ਅਸਤਰ 1
1
ਮਲਕਾ ਵਸ਼ਤੀ ਦਾ ਅਹਸ਼ਵੇਰੋਸ਼ ਪਾਤਸ਼ਾਹ ਦੇ ਅੱਗੇ ਆਕੜਨਾ
1ਤਾਂ ਐਉਂ ਹੋਇਆ ਅਹਸ਼ਵੇਰੋਸ਼ ਦੇ ਦਿਨਾਂ ਵਿੱਚ (ਇਹ ਉਹ ਅਹਸ਼ਵੇਰੋਸ਼ ਹੈ ਜਿਹੜਾ ਹਿੰਦ ਤੋਂ ਕੂਸ਼ ਤੀਕ ਇੱਕ ਸੋ ਸਤਾਈ ਸੂਬਿਆਂ ਤੇ ਪਾਤਸ਼ਾਹੀ ਕਰਦਾ ਸੀ) 2ਕੀ ਉਨ੍ਹਾਂ ਦਿਨਾਂ ਵਿੱਚ ਜਦੋਂ ਅਹਸ਼ਵੇਰੋਸ਼ ਪਾਤਸ਼ਾਹ ਆਪਣੀ ਰਾਜ ਗਦੀ ਉੱਤੇ ਬੈਠਾ ਜਿਹੜੀ ਸ਼ੂਸ਼ਨ ਦੇ ਮਹਿਲ ਵਿੱਚ ਸੀ 3ਤਾਂ ਉਸ ਨੇ ਆਪਣੇ ਰਾਜ ਦੇ ਤੀਸਰੇ ਵਰ੍ਹੇ ਆਪਣਿਆਂ ਸਾਰਿਆਂ ਸਰਦਾਰਾਂ ਅਤੇ ਟਹਿਲੂਆਂ ਅਤੇ ਫਾਰਸ ਅਰ ਮਾਦਾ ਦਿਆਂ ਸੈਨਾਪਤੀਆਂ ਦੀ ਅਤੇ ਸੂਬਿਆਂ ਦੇ ਸ਼ਹਿਜ਼ਾਦਿਆਂ ਅਤੇ ਸਰਦਾਰਾਂ ਦੀ ਜਿਹੜੇ ਉਹ ਦੇ ਅੱਗੇ ਹਾਜ਼ਰ ਰਹਿੰਦੇ ਸਨ ਦਾਉਤ ਕੀਤੀ 4ਉਸ ਨੇ ਬਹੁਤ ਦਿਨ ਅਰਥਾਤ ਇੱਕ ਸੌ ਅੱਸੀ ਦਿਨਾਂ ਤੱਕ ਆਪਣੀ ਪਰਤਾਪਵਾਲੀ ਪਾਤਸ਼ਾਹਤ ਦਾ ਧਨ ਅਤੇ ਆਪਣੀ ਵਡਿਆਈ ਦੇ ਬਹੁਮੁੱਲੇ ਪਦਾਰਥ ਉਨ੍ਹਾਂ ਨੂੰ ਵਿਖਾਏ 5ਜਦ ਏਹ ਦਿਨ ਬੀਤ ਗਏ ਤਾਂ ਪਾਤਸ਼ਾਹ ਨੇ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਪਾਏ ਗਏ ਕੀ ਵੱਡਾ ਕੀ ਛੋਟਾ ਸੱਤ ਦਿਨ ਤੀਕ ਪਾਤਸ਼ਾਹ ਦੇ ਮਹਿਲ ਦੇ ਬਾਗ ਦੇ ਵੇਹੜੇ ਵਿੱਚ ਦਾਉਤ ਕੀਤੀ 6ਉੱਥੇ ਚਿੱਟੇ ਅਰ ਨੀਲੇ ਰੰਗ ਦੇ ਕਤਾਨੀ ਪੜਦੇ ਚਾਂਦੀ ਦੇ ਛਲਿਆਂ ਨਾਲ ਕਤਾਨੀ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਸੰਗ ਮਰਮਰ ਦੇ ਥੰਮਾਂ ਨਾਲ ਬੰਨ੍ਹੇ ਹੋਏ ਸਨ ਅਤੇ ਚੌਕੀਆ ਸੋਨੇ ਅਤੇ ਚਾਂਦੀ ਦੀਆਂ ਲਾਲ ਅਰ ਚਿੱਟੇ ਅਰ ਪੀਲੇ ਅਤੇ ਕਾਲੇ ਸੰਗ ਮਰਮਰ ਦੇ ਫਰਸ਼ ਉੱਤੇ ਸਨ 7ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸੋਨੇ ਦੇ ਨਾਨਾ ਪਰਕਾਰ ਦਿਆਂ ਭਾਂਡਿਆ ਵਿੱਚ ਪਾਤਸ਼ਾਹੀ ਮੈ ਪਾਤਸ਼ਾਹ ਸੀ ਸਖਾਉਤ ਅਨੁਸਾਰ ਢੇਰ ਸਾਰੀ ਪੀਣ ਨੂੰ ਦਿੱਤੀ 8ਮੈ ਦਾ ਪੀਣਾ ਦਸਤੂਰ ਦੇ ਅਨੁਸਾਰ ਸੀ, ਕੋਈ ਕਿਸੇ ਨੂੰ ਬਦੋ ਬਦੀ ਨਾ ਪਿਆ ਸੱਕਦਾ ਸੀ ਕਿਉਂਕਿ ਪਾਤਸ਼ਾਹ ਨੇ ਆਪਣੇ ਮਹਿਲ ਦੇ ਸਾਰੇ ਹੁਦੇਦਾਰਾਂ ਨੂੰ ਤਾਕੀਦ ਕੀਤੀ ਹੋਈ ਸੀ ਕਿ ਹਰ ਮਨੁੱਖ ਦੀ ਮਰਜੀ ਦੇ ਅਨੁਸਾਰ ਕੀਤਾ ਹੋਈ ਸੀ ਕਿ ਹਰ ਮਨੁੱਖ ਜਾਵੇ।। 9ਮਲਕਾ ਵਸ਼ਤੀ ਨੇ ਵੀ ਸ਼ਾਹੀ ਮਹਿਲ ਵਿੱਚ ਜਿਹੜਾ ਅਹਸ਼ਵੇਰੋਸ਼ ਪਾਤਸ਼ਾਹ ਦਾ ਸੀ ਇਸਤ੍ਰੀਆਂ ਲਈ ਦਾਉਤ ਕੀਤੀ 10ਸੱਤਵੇਂ ਦਿਨ ਜਦੋਂ ਪਾਤਸ਼ਾਹ ਦਾ ਦਿਲ ਮੈਂ ਵਿੱਚ ਮਗਨ ਸੀ ਉਸ ਨੇ ਮਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜੇਥਰ ਅਤੇ ਕਰਕਸ ਸੱਤਾਂ ਖੁਸਰਿਆਂ ਨੂੰ ਜਿਹੜੇ ਅਹਸ਼ਵੇਰੋਸ਼ ਪਾਤਸ਼ਾਹ ਦੇ ਸਨਮੁਖ ਸੇਵਾ ਕਰਦੇ ਸਨ ਹੁਕਮ ਦਿੱਤਾ 11ਕਿ ਵਸ਼ਤੀ ਮਲਕਾ ਨੂੰ ਸ਼ਾਹੀ ਮੁਕਟ ਨਾਲ ਪਾਤਸ਼ਾਹ ਦੇ ਸਨਮੁਖ ਲਿਆਉਣ ਤਾਂ ਜੋ ਉਹ ਦਾ ਸੁਹੱਪਣ ਲੋਕਾਂ ਨੂੰ ਅਤੇ ਸਰਦਾਰਾਂ ਨੂੰ ਵਿਖਾਵੇ ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ 12ਪਰ ਮਲਕਾਂ ਵਸ਼ਤੀ ਨੇ ਪਾਤਸ਼ਾਹ ਦੇ ਹੁਕਮ ਨਾਲ ਆਉਣ ਤੋਂ ਇਨਕਾਰ ਕੀਤਾ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਸੀ, ਏਸ ਲਈ ਪਾਤਸ਼ਾਹ ਬਹੁਤ ਗੁੱਸੇ ਹੋਇਆ ਅਤੇ ਉਹ ਦਾ ਕ੍ਰੋਧ ਉਹ ਦੇ ਵਿੱਚ ਬਲ ਉੱਠਿਆ।।
13ਤਦ ਪਾਤਸ਼ਾਹ ਨੇ ਬੁੱਧਵਾਨਾਂ ਨੂੰ ਆਖਿਆ ਜਿਹੜੇ ਸਮਿਆਂ ਦੇ ਦੇ ਸਿਆਣੂ ਸਨ- ਕਿਉਂਕਿ ਪਾਤਸ਼ਾਹ ਦੀ ਨੀਤੀ ਸਾਰੇ ਕਨੂਨ ਅਤੇ ਨਿਆਉਂ ਦੇ ਜਾਣਨ ਵਾਲਿਆ ਲਈ ਅਜੇਹੀ ਹੀ ਸੀ 14ਪਾਤਸ਼ਾਹ ਦੇ ਨੇੜੇ ਰਹਿਣ ਵਾਲੇ ਫਾਰਸ ਅਤੇ ਮਾਦਾ ਦੇ ਸੱਤ ਸਰਦਾਰ ਸਨ ਅਰਥਾਤ ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ , ਮਰਸਨਾ, ਅਤੇ ਮਮੂਕਾਨ ਏਹ ਪਾਤਸ਼ਾਹ ਦਾ ਮੂੰਹ ਵੇਖਦੇ ਸਨ ਅਤੇ ਪਾਤਸ਼ਾਹੀ ਵਿੱਚ ਪਹਿਲੇ ਦਰਜੇ ਉੱਤੇ ਬੈਠਦੇ ਸਨ 15ਅਸੀਂ ਮਲਕਾ ਵਸ਼ਤੀ ਦੇ ਨਾਲ ਨੀਤੀ ਦੇ ਅਨੁਸਾਰ ਕੀ ਕਰੀਏ? ਕਿਉਂ ਜੋ ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਦਾ ਹੁਕਮ ਜਿਹੜਾ ਖੁਸਰਿਆਂ ਦੇ ਰਾਹੀਂ ਆਇਆ ਸੀ ਨਹੀਂ ਮੰਨਿਆ? 16ਮਮੂਕਾਨ ਨੇ ਪਾਤਸ਼ਾਹ ਅਤੇ ਸਰਦਾਰਾਂ ਦੇ ਸਨਮੁਖ ਆਖਿਆ ਕਿ ਮਲਕਾ ਵਸ਼ਤੀ ਨੇ ਕੇਵਲ ਪਾਤਸ਼ਾਹ ਦਾ ਹੀ ਨਹੀਂ ਪਰ ਸਾਰੇ ਸਰਦਾਰਾਂ ਅਤੇ ਸਾਰੀ ਪਰਜਾ ਦਾ ਜਿਹੜੀ ਅਹਸ਼ਵੇਰੋਸ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਹੈ ਬੁਰਾ ਕੀਤਾ ਹੈ 17ਕਿਉਂ ਜੋ ਮਲਕਾ ਦੀ ਇਹ ਕਰਤੂਤ ਸਾਰੀਆਂ ਤੀਵੀਆਂ ਕੋਲ ਜਾਵੇਗੀ ਸੋ ਉਨ੍ਹਾਂ ਦੀ ਨਿਗਾਹ ਵਿੱਚ ਉਨ੍ਹਾਂ ਦੇ ਪਤੀ ਬੇਪਤ ਹੋ ਜਾਣਗੇ ਜਦ ਓਹ ਸੁਣਨਗੀਆਂ ਕਿ ਪਾਤਸ਼ਾਹ ਅਹਸ਼ਵੇਰੋਸ਼ ਨੇ ਵਸ਼ਤੀ ਮਲਕਾ ਨੂੰ ਆਪਣੇ ਸਨਮੁਖ ਲਿਆਉਣ ਦਾ ਹੁਕਮ ਦਿੱਤਾ ਪਰ ਉਹ ਨਾ ਆਈ 18ਅੱਜ ਦੇ ਦਿਨ ਫਾਰਸ ਅਤੇ ਮਾਦਾ ਦੀਆਂ ਕੁਲ ਸਰਦਾਰਨੀਆਂ ਪਾਤਸ਼ਾਹ ਦੇ ਸਾਰੇ ਸਰਦਾਰਾਂ ਨੂੰ ਜਿਨ੍ਹਾਂ ਨੇ ਮਲਕਾ ਦੀ ਇਹ ਗੱਲ ਸੁਣ ਲਈ ਹੈ ਏਸੇ ਤਰਾਂ ਆਖਣਗੀਆਂ ਤਾਂ ਐਉਂ ਨਿੰਦਿਆ ਅਤੇ ਕ੍ਰੋਧ ਬਹੁਤ ਉਠੇਗਾ 19ਜੇ ਕਰ ਪਾਤਸ਼ਾਹ ਨੂੰ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਨਿਕਲੇ ਅਤੇ ਉਹ ਫਾਰਸੀਆਂ ਅਤੇ ਸ਼ਾਹੀ ਮਾਦੀਆਂ ਦੇ ਕਾਨੂੰਨਾਂ ਵਿੱਚ ਲਿਖਿਆ ਜਾਵੇ ਤਾਂ ਜੋ ਉਹ ਨਾ ਬਦਲੇ ਕਿ ਅੱਗੇ ਨੂੰ ਵਸਤੀ ਮਲਕਾ ਅਹਸ਼ਵੇਰੋਸ ਪਾਤਸ਼ਾਹ ਦੇ ਸਨਮੁਖ ਕਦੀ ਨਾ ਆਵੇ ਅਤੇ ਪਾਤਸ਼ਾਹ ਉਸ ਦੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ 20ਜਦ ਪਾਤਸ਼ਾਹ ਦਾ ਹੁਕਮ ਜਿਹੜਾ ਉਹ ਪਰਚਲਤ ਕਰੇਗਾ ਉਸ ਦੀ ਸਾਰੀ ਪਾਤਸ਼ਾਹੀ ਵਿੱਚ ਕਿਉਂ ਜੋ ਉਹ ਵੱਡੀ ਹੈ ਸਾਰੀਆਂ ਇਸਤ੍ਰੀਆਂ ਸੁਣਨਗੀਆਂ ਤਾਂ ਆਪਣੇ ਪਤੀਆਂ ਦਾ ਭਾਵੇਂ ਛੋਟਾ ਭਾਵੇਂ ਵੱਡਾ ਆਦਰ ਕਰਨਗੀਆਂ 21ਤਾਂ ਇਹ ਗੱਲ ਪਾਤਸ਼ਾਹ ਨੂੰ ਅਤੇ ਸਰਦਾਰਾਂ ਨੂੰ ਚੰਗੀ ਲਗੀ ਤਾਂ ਪਾਤਸ਼ਾਹ ਨੇ ਮਮੂਕਾਨ ਦੇ ਕਹੇ ਅਨੁਸਾਰ ਕੀਤਾ 22ਤਾਂ ਉਸ ਨੇ ਪਾਤਸ਼ਾਹ ਦੇ ਸਾਰੇ ਸੁਬਿਆਂ ਵਿੱਚ ਸੂਬੇ ਸੂਬੇ ਦੀ ਲਿਖਤ ਅਨੁਸਾਰ ਅਤੇ ਉੱਮਤ ਉੱਮਤ ਦੀ ਬੋਲੀ ਅਨੁਸਾਰ ਪੱਤਰ ਘੱਲੇ ਕਿ ਹਰ ਮਨੁੱਖ ਆਪਣੇ ਘਰ ਉੱਤੇ ਹਕੂਮਤ ਕਰੇ ਅਤੇ ਆਪਣੀ ਉੱਮਤ ਦੀ ਬੋਲੀ ਵਿੱਚ ਇਸ ਦਾ ਪਰਚਾਰ ਕਰੇ।।
Currently Selected:
ਅਸਤਰ 1: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.