YouVersion Logo
Search Icon

ਨਹਮਯਾਹ 12

12
ਸ਼ਹਿਰ ਦੀਆਂ ਕੰਧਾਂ ਦੀ ਚੱਠ
1ਓਹ ਜਾਜਕ ਅਤੇ ਲੇਵੀ ਜਿਹੜੇ ਸ਼ਅਲਤੀਏਲ ਦੇ ਪੁੱਤ੍ਰ ਜਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਉਤਾਹਾਂ ਗਏ ਏਹ ਸਨ- ਸ਼ਰਾਯਾਹ, ਯਿਰਮਿਯਾਹ, ਅਜ਼ਰਾ 2ਅਮਰਯਾਹ, ਮੱਲੂਕ, ਹੱਟੂਸ਼, 3ਸ਼ਕਨਯਾਹ, ਰਹੁਮ, ਮਰੇਮੋਥ, 4ਇੱਦੋ, ਗਿਨਥੋਈ, ਅਬੀਯਾਹ 5ਮਿੱਯਾਮੀਨ, ਮਆਦਯਾਹ, ਬਿਲਗਾਹ 6ਸ਼ਮਅਯਾਹ, ਯੋਯਾਰੀਬ, ਯਦਆਯਾਹ 7ਸੱਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ, ਏਹ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਭਰਾਵਾਂ ਦੇ ਮੁਖੀਏ ਸਨ।।
8ਅਤੇ ਲੇਵੀ ਏਹ ਸਨ,-ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਣੇ ਧੰਨਵਾਦ ਦੇ ਗੀਤਾਂ ਉੱਤੇ ਸੀ 9ਬਕਬੁਕਯਾਹ ਅਤੇ ਉੱਨੀ, ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਾਹਮਣੇ ਦੇ ਰਾਖੀ ਲਈ ਸਨ 10ਯੇਸ਼ੂਆ ਤੋਂ ਯੋਯਾਕੀਮ ਜੰਮਿਆਂ ਅਤੇ ਯੋਯਾਕੀਮ ਤੋਂ ਅਲਯਾਸ਼ੀਬ ਜੰਮਿਆਂ ਅਤੇ ਅਲਯਾਸ਼ੀਬ ਤੋਂ ਯੋਯਾਦਾ ਜੰਮਿਆਂ 11ਯੋਯਾਦਾ ਤੋਂ ਯੋਨਾਥਾਨ ਜੰਮਿਆਂ ਅਤੇ ਯੋਨਾਥਾਨ ਤੋਂ ਯੱਦੂਆ ਜੰਮਿਆਂ 12ਅਤੇ ਯੋਯਾਕੀਮ ਦੇ ਦਿਨਾਂ ਵਿੱਚ ਏਹ ਜਾਜਕ ਪਿਉ ਦਾਦਿਆਂ ਦੇ ਮੁਖੀਏ ਸਨ, ਸਰਾਯਾਹ ਤੋਂ ਮਿਰਾਯਾਹ ਅਤੇ ਯਿਰਮਿਯਾਹ ਤੋਂ ਹਨਨਯਾਹ 13ਅਜ਼ਰਾ ਤੋਂ ਮਸ਼ੁੱਲਾਮ ਅਤੇ ਅਮਰਯਾਹ ਤੋਂ ਯਹੋਹਾਨਾਨ 14ਮਲੂਕੀ ਤੋਂ ਯੋਨਾਥਾਨ ਅਤੇ ਸ਼ਬਨਯਾਹ ਤੋਂ ਯੂਸੁਫ਼ 15ਹਾਰੀਮ ਤੋਂ ਅਦਨਾ ਅਤੇ ਮਰਾਯੋਥ ਤੋਂ ਹਲਕਈ 16ਇੱਦੋ ਤੋਂ ਜ਼ਕਰਯਾਹ ਅਤੇ ਗਿਨਥੋਨ ਤੋਂ ਮਸ਼ੁੱਲਾਮ 17ਅਬੀਯਾਹ ਤੋਂ ਜ਼ਿਕਰੀ ਅਤੇ ਮਿਨਯਾਮੀਨ ਤੋਂ ਅਤੇ ਮੋਅਦਯਾਹ ਤੋਂ ਪਿਲਟਾਈ 18ਬਿਲਗਾਹ ਤੋਂ ਸ਼ੰਮੂਆ ਅਤੇ ਸ਼ਮਆਯਾਹ ਤੋਂ ਯਹੋਨਾਥਾਨ 19ਯੋਯਾਰੀਬ ਤੋਂ ਮਤਨਈ ਅਤੇ ਯਦਆਯਾਹ ਤੋਂ ਉੱਜ਼ੀ 20ਸੱਲਈ ਤੋਂ ਕੱਲਈ ਅਤੇ ਆਮੋਕ ਤੋਂ ਏਬਰ 21ਹਿਲਕਯਾਹ ਤੋਂ ਹਸ਼ਬਯਾਹ ਅਤੇ ਯਦਆਯਾਹ ਤੋਂ ਨਥਨਏਲ 22ਅਲਯਾਸ਼ੀਬ ਅਰ ਯੋਯਾਦਆ ਅਰ ਯੋਹਾਨਾਨ ਅਤੇ ਯੱਦੂਆ ਦੇ ਦਿਨਾਂ ਵਿੱਚ ਲੇਵੀ ਦੇ ਪਿਉ ਦਾਦਿਆਂ ਦੇ ਮੁਖੀਏ ਲਿਖੇ ਗਏ ਨਾਲੇ ਜਾਜਕ ਵੀ ਦਾਰਾ ਫਾਰਸੀ ਦੇ ਰਾਜ ਤੀਕ।।
23ਲੇਵੀਆਂ ਦੇ ਪਿਉ ਦਾਦਿਆਂ ਦੇ ਮੁਖੀਏ ਅਲਯਾਸ਼ੀਬ ਦੇ ਪੁੱਤ੍ਰ ਯੋਹਾਨਾਨ ਦੇ ਦਿਨਾਂ ਤੀਕ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ 24ਅਤੇ ਲੇਵੀਆਂ ਦੇ ਮੁਖੀਏ, - ਹਸ਼ਬਯਾਹ, ਸ਼ੇਰੇਬਯਾਹ ਅਰ ਕਦਮੀਏਲ ਦਾ ਪੁੱਤ੍ਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ ਪਰਮੇਸ਼ੁਰ ਦੇ ਜਨ ਦਾਊਦ ਦੇ ਹੁਕਮ ਅਨੁਸਾਰ ਉਸਤਤ ਅਤੇ ਧੰਨਵਾਦ ਲਈ ਉਨ੍ਹਾਂ ਦੇ ਆਹਮੋ ਸਾਹਮਣੇ ਪਹਿਰੇ ਉੱਤੇ ਪਹਿਰਾ ਸਨ 25ਮੱਤਨਯਾਹ, ਬਕਬੁਕਯਾਹ, ਓਬਦਯਾਹ,ਮਸ਼ੁੱਲਾਮ, ਟਲਮੋਨ ਅਤੇ ਅੱਕੂਬ ਦਰਬਾਨ ਸਨ ਅਤੇ ਫਾਟਕਾਂ ਦੇ ਮੋਦੀਖ਼ਾਨਿਆਂ ਉੱਤੇ ਪਹਿਰਾ ਦਿੰਦੇ ਸਨ 26ਅਤੇ ਯੋਸਾਦਾਕ ਦੇ ਪੋਤਰੇ ਯੇਸ਼ੂਆ ਦੇ ਪੁੱਤ੍ਰ ਯੋਯਾਕੀਮ ਦੇ ਦਿਨਾਂ ਵਿੱਚ ਅਤੇ ਨਹਮਯਾਹ ਹਾਕਮ ਅਤੇ ਅਜ਼ਰਾ ਜਾਜਕ ਤੇ ਲਿਖਾਰੀ ਦੇ ਦਿਨਾਂ ਵਿੱਚ ਏਹ ਸਨ।।
27ਯਰੂਸ਼ਲਮ ਦੀ ਕੰਧ ਦੀ ਚੱਠ ਵਿੱਚ ਉਨ੍ਹਾਂ ਨੇ ਲੇਵੀਆਂ ਨੂੰ ਸਾਰਿਆਂ ਥਾਵਾਂ ਤੋਂ ਭਾਲਿਆ ਤਾਂ ਜੋ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲਿਆਉਣ ਕਿ ਓਹ ਅਨੰਦ ਅਤੇ ਧੰਨਵਾਦ ਛੈਣਿਆਂ ਅਰ ਸਤਾਰਾਂ ਅਰ ਬਰਬਤਾਂ ਵਜਾ ਕੇ ਤੇ ਗਾ ਕੇ ਚੱਠ ਕਰਨ 28ਰਾਗੀਆਂ ਦੀ ਵੰਸ ਯਰੂਸ਼ਲਮ ਦੇ ਆਲੇ ਦੁਆਲੇ ਦੇ ਮਦਾਨ ਵਿੱਚੋਂ ਅਤੇ ਨਟੋਫਾਥੀਆਂ ਦੇ ਪਿੰਡਾਂ ਵਿੱਚੋਂ ਇਕੱਠੀ ਹੋਈ 29ਅਤੇ ਬੈਤ-ਗਿਲਗਾਲ ਤੋਂ ਅਤੇ ਗਬਾ ਅਤੇ ਅਜ਼ਮਾਵਥ ਦੇ ਖੇਤਾਂ ਤੋਂ ਕਿਉਂਕਿ ਰਾਗੀਆਂ ਨੇ ਯਰੂਸ਼ਲਮ ਦੇ ਆਲੇ ਦੁਆਲੇ ਆਪਣੇ ਲਈ ਪਿੰਡ ਬਣਾ ਦਿੱਤੇ ਸਨ 30ਤਦ ਜਾਜਕਾਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਪਰਜਾ ਨੂੰ ਅਤੇ ਫਾਟਕਾਂ ਨੂੰ ਅਤੇ ਕੰਧ ਨੂੰ ਸ਼ੁੱਧ ਕੀਤਾ 31ਤਾਂ ਮੈਂ ਯਹੂਦਾਹ ਦੇ ਸਰਦਾਰਾਂ ਨੂੰ ਕੰਧ ਉੱਤੇ ਉਤਾਹਾਂ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਭਈ ਓਹ ਧੰਨਵਾਦ ਕਰਨ ਅਤੇ ਇੱਕ ਉਨ੍ਹਾਂ ਵਿੱਚੋਂ ਕੰਧ ਦੇ ਉੱਤੇ ਸੱਜੇ ਹੱਥ ਕੂੜੇ ਫਾਟਕ ਵੱਲ ਗਈ 32ਅਤੇ ਉਨ੍ਹਾਂ ਦੇ ਪਿੱਛੇ ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਸਰਦਾਰ ਗਏ 33ਅਤੇ ਅਜ਼ਰਯਾਹ, ਅਜ਼ਰਾ ਅਤੇ ਮਸ਼ੁੱਲਾਮ 34ਯਹੂਦਾਹ ਅਰ ਬਿਨਯਾਮੀਨ ਅਰ ਸ਼ਮਅਯਾਹ ਤੇ ਯਿਰਮਿਯਾਹ 35ਅਤੇ ਜਾਜਕਾਂ ਦੀ ਵੰਸ ਵਿੱਚੋਂ ਨਰਸਿੰਗਿਆਂ ਨਾਲ ਜ਼ਕਰਯਾਹ ਯੋਨਾਥਾਨ ਦਾ ਪੁੱਤ੍ਰ, ਉਹ ਸ਼ਮਅਯਾਹ ਦਾ ਪੁੱਤ੍ਰ, ਉਹ ਮੱਤਨਯਾਹ ਦਾ ਪੁੱਤ੍ਰ, ਉਹ ਮੀਕਾਯਾਹ ਦਾ ਪੁੱਤ੍ਰ, ਉਹ ਜ਼ਕੂਰ ਦਾ ਪੁੱਤ੍ਰ, ਉਹ ਆਸਾਫ ਦਾ ਪੁੱਤ੍ਰ 36ਅਤੇ ਉਹ ਦੇ ਭਰਾ ਸ਼ਮਅਯਾਹ ਅਰ ਅਜ਼ਰਏਲ ਅਰ ਮਿਲਲਈ ਅਰ ਗਿਲਲਈ ਅਰ ਮਾਈ ਅਰ ਨਥਨਏਲ ਅਰ ਯਹੂਦਾਹ ਅਤੇ ਹਨਾਨੀ, ਪਰਮੇਸ਼ੁਰ ਦੇ ਜਨ ਦਾਊਦ ਦੇ ਵਾਜਿਆਂ ਨਾਲ ਅਤੇ ਅਜ਼ਰਾ ਲਿਖਾਰੀ ਉਨ੍ਹਾਂ ਦੇ ਅੱਗੇ ਅੱਗੇ ਸੀ 37ਅਤੇ ਚਸ਼ਮਾ ਫਾਟਕ ਉੱਤੇ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੇ ਕੰਧ ਉਤਾਹਾਂ ਜਾਂਦੀ ਸੀ ਦਾਊਦ ਦੇ ਮਹਿਲ ਦੇ ਉੱਪਰ ਜਲ ਫਾਟਕ ਨੂੰ ਪੂਰਬ ਵੱਲ ਓਹ ਗਏ 38ਅਤੇ ਉਨ੍ਹਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ ਦੂਜੇ ਪਾਸੇ ਵੱਲ ਗਈ ਅਤੇ ਮੈਂ ਉਨ੍ਹਾਂ ਦੇ ਪਿੱਛੇ ਸਾਂ ਅਤੇ ਅੱਧੀ ਪਰਜਾ ਕੰਧ ਉੱਤੇ ਤੇ ਤੰਦੂਰਾਂ ਦੇ ਬੁਰਜ ਉੱਤੇ ਚੌੜੀ ਕੰਧ ਤੀਕ ਗਈ 39ਅਤੇ ਅਫਰਾਈਮੀ ਫਾਟਕ ਤੋਂ ਉਤਾਹਾਂ ਅਤੇ ਪੁਰਾਣੇ ਫਾਟਕ ਉੱਤੇ ਅਤੇ ਮੱਛੀ ਫਾਟਕ ਉੱਤੇ ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਅਤੇ ਭੇਡ ਫਾਟਕ ਤੀਕ ਓਹ ਬੰਦੀ ਖ਼ਾਨੇ ਦੇ ਫਾਟਕ ਵਿੱਚ ਖੜੇ ਹੋ ਗਏ 40ਸੋ ਏਹ ਦੋਵੇਂ ਟੋਲੀਆਂ ਪਰਮੇਸ਼ੁਰ ਦੇ ਭਵਨ ਵਿੱਚ ਧੰਨਵਾਦ ਲਈ ਖੜੀਆਂ ਹੋ ਗਈਆਂ, ਮੈਂ ਅਤੇ ਅੱਧੇ ਰਈਸ ਮੇਰੇ ਨਾਲ 41ਨਾਲੇ ਜਾਜਕ,- ਅਲਯਾਕੀਮ, ਮਅਸੇਯਾਹ, ਮਿਨਾਯਾਮੀਨ, ਮੀਕਾਯਾਹ, ਅਲਯੋਏਨੀ, ਜ਼ਕਰਯਾਹ ਅਤੇ ਹਨਨਯਾਹ ਨਰਸਿੰਗਿਆਂ ਨਾਲ 42ਮਅਸੇਯਾਹ, ਸ਼ਮਅਯਾਹ, ਅਲਆਜ਼ਾਰ, ਉੱਜ਼ੀ, ਯਹੋਹਾਨਾਨ, ਮਲਕੀਯਾਹ, ਏਲਾਮ ਅਰ ਆਜ਼ਰ। ਸੋ ਰਾਗੀ ਯਜ਼ਰਹਯਾਹ ਜਿਹੜਾ ਉਨ੍ਹਾਂ ਦਾ ਓਵਰਸੀਅਰ ਸੀ ਉੱਚੀ ਅਵਾਜ਼ ਨਾਲ ਗਾਉਂਦੇ ਸਨ 43ਅਤੇ ਉਸ ਦਿਨ ਉਨ੍ਹਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡੇ ਅਨੰਦ ਹੋਏ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੱਡੇ ਅਨੰਦ ਨਾਲ ਪਰਸੰਨ ਕੀਤਾ ਨਾਲੇ ਬੱਚੇ ਅਤੇ ਤੀਵੀਆਂ ਵੀ ਅਨੰਦ ਹੋਈਆਂ ਅਤੇ ਯਰੂਸ਼ਲਮ ਦਾ ਏਹ ਅਨੰਦ ਦੂਰ ਤੀਕਰ ਸੁਣਿਆ ਗਿਆ 44ਉਸ ਦਿਨ ਉਨ੍ਹਾਂ ਨੇ ਖ਼ਜਾਨਿਆਂ ਦੀਆਂ ਕੋਠੜੀਆਂ ਉੱਤੇ ਅਤੇ ਚੁੱਕਣ ਦੀਆਂ ਭੇਟਾਂ ਅਤੇ ਪਹਿਲੇ ਫਲਾਂ ਅਤੇ ਦਸਵੰਧਾਂ ਲਈ ਮਨੁੱਖ ਠਹਿਰਾਏ ਹੋਏ ਤਾਂ ਜੋ ਸ਼ਹਿਰਾਂ ਦਿਆਂ ਖੇਤਾਂ ਵਿੱਚੋਂ ਬਿਵਸਥਾ ਦੇ ਠਹਿਰਾਏ ਹਿੱਸਿਆਂ ਅਨੁਸਾਰ ਜਾਜਕਾਂ ਅਤੇ ਲੇਵੀਆਂ ਲਈ ਇਕੱਠਾ ਕਰਨ ਕਿਉਂ ਜੋ ਯਹੂਦਾਹ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਉੱਤੇ ਖੁਸ਼ ਸਨ 45ਸੋ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੇ ਫ਼ਰਜ ਦੀ ਅਤੇ ਸ਼ੁੱਧਤਾਈ ਦੇ ਫਰਜ਼ ਦੀ ਪਾਲਨਾ ਕੀਤੀ ਅਤੇ ਰਾਗੀਆਂ ਅਰ ਦਰਬਾਨਾਂ ਨੇ ਵੀ ਦਾਊਦ ਅਤੇ ਉਸ ਦੇ ਪੁੱਤ੍ਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤਾ 46ਕਿਉਂਕਿ ਦਾਊਦ ਤੇ ਆਸਾਫ ਦੇ ਦਿਨਾਂ ਵਿੱਚ ਮੁੱਢ ਤੋਂ ਉਨ੍ਹਾਂ ਰਾਗੀਆਂ ਦੇ ਮੁਖੀਏ ਸਨ ਜਿਹੜੇ ਪਰਮੇਸ਼ੁਰ ਲਈ ਉਸਤਤ ਤੇ ਧੰਨਵਾਦ ਦੇ ਗੀਤ ਗਾਉਂਦੇ ਹੁੰਦੇ ਸਨ 47ਅਤੇ ਸਾਰਾ ਇਸਰਾਏਲ ਜ਼ਰੁੱਬਾਬਲ ਦੇ ਦਿਨਾਂ ਵਿੱਚ ਅਤੇ ਨਹਮਯਾਹ ਦੇ ਦਿਨਾਂ ਵਿੱਚ ਰਾਗੀਆਂ ਅਤੇ ਦਰਬਾਨਾਂ ਦਾ ਹਿੱਸਾ ਨਿਤਾ ਪਰਤੀ ਦਿੰਦੇ ਰਹੇ, ਇਉਂ ਉਨ੍ਹਾਂ ਨੇ ਲੇਵੀਆਂ ਲਈ ਚੀਜ਼ਾਂ ਪਵਿੱਤ੍ਰ ਕੀਤੀਆਂ ਅਤੇ ਲੇਵੀਆਂ ਨੇ ਹਾਰੂਨ ਦੀ ਵੰਸ ਲਈ ਪਵਿੱਤ੍ਰ ਕੀਤੀਆਂ ।।

Highlight

Copy

Compare

Share

None

Want to have your highlights saved across all your devices? Sign up or sign in