ਲੇਵੀਆਂ ਦੀ ਪੋਥੀ 5
5
ਦੋਸ਼ ਦੀਆਂ ਬਲੀਆਂ
1ਜੇ ਕੋਈ ਪ੍ਰਾਣੀ ਅਜਿਹਾ ਪਾਪ ਕਰੇ ਜੋ ਉਗਾਹ ਹੋਵੇ, ਅਤੇ ਸੌਂਹ ਚੁੱਕਣ ਦਾ ਸ਼ਬਦ ਸੁਣੇ ਭਾਂਵੇ ਉਸ ਨੇ ਡਿੱਠਾ ਹੈ ਯਾਂ ਜਾਣਿਆ ਹੈ, ਪਰ ਉਹ ਨਾ ਦੱਸੇ ਤਾਂ ਉਹ ਦੋਸ਼ੀ ਠਹਿਰੇਗਾ 2ਯਾ ਜੇ ਕੋਈ ਪ੍ਰਾਣੀ ਕਿਸੇ ਅਪਵਿੱਤ੍ਰ ਵਸਤੂ ਨੂੰ ਛੋਹੇ, ਭਾਂਵੇ ਅਪਵਿੱਤ੍ਰ ਪਸੂ ਦੀ ਲੋਥ, ਯਾ ਅਪਵਿੱਤ੍ਰ ਡੰਗਰ ਦੀ ਲੋਥ, ਯਾ ਅਪਵਿੱਤ੍ਰ ਕੀੜਿਆਂ ਦੀ ਲੋਥ ਅਤੇ ਉਹ ਉਸ ਨੂੰ ਮਲੂਮ ਨਾ ਹੋਵੇ, ਉਹ ਭੀ ਅਪਵਿੱਤ੍ਰ ਅਤੇ ਦੋਸ਼ੀ ਠਹਿਰੇਗਾ 3ਯਾ ਜੇ ਉਹ ਮਨੁੱਖ ਦੀ ਕਿਸੇ ਗੰਦਕੀ, ਭਾਂਵੇ ਕੋਈ ਗੰਦਕੀ ਹੋਵੇ, ਜਿਸ ਤੋਂ ਮਨੁੱਖ ਅਪਵਿੱਤ੍ਰ ਹੁੰਦਾ ਹੈ, ਛੋਹੇ ਅਤੇ ਉਸ ਨੂੰ ਖਬਰ ਨਾ ਹੋਵੇ ਜਿਸ ਵੇਲੇ ਉਸ ਨੂੰ ਖਬਰ ਹੋਵੇ, ਤਾਂ ਉਹ ਦੋਸ਼ੀ ਠਹਿਰੇਗਾ 4ਯਾ ਜੇ ਕੋਈ ਪ੍ਰਾਣੀ ਹੂੜ੍ਹ ਪੁਣੇ ਨਾਲ ਸੌਂਹ ਚੁਕੇ ਅਤੇ ਆਪਣਿਆਂ ਹੋਠਾਂ ਨਾਲ ਬੁਰਿਆਈ ਕਰਨ ਯਾ ਭਲਿਆਈ ਕਰਨ ਦਾ ਬਚਨ ਦੇਵੇ, ਭਾਂਵੇ ਕੁਝ ਹੋਵੇ, ਜੋ ਮਨੁੱਖ ਤੋਂ ਹੂੜ੍ਹ ਪੁਣੇ ਦੀ ਸੌਂਹ ਨਾਲ ਹੁੰਦਾ ਹੈ ਅਤੇ ਉਹ ਉਸ ਨੂੰ ਖਬਰ ਨਾ ਹੋਵੇ, ਜਿਸ ਵੇਲੇ ਉਸ ਨੂੰ ਖਬਰ ਹੋਵੇ ਤਦ ਉਹ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇਗਾ 5ਅਤੇ ਐਉਂ ਹੋਵੇਗਾ ਜਾਂ ਉਹ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇ ਤਾਂ ਉਹ ਮੰਨ ਲਵੇ ਜੋ ਮੈਂ ਇਸ ਗੱਲ ਵਿੱਚ ਪਾਪ ਕੀਤਾ ਹੈ 6ਅਤੇ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਇੱਜੜ ਵਿੱਚੋਂ ਇੱਕ ਲੇਲੀ, ਯਾ ਬੱਕਰਿਆਂ ਦੀ ਪੱਠ, ਦੋਸ਼ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲਿਆਵੇ ਅਤੇ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ 7ਤੇ ਜੇ ਉਹ ਇੱਕ ਲੇਲਾ ਲਿਆ ਨਾ ਸੱਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਯਹੋਵਾਹ ਦੇ ਅੱਗੇ ਦੋਸ਼ ਦੀ ਭੇਟ ਕਰਕੇ ਲਿਆਵੇ, ਇੱਕ ਪਾਪ ਦੀ ਭੇਟ ਦੇ ਲਈ ਅਤੇ ਦੂਜੀ ਹੋਮ ਦੀ ਭੇਟ ਦੇ ਲਈ 8ਅਤੇ ਉਨ੍ਹਾਂ ਨੂੰ ਜਾਜਕ ਕੋਲ ਲਿਆਵੇ ਅਤੇ ਉਹ ਪਾਪ ਦੇ ਲਈ ਜਿਹੜੀ ਭੇਟ ਹੈ ਉਸ ਨੂੰ ਪਹਿਲੇ ਚੜ੍ਹਾਵੇ ਅਤੇ ਉਸ ਦੇ ਗਲੇ ਤੋਂ ਉਸ ਦਾ ਸਿਰ ਮਰੋੜ ਲਵੇ ਪਰ ਉਸ ਨੂੰ ਚੀਰ ਕੇ ਅੱਡੋ ਅੱਡ ਨਾ ਕਰੇ 9ਅਤੇ ਉਸ ਪਾਪ ਦੀ ਭੇਟ ਦੇ ਲਹੂ ਤੋਂ ਜਗਵੇਦੀ ਦੇ ਇੱਕ ਪਾਸੇ ਕੁਝ ਛਿਣਕੇ ਅਤੇ ਰਹਿੰਦਾ ਲਹੂ ਜਗਵੇਦੀ ਦੇ ਹੇਠ ਡੋਹਲਿਆ ਜਾਵੇ । ਇਹ ਪਾਪ ਦੀ ਭੇਟ ਹੈ 10ਅਤੇ ਉਹ ਦੂਜੀ ਨੂੰ ਹੋਮ ਬਲੀ ਕਰਕੇ ਮਰਜਾਦਾ ਦੇ ਅਨੁਸਾਰ ਚੜ੍ਹਾਵੇ ਅਤੇ ਜਾਜਕ ਉਸ ਦੇ ਪਾਪ ਦਾ ਲਈ ਜੋ ਉਸ ਨੇ ਕੀਤਾ ਹੈ ਉਸ ਦੇ ਪ੍ਰਾਸਚਿਤ ਕਰੇ ਅਤੇ ਉਹ ਦੀ ਖਿਮਾ ਹੋ ਜਾਵੇਗੀ।।
11ਪਰ ਜੇ ਉਹ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਨਾ ਲਿਆ ਸਕੇ ਤਾਂ ਉਹ ਜੋ ਪਾਪੀ ਹੈ ਸੋ ਆਪਣੀ ਭੇਟ ਵਿੱਚ ਇੱਕ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ ਪਾਪ ਦੀ ਭੇਟ ਕਰਕੇ ਲਿਆਵੇ, ਉਹ ਉਸ ਦੇ ਉੱਤੇ ਤੇਲ ਨਾ ਪਾਵੇ ਨਾ ਉਸ ਦੇ ਉਤੇ ਲੁਬਾਨ ਧਰੇ, ਕਿਉਂ ਜੋਂ ਉਹ ਪਾਪ ਦੀ ਭੇਟ ਹੈ 12ਤਾਂ ਉਹ ਉਸ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਤੋਂ ਇੱਕ ਮੁੱਠ ਭਰਕੇ ਸਿਮਰਨ ਦੇ ਲਈ ਉਸ ਨੂੰ ਜਗਵੇਦੀ ਉੱਤੇ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਦੇ ਉੱਤੇ ਸਾੜੇ। ਇਹ ਪਾਪ ਦੀ ਭੇਟ ਹੈ 13ਅਤੇ ਜਾਜਕ ਉਸ ਦੇ ਪਾਪ ਲਈ ਜੋ ਉਸ ਨੇ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਪਾਪ ਕੀਤਾ, ਪ੍ਰਾਸਚਿਤ ਕਰੇ ਅਤੇ ਉਸ ਦੀ ਖਿਮਾ ਹੋ ਜਾਵੇਗੀ। ਮੈਦੇ ਦੀ ਭੇਟ ਵਰਗਾ ਰਹਿੰਦਾ ਖੂੰਹਦਾ ਜਾਜਕ ਦਾ ਹੋਵੇ।।
14ਅਤੇ ਯਹੋਵਾਹ ਮੂਸਾ ਨੂੰ ਬੋਲਿਆ, 15ਜੇ ਕੋਈ ਪ੍ਰਾਣੀ ਦੋਸ਼ ਕਰੇ ਅਤੇ ਯਹੋਵਾਹ ਦੀਆਂ ਪਵਿੱਤ੍ਰ ਗੱਲਾਂ ਵਿੱਚ ਅਣਜਾਣ ਹੋਕੇ ਪਾਪ ਕਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਬੱਜ ਤੋਂ ਰਹਿਤ ਛੱਤ੍ਰਾ ਲਿਆਵੇ ਅਤੇ ਤੂੰ ਚਾਂਦੀ ਦਿਆਂ ਸ਼ਕਲਾਂ ਦੇ ਲੇਖੇ ਤੋਂ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਦੋਸ਼ ਦੀ ਭੇਟ ਕਰਕੇ ਉਸ ਦਾ ਮੁੱਲ ਠਹਿਰਾਵੀਂ 16ਅਤੇ ਉਸ ਨੇ ਉਸ ਪਵਿੱਤ੍ਰ ਗੱਲ ਵਿੱਚ ਜਿਹੜਾ ਘਾਟਾ ਪਾਇਆ ਸੋ ਉਸ ਦਾ ਵੱਟਾ ਦੇਵੇ, ਨਾਲੇ ਇੱਕ ਪੰਜਵਾਂ ਹਿੱਸਾ ਹੋਰ ਪਾਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਦੀ ਭੇਟ ਦੇ ਛੱਤ੍ਰੇ ਨਾਲ ਉਸ ਦੇ ਲਈ ਪ੍ਰਾਸਚਿਤ ਕਰੇ, ਅਤੇ ਉਹ ਦੀ ਖਿਮਾ ਹੋ ਜਾਵੇਗੀ।।
17ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾਹ ਦੀਆਂ ਆਗਿਆਂ ਵਿੱਚ ਜਿਹੜੀਆਂ ਕਰਨ ਜੋਗ ਨਹੀਂ ਹਨ ਉਨ੍ਹਾਂ ਗੱਲਾਂ ਵਿੱਚੋਂ ਕਿਸੇ ਨੂੰ ਕਰੇ, ਭਾਵੇਂ ਉਸ ਨੂੰ ਖਬਰ ਭੀ ਨਾ ਹੋਵੇ ਤਾਂ ਭੀ ਉਹ ਦੋਸ਼ੀ ਹੈ ਅਤੇ ਆਪਣਾ ਪਾਪ ਚੁੱਕੇ 18ਅਤੇ ਉਹ ਇੱਜੜ ਵਿੱਚੋਂ ਬੱਜ ਤੋਂ ਰਹਿਤ ਇੱਕ ਛੱਤ੍ਰਾ ਤੇਰੇ ਮੁੱਲ ਠਹਿਰਾਉਣ ਦੇ ਅਨੁਸਾਰ ਦੋਸ਼ ਦੀ ਭੇਟ ਲਈ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਦੇ ਲਈ ਉਸ ਅਣਜਾਣ ਪੁਣੇ ਦੀ, ਜਿਸ ਦੇ ਵਿੱਚ ਉਸ ਨੇ ਪਾਪ ਕੀਤਾ ਸੀ ਅਤੇ ਉਸ ਨੂੰ ਖਬਰ ਨਹੀਂ ਹੋਈ ਸੀ, ਪ੍ਰਾਸਚਿਤ ਕਰੇ ਅਤੇ ਉਸ ਨੂੰ ਖਿਮਾ ਹੋ ਜਾਵੇਗੀ 19ਇਹ ਦੋਸ਼ ਦੀ ਭੇਟ ਹੈ, ਉਸ ਯਹੋਵਾਹ ਦੇ ਅੱਗੇ ਜਰੂਰ ਪਾਪ ਕੀਤਾ।।
Currently Selected:
ਲੇਵੀਆਂ ਦੀ ਪੋਥੀ 5: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.