ ਦੇ ਫਾਟਕ ਥਾਣੀ ਮੁੜ ਆਇਆ 16ਅਤੇ ਰਈਸਾਂ ਨੂੰ ਪਤਾ ਨਾ ਲੱਗਾ ਕਿ ਮੈਂ ਕਿੱਥੇ ਗਿਆ ਅਤੇ ਕੀ ਕੀਤਾ ਅਤੇ ਮੈਂ ਉਸ ਵੇਲੇ ਤੱਕ ਯਹੂਦੀਆਂ ਨੂੰ, ਜਾਜਕਾਂ ਨੂੰ, ਸ਼ਰੀਫਾ ਨੂੰ, ਰਈਸਾਂ ਨੂੰ ਅਤੇ ਬਾਕੀਆਂ ਨੂੰ ਜਿਹੜੇ ਕੰਮ ਕਰਦੇ ਸਨ ਨਾ ਦੱਸਿਆ 17ਤਦ ਮੈਂ ਉਨ੍ਹਾਂ ਨੂੰ ਆਖਿਆ, ਤੁਸੀਂ ਉਸ ਦੁਰਦਸ਼ਾ ਨੂੰ ਵੇਖਦੇ ਹੋ ਜਿਹ ਦੇ ਵਿੱਚ ਅਸੀਂ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਹ ਦੇ ਫਾਟਕ ਅੱਗ ਨਾਲ ਸੜ ਗਏ ਹਨ। ਆਓ, ਅਸੀਂ ਯਰੂਸ਼ਲਮ ਦੀ ਕੰਧ ਬਣਾਈਏ ਭਈ ਅੱਗੇ ਨੂੰ ਅਸੀਂ ਬੋਲੀ ਵਿੱਚ ਨਾ ਆਈਏ 18ਤਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਪਰਮੇਸ਼ੁਰ ਦਾ ਹੱਥ ਕਿਸ ਤਰਾਂ ਮੇਰੇ ਉੱਤੇ ਨੇਕੀ ਲਈ ਸੀ ਅਤੇ ਪਾਤਸ਼ਾਹ ਦੀਆਂ ਗੱਲਾਂ ਜਿਹੜੀਆਂ ਉਸ ਮੈਨੂੰ ਆਖੀਆਂ ਸਨ, ਤਾਂ ਉਨ੍ਹਾਂ ਆਖਿਆ, ਆਓ, ਅਸੀਂ ਉਠੀਏ ਤੇ ਬਣਾਈਏ ਤਾਂ ਉਨ੍ਹਾਂ ਨੇ ਏਸ ਨੇਕ ਕੰਮ ਲਈ ਆਪਣੇ ਹੱਥਾਂ ਨੂੰ ਤਕੜਿਆਂ ਕੀਤਾ।।
19ਜਦ ਸਨਬਲਟ ਹੋਰੋਨੀ, ਟੋਬੀਯਾਹ ਅੰਮੋਨੀ ਟਹਿਲੂਏ ਅਤੇ ਅਰਬੀ ਗਸ਼ਮ ਨੇ ਸੁਣਿਆ ਤਾਂ ਉਨ੍ਹਾਂ ਨੇ ਸਾਡਾ ਮਖੌਲ ਉਡਾਇਆ ਅਤੇ ਸਾਡੀ ਨਿੰਦਿਆ ਕੀਤੀ ਅਤੇ ਆਖਿਆ, ਇਹ ਕੀ ਗੱਲ ਹੈ ਜਿਹੜੀ ਤੁਸੀਂ ਕਰਦੇ ਹੋ? ਕੀ ਤੁਸੀਂ ਪਾਤਸ਼ਾਹ ਤੋਂ ਆਕੀ ਹੋ ਜਾਓਗੇ? 20ਤਦ ਮੈਂ ਉਨ੍ਹਾਂ ਨੂੰ ਉੱਤਰ ਦੇ ਕੇ ਆਖਿਆ, ਅਕਾਸ਼ ਦਾ ਪਰਮੇਸ਼ੁਰ ਓਹੀ ਸਾਨੂੰ ਸੁਫਲ ਕਰੇਗਾ ਏਸ ਲਈ ਅਸੀਂ ਓਹ ਦੇ ਦਾਸ ਉੱਠਾਂਗੇ ਤੇ ਬਣਾਵਾਂਗੇ ਪਰ ਨਾ ਤੁਹਾਡਾ ਹਿੱਸਾ ਨਾ ਹੱਕ ਨਾ ਯਾਦਗਾਰ ਯਰੂਸ਼ਲਮ ਵਿੱਚ ਹੈ!।।
Currently Selected:
ਨਹਮਯਾਹ 2: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.