ਲੇਵੀਆਂ ਦੀ ਪੋਥੀ 3
3
ਸੁਖ ਸਾਂਦ ਦੀਆਂ ਬਲੀਆਂ
1ਜੇ ਉਸ ਦਾ ਚੜ੍ਹਾਵਾ ਸੁਖ ਸਾਂਦ ਦੀ ਬਲੀ ਹੋਵੇ ਜੇ ਉਹ ਉਸ ਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲਦ ਭਾਵੇਂ ਗਊ ਹੋਵੇ, ਉਸ ਨੂੰ ਯਹੋਵਾਹ ਦੇ ਅੱਗੇ ਬੱਜ ਤੋਂ ਰਹਿਤ ਚੜ੍ਹਾਵੇ 2ਅਤੇ ਉਹ ਆਪਣਾ ਹੱਥ ਆਪਣੀ ਭੇਟ ਦੇ ਸਿਰ ਉੱਤੇ ਧਰ ਕੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਕੱਟ ਸੁੱਟੇ ਅਤੇ ਹਾਰੂਨ ਦੇ ਪੁੱਤ੍ਰ ਜਾਜਕ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ, 3ਅਤੇ ਉਹ ਸੁਖ ਸਾਂਦ ਦੀ ਬਲੀ ਵਿੱਚੋਂ ਇੱਕ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ, ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜ ਦੀ ਹੈ ਅਤੇ ਉਹ ਸਾਰੀ ਚਰਬੀ ਜਿਹੜੀ ਆਂਦ੍ਰਾਂ ਦੇ ਉੱਤੇ ਹੈ 4ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 5ਅਤੇ ਹਾਰੂਨ ਦੇ ਪੁੱਤ੍ਰ ਉਸ ਨੂੰ ਹੋਮ ਬਲੀ ਦੇ ਉੱਤੇ ਜੋ ਅੱਗ ਦੀ ਲੱਕੜ ਦੇ ਉੱਤੇ ਹੈ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਭੇਟ ਹੈ।।
6ਅਤੇ ਜੇ ਉਸ ਦੀ ਸੁਖ ਸਾਂਦ ਦੀ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਇੱਜੜ ਵਿੱਚੋਂ ਹੋਵੇ ਤਾਂ ਭਾਵੇਂ ਨਰ ਯਾ ਮਦੀਨ ਹੋਵੇ, ਉਸ ਨੂੰ ਬੱਜ ਤੋਂ ਰਹਿਤ ਚੜ੍ਹਾਵੇ, 7ਜੇ ਉਹ ਆਪਣੀ ਭੇਟ ਵਿੱਚ ਲੇਲਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ 8ਅਤੇ ਉਹ ਆਪਣਾ ਹੱਥ ਆਪਣੀ ਭੇਟ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ, ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ 9ਅਤੇ ਸੁੱਖ ਸਾਂਦ ਦੀ ਬਲੀ ਵਿੱਚੋਂ ਉਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਵੇ, ਉਸ ਦੀ ਚਰਬੀ ਅਤੇ ਸਾਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਅਤੇ ਸਾਰੀ ਚਰਬੀ, ਜੋ ਆਂਦ੍ਰਾਂ ਦੇ ਉੱਤੇ ਹੈ 10ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 11ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦਾ ਪ੍ਰਸਾਦ ਹੈ।।
12ਅਤੇ ਜੇ ਉਸ ਦੀ ਭੇਟ ਬੱਕਰਾ ਹੋਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ 13ਅਤੇ ਉਹ ਆਪਣਾ ਹੱਥ ਉਸ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ 14ਅਤੇ ਉਹ ਉਸ ਵਿੱਚੋਂ ਆਪਣੀ ਭੇਟ ਚੜ੍ਹਾਵੇ ਅਰਥਾਤ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ, ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਹੈ 15ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 16ਅਤੇ ਜਾਜਕ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜੇ। ਇਹ ਅੱਗ ਦੀ ਸੁਗੰਧਤਾ ਦੀ ਭੇਟ ਦਾ ਪ੍ਰਸਾਦ ਹੈ, ਸਾਰੀ ਚਰਬੀ ਯਹੋਵਾਹ ਦੀ ਹੈ 17ਇਹ ਤੁਹਾਡੀਆਂ ਪੀੜ੍ਹੀਆਂ ਦੇ ਲਈ ਤੁਹਾਡੇ ਸਾਰੇ ਵਸੇਬਿਆਂ ਵਿੱਚ ਇੱਕ ਸਦਾ ਦੀ ਬਿਧੀ ਹੈ ਭਈ ਤੁਸਾਂ ਨਾ ਚਰਬੀ ਨਾ ਲਹੂ ਖਾਣਾ।।
Currently Selected:
ਲੇਵੀਆਂ ਦੀ ਪੋਥੀ 3: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.