YouVersion Logo
Search Icon

ਨਹਮਯਾਹ 13

13
ਨਹਮਯਾਹ ਦਾ ਸੁਧਾਰ
1ਉਸ ਦਿਨ ਮੂਸਾ ਦੀ ਪੋਥੀ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਅਤੇ ਉਸ ਵਿੱਚ ਏਹ ਲਿਖਿਆ ਹੋਇਆ ਲੱਭਾ ਕਿ ਅੰਮੋਨੀ ਅਤੇ ਮੋਆਬੀ ਪਰਮੇਸ਼ੁਰ ਦੀ ਸਭਾ ਵਿੱਚ ਸਦਾ ਲਈ ਨਾ ਆਉਣ 2ਇਸ ਲਈ ਕਿ ਓਹ ਰੋਟੀ ਅਤੇ ਪਾਣੀ ਲੈ ਕੇ ਇਸਰਾਏਲੀਆਂ ਦੇ ਸਵਾਗਤ ਲਈ ਨਾ ਨਿੱਕਲੇ ਸਗੋਂ ਬਿਲਆਮ ਨੂੰ ਉਨ੍ਹਾਂ ਦੇ ਵਿਰੁੱਧ ਭਾੜੇ ਉੱਤੇ ਲਿਆ ਕਿ ਉਹ ਉਨ੍ਹਾਂ ਸਰਾਪ ਦੇਵੇ ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਅਸੀਸ ਵਿੱਚ ਬਦਲ ਦਿੱਤਾ 3ਐਉਂ ਹੋਇਆ ਕਿ ਜਦੋਂ ਉਨ੍ਹਾਂ ਨੇ ਬਿਵਸਥਾ ਨੂੰ ਸੁਣਿਆ ਤਾਂ ਉਨ੍ਹਾਂ ਨੇ ਇਸਰਾਏਲ ਵਿੱਚੋਂ ਸਾਰੀ ਮਿਲੀ ਜੁਲੀ ਭੀੜ ਨੂੰ ਅੱਡ ਅੱਡ ਕਰ ਦਿੱਤਾ।।
4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਨੇ ਜਿਹੜਾ ਟੋਬੀਯਾਹ ਦਾ ਨੇੜਦਾਰ ਸੀ ਅਤੇ ਸਾਡੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਮੁੱਕਰਰ ਸੀ 5ਉਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ ਜਿੱਥੇ ਅੱਗੇ ਨੂੰ ਉਨ੍ਹਾਂ ਨੇ ਮੈਦੇ ਦੀ ਭੇਟ ਅਰ ਲੁਬਾਨ ਅਰ ਭਾਂਡੇ ਅਰ ਅੰਨ ਨਵੀਂ ਮੈਂ ਅਤੇ ਤੇਲ ਦੇ ਦਸਵੰਧ ਜੋ ਹੁਕਮ ਦੇ ਅਨੁਸਾਰ ਲੇਵੀਆਂ ਅਰ ਰਾਗੀਆਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ ਅਤੇ ਜਾਜਕਾਂ ਦੇ ਚੁੱਕਣ ਦੀਆਂ ਭੇਟਾਂ ਰੱਖੀਆਂ 6ਇਸ ਸਾਰੇ ਦੇ ਹੁੰਦਿਆ ਮੈਂ ਯਰੂਸ਼ਲਮ ਵਿੱਚ ਨਹੀਂ ਸਾਂ ਕਿਉਂਕਿ ਬਾਬਲ ਦੇ ਪਾਤਸ਼ਾਹ ਅਰਤਹਸ਼ਸਤਾ ਦੇ ਬਤੀਵੇਂ ਵਰ੍ਹੇ ਵਿੱਚ ਮੈਂ ਪਾਤਸ਼ਾਹ ਕੋਲ ਚਲਾ ਗਿਆ ਅਤੇ ਥੋੜਿਆਂ ਦਿਨ੍ਹਾਂ ਪਿੱਛੋਂ ਮੈਂ ਪਾਤਸ਼ਾਹ ਕੋਲੋਂ ਛੁਟੀ ਲਈ ਪੁੱਛਿਆ 7ਤਾਂ ਮੈਂ ਯਰੂਸ਼ਲਮ ਨੂੰ ਆਇਆ ਅਤੇ ਜਿਹੜੀ ਬੁਰਿਆਈ ਅਲਯਾਸ਼ੀਬ ਨੇ ਟੋਬੀਯਾਹ ਦੇ ਲਈ ਕੀਤੀ ਸੀ ਸਮਝਿਆ, ਕਿ ਉਸ ਨੇ ਪਰਮੇਸ਼ੁਰ ਦੇ ਭਵਨ ਦੇ ਵੇਹੜਿਆਂ ਵਿੱਚ ਉਹ ਦੇ ਲਈ ਇੱਕ ਕੋਠੜੀ ਬਣਾਈ 8ਤਾਂ ਇਹ ਮੈਨੂੰ ਬਹੁਤ ਬੁਰਾ ਲੱਗਾ, ਇਸ ਲਈ ਮੈਂ ਟੋਬੀਯਾਹ ਦਾ ਸਾਰਾ ਲੱਕਾ ਤੁੱਕਾ ਉਸ ਕੋਠੜੀ ਵਿੱਚੋਂ ਬਾਹਰ ਸੁਟਵਾ ਦਿੱਤਾ 9ਫੇਰ ਮੇਰੇ ਆਖਣ ਨਾਲ ਓਹ ਕੋਠੜੀਆਂ ਸਾਫ਼ ਕੀਤੀਆਂ ਗਈਆਂ ਅਤੇ ਮੈਂ ਪਰਮੇਸ਼ੁਰ ਦੇ ਭਵਨ ਦੇ ਭਾਂਡੇ ਅਤੇ ਮੈਦੇ ਦੀ ਭੇਟ ਅਤੇ ਲੁਬਾਨ ਨੂੰ ਮੁੜ ਓਥੇ ਰੱਖਿਆ 10ਫਿਰ ਮੈਨੂੰ ਪਤਾ ਲੱਗਾ ਕਿ ਲੇਵੀਆਂ ਦੇ ਹਿੱਸੇ ਉਨ੍ਹਾਂ ਨੂੰ ਨਹੀਂ ਦਿੱਤੇ ਗਏ ਇਸ ਲਈ ਕੰਮ ਕਰਨ ਵਾਲੇ ਲੇਵੀ ਅਤੇ ਰਾਗੀ ਆਪੋ ਆਪਣੇ ਖੇਤਾਂ ਨੂੰ ਨੱਠ ਗਏ ਹਨ 11ਤਦ ਮੈਂ ਰਈਸਾਂ ਨਾਲ ਝਗੜ ਕੇ ਆਖਿਆ ਕਿ ਪਰਮੇਸ਼ੁਰ ਦਾ ਭਵਨ ਕਿਉਂ ਤਿਆਗਿਆ ਜਾਂਦਾ ਹੈ? ਅਤੇ ਉਨ੍ਹਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੇ ਥਾਂ ਉੱਤੇ ਉਨ੍ਹਾਂ ਨੂੰ ਖੜੇ ਕੀਤਾ 12ਤਦ ਸਾਰਾ ਯਹੂਦਾਹ ਅੰਨ ਦਾ ਅਰ ਨਵੀਂ ਮੈ ਅਤੇ ਤੇਲ ਦਾ ਦਸਵੰਧ ਖ਼ਜਾਨਿਆਂ ਵਿੱਚ ਲਿਆਏ 13ਅਤੇ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਲਿਖਾਰੀ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਖ਼ਜਾਨਿਆਂ ਉੱਤੇ ਖ਼ਜਾਨਚੀ ਬਣਾਇਆ ਅਤੇ ਇਨ੍ਹਾਂ ਦੇ ਹੇਠ ਮੱਤਨਯਾਹ ਦਾ ਪੋਤਾ ਜ਼ਕੂਰ ਦਾ ਪੁੱਤ੍ਰ ਹਾਨਾਨ ਸੀ ਕਿਉਂਕਿ ਓਹ ਈਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਨ੍ਹਾਂ ਦਾ ਕੰਮ ਸੀ।। 14ਹੇ ਮੇਰੇ ਪਰਮੇਸ਼ੁਰ, ਏਸ ਦੇ ਕਾਰਨ ਮੈਨੂੰ ਯਾਦ ਕਰ ਅਤੇ ਮੇਰੇ ਨੇਕ ਕੰਮਾਂ ਨੂੰ ਜਿਹੜੇ ਮੈਂ ਪਰਮੇਸ਼ੁਰ ਦੇ ਭਵਨ ਲਈ ਅਤੇ ਉਸ ਦੀਆਂ ਰੀਤੀਆਂ ਲਈ ਕੀਤੇ ਹਨ ਨਾ ਮੇਟ 15ਉਨ੍ਹੀਂ ਦਿਨੀਂ ਮੈਂ ਯਹੂਦਾਹ ਵਿੱਚ ਵੇਖਿਆ ਕਈ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਚੁਬੱਚਿਆਂ ਵਿੱਚ ਪੀੜਦੇ ਸਨ ਅਤੇ ਭਰੀਆਂ ਨੂੰ ਖੋਤੀਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ ਇਸੇ ਤਰਾਂ ਮੈ ਅਰ ਅੰਗੂਰ ਅਤੇ ਅੰਜੀਰ ਅਰ ਨਾਨਾ ਪਰਕਾਰ ਦੇ ਭਾਰ ਸਬਤ ਦੇ ਦਿਨ ਵਿੱਚ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ ਅਤੇ ਜਿਸ ਦਿਨ ਓਹ ਖਾਣ ਦੀਆਂ ਚੀਜ਼ਾਂ ਵੇਚਣ ਲੱਗੇ ਤਾਂ ਮੈਂ ਗਵਾਹੀ ਲਈ 16ਉੱਥੇ ਸੂਰ ਦੇ ਲੋਕ ਵੀ ਵੱਸਦੇ ਸਨ ਜਿਹੜੇ ਮੱਛੀ ਅਤੇ ਨਾਨਾ ਪਰਕਾਰ ਦਾ ਸੌਦਾ ਸਬਤ ਵਿੱਚ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ 17ਤਦ ਮੈਂ ਯਹੂਦਾਹ ਦੇ ਸ਼ਰੀਫਾਂ ਨਾਲ ਝੱਗੜ ਕੇ ਉਨ੍ਹਾਂ ਨੂੰ ਆਖਿਆ, ਏਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਸਬਤ ਦੇ ਦਿਨ ਨੂੰ ਭਰਿਸ਼ਟ ਕਰੋ? 18ਕੀ ਤੁਹਾਡੇ ਪਿਉ ਦਾਦਿਆਂ ਨੇ ਐਉਂ ਨਹੀਂ ਕੀਤਾ ਅਤੇ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਏਸ ਸ਼ਹਿਰ ਉੱਤੇ ਇਹ ਸਾਰੀ ਬੁਰਿਆਈ ਨਹੀਂ ਲਿਆਂਦੀ? ਤਦ ਵੀ ਤੁਸੀਂ ਸਬਤ ਦੇ ਦਿਨ ਨੂੰ ਭਰਿਸ਼ਟ ਕਰ ਕੇ ਇਸਰਾਏਲ ਉੱਤੇ ਕਹਿਰ ਨੂੰ ਬਹੁਤ ਕਰਦੇ ਹੋ! 19ਫੇਰ ਐਉਂ ਹੋਇਆ ਕਿ ਸਬਤ ਤੋਂ ਪਹਿਲਾਂ ਜਦ ਅਨ੍ਹੇਰਾ ਹੋਣ ਲੱਗਾ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਤਗੀਦ ਕੀਤੀ ਕਿ ਜਿੰਨਾ ਚਿਰ ਸਬਤ ਨਾ ਲੰਘ ਜਾਵੇ ਦਰਵੱਜੇ ਨਾ ਖੋਲੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕਈ ਫਾਟਕਾਂ ਉੱਤੇ ਖੜੇ ਕੀਤੇ ਕਿ ਸਬਤ ਦੇ ਦਿਨ ਕੋਈ ਭਾਰ ਅੰਦਰ ਨਾ ਆਵੇ 20ਸੋ ਸੁਦਾਗਰ ਅਤੇ ਨਾਨਾ ਪਰਕਾਰ ਦਾ ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਮਦਾਨ ਵਿੱਚ ਇੱਕ ਦੋ ਵਾਰ ਟਿਕੇ 21ਤਦ ਮੈਂ ਉਨ੍ਹਾਂ ਦੇ ਵਿਰੁੱਧ ਗਵਾਹੀਆਂ ਲਈਆਂ ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਕੰਧ ਦੇ ਨੇੜੇ ਕਿਉਂ ਟਿਕਦੇ ਹੋ? ਜੇ ਤੁਸੀਂ ਫੇਰ ਏਦਾਂ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ! ਉਸ ਵੇਲੇ ਤੋਂ ਓਹ ਫੇਰ ਸਬਤ ਦੇ ਦਿਨ ਨਾ ਆਏ ।।
22ਮੈਂ ਲੇਵੀਆਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤ੍ਰਤਾਈ ਲਈ ਫਾਟਕਾਂ ਦੀ ਰਾਖੀ ਲਈ ਆਓ। ਹੇ ਮੇਰੇ ਪਰਮੇਸ਼ੁਰ, ਮੈਨੂੰ ਏਸ ਲਈ ਵੀ ਚੇਤੇ ਕਰ ਅਤੇ ਆਪਣੀ ਬਹੁਤੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ 23ਨਾਲੇ ਉਨ੍ਹਾਂ ਦਿਨਾਂ ਵਿੱਚ ਮੈਂ ਏਹ ਵੀ ਵੇਖਿਆ ਕਿ ਯਹੂਦੀਆਂ ਨੇ ਅਸ਼ਦੋਦੀ ਅਰ ਅੰਮੋਨੀ ਅਤੇ ਮੋਆਬੀ ਤੀਵੀਆਂ ਨੂੰ ਵਸਾ ਲਿਆ ਸੀ 24ਉਨ੍ਹਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਅਤੇ ਓਹ ਯਹੂਦੀ ਬੋਲੀ ਨਹੀਂ ਬੋਲ ਸੱਕਦੇ ਸਨ ਪਰ ਦੂਜੇ ਲੋਕਾਂ ਦੀ ਬੋਲੀ 25ਮੈਂ ਉਨ੍ਹਾਂ ਨਾਲ ਝਗੜਿਆ ਅਤੇ ਉਨ੍ਹਾਂ ਨੂੰ ਫਿਟਕਾਰਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਵਾਲ ਪੁੱਟੇ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੌਂਹ ਖੁਆਈ ਕਿ ਤੁਸਾਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤ੍ਰਾਂ ਨੂੰ ਨਾ ਦੇਣੀਆਂ ਅਤੇ ਨਾ ਆਪਣਿਆਂ ਪੁੱਤ੍ਰਾਂ ਲਈ ਅਤੇ ਨਾ ਆਪਣੇ ਲਈ ਉਨ੍ਹਾਂ ਦੀਆਂ ਧੀਆਂ ਲੈਣੀਆਂ 26ਕੀ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਇਨ੍ਹਾਂ ਹੀ ਗੱਲਾਂ ਵਿੱਚ ਪਾਪ ਨਹੀਂ ਕੀਤਾ? ਭਾਵੇਂ ਬਹੁਤੀਆਂ ਕੌਮਾਂ ਵਿੱਚ ਉਹ ਦੇ ਵਰਗਾ ਕੋਈ ਪਾਤਸ਼ਾਹ ਨਹੀਂ ਸੀ ਜੋ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਹ ਨੂੰ ਸਾਰੇ ਇਸਰਾਏਲ ਉੱਤੇ ਪਾਤਸ਼ਾਹੀ ਦਿੱਤੀ ਤਾਂ ਵੀ ਓਪਰੀਆਂ ਤੀਵੀਆਂ ਨੇ ਉਸ ਕੋਲੋਂ ਪਾਪ ਕਰਵਾਇਆ 27ਕੀ ਅਸੀਂ ਤੁਹਾਡੀ ਸੁਣ ਕੇ ਐਡੀ ਵੱਡੀ ਬੁਰਿਆਈ ਕਰੀਏ ਕਿ ਓਪਰੀਆਂ ਤੀਵੀਆਂ ਨੂੰ ਵੱਸਾ ਕੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਬੇਈਮਾਨੀ ਕਰੀਏ? 28ਅਤੇ ਅਲਯਾਸ਼ੀਬ ਸਰਦਾਰ ਜਾਜਕ ਦੇ ਪੁੱਤ੍ਰ ਯੋਯਾਦਆ ਦੀ ਵੰਸ ਵਿੱਚੋਂ ਹੋਰੋਨੀ ਸਨਬੱਲਟ ਦਾ ਜਵਾਈ ਸੀ, ਏਸ ਲਈ ਮੈਂ ਉਹ ਨੂੰ ਆਪਣੇ ਕੋਲੋਂ ਨੱਠਾ ਦਿੱਤਾ 29ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਚੇਤੇ ਕਰ ਕਿ ਉਨ੍ਹਾਂ ਨੇ ਜਾਜਕਾਈ ਨੂੰ ਅਤੇ ਜਾਜਕਾਈ ਅਤੇ ਲੇਵੀਆਂ ਦੇ ਨੇਮ ਨੂੰ ਭਰਿਸ਼ਟ ਕੀਤਾ ਹੈ 30ਐਉਂ ਹੀ ਮੈਂ ਉਨ੍ਹਾਂ ਨੂੰ ਸਾਰਿਆਂ ਓਪਰਿਆਂ ਵਿੱਚੋਂ ਪਾਕ ਸਾਫ ਕੀਤਾ ਅਤੇ ਜਾਜਕਾਂ ਅਤੇ ਲੇਵੀਆਂ ਲਈ ਹਰ ਇੱਕ ਦੇ ਕੰਮ ਦੇ ਅਨੁਸਾਰ ਜੁੰਮੇਵਾਰੀਆਂ ਠਹਿਰਾਈਆਂ 31ਨਾਲੇ ਠਹਿਰਾਏ ਹੋਏ ਸਮਿਆਂ ਉੱਤੇ ਲੱਕੜੀ ਦੀਆਂ ਭੇਟਾਂ ਅਤੇ ਪਹਿਲੇ ਫਲਾਂ ਲਈ। ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ! ।।

Highlight

Copy

Compare

Share

None

Want to have your highlights saved across all your devices? Sign up or sign in