ਨਹਮਯਾਹ 11
11
ਯਰੂਸ਼ਲਮ ਦੇ ਲੋਕ
1ਪਰਜਾ ਦੇ ਸਰਦਾਰ ਯਰੂਸ਼ਲਮ ਵਿੱਚ ਵੱਸਦੇ ਸਨ ਅਤੇ ਬਾਕੀ ਲੋਕਾਂ ਨੇ ਵੀ ਗੁਣੇ ਪਾਏ ਕਿ ਦਸਾਂ ਵਿੱਚੋਂ ਇੱਕ ਨੂੰ ਪਵਿੱਤ੍ਰ ਸ਼ਹਿਰ ਯਰੂਸ਼ਲਮ ਵਿੱਚ ਵਸਾਉਣ ਲਈ ਲਿਆਉਣ ਅਤੇ ਨੌਂ ਹਿੱਸੇ ਹੋਰਨਾਂ ਸ਼ਹਿਰਾਂ ਵਿੱਚ ਵੱਸਣ 2ਪਰਜਾ ਨੇ ਉਨ੍ਹਾਂ ਸਾਰਿਆਂ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ 3ਏਹ ਉਸ ਸੂਬੇ ਦੇ ਮੁਖੀਏ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਮਿਲਕੀਅਤ ਦੇ ਸ਼ਹਿਰ ਵਿੱਚ ਵੱਸਦਾ ਸੀ ਅਰਥਾਤ ਇਸਰਾਏਲ, ਜਾਜਕ, ਲੇਵੀ, ਨਥੀਨੀਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ 4ਅਤੇ ਯਰੂਸ਼ਲਮ ਵਿੱਚ ਯਹੂਦਾਹ ਦੀ ਵੰਸ ਵਿੱਚੋਂ ਅਤੇ ਬਿਨਯਾਮੀਨ ਦੀ ਵੰਸ ਵਿੱਚੋਂ ਵੱਸੇ। ਯਹੂਦਾਹ ਦੀ ਵੰਸ ਵਿੱਚੋਂ ਅਥਾਯਾਹ ਉੱਜ਼ੀਯਾਹ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਅਮਰਯਾਹ ਦਾ ਪੁੱਤ੍ਰ, ਉਹ ਸ਼ਫਟਯਾਹ ਦਾ ਪੁੱਤ੍ਰ, ਉਹ ਮਹਲਲੇਲ ਦਾ ਪੁੱਤ੍ਰ, ਏਹ ਪਾਰਸ ਦੀ ਵੰਸ ਵਿੱਚੋਂ ਸਨ 5ਅਤੇ ਮਅਸੇਯਾਹ ਬਾਰੂਕ ਦਾ ਪੁੱਤ੍ਰ, ਉਹ ਕਾਲਹੋਜ਼ਹ ਦਾ ਪੁੱਤ੍ਰ, ਉਹ ਹਜ਼ਾਯਾਹ ਦਾ ਪੁੱਤ੍ਰ, ਉਹ ਅਦਾਯਾਹ ਦਾ ਪੁੱਤ੍ਰ, ਉਹ ਯੋਯਾਰੀਬ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਸ਼ਿਲੋਨੀ ਦਾ ਪੁੱਤ੍ਰ ਸੀ 6ਪਾਰਸ ਦੀ ਸਾਰੀ ਵੰਸ ਯਰੂਸ਼ਲਮ ਵਿੱਚ ਵੱਸੀ ਚਾਰ ਸੌ ਅਠਾਹਟ ਜੋਧੇ ਸਨ 7ਏਹ ਬਿਨਯਾਮੀਨ ਦੀ ਵੰਸ ਹੈ ਸੱਲੂ, ਮੁਸ਼ੱਲਾਮ ਦਾ ਪੁੱਤ੍ਰ, ਉਹ ਯੋਏਦ ਦਾ ਪੁੱਤ੍ਰ, ਉਹ ਪਦਾਯਾਹ ਦਾ ਪੁੱਤ੍ਰ, ਉਹ ਕੋਲਾਯਾਹ ਦਾ ਪੁੱਤ੍ਰ, ਉਹ ਮਅਸੇਯਾਹ ਦਾ ਪੁੱਤ੍ਰ ਉਹ ਈਥੀਏਲ ਦੀ ਪੁੱਤ੍ਰ, ਉਹ ਯਸ਼ਾਯਾਹ ਦਾ ਪੁੱਤ੍ਰ 8ਉਸ ਦੇ ਮਗਰੋਂ ਗੱਬੀ ਅਰ ਸੱਲਾਈ ਨੌ ਸੌ ਅਠਾਈ ਸਨ 9ਅਤੇ ਜ਼ਿਕਰੀ ਦਾ ਪੁੱਤ੍ਰ ਯੋਏਲ ਉਨ੍ਹਾਂ ਦੇ ਉੱਤੇ ਚੌਧਰੀ ਸੀ ਅਤੇ ਹਸਨੂਆਹ ਦਾ ਪੁੱਤ੍ਰ ਯਹੂਦਾਹ ਉਨ੍ਹਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਉੱਤੇ ਸੀ।।
10ਜਾਜਕਾਂ ਵਿੱਚੋਂ ਯੋਯਾਰੀਬ ਦਾ ਪੁੱਤ੍ਰ ਯਦਾਯਾਹ, ਯਾਕੀਨ ਸੀ 11ਸਰਾਯਾਹ ਹਿਲਕੀਯਾਹ ਦਾ ਪੁੱਤ੍ਰ, ਉਹ ਮੱਸ਼ੁਲਾਮ ਦਾ ਪੁੱਤ੍ਰ ਉਹ ਸਦੋਕ ਦਾ ਪੁੱਤ੍ਰ, ਉਹ ਮਰਾਯੋਥ ਦਾ ਪੁੱਤ੍ਰ, ਉਹ ਅਹੀਟੂਬ ਦਾ ਪੁੱਤ੍ਰ ਜਿਹੜਾ ਪਰਮੇਸ਼ੁਰ ਦੇ ਭਵਨ ਦਾ ਪਰਧਾਨ ਸੀ 12ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ ਅੱਠ ਸੌ ਬਾਈ ਸਨ ਅਤੇ ਅਦਾਯਾਹ ਯਰੋਹਾਮ ਦਾ ਪੁੱਤ੍ਰ, ਉਹ ਪਲਲਯਾਹ ਦਾ ਪੁੱਤ੍ਰ, ਉਹ ਅਮਸੀ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਪਸ਼ਹੂਰ ਦਾ ਪੁੱਤ੍ਰ, ਉਹ ਮਲਕੀਯਾਹ ਦਾ ਪੁੱਤ੍ਰ 13ਅਤੇ ਉਹ ਦੇ ਭਰਾ ਪਿਉ ਦਾਦਿਆਂ ਦੇ ਮੁਖੀਏ ਦੋ ਸੌ ਬਤਾਲੀ ਸਨ। ਅਤੇ ਅਮਸ਼ਸਈ ਅਜ਼ਰਏਲ ਦਾ ਪੁੱਤ੍ਰ, ਉਹ ਅਹਜ਼ਈ ਦਾ ਪੁੱਤ੍ਰ, ਉਹ ਮਸ਼ਿੱਲੇਮੋਥ ਦਾ ਪੁੱਤ੍ਰ, ਉਹ ਇੰਮੇਰ ਦਾ ਪੁੱਤ੍ਰ 14ਅਤੇ ਉਨ੍ਹਾਂ ਦੇ ਭਰਾ ਜੰਗੀ ਸੂਰਬੀਰ ਇੱਕ ਸੌ ਅਠਾਈ ਅਤੇ ਹੱਗਦੋਲੀਮ ਦਾ ਪੁੱਤ੍ਰ ਜ਼ਬਦੀਏਲ ਉਨ੍ਹਾਂ ਉੱਤੇ ਚੌਧਰੀ ਸੀ।।
15ਲੇਵੀਆਂ ਵਿੱਚੋਂ ਸ਼ਮਾਯਾਹ ਹੱਸ਼ੂਬ ਦਾ ਪੁੱਤ੍ਰ ਉਹ ਅਜ਼ਰੀਕਾਮ ਦਾ ਪੁੱਤ੍ਰ, ਉਹ ਹਸ਼ਬਯਾਹ ਦਾ ਪੁੱਤ੍ਰ, ਉਹ ਬੂੰਨੀ ਦਾ ਪੁੱਤ੍ਰ 16ਅਤੇ ਸ਼ਬਥਈ ਅਤੇ ਯੋਜ਼ਾਬਾਦ ਲੇਵੀਆਂ ਦੇ ਮੁਖੀਆਂ ਵਿੱਚੋਂ ਪਰਮੇਸ਼ੁਰ ਦੇ ਭਵਨ ਦੇ ਬਾਹਰ ਦੇ ਕੰਮ ਉੱਤੇ ਸਨ 17ਅਤੇ ਮਤਨਯਾਹ ਮੀਕਾ ਦਾ ਪੁੱਤ੍ਰ, ਉਹ ਜ਼ਬਦੀ ਦਾ ਪੁੱਤ੍ਰ, ਉਹ ਆਸਾਫ ਦਾ ਪੁੱਤ੍ਰ ਜਿਹੜਾ ਪ੍ਰਾਰਥਨਾ ਲਈ ਧੰਨਵਾਦ ਕਰਨ ਦਾ ਮੁਖੀਆ ਸੀ ਅਤੇ ਬਕਬੁਕਯਾਹ ਦੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ ਅਤੇ ਅਬਦਾ ਸ਼ਮੂਆ ਦਾ ਪੁੱਤ੍ਰ ਉਹ ਗਾਲਾਲ ਦਾ ਪੁੱਤ੍ਰ, ਉਹ ਯਦੂਥੂਨ ਦਾ ਪੁੱਤ੍ਰ 18ਪਵਿੱਤ੍ਰ ਸ਼ਹਿਰ ਵਿੱਚ ਸਾਰੇ ਲੇਵੀ ਦੋ ਸੌ ਚੁਰਾਸੀ ਸਨ 19ਅਤੇ ਦਰਬਾਨ ਅੱਕੂਬ ਅਤੇ ਟਲਮੋਨ ਅਤੇ ਉਨ੍ਹਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ ਇੱਕ ਸੌ ਬਹੱਤਰ ਸਨ 20ਅਤੇ ਇਸਰਾਏਲ ਦਾ ਬਕੀਆ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੇ ਵਿਰਸੇ ਵਿੱਚ ਸੀ 21ਪਰ ਨਥੀਨੀਮ ਓਫ਼ਲ ਵਿੱਚ ਵੱਸਦੇ ਸਨ, ਸੀਹਾ ਅਰ ਗਿਸ਼ਪਾ ਨਥੀਨੀਮ ਉੱਤੇ ਸਨ 22ਯਰੂਸ਼ਲਮ ਦੇ ਲੇਵੀਆਂ ਉੱਤੇ ਉੱਜ਼ੀ ਬਾਨੀ ਦਾ ਪੁੱਤ੍ਰ, ਉਹ ਹਸ਼ਬਯਾਹ ਦਾ ਪੁੱਤ੍ਰ, ਉਹ ਮੱਤਨਯਾਹ ਦਾ ਪੁੱਤ੍ਰ, ਉਹ ਮੀਕਾ ਦਾ ਪੁੱਤ੍ਰ, ਚੌਧਰੀ ਸੀ ਅਤੇ ਆਸਾਫ ਦੀ ਵੰਸ ਵਿੱਚੋਂ ਜਿਹੜੇ ਰਾਗੀ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਉੱਤੇ ਸਨ 23ਕਿਉਂਕਿ ਪਾਤਸ਼ਾਹ ਦਾ ਉਨ੍ਹਾਂ ਲਈ ਇੱਕ ਹੁਕਮ ਸੀ ਅਤੇ ਰਾਗੀਆਂ ਲਈ ਨਿਤ ਪਰਤੀ ਠਹਿਰਾਈ ਹੋਈ ਰਸਦ ਸੀ 24ਅਤੇ ਪਥਹਯਾਹ ਮਸ਼ੇਜ਼ਬਏਲ ਦਾ ਪੁੱਤ੍ਰ ਜਿਹੜਾ ਯਹੂਦਾਹ ਦੇ ਪੁੱਤ੍ਰ ਜ਼ਰਹ ਦੀ ਵੰਸ ਵਿੱਚੋਂ ਸੀ ਪਰਜਾ ਦੇ ਸਾਰੇ ਕੰਮ ਲਈ ਜਾਣੋ ਪਾਤਸ਼ਾਹ ਦਾ ਹੱਥ ਸੀ 25ਹੁਣ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਦੇ ਵਿਖੇ ਯਹੂਦਾਹ ਦੀ ਵੰਸ ਵਿੱਚੋਂ ਕੁਝ ਕਿਰਯਥ-ਅਰਬਾ ਅਤੇ ਉਹ ਦੀਆਂ ਵਸਤੀਆਂ ਵਿੱਚ ਅਤੇ ਕੁਝ ਦੀਬੋਨ ਅਤੇ ਉਹ ਦੀਆਂ ਵਸਤੀਆਂ ਵਿੱਚ ਅਤੇ ਕੁਝ ਯਕਬਸਏਲ ਅਤੇ ਉਹ ਦੇ ਪਿੰਡਾਂ ਵਿੱਚ ਵੱਸ ਗਏ 26ਅਤੇ ਯੇਸ਼ੂਆ ਵਿੱਚ, ਮੋਲਾਦਾਹ ਵਿੱਚ ਅਤੇ ਬੈਤ-ਪਾਲਟ ਵਿੱਚ 27ਹਸਰਸ਼ੂਆਲ ਅਰ ਬਏਰ-ਸ਼ਬਾ ਵਿੱਚ ਅਤੇ ਉਹ ਦੀਆਂ ਵਸਤੀਆਂ ਵਿੱਚ 28ਸਿਕਲਾਗ ਵਿੱਚ ਅਰ ਮਕੋਨਾਹ ਵਿੱਚ ਅਤੇ ਉਹ ਦੀਆਂ ਵਸਤੀਆਂ ਵਿੱਚ 29ਏਨ-ਰਿੰਮੋਨ ਵਿੱਚ ਅਰ ਸਾਰਆਹ ਵਿੱਚ, ਅਰ ਯਰਮੂਥ ਵਿੱਚ 30ਜ਼ਾਨੋਅਹ, ਅੱਦੁਲਾਮ ਅਤੇ ਉਨ੍ਹਾਂ ਦੇ ਪਿੰਡ ਅਰ ਲਾਕੀਸ਼ ਅਤੇ ਉਸ ਦੇ ਖੇਤ, ਅਜ਼ੇਕਾਹ ਅਤੇ ਉਸ ਦੀਆਂ ਵਸਤੀਆਂ, ਸੋ ਓਹ ਬਏਰ-ਸ਼ਬਾ ਤੋਂ ਹਿੰਨੋਮ ਦੀ ਵਾਦੀ ਤੀਕ ਡੇਰਿਆਂ ਵਿੱਚ ਰਹਿੰਦੇ ਸਨ 31ਬਿਨਯਾਮੀਨ ਦੀ ਵੰਸ ਗਬਾ ਅਰ ਮਿਕਮਸ਼ ਅਰ ਅੱਯਾਹ ਅਰ ਬੈਤ-ਏਲ ਅਤੇ ਉਹ ਦੀਆਂ ਵਸਤੀਆਂ ਵਿੱਚ 32ਅਤੇ ਅਨਾਥੋਥ ਅਰ ਨੋਬ ਅਤੇ ਅਨਨਯਾਹ 33ਹਾਸੋਰ ਰਾਮਾਹ ਅਤੇ ਗਿੱਤਾਯਿਮ 34ਹਦੀਦ ਅਰ ਸਬੋਈਮ ਅਤੇ ਨਬੱਲਾਟ 35ਲੋਦ ਅਰ ਓਨੋ ਅਤੇ ਕਾਰੀਗਰਾਂ ਦੀ ਦੂਣ 36ਅਤੇ ਯਹੂਦਾਹ ਦੇ ਲੇਵੀਆਂ ਵਿੱਚੋਂ ਕੁਝ ਹਿੱਸੇ ਬਿਨਯਾਮੀਨ ਦੇ ਨਾਲ ਸਨ।।
Currently Selected:
ਨਹਮਯਾਹ 11: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.