ਲੇਵੀਆਂ ਦੀ ਪੋਥੀ 4
4
ਪਾਪ ਦੀਆਂ ਬਲੀਆਂ
1ਯਹੋਵਾਹ ਮੂਸਾ ਨੂੰ ਆਖਿਆ ਕਿ 2ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਪ੍ਰਾਣੀ ਯਹੋਵਾਹ ਦੀਆਂ ਆਗਿਆਂ ਵਿੱਚੋਂ ਅਣਜਾਣ ਹੋ ਕੇ ਕਿਸੇ ਦਾ ਪਾਪ ਕਰੇ, ਉਨ੍ਹਾਂ ਗੱਲਾਂ ਵਿੱਚ ਜੋ ਕਰਨ ਜੋਗ ਨਹੀਂ ਉਨ੍ਹਾਂ ਨੂੰ ਕਰੇ 3ਜੇ ਕਦੀ ਮਸਹ ਕੀਤਾ ਹੋਇਆ ਜਾਜਕ ਲੋਕਾਂ ਨੂੰ ਦੋਸ਼ੀ ਬਣਾਉਣ ਦਾ ਪਾਪ ਕਰੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਇੱਕ ਜੁਆਨ ਬਲਦ ਬੱਜ ਤੋਂ ਰਹਿਤ ਯਹੋਵਾਹ ਦੇ ਅੱਗੇ ਪਾਪ ਦੀ ਭੇਟ ਕਰ ਕੇ ਲਿਆਵੇ 4ਅਰ ਉਹ ਉਸ ਬਲਦ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਯਹੋਵਾਹ ਦੇ ਅੱਗੇ ਲਿਆਵੇ ਅਤੇ ਆਪਣਾ ਹੱਥ ਬਲਦ ਦੇ ਸਿਰ ਉੱਤੇ ਧਰਕੇ ਬਲਦ ਨੂੰ ਯਹੋਵਾਹ ਦੇ ਅੱਗੇ ਕੱਟ ਸਿੱਟੇ 5ਅਤੇ ਮਸਹ ਕੀਤਾ ਹੋਇਆ ਜਾਜਕ ਉਸ ਬਲਦ ਦੇ ਲਹੂ ਵਿੱਚੋਂ ਕੁਝ ਲੈਕੇ ਮੰਡਲੀ ਦੇ ਡੇਰੇ ਨੂੰ ਲਿਆਵੇ 6ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਪਵਿੱਤ੍ਰ ਅਸਥਾਨ ਦੇ ਪੜਦੇ ਦੇ ਮੋਹਰੇ ਉਹ ਲਹੂ ਯਹੋਵਾਹ ਦੇ ਅੱਗੇ ਸੱਤ ਵਾਰੀ ਛਿਣਕੇ 7ਅਤੇ ਜਾਜਕ ਉਸ ਲਹੂ ਵਿੱਚੋਂ ਸੁਗੰਧੀ ਧੂਪ ਦੀ ਜਗਵੇਦੀ ਦੇ ਸਿੰਙਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ, ਯਹੋਵਾਹ ਦੇ ਅੱਗੇ ਕੁਝ ਪਾਵੇ ਅਤੇ ਬਲਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਜੋ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਹੈ ਡੋਹਲ ਦੇਵੇ 8ਅਤੇ ਉਹ ਉਸ ਤੋਂ ਬਲਦ ਦੀ ਸਾਰੀ ਚਰਬੀ ਪਾਪ ਦੀ ਭੇਟ ਕਰਕੇ ਵੱਘਰੀ ਕਰੇ, ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਹੈ 9ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 10ਜਿਸ ਤਰ੍ਹਾਂ ਉਹ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੇ ਬਲਦ ਤੋਂ ਵੱਖਰੇ ਹੋਏ ਅਤੇ ਜਾਜਕ ਉਨ੍ਹਾਂ ਨੂੰ ਹੋਮ ਦੀ ਜਗਵੇਦੀ ਉੱਤੇ ਸਾੜੇ 11ਅਤੇ ਬਲਦ ਦੀ ਖੱਲ ਉਸ ਦਾ ਸਾਰਾ ਮਾਸ ਅਤੇ ਉਸ ਦੇ ਸਿਰ ਸਣੇ ਅਤੇ ਉਸ ਦੀਆਂ ਲੱਤਾਂ ਸਣੇ ਅਤੇ ਉਸ ਦੀਆਂ ਆਂਦ੍ਰਾਂ ਅਤੇ ਉਸ ਦਾ ਗੋਹਾ 12ਅਰਥਾਤ ਸਾਰਾ ਬਲਦ ਉਹ ਡੇਰਿਆਂ ਤੋਂ ਬਾਹਰ ਇੱਕ ਸੁਥਰੀ ਥਾਂ ਵਿੱਚ ਜਿੱਥੇ ਸੁਆਹ ਪੈਂਦੀ ਹੈ ਲੈ ਜਾਵੇ ਅਤੇ ਉਸ ਨੂੰ ਅੱਗ ਨਾਲ ਲੱਕੜਾਂ ਉੱਤੇ ਸਾੜ ਸੁੱਟੇ, ਉਹ ਉੱਥੇ ਹੀ ਸਾੜਿਆ ਜਾਏ ਜਿੱਥੇ ਸੁਆਹ ਰੱਖੀ ਜਾਂਦੀ ਹੈ।।
13ਜੇ ਕਦੀ ਇਸਰਾਏਲ ਦੀ ਸਾਰੀ ਮੰਡਲੀ ਅਣਜਾਣ ਹੋਕੇ ਪਾਪ ਕਰੇ ਅਤੇ ਇਹ ਗੱਲ ਸਭਾ ਤੋਂ ਗੁੱਝੀ ਹੋਵੇ ਅਤੇ ਉਹ ਨੇ ਯਹੋਵਾਹ ਦੀਆਂ ਆਗਿਆਂ ਵਿੱਚੋਂ ਉਹ ਕੀਤਾ ਜੋ ਕਰਨ ਜੋਗ ਨਹੀਂ ਸੀ ਅਤੇ ਦੋਸ਼ੀ ਹੋਵੇ 14ਜਾਂ ਉਹ ਪਾਪ ਜੋ ਉਹ ਉਸ ਵਿੱਚ ਕੀਤਾ ਹੈ ਪਰਗਟ ਹੋ ਗਿਆ ਤਾਂ ਮੰਡਲੀ ਇੱਕ ਜੁਆਨ ਬਲਦ ਪਾਪ ਦੇ ਲਈ ਚੜ੍ਹਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ 15ਅਤੇ ਮੰਡਲੀ ਦੇ ਬਜ਼ੁਰਗ ਬਲਦ ਦੇ ਸਿਰ ਉੱਤੇ ਯਹੋਵਾਹ ਦੇ ਅੱਗੇ ਆਪਣੇ ਹੱਥ ਰੱਖਣ ਅਤੇ ਯਹੋਵਾਹ ਦੇ ਅੱਗੇ ਉਹ ਬਲਦ ਕੱਟਿਆ ਜਾਏ 16ਅਤੇ ਉਹ ਮਸਹ ਕੀਤਾ ਹੋਇਆ ਜਾਜਕ ਬਲਦ ਦੇ ਲਹੂ ਵਿੱਚੋਂ ਮੰਡਲੀ ਦੇ ਡੇਰੇ ਕੋਲ ਕੁਝ ਲਿਆਵੇ 17ਅਤੇ ਜਾਜਕ ਉਸ ਲਹੂ ਵਿੱਚ ਆਪਣੀ ਉਂਗਲੀ ਡੋਬ ਕੇ ਪੜਦੇ ਦੇ ਮੁਹਰੇ ਯਹੋਵਾਹ ਦੇ ਅੱਗੇ ਉਸ ਨੂੰ ਸੱਤ ਵਾਰੀ ਛਿਣਕੇ 18ਅਤੇ ਉਹ ਉਸ ਲਹੂ ਵਿੱਚੋਂ ਉਸ ਜਗਵੇਦੀ ਦੇ ਸਿੰਙਾਂ ਦੇ ਉੱਤੇ ਜੋ ਯਹੋਵਾਹ ਦੇ ਅੱਗੇ ਹੈ ਜੋ ਮੰਡਲੀ ਦੇ ਡੇਰੇ ਵਿੱਚ ਹੈ ਕੁਝ ਪਾਵੇ ਅਤੇ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਜੋ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਹੈ ਡੋਹਲ ਦੇਵੇ 19ਅਤੇ ਉਹ ਉਸ ਦੇ ਉੱਤੇ ਉਸ ਦੀ ਸਾਰੀ ਚਰਬੀ ਲੈਕੇ ਜਗਵੇਦੀ ਦੇ ਉੱਤੇ ਸਾੜੇ 20ਅਤੇ ਜਿਸ ਤਰਾਂ ਉਸ ਨੇ ਪਾਪ ਦੀ ਭੇਟ ਦੇ ਬਲਦ ਨਾਲ ਕੀਤਾ ਤੇਹਾ ਹੀ ਉਹ ਇਸ ਬਲਦ ਨਾਲ ਕਰੇ ਅਤੇ ਜਾਜਕ ਉਨ੍ਹਾਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਦੀ ਖਿਮਾ ਹੋ ਜਾਵੇਗੀ 21ਅਤੇ ਉਹ ਜਿਸ ਤਰਾਂ ਉਸ ਨੇ ਪਹਿਲੇ ਬਲਦ ਨੂੰ ਸਾੜਿਆ ਉਸੇ ਤਰਾਂ ਇਸ ਬਲਦ ਨੂੰ ਡੇਰਿਓਂ ਬਾਹਰ ਲੈ ਜਾਕੇ ਸਾੜੇ ਇਹ ਮੰਡਲੀ ਦੇ ਲਈ ਪਾਪ ਦੀ ਭੇਟ ਹੈ 22ਜਾਂ ਕੋਈ ਪਰਧਾਨ ਪਾਪ ਕਰੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਆਗਿਆਂ ਵਿੱਚੋਂ ਅਣਜਾਣ ਹੋਕੇ ਕੁਝ ਕੀਤਾ ਜੋ ਕਰਨ ਜੋਗ ਨਹੀਂ ਸੀ ਸੋ ਦੋਸ਼ੀ ਠਹਿਰਿਆ 23ਜੇ ਉਸ ਦਾ ਪਾਪ ਜੋ ਉਸ ਨੇ ਕੀਤਾ ਉਸ ਉੱਤੇ ਪਰਗਟ ਹੋ ਜਾਏ ਤਾਂ ਉਹ ਆਪਣੀ ਭੇਟ ਲਿਆਵੇ ਬੱਕਰੀਆਂ ਵਿੱਚੋਂ ਇੱਕ ਪਠੋਰਾ ਨਰ ਬੱਜ ਤੋਂ ਰਹਿਤ 24ਅਤੇ ਉਹ ਆਪਣਾ ਹੱਥ ਬੱਕਰੇ ਦੇ ਸਿਰ ਉੱਤੇ ਧਰਕੇ ਉਸ ਥਾਂ ਵਿੱਚ ਜਿੱਥੇ ਉਹ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਕੱਟਦੇ ਹਨ ਕੱਟ ਸੁੱਟੇ, ਇਹ ਇੱਕ ਪਾਪ ਦੀ ਭੇਟ ਹੈ 25ਅਤੇ ਜਾਜਕ ਉਸ ਪਾਪ ਦੀ ਭੇਟ ਤੋਂ ਆਪਣੀ ਉਂਗਲ ਨਾਲ ਕੁਝ ਲੈਕੇ ਹੋਮ ਦੀ ਜਗਵੇਦੀ ਦੇ ਸਿੰਙਾਂ ਉੱਤੇ ਪਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਹਲ ਦੇਵੇ 26ਅਤੇ ਉਹ ਉਸ ਦੀ ਸਾਰੀ ਚਰਬੀ ਸੁਖ ਸਾਂਦ ਦੀ ਬਲੀ ਦੀ ਚਰਬੀ ਵਰਗੀ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਦੀ ਖਿਮਾ ਹੋ ਜਾਵੇਗੀ।।
27ਜੇ ਕੋਈ ਆਮ ਲੋਕਾਂ ਵਿੱਚੋਂ ਯਹੋਵਾਹ ਦੀਆਂ ਆਗਿਆਂ ਵਿੱਚੋਂ ਅਣਜਾਣ ਹੋਕੇ ਕਿਸੇ ਵਿੱਚ ਪਾਪ ਕਰੇ ਜੋ ਕਰਨ ਜੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ 28ਯਾ ਜੇ ਉਸ ਦਾ ਪਾਪ ਜੋ ਉਸ ਨੇ ਕੀਤਾ ਉਸ ਨੂੰ ਮਲੂਮ ਹੋ ਜਾਏ ਤਾਂ ਉਹ ਆਪਣੀ ਭੇਟ ਲਿਆਵੇ, ਬੱਕਰੀਆਂ ਵਿੱਚੋਂ ਪੱਠ ਨਾਰੀ ਬੱਜ ਤੋਂ ਰਹਿਤ ਉਸ ਪਾਪ ਦੇ ਲਈ ਜੋ ਉਸ ਨੇ ਕੀਤਾ 29ਅਤੇ ਉਹ ਆਪਣਾ ਹੱਥ ਉਸ ਪਾਪ ਦੀ ਭੇਟ ਦੇ ਸਿਰ ਉੱਤੇ ਧਰ ਕੇ ਹੋਮ ਦੀ ਥਾਂ ਵਿੱਚ ਉਸ ਪਾਪ ਦੀ ਭੇਟ ਨੂੰ ਕੱਟ ਸੁੱਟੇ 30ਅਤੇ ਜਾਜਕ ਆਪਣੀ ਉਂਗਲ ਨਾਲ ਉਸ ਦੇ ਲਹੂ ਤੋਂ ਕੁਝ ਲੈਕੇ ਉਸ ਨੂੰ ਹੋਮ ਦੀ ਜਗਵੇਦੀ ਦੇ ਸਿੰਙਾਂ ਉੱਤੇ ਪਾਵੇ ਅਤੇ ਉਸ ਦਾ ਸਾਰਾ ਲਹੂ ਜਗਵੇਦੀ ਦੇ ਹੇਠ ਡੋਹਲ ਦੇਵੇ 31ਅਤੇ ਉਹ ਜਿਸ ਤਰਾਂ ਸੁਖ ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਹੋਈ ਸੀ, ਉਸੇ ਤਰਾਂ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੇ ਅੱਗੇ ਉਸ ਨੂੰ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਉਸ ਨੂੰ ਖਿਮਾਂ ਹੋ ਜਾਵੇਗੀ 32ਅਤੇ ਜੇ ਉਹ ਪਾਪ ਦੀ ਭੇਟ ਵਿੱਚ ਇੱਕ ਭੇਡ ਲਿਆਵੇ ਤਾਂ ਉਹ ਬੱਜ ਤੋਂ ਰਹਿਤ ਲੇਲੀ ਲਿਆਵੇ 33ਅਤੇ ਉਹ ਆਪਣਾ ਹੱਥ ਪਾਪ ਦੀ ਭੇਟ ਦੇ ਸਿਰ ਉੱਤੇ ਧਰਕੇ ਉਸ ਥਾਂ ਵਿੱਚ ਜਿੱਥੇ ਹੋਮ ਨੂੰ ਕੱਟਦੇ ਹਨ ਉਸ ਨੂੰ ਇੱਕ ਪਾਪ ਦੀ ਭੇਟ ਕਰਕੇ ਕੱਟ ਸੁੱਟੇ 34ਅਤੇ ਜਾਜਕ ਆਪਣੀ ਉਂਗਲ ਨਾਲ ਪਾਪ ਦੀ ਭੇਟ ਤੋਂ ਕੁਝ ਲਹੂ ਲੈਕੇ ਹੋਮ ਦੀ ਜਗਵੇਦੀ ਸਿੰਙਾਂ ਉੱਤੇ ਪਾਵੇ ਅਤੇ ਉਸ ਦਾ ਸਾਰਾ ਲਹੂ ਜਗਵੇਦੀ ਦੇ ਹੇਠ ਡੋਹਲ ਦੇਵੇ 35ਅਤੇ ਉਹ ਉਸ ਦੀ ਸਾਰੀ ਚਰਬੀ ਜਿਸ ਤਰਾਂ ਸੁਖ ਸਾਂਦ ਦੀਆਂ ਬਲੀਆਂ ਤੋਂ ਲੇਲੇ ਦੀ ਚਰਬੀ ਵੱਖਰੀ ਹੋਈ ਸੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਅਨੁਸਾਰ ਉਨ੍ਹਾਂ ਨੂੰ ਸਾੜੇ, ਅਤੇ ਜਾਜਕ ਉਸ ਦੇ ਪਾਪ ਦੇ ਲਈ ਜੋ ਉਸ ਨੇ ਕੀਤਾ ਪ੍ਰਾਸਚਿਤ ਕਰੇ ਅਤੇ ਉਹ ਦੀ ਖਿਮਾ ਹੋ ਜਾਵੇਗੀ।।
Currently Selected:
ਲੇਵੀਆਂ ਦੀ ਪੋਥੀ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.