ਅਜ਼ਰਾ 10
10
ਕੁਜਾਤ ਜਨਾਨੀਆਂ
1ਜਦ ਅਜ਼ਰਾ ਨੇ ਪ੍ਰਾਰਥਨਾ ਕੀਤੀ ਅਤੇ ਰੋ ਕੇ ਅਰ ਪਰਮੇਸ਼ੁਰ ਦੇ ਭਵਨ ਦੇ ਅੱਗੇ ਡਿੱਗ ਕੇ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਇੱਕ ਬਹੁਤ ਵੱਡੀ ਸਭਾ ਮਨੁੱਖਾਂ, ਤੀਵੀਆਂ ਤੇ ਬਾਲਾਂ ਦੀ ਉਹ ਦੇ ਕੋਲ ਇੱਕਠੀ ਹੋ ਗਈ ਕਿਉਂ ਜੋ ਪਰਜਾ ਧਾਂਹਾ ਮਾਰ ਮਾਰ ਰੋਂਦੀ ਸੀ 2ਤਾਂ ਏਲਾਮ ਦੇ ਪੁੱਤ੍ਰਾਂ ਵਿੱਚੋਂ ਯਹੀਏਲ ਦੇ ਪੁੱਤ੍ਰ ਸ਼ਕਨਯਾਹ ਨੇ ਉੱਤਰ ਦਿੱਤਾ ਅਤੇ ਅਜ਼ਰਾ ਨੂੰ ਆਖਿਆ ਕਿ ਅਸੀਂ ਆਪਣੇ ਪਰਮੇਸ਼ੁਰ ਨਾਲ ਬੇਈਮਾਨੀ ਕੀਤੀ ਕਿ ਦੇਸ ਦੀਆਂ ਉੱਮਤਾਂ ਵਿੱਚੋਂ ਕੁਜਾਤ ਜਨਾਨੀਆਂ ਘਰੀਂ ਬਿਠਾ ਲਈਆਂ ਹਨ ਪਰ ਅਜੇ ਏਸ ਉੱਤੇ ਵੀ ਇਸਰਾਏਲ ਲਈ ਇੱਕ ਉਮੇਦ ਹੈ 3ਹੁਣ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਨੇਮ ਬੰਨ੍ਹੀਏ ਅਰ ਏਹ ਸਾਰੀਆਂ ਜਨਾਨੀਆਂ ਅਰ ਇਨ੍ਹਾਂ ਦੇ ਬਾਲ ਆਪਣੇ ਪ੍ਰਭੁ ਦੀ ਤੇ ਉਨ੍ਹਾਂ ਦੀ ਸਲਾਹ ਨਾਲ ਜਿਹੜੇ ਸਾਡੇ ਪਰਮੇਸ਼ੁਰ ਦੇ ਹੁਕਮ ਤੋਂ ਕੰਬਦੇ ਹਨ ਕੱਢ ਦੇਈਏ ਅਤੇ ਇਹ ਬਿਵਸਥਾ ਦੇ ਅਨੁਸਾਰ ਕਰੀਏ 4ਉੱਠ ਕਿਉਂ ਜੋ ਏਹ ਗੱਲ ਤੇਰੇ ਉੱਤੇ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤਕੜਾ ਹੋ ਕੇ ਏਹ ਕੰਮ ਕਰ! 5ਤਾਂ ਅਜ਼ਰਾ ਉੱਠਿਆ ਅਤੇ ਸਰਦਾਰਾਂ, ਜਾਜਕਾਂ, ਲੇਵੀਆਂ ਅਰ ਸਾਰੇ ਇਸਰਾਏਲ ਨੂੰ ਸੌਂਹ ਦਿੱਤੀ ਕਿ ਅਸੀਂ ਏਸ ਸੌਂਹ ਦੇ ਅਨੁਸਾਰ ਏਹ ਕੰਮ ਕਰਾਂਗੇ- ਉਨ੍ਹਾਂ ਨੇ ਇਹੀ ਸੌਂਹ ਖਾਧੀ 6ਤਾਂ ਅਜ਼ਰਾ ਪਰਮੇਸ਼ੁਰ ਦੇ ਭਵਨ ਦੇ ਅੱਗਿਓਂ ਉੱਠਿਆ ਅਤੇ ਅਲਯਾਸੀਬ ਦੇ ਪੁੱਤ੍ਰ ਯੋਹਾਨਾਨ ਦੀ ਕੋਠੜੀ ਵਿੱਚ ਗਿਆ ਅਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਜੋ ਉਹ ਅਸੀਰਾਂ ਦੀ ਬੇਈਮਾਨੀ ਦੇ ਕਾਰਨ ਰੋਂਦਾ ਰਿਹਾ 7ਤਾਂ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਅਸੀਰੀ ਦੇ ਸਾਰੇ ਲੋਕਾਂ ਲਈ ਡੌਂਡੀ ਪਿਟਾਈ ਭਈ ਓਹ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ 8ਅਤੇ ਸਰਦਾਰਾਂ ਅਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਜੋ ਕੋਈ ਤਿੰਨਾਂ ਦਿਨਾਂ ਵਿੱਚ ਨਾ ਆਵੇ ਉਹ ਦਾ ਸਾਰਾ ਲਕਾ ਤੁਕਾ ਜ਼ਬਤ ਕੀਤਾ ਜਾਵੇ ਅਤੇ ਉਹ ਅਸੀਰਾਂ ਦੀ ਸਭਾ ਤੋਂ ਛੇਕਿਆ ਜਾਵੇ।।
9ਤਾਂ ਯਹੂਦਾਹ ਅਰ ਬਿਨਯਾਮੀਨ ਦੇ ਸਾਰੇ ਮਨੁੱਖ ਤਿੰਨਾਂ ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇਕੱਠੇ ਹੋਏ। ਏਹ ਨੌਵੇਂ ਮਹੀਨੇ ਦੀ ਵੀਹਵੀਂ ਤਰੀਖ ਸੀ ਅਤੇ ਸਾਰੀ ਪਰਜਾ ਪਰਮੇਸ਼ੁਰ ਦੇ ਭਵਨ ਦੇ ਵੇਹੜੇ ਵਿੱਚ ਬੈਠੇ ਅਤੇ ਏਸ ਗੱਲ ਉੱਤੇ ਅਤੇ ਮੀਂਹ ਦੀ ਵਾਛੜ ਦੇ ਕਾਰਨ ਕੰਬਦੇ ਸਨ।।
10ਤਾਂ ਅਜ਼ਰਾ ਜਾਜਕ ਉੱਠਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸਾਂ ਬੇਈਮਾਨੀ ਕੀਤੀ ਹੈ ਅਤੇ ਕੁਜਾਤ ਜਨਾਨੀਆਂ ਨੂੰ ਘਰੀਂ ਬਿਠਾ ਲਿਆ ਅਤੇ ਐਉਂ ਇਸਰਾਏਲ ਦੇ ਦੋਸ਼ ਨੂੰ ਵਧਾਇਆ ਹੈ 11ਹੁਣ ਤੁਸੀਂ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਅੱਗੇ ਇਕਰਾਰ ਕਰੋ ਅਤੇ ਉਹ ਦਾ ਭਾਣਾ ਵਰਤੋਂ ਅਤੇ ਦੇਸ ਦੀਆਂ ਉੱਮਤਾਂ ਤੋਂ ਅਤੇ ਕੁਜਾਤ ਜਨਾਨੀਆਂ ਤੋਂ ਅੱਡ ਹੋ ਜਾਓ 12ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਵੱਡੀ ਅਵਾਜ਼ ਨਾਲ ਆਖਿਆ, ਏਵੇਂ ਹੀ ਸਹੀ! ਜਿਵੇਂ ਤੁਸਾਂ ਸਾਡੇ ਕਰਨ ਲਈ ਠਹਿਰਾਇਆ ਅਸੀਂ ਏਹ ਗੱਲ ਕਰਾਂਗੇ! 13ਪਰ ਪਰਜਾ ਢੇਰ ਸਾਰੀ ਹੈ ਅਤੇ ਏਹ ਵੱਡੀ ਵਾਛੜ ਦਾ ਮੌਸਮ ਹੈ ਸੋ ਅਸੀਂ ਬਾਹਰ ਨਹੀਂ ਖਲੋ ਸੱਕਦੇ। ਏਹ ਤਾਂ ਨਾ ਇੱਕ ਦਿਨ ਦਾ ਨਾ ਦੋ ਦਿਨ ਦਾ ਕੰਮ ਹੈ ਕਿਉਂ ਜੋ ਅਸਾਂ ਏਸ ਗੱਲ ਵਿੱਚ ਡਾਢਾ ਅਪਰਾਧ ਕੀਤਾ ਹੈ! 14ਹੁਣ ਸਾਰੀ ਸਭਾ ਦੇ ਸਰਦਾਰ ਖਲੋ ਰਹਿਣ ਅਤੇ ਓਹ ਸਾਰੇ ਜਿਹੜੇ ਸਾਡੇ ਸ਼ਹਿਰਾਂ ਵਿੱਚ ਕੁਜਾਤ ਜਨਾਨੀਆਂ ਨੂੰ ਘਰੀਂ ਬਿਠਾਈ ਬੈਠੇ ਹਨ ਠਹਿਰਾਏ ਹੋਏ ਸਮੇਂ ਉੱਤੇ ਆਉਣ ਅਤੇ ਉਨ੍ਹਾਂ ਦੇ ਨਾਲ ਹਰ ਸ਼ਹਿਰ ਦੇ ਬਜ਼ੁਰਗ ਅਰ ਨਿਆਈ ਹੋਣ ਜਿੰਨਾ ਚਿਰ ਤੀਕ ਸਾਡੇ ਪਰਮੇਸ਼ੁਰ ਦਾ ਵੱਡਾ ਕ੍ਰੋਧ ਜੋ ਏਸ ਗੱਲ ਦੇ ਕਾਰਨ ਹੈ ਸਾਥੋਂ ਮੁੜ ਨਾ ਜਾਵੇ 15ਕੇਵਲ ਅਸਾਹੇਲ ਦਾ ਪੁੱਤ੍ਰ ਯੋਨਾਥਾਨ ਅਰ ਤਿਕਵਾਹ ਦਾ ਪੁੱਤ੍ਰ ਯਹਜ਼ਯਾਹ ਏਹ ਦੇ ਵਿਰੁੱਧ ਉੱਠ ਖਲੋਤੇ ਅਤੇ ਮਸ਼ੁੱਲਾਮ ਤੇ ਸ਼ਬਤਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।।
16ਤਾਂ ਅਸੀਰੀ ਦੇ ਲੋਕਾਂ ਨੇ ਏਵੇਂ ਹੀ ਕੀਤਾ ਅਤੇ ਅਜ਼ਰਾ ਜਾਜਕ ਅਰ ਕਈ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਸਾਰੇ ਹੀ ਨਾਮਾਂ ਪਰਤੀ ਅੱਡ ਹੋਏ ਅਤੇ ਏਸ ਗੱਲ ਦੀ ਵੇਖ ਭਾਲ ਲਈ ਦਸਵੇਂ ਮਹੀਨੇ ਦੀ ਪਹਿਲੀ ਤਰੀਖ ਨੂੰ ਬੈਠ ਗਏ 17ਅਤੇ ਸਾਰਿਆਂ ਮਨੁੱਖਾਂ ਦਾ ਜਿਨ੍ਹਾਂ ਦੇ ਘਰੀਂ ਕੁਜਾਤ ਜਨਾਨੀਆਂ ਬੈਠੀਆਂ ਸਨ ਫੈਸਲਾ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਪਹਿਲੀ ਤਰੀਖ ਨੂੰ ਮੁਕਾ ਦਿੱਤਾ।।
18ਅਤੇ ਜਾਜਕਾਂ ਦੇ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਦੇ ਕੁਜਾਤ ਜਨਾਨੀਆਂ ਬੈਠੀਆਂ ਸਨ ਏਹ ਪਾਏ ਗਏ ਅਰਥਾਤ ਯੋਸਾਦਾਕ ਦੇ ਪੁੱਤ੍ਰ ਯੇਸ਼ੂਆ ਦੇ ਪੁੱਤ੍ਰਾਂ ਵਿੱਚੋਂ ਅਤੇ ਉਹ ਦੇ ਭਰਾ ਮਅਸ਼ੇਯਾਹ ਤੇ ਅਲੀਅਜ਼ਰ ਤੇ ਯਰੀਬ ਤੇ ਗਦਲਯਾਹ 19ਅਤੇ ਉਨ੍ਹਾਂ ਨੇ ਆਪਣੀਆਂ ਤੀਵੀਆਂ ਨੂੰ ਕੱਢ ਦੇਣ ਦਾ ਬਚਨ ਦਿੱਤਾ ਅਤੇ ਦੋਸ਼ੀ ਹੋਣ ਦੇ ਕਾਰਨ ਉਨ੍ਹਾਂ ਨੇ ਇੱਜੜ ਦਾ ਇੱਕ ਛੱਤ੍ਰਾ ਦੋਸ਼ ਦੀ ਬਲੀ ਲਈ ਚੜ੍ਹਾਇਆ 20ਅਤੇ ਇੰਮੇਰ ਦੇ ਪੁੱਤ੍ਰਾਂ ਵਿੱਚੋਂ- ਹਨਾਨੀ ਤੇ ਜ਼ਬਦਯਾਹ 21ਅਤੇ ਹਾਰੀਮ ਦੇ ਪੁੱਤ੍ਰਾਂ ਵਿੱਚੋਂ- ਮਅਸ਼ੇਯਾਹ ਤੇ ਏਲੀਯਾਹ ਤੇ ਸ਼ਮਅਯਾਹ ਤੇ ਯਹੀਏਲ ਤੇ ਉੱਜ਼ੀਯਾਹ 22ਅਤੇ ਪਸ਼ਹੂਰ ਦੇ ਪੁੱਤ੍ਰਾਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਥਨਏਲ, ਯੋਜ਼ਾਬਾਦ ਤੇ ਅਲਆਸਾਹ 23ਅਤੇ ਲੇਵੀਆਂ ਵਿੱਚੋਂ- ਯੋਜ਼ਾਬਾਦ ਤੇ ਸ਼ਿਮਈ ਤੇ ਕੇਲਾਯਾਹ ਜੋ ਕਲੀਟਾ ਵੀ ਹੈ, ਪਥਹਯਾਹ, ਯਹੂਦਾਹ ਤੇ ਅਲੀਅਜ਼ਰ।।
24ਅਤੇ ਗਵੱਯਾਂ ਵਿੱਚੋਂ- ਅਲਯਾਸ਼ੀਬ ਅਤੇ ਦਰਬਾਨਾਂ ਵਿੱਚੋਂ- ਸ਼ੱਲੁਮ ਤੇ ਟਲਮ ਤੇ ਊਰੀ।।
25ਅਤੇ ਇਸਰਾਏਲ ਵਿੱਚੋਂ- ਪਰੋਸ਼ ਦੇ ਪੁੱਤ੍ਰਾਂ ਵਿੱਚੋਂ- ਰਮਯਾਹ ਤੇ ਯਿਜ਼ਯਾਹ ਤੇ ਮਲਕੀਯਾਹ ਤੇ ਮੀਯਾਮੀਨ ਤੇ ਅਲਆਜ਼ਾਰ ਤੇ ਮਲਕੀਯਾਹ ਤੇ ਬਨਾਯਾਹ 26ਅਤੇ ਏਲਾਮ ਦੇ ਪੁੱਤ੍ਰਾਂ ਵਿੱਚੋਂ- ਮੱਤਨਯਾਹ, ਜ਼ਕਰਯਾਹ, ਯਹੀਏਲ, ਤੇ ਅਬਦੀ ਤੇ ਯਰੇਮੋਥ ਤੇ ਏਲੀਯਾਹ 27ਅਤੇ ਜ਼ੱਤੂ ਦੇ ਪੁੱਤ੍ਰਾਂ ਵਿੱਚੋਂ- ਅਲਯੋਏਨਈ, ਅਲਯਾਸੀਬ, ਮੱਤਨਯਾਹ ਤੇ ਯਰੇਮੋਥ ਤੇ ਜ਼ਾਬਾਦ ਤੇ ਅਜ਼ੀਜ਼ਾ 28ਅਤੇ ਬੋਬਈ ਦਾ ਪੁੱਤ੍ਰਾਂ ਵਿੱਚੋਂ- ਯਹੋਹਾਨਾਨ, ਹਨਨਯਾਹ, ਜ਼ੱਬਈ, ਅਥਲਈ 29ਅਤੇ ਬਾਨੀ ਦੇ ਪੁੱਤ੍ਰਾਂ ਵਿੱਚੋਂ-ਮਸ਼ੁੱਲਾਮ, ਮੱਲੂਕ ਤੇ ਅਦਾਯਾਹ, ਯਾਸ਼ੂਬ ਤੇ ਸ਼ਆਲ ਤੇ ਰਾਮੋਥ 30ਅਤੇ ਪਹਥ-ਮੋਆਬ ਦੇ ਪੁੱਤ੍ਰਾਂ ਵਿੱਚੋਂ- ਅਦਨਾ ਤੇ ਕਲਾਲ, ਬਨਾਯਾਹ, ਮਅਸੇਆਹ, ਮੱਤਨਯਾਹ, ਬਸਲੇਲ ਤੇ ਬਿੰਨੂਈ ਤੇ ਮਨੱਸ਼ਹ 31ਹਾਰੀਮ ਦੇ ਪੁੱਤ੍ਰਾਂ ਵਿੱਚੋਂ- ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ 32ਬਿਨਯਾਮੀਨ, ਮੱਲੂਕ, ਸ਼ਮਰਯਾਹ 33ਹਾਸ਼ੁਮ ਦੇ ਪੁੱਤ੍ਰਾਂ ਵਿੱਚੋਂ- ਮਤਨਈ, ਮੱਤੱਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨੱਸ਼ਹ, ਸ਼ਿਮਈ 34ਬਾਨੀ ਦੇ ਪੁੱਤ੍ਰਾਂ ਵਿੱਚੋਂ- ਮਅਦਈ, ਅਮਰਾਮ ਤੇ ਊਏਲ 35ਬਨਾਯਾਹ, ਬੇਦਯਾਹ, ਕਲੂਹੀ 36ਵਨਯਾਹ, ਮਰੇਮੋਥ, ਅਲਯਾਸ਼ੀਬ 37ਮੱਤਨਯਾਹ, ਮੱਤਨਈ, ਤੇ ਯਅਸਾਈ 38ਅਤੇ ਬਾਨੀ ਤੇ ਬਿੰਨੂਈ, ਸ਼ਿਮਈ 39ਅਤੇ ਸ਼ਲਮਯਾਹ ਤੇ ਨਾਥਾਨ ਤੇ ਅਦਾਯਾਹ 40ਮਕਨਦਬਈ, ਸ਼ਾਸ਼ਈ, ਸ਼ਾਰਈ 41ਅਜ਼ਰੇਲ ਤੇ ਸ਼ਲਮਯਾਹ, ਸ਼ਮਰਯਾਹ 42ਸ਼ੱਲੂਮ, ਅਮਰਯਾਹ, ਯੂਸੁਫ਼ 43ਨਬੋ ਦੇ ਪੁੱਤ੍ਰਾਂ ਵਿੱਚੋਂ- ਯਈਏਲ, ਮੱਤਿਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਤੇ ਯੋਏਲ, ਬਨਾਯਾਹ 44ਏਹ ਸਭ ਕੁਜਾਤ ਜਨਾਨੀਆਂ ਘਰੀਂ ਬਿਠਾਏ ਹੋਏ ਸਨ ਅਤੇ ਉਨ੍ਹਾਂ ਵਿੱਚ ਕਈ ਓਹ ਤੀਵੀਆਂ ਸਨ ਜਿਨ੍ਹਾਂ ਦੇ ਬੱਚੇ ਵੀ ਸਨ।।
Currently Selected:
ਅਜ਼ਰਾ 10: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.