YouVersion Logo
Search Icon

ਨਹਮਯਾਹ 10

10
ਮੋਹਰ ਲਾਉਣ ਵਾਲਿਆਂ ਦੇ ਨਾਉਂ
1ਉਹ ਦੇ ਉੱਤੇ ਮੋਹਰ ਲਾਉਣ ਵਾਲੇ ਏਹ ਸਨ,- ਹਕਲਯਾਹ ਦਾ ਪੁੱਤ੍ਰ ਨਹਮਯਾਹ ਹਾਕਮ ਅਤੇ ਸਿਦਕੀਯਾਹ 2ਸਰਾਯਾਹ ਅਰ ਅਜ਼ਰਯਾਹ ਅਤੇ ਯਿਰਮਿਯਾਹ 3ਪਸ਼ਹੂਰ ਅਰ ਅਮਰਯਾਹ ਅਤੇ ਮਲਕੀਯਾਹ 4ਹੱਟੂਸ਼ ਅਰ ਸਬਨਯਾਹ ਅਤੇ ਮੱਲੂਕ 5ਹਾਰਿਮ ਅਰ ਮਰੇਮੋਥ ਅਤੇ ਓਬਦਯਾਹ 6ਦਾਨੀਏਲ ਅਰ ਗਿਨਥੋਨ ਅਤੇ ਬਾਰੂਕ 7ਮਸ਼ੁੱਲਾਮ ਅਰ ਅਬੀਯਾਹ ਅਤੇ ਮੀਯਾਮੀਨ 8ਮਅਜ਼ਯਾਹ ਅਰ ਬਿਲਗਈ ਅਤੇ ਸਮਆਯਾਹ ਏਹ ਜਾਜਕ ਸਨ 9ਅਤੇ ਲੇਵੀ ਏਹ ਸਨ, ਅਜ਼ਨਯਾਹ ਦਾ ਪੁੱਤ੍ਰ ਯੇਸ਼ੂਆ ਅਰ ਹੇਨਾਦਾਦ ਦੇ ਪੁੱਤ੍ਰਾਂ ਵਿੱਚੋਂ ਬਿੰਨੂਈ, ਕਦਮੀਏਲ, 10ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ ਅਰ ਹੋਦੀਯਾਹ ਅਰ ਕਲੀਟਾ ਅਰ ਪਲਾਯਾਹ ਅਤੇ ਹਨਾਨ 11ਮੀਕਾ ਅਰ ਰਹੋਬ ਅਰ ਹਸ਼ਬਯਾਹ 12ਜ਼ੱਕੂਰ ਅਰ ਸ਼ੇਰੇਬਯਾਹ ਅਤੇ ਸ਼ਬਨਯਾਹ 13ਹੋਦੀਯਾਹ ਅਰ ਬਾਨੀ ਅਰ ਬਨੀਨੂ 14ਪਰਜਾ ਦੇ ਮੁਖੀਏ ਏਹ ਸਨ, ਪਰਓਸ਼ ਅਰ ਪਹਥਮੋਆਬ ਅਰ ਏਲਾਮ ਅਰ ਜ਼ੱਤੂ ਅਤੇ ਬਾਨੀ 15ਬੁੰਨੀ ਅਰ ਅਜ਼ਗਾਦ ਅਰ ਬੇਬਾਈ 16ਅਦੋਨੀਯਾਹ ਅਰ ਬਿਗਵਈ ਅਤੇ ਆਦੀਨ 17ਆਟੇਰ ਅਰ ਹਿਜ਼ਕੀਯਾਹ ਅਤੇ ਅੱਜ਼ੂਰ 18ਹੋਦੀਯਾਹ ਅਰ ਹਾਸ਼ੁਮ ਅਤੇ ਬੇਸਾਈ 19ਹਾਰੀਫ ਅਰ ਅਨਾਥੋਥ ਅਤੇ ਨੇਬਾਈ 20ਮਗਪੀਆਸ਼ ਅਰ ਮਸ਼ੁੱਲਮ ਅਤੇ ਹੇਜ਼ੀਰ 21ਅਤੇ ਮਸ਼ੇਜ਼ਬੇਲ ਅਰ ਸਾਦੋਕ ਅਤੇ ਯੱਦੂਆ 22ਪਲਟਯਾਹ ਅਰ ਹਨਾਨ ਅਤੇ ਅਨਾਯਾਹ 23ਹੋਸ਼ੇਆ ਅਰ ਹਨਨਯਾਹ ਅਤੇ ਹੱਸ਼ੂਬ 24ਹੱਲੋਹੇਸ਼ ਅਰ ਪਿਲਹਾ ਅਤੇ ਸ਼ੋਬੇਕ 25ਰਹੂਮ ਅਰ ਹਸ਼ਬਨਾਹ ਅਤੇ ਮਅਸੇਯਾਹ 26ਅਹੀਯਾਹ ਅਰ ਹਾਨਾਨ ਅਤੇ ਆਨਾਨ 27ਮੱਲੂਕ ਅਰ ਹਾਰੀਮ ਅਤੇ ਬਆਨਾਹ 28ਅਤੇ ਬਾਕੀ ਲੋਕ ਅਰ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਨਥੀਨੀਮ ਅਰ ਸਾਰੇ ਜਿਹੜੇ ਦੇਸਾਂ ਦੀਆਂ ਉੱਮਤਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਲਈ ਅੱਡ ਹੋ ਗਏ ਸਨ ਉਨ੍ਹਾਂ ਦੀਆਂ ਤੀਵੀਆਂ, ਉਨ੍ਹਾਂ ਦੇ ਪੁੱਤ੍ਰ, ਉਨ੍ਹਾਂ ਦੀਆਂ ਧੀਆਂ ਅਤੇ ਓਹ ਸਾਰੇ ਜਿਨ੍ਹਾਂ ਵਿੱਚ ਸਿਆਣ ਅਤੇ ਸਮਝ ਸੀ 29ਆਪਣੇ ਪੰਤਵੰਤੇ ਭਰਾਵਾਂ ਨਾਲ ਮਿਲ ਕੇ ਏਸ ਸੌਂਹ ਅਤੇ ਏਸ ਸਰਾਪ ਵਿੱਚ ਆਏ ਕਿ ਅਸੀਂ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਾਂਗੇ ਜਿਹੜੀ ਪਰਮੇਸ਼ੁਰ ਦੇ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ ਅਤੇ ਯਹੋਵਾਹ ਆਪਣੇ ਪ੍ਰਭੁ ਦੇ ਸਾਰੇ ਹੁਕਮਾਂ ਅਰ ਨਿਆਵਾਂ ਅਰ ਬਿਧੀਆਂ ਨੂੰ ਪੂਰਾ ਕਰ ਕੇ ਪਾਲਣਾ ਕਰਾਂਗੇ 30ਅਸੀਂ ਆਪਣੀਆਂ ਧੀਆਂ ਏਸ ਦੇਸ ਦੇ ਲੋਕਾਂ ਨੂੰ ਨਹੀਂ ਦਿਆਂਗੇ ਨਾ ਹੀ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਲਵਾਂਗੇ 31ਜੇ ਏਸ ਦੇਸ ਦੇ ਲੋਕ ਸਬਤ ਦੇ ਦਿਨ ਉੱਤੇ ਵੇਚਣ ਲਈ ਕੋਈ ਮਾਲ ਯਾ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਯਾ ਪਵਿੱਤ੍ਰ ਦਿਨ ਵਿੱਚ ਉਨ੍ਹਾਂ ਤੋਂ ਨਾ ਲਵਾਂਗੇ ਅਤੇ ਅਸੀਂ ਸਬਤ ਦਾ ਸਾਲ ਵੀ ਛੱਡ ਦਿਆਂਗੇ ਅਰ ਹਰ ਬਿਆਜ ਦੀ ਉਗਰਾਹੀ ਵੀ 32ਅਤੇ ਅਸਾਂ ਆਪਣੇ ਉੱਪਰ ਇੱਕ ਫਰਜ਼ ਠਹਿਰਾਇਆ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕਲ ਦਾ ਤੀਜਾ ਹਿੱਸਾ ਦਿਆ ਕਰਾਂਗੇ 33ਉਹ ਚੜ੍ਹਤ ਦੀ ਰੋਟੀ ਅਰ ਨਿੱਤਾ ਨੇਮ ਮੈਦੇ ਦੀਆਂ ਭੇਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ ਅਰ ਸਬਤਾਂ ਅਰ ਅਮੱਸਿਆਂ ਅਤੇ ਮੁਕੱਰਰ ਪਰਬਾਂ ਅਤੇ ਪਵਿੱਤਰ ਚੀਜਾਂ ਅਤੇ ਪਾਪਾਂ ਦੀਆਂ ਬਲੀਆਂ ਜਿਹੜੀਆਂ ਇਸਰਾਏਲ ਦੇ ਪਰਾਸਚਿਤ ਲਈ ਹਨ ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ 34ਅਤੇ ਅਸਾਂ ਜਾਜਕਾਂ ਅਰ ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜੀ ਦੇ ਚੜ੍ਹਾਵੇ ਲਈ ਗੁਣੇ ਪਾਏ ਤਾਂ ਜੋ ਉਹ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਸਾਡੇ ਪਿਉ ਦਾਦਿਆਂ ਦੇ ਘਰਾਣਿਆਂ ਅਨੁਸਾਰ ਵਰ੍ਹੇ ਦੇ ਵਰ੍ਹੇ ਠਹਿਰਾਏ ਹੋਏ ਸਮੇਂ ਉੱਤੇ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਬਾਲਣ ਲਈ ਲਿਆਂਦੀ ਜਾਵੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੋਇਆ ਹੈ 35ਅਤੇ ਆਪਣੀ ਭੌਂ ਦੇ ਪਹਿਲੇ ਫਲ ਅਤੇ ਸਾਰੇ ਬਿਰਛਾਂ ਦੇ ਸਾਰੇ ਪਹਿਲੇ ਫਲ ਵਰ੍ਹੇ ਦੇ ਵਰ੍ਹੇ ਯਹੋਵਾਹ ਦੇ ਭਵਨ ਵਿੱਚ ਲਿਆਉਣ 36ਅਤੇ ਆਪਣੇ ਪੁੱਤ੍ਰਾਂ ਵਿੱਚੋਂ ਪਲੋਠੇ ਅਤੇ ਪਸੂਆਂ ਵਿੱਚੋਂ ਪਲੋਠੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਤੇ ਆਪਣੇ ਚੌਣੇ ਅਤੇ ਆਪਣੇ ਇੱਜੜ ਦੇ ਪਲੋਠੇ ਪਰਮੇਸ਼ੁਰ ਦੇ ਭਵਨ ਵਿੱਚ ਜਾਜਕਾਂ ਕੋਲ ਜਿਹੜੇ ਪਰਮੇਸ਼ੁਰ ਦੇ ਘਰ ਵਿੱਚ ਟਹਿਲ ਸੇਵਾ ਕਰਦੇ ਸਨ ਲਿਆਉਣ 37ਆਪਣੀ ਤੌਣ ਦਾ ਪਹਿਲਾ ਪੇੜਾ ਅਤੇ ਆਪਣੀਆਂ ਚੁਕਵੀਆਂ ਭੇਟਾਂ ਅਤੇ ਬਿਰਛਾਂ ਦੇ ਹਰ ਪਰਕਾਰ ਦੇ ਫਲ ਅਰ ਮੈ ਅਤੇ ਤੇਲ ਅਤੇ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਲਈ ਅਤੇ ਆਪਣੀ ਭੋਂ ਦਾ ਦਸਵੰਧ ਲੇਵੀਆਂ ਲਈ ਲਿਆਵਾਂਗੇ ਕਿਉਂਕਿ ਲੇਵੀ ਸਾਡੀ ਵਾਹੀ ਦੇ ਸਾਰਿਆਂ ਸ਼ਹਿਰਾਂ ਵਿੱਚ ਦਸਵੰਧ ਲੈਂਦੇ ਹਨ 38ਅਤੇ ਜਦ ਜਦ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੀ ਵੰਸ ਦਾ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਅਤੇ ਭੰਡਾਰ ਦੀਆਂ ਕੋਠੜੀਆਂ ਵਿੱਚ ਲਿਆਉਣ 39ਕਿਉਂਕਿ ਇਸਰਾਏਲੀ ਅਤੇ ਲੇਵੀਆਂ ਦੀ ਵੰਸ ਅੰਨ ਅਤੇ ਨਵੀਂ ਮੈ ਅਤੇ ਤੇਲ ਦੀਆਂ ਚੁਕਵੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਲਿਆਉਣ ਜਿੱਥੇ ਪਵਿੱਤ੍ਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਹਨ ਅਤੇ ਦਰਬਾਨ ਅਤੇ ਰਾਗੀ ਸਨ ਸੋ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ।।

Highlight

Copy

Compare

Share

None

Want to have your highlights saved across all your devices? Sign up or sign in