YouVersion Logo
Search Icon

ਨਹਮਯਾਹ 1

1
ਯਰੂਸ਼ਲਮ ਲਈ ਨਹਮਯਾਹ ਦੀ ਪ੍ਰਾਰਥਨਾ
1ਹਕਲਯਾਹ ਦੇ ਪੁੱਤ੍ਰ ਨਹਮਯਾਹ ਦੀਆਂ ਗੱਲਾਂ। ਤਾਂ ਐਉਂ ਹੋਇਆ ਕਿ ਵੀਹਵੇਂ ਵਰ੍ਹੇ ਕਿਸਲੇਵ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ 2ਅਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ ਤਾਂ ਮੈਂ ਓਹਨਾਂ ਕੋਲੋਂ ਉਨ੍ਹਾਂ ਬਚਿਆਂ ਹੋਇਆਂ ਯਹੂਦੀਆਂ ਦੇ ਵਿਖੇ ਅਤੇ ਉਨ੍ਹਾਂ ਅਸੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ 3ਤਾਂ ਓਹਨਾਂ ਮੈਨੂੰ ਆਖਿਆ, ਓਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ ਵੱਡੀ ਦੂਰਦਸ਼ਾ ਅਤੇ ਨਿਰਾਦਰੀ ਵਿੱਚ ਹੈ ਅਤੇ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ 4ਤਾਂ ਐਉਂ ਹੋਇਆ ਕਿ ਜਦ ਮੈਂ ਏਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੀਕ ਸੋਗ ਕੀਤਾ ਅਤੇ ਵਰਤ ਰੱਖਿਆ ਨਾਲੇ ਅਕਾਸ਼ ਦੇ ਪਰਮੇਸ਼ੁਰ ਦੇ ਸਨਮੁੱਖ ਪ੍ਰਾਰਥਨਾ ਕੀਤੀ 5ਅਤੇ ਮੈਂ ਆਖਿਆ, ਹੇ ਯਹੋਵਾਹ ਅਕਾਸ਼ ਦੇ ਪਰਮੇਸ਼ੁਰ, ਹੇ ਮਹਾਨ ਤੇ ਭੈ ਜੋਗ ਪਰਮੇਸ਼ੁਰ, ਤੂੰ ਜੋ ਆਪਣੇ ਪ੍ਰੇਮੀਆਂ, ਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਦਯਾ ਅਤੇ ਨੇਮ ਦੀ ਪਾਲਨਾ ਕਰਨ ਵਾਲਾ ਹੈਂ 6ਤੇਰੇ ਕੰਨ ਲੱਗੇ ਰਹਿਣ ਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਆਪਣੇ ਦਾਸ ਦੀ ਪ੍ਰਾਰਥਨਾ ਸੁਣਨ ਲਈ ਜਿਹੜੀ ਮੈਂ ਅੱਜ ਤੇਰੇ ਅੱਗੇ ਦਿਨ ਰਾਤ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਇਸਰਾਏਲੀਆਂ ਦੇ ਪਾਪ ਜਿਹੜੇ ਅਸਾਂ ਤੇਰੇ ਵਿਰੁੱਧ ਕੀਤੇ ਮੰਨ ਲਵਾਂਗਾ। ਹਾਂ, ਮੈਂ ਅਤੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਨੇ ਤੇਰਾ ਪਾਪ ਕੀਤਾ ਹੈ 7ਅਸਾਂ ਤੇਰੇ ਵਿਰੁੱਧ ਵੱਡੀਆਂ ਭੈੜੀਆਂ ਗੱਲਾਂ ਕੀਤੀਆਂ ਅਤੇ ਅਸਾਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਆਵਾਂ ਨੂੰ ਜਿਨ੍ਹਾਂ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ 8ਉਸ ਗੱਲ ਨੂੰ ਯਾਦ ਕਰ ਜਿਹ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਜੇ ਤੁਸੀਂ ਬੇਈਮਾਨੀ ਕਰੋਗੇ ਤਾਂ ਮੈਂ ਤੁਹਾਨੂੰ ਉੱਮਤਾਂ ਵਿੱਚ ਖਿਲਾਰ ਦਿਆਂਗਾ 9ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰ ਕੇ ਤੁਸੀਂ ਉਨ੍ਹਾਂ ਨੂੰ ਪੂਰਾ ਕਰੋ ਤਾਂ ਮੈਂ ਤੁਹਾਡੇ ਵਿੱਚੋਂ ਧੱਕਿਆਂ ਹੋਇਆਂ ਨੂੰ ਭਾਵੇਂ ਓਹ ਆਕਾਸ਼ ਦੇ ਆਖਰੀ ਕੰਢਿਆਂ ਉੱਤੇ ਹੋਣ ਉੱਥੋਂ ਮੈਂ ਓਹਨਾਂ ਨੂੰ ਇੱਕਠੇ ਕਰ ਕੇ ਉਸ ਅਸਥਾਨ ਵਿੱਚ ਲਿਆਵਾਂਗਾ ਜਿਹੜਾ ਮੈਂ ਆਪਣੇ ਨਾਮ ਵਸਾਉਣ ਲਈ ਚੁਣਿਆ ਹੈ 10ਓਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ ਜਿਨ੍ਹਾਂ ਨੂੰ ਤੈਂ ਵੱਡੇ ਬਲ ਅਤੇ ਤਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ 11ਹੇ ਪ੍ਰਭੁ, ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ ਅਤੇ ਅੱਜ ਤੂੰ ਆਪਣੇ ਦਾਸ ਨੂੰ ਸੁਫਲ ਕਰ ਅਤੇ ਏਸ ਮਨੁੱਖ ਦੇ ਅੱਗੇ ਮੈਨੂੰ ਤਰਸਾਂ ਦਾ ਭਾਗੀ ਬਣਾ। ਮੈਂ ਪਾਤਸ਼ਾਹ ਦਾ ਸਾਕੀ ਸਾਂ।।

Highlight

Copy

Compare

Share

None

Want to have your highlights saved across all your devices? Sign up or sign in