YouVersion Logo
Search Icon

ਯੋਏਲ 3

3
ਨਬੇੜੇ ਦੀ ਖੱਡ
1ਵੇਖੋ ਤਾਂ, ਉਨ੍ਹਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਅਸੀਰੀ ਨੂੰ ਮੁਕਾ ਦਿਆਂਗਾ 2ਮੈਂ ਸਾਰੀਆਂ ਕੌਮਾਂ ਨੂੰ ਇਕੱਠੀਆਂ ਕਰਾਂਗਾ ਅਤੇ ਓਹਨਾਂ ਨੂੰ ਯਹੋਸ਼ਾਫਾਟ ਦੀ ਖੱਡ ਵਿੱਚ ਉਤਾਰ ਲਿਆਵਾਂਗਾ, ਮੈਂ ਉੱਥੇ ਆਪਣੀ ਪਰਜਾ ਅਤੇ ਆਪਣੀ ਮੀਰਾਸ ਇਸਰਾਏਲ ਦੇ ਕਾਰਨ ਓਹਨਾ ਦਾ ਨਿਆਉਂ ਕਰਾਂਗਾ, ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਕੌਮਾਂ ਵਿੱਚ ਖੇਰੂੰ ਖੇਰੂ ਕੀਤਾ ਅਤੇ ਮੇਰੇ ਦੇਸ ਨੂੰ ਵੰਡ ਲਿਆ 3ਅਤੇ ਮੇਰੀ ਪਰਜਾ ਉੱਤੇ ਗੁਣਾ ਪਾਇਆ ਅਤੇ ਇੱਕ ਮੁੰਡਾ ਬੇਸਵਾ ਦੇ ਵੱਟੇ ਵਿੱਚ ਦੇ ਦਿੱਤਾ ਅਤੇ ਇੱਕ ਕੁੜੀ ਮੈ ਲਈ ਵੇਚੀ ਭਈ ਓਹ ਪੀਣ!।।
4ਹੇ ਸੂਰ ਅਤੇ ਸੀਦੋਨ ਅਤੇ ਫਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮ? ਤੁਸੀਂ ਮੈਨੂੰ ਵੱਟਾ ਦਿਓਗੇ? ਜੇ ਤੁਸੀਂ ਮੈਨੂੰ ਵੱਟਾ ਵੀ ਦਿਓ, ਤਾਂ ਮੈਂ ਝੱਟ ਪੱਟ ਤੁਹਾਡੇ ਸਿਰ ਉੱਤੇ ਤੁਹਾਡਾ ਵੱਟਾ ਮੋੜ ਦਿਆਂਗਾ! 5ਏਸ ਲਈ ਕਿ ਤੁਸਾਂ ਮੇਰੀ ਚਾਂਦੀ ਅਰ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਸੋਹਣੇ ਪਦਾਰਥ ਆਪਣੀਆਂ ਹੈਕਾਲਾਂ ਵਿੱਚ ਲੈ ਗਏ 6ਅਤੇ ਯਹੂਦਾਹ ਅਰ ਯਰੂਸ਼ਲਮ ਦੇ ਲੋਕ ਯੂਨਾਨੀਆਂ ਕੋਲ ਵੇਚ ਦਿੱਤੇ ਭਈ ਤੁਸੀਂ ਓਹਨਾਂ ਨੂੰ ਓਹਨਾਂ ਦੀ ਹੱਦ ਤੋਂ ਦੂਰ ਕਰੋ 7ਤਾਂ ਵੇਖੋ, ਮੈਂ ਓਹਨਾਂ ਨੂੰ ਉਸ ਥਾਂ ਤੋਂ ਜਿੱਥੋਂ ਤੁਸੀਂ ਓਹਨਾਂ ਨੂੰ ਵੇਚ ਦਿੱਤਾ ਪਰੇਰਾਂਗਾ ਅਤੇ ਤੁਹਾਡਾ ਵੱਟਾ ਤੁਹਾਡਿਆਂ ਸਿਰਾਂ ਉੱਤੇ ਮੋੜ ਦਿਆਂਗਾ 8ਅਤੇ ਮੈਂ ਤੁਹਾਡੇ ਪੁੱਤ੍ਰਾਂ ਅਰ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਓਹ ਓਹਨਾਂ ਨੂੰ ਸ਼ਬਾਈਆਂ ਕੋਲ ਇੱਕ ਦੁਰਾਡੀ ਕੌਮ ਕੋਲ ਵੇਚਣਗੇ ਕਿਉਂ ਜੋ ਯਹੋਵਾਹ ਏਹ ਬੋਲਿਆ ਹੈ!।।
9ਕੌਮਾਂ ਵਿੱਚ ਏਹ ਪੁਕਾਰੋ,
ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ,
ਭਈ ਸਾਰੇ ਜੋਧੇ ਨੇੜੇ ਆਉਣ, ਓਹ ਉਤਾਹਾਂ
ਆਉਣ!
10ਤੁਸੀਂ ਆਪਣਿਆਂ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ,
ਅਤੇ ਆਪਣਿਆਂ ਦਾਤਾਂ ਨੂੰ ਬਰਛੀਆਂ ਬਣਾਓ!
ਕਮਜ਼ੋਰ ਆਖੇ, ਮੈਂ ਸੂਰਬੀਰ ਹਾਂ!।।
11ਹੇ ਆਲੇ ਦੁਆਲੇ ਦੀਓ ਸਾਰੀਓ ਕੌਮੋ,
ਛੇਤੀ ਨਾਲ ਆਓ ਅਤੇ ਇਕੱਠੀਆਂ ਹੋ ਜਾਓ!
ਹੇ ਯਹੋਵਾਹ, ਉੱਥੇ ਆਪਣੇ ਸੂਰ ਬੀਰਾਂ ਨੂੰ ਉਤਾਰ
ਦੇਹ!
12ਕੌਮਾਂ ਆਪਣੇ ਆਪ ਨੂੰ ਉਕਸਾਉਣ,
ਅਤੇ ਯਹੋਸ਼ਾਫਾਟ ਦੀ ਖੱਡ ਵਿੱਚ ਜਾਣ,
ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ ਦੁਆਲੇ ਦੀਆਂ
ਸਾਰੀਆਂ ਕੌਮਾਂ ਦਾ ਨਿਆਉਂ ਕਰਾਂਗਾ।।
13ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ।
ਆਓ, ਮਿੱਧੋ ਕਿਉਂਕਿ ਚੁਬੱਚਾ ਭਰ ਗਿਆ ਹੈ,
ਮੱਟੀ ਉੱਛਲਦੀ ਹੈ,
ਕਿਉਂ ਜੋ ਓਹਨਾਂ ਦੀ ਬਦੀ ਵੱਡੀ ਹੈ।।
14ਨਬੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ!
ਨਬੇੜੇ ਦੀ ਖੱਡ ਵਿੱਚ ਯਹੋਵਾਹ ਦਾ ਦਿਨ ਨੇੜੇ
ਹੈ!
15ਸੂਰਜ ਤੇ ਚੰਦ ਕਾਲੇ ਹੋ ਗਏ ਹਨ,
ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ!
16ਯਹੋਵਾਹ ਸੀਯੋਨ ਤੋਂ ਗੱਜੇਗਾ,
ਅਤੇ ਯਰੂਸ਼ਲਮ ਤੋਂ ਆਪਣੀ ਅਵਾਜ਼ ਕੱਢੇਗਾ,
ਅਕਾਸ਼ ਅਰ ਧਰਤੀ ਕੰਬਣਗੇ,
ਪਰ ਯਹੋਵਾਹ ਆਪਣੀ ਪਰਜਾ ਲਈ ਓਟ,
ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।।
17ਸੋ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ
ਹਾਂ,
ਜੋ ਆਪਣੇ ਪਵਿੱਤਰ ਪਹਾੜ ਸੀਯੋਨ ਵਿੱਚ ਵੱਸਦਾ
ਹਾਂ,
ਯਰੂਸ਼ਲਮ ਪਵਿੱਤਰ ਹੋਵੇਗਾ,
ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ
ਲੰਘਣਗੇ।।
18ਤਾਂ ਉਸ ਦਿਨ ਐਉਂ ਹੋਵੇਗਾ,
ਕਿ ਪਹਾੜਾਂ ਤੋਂ ਮਿੱਠੀ ਮੈ ਚੋਵੇਗੀ,
ਅਤੇ ਟਿੱਲਿਆਂ ਤੋਂ ਦੁੱਧ ਵੱਗੇਗਾ,
ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ
ਵਗੇਗਾ,
ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ,
ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।।
19ਮਿਸਰ ਵਿਰਾਨ ਹੋ ਜਾਵੇਗਾ,
ਅਤੇ ਅਦੋਮ ਇੱਕ ਵਿਰਾਨ ਉਜਾੜ ਹੋ ਜਾਵੇਗਾ,
ਯਹੂਦਾਹ ਦੀ ਅੰਸ ਦੇ ਜ਼ੁਲਮ ਦੇ ਕਾਰਨ,
ਕਿਉਂ ਜੋ ਓਹਨਾਂ ਨੇ ਉਨ੍ਹਾਂ ਦੇ ਦੇਸ ਵਿੱਚ ਨਿਰਦੋਸ਼ਾ
ਲਹੂ ਵਹਾਇਆ।
20ਯਹੂਦਾਹ ਸਦਾ ਲਈ ਵੱਸਿਆ ਰਹੇਗਾ,
ਅਤੇ ਯਰੂਸ਼ਲਮ ਪੀੜ੍ਹੀਓ ਪੀੜ੍ਹੀ।
21ਮੈਂ ਓਹਨਾਂ ਨੂੰ ਖ਼ੂਨ ਤੋਂ ਨਿਰਦੋਸ਼ ਠਹਿਰਾਵਾਂਗਾ,
ਪਰ ਦੂਜਿਆਂ ਨੂੰ ਨਿਰਦੋਸ਼ ਨਹੀਂ ਠਹਿਰਾਵਾਂਗਾ,
ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।।

Currently Selected:

ਯੋਏਲ 3: PUNOVBSI

Highlight

Copy

Compare

Share

None

Want to have your highlights saved across all your devices? Sign up or sign in