YouVersion Logo
Search Icon

ਆਮੋਸ 1

1
ਕੌਮਾਂ ਉੱਤੇ ਸਜ਼ਾ
1ਆਮੋਸ ਦੀ ਬਾਣੀ ਜਿਹੜੀ ਤਕੋਆ ਦੇ ਚਰਵਾਹਿਆਂ ਵਿੱਚੋਂ ਸੀ ਜਿਹ ਦਾ ਉਹ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ। ਏਹ ਇਸਾਰਏਲ ਦੇ ਪਾਤਸ਼ਾਹ ਊਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤ੍ਰ ਯਾਰਾਬੁਆਮ ਇਸਰਾਏਲ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਵਰ੍ਹੇ ਪਹਿਲਾਂ ਹੋਇਆ 2ਓਸ ਆਖਿਆ, -
ਯਹੋਵਾਹ ਸੀਯੋਨ ਤੋਂ ਗੱਜੇਗਾ,
ਅਤੇ ਯਰੂਸ਼ਲਮ ਤੋਂ ਆਪਣੀ ਅਵਾਜ਼ ਕੱਢੇਗਾ,
ਤਾਂ ਚਰਵਾਹਿਆਂ ਦੀਆਂ ਜੂਹਾਂ ਸੋਗ ਕਰਨਗੀਆਂ
ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।।
3ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਦੰਮਿਸਕ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਓਹਨਾਂ ਨੇ ਗਿਲਆਦ ਨੂੰ
ਲੋਹੇ ਦੇ ਫਲ੍ਹਿਆਂ ਨਾਲ ਗਾਹਿਆ ਹੈ।
4ਸੋ ਮੈਂ ਹਜ਼ਾਏਲ ਦੇ ਮਹਿਲ ਵਿੱਚ ਅੱਗ
ਘੱਲਾਂਗਾ,
ਅਤੇ ਉਹ ਬਨ-ਹਦਦ ਦੀਆਂ ਮਾੜੀਆਂ ਨੂੰ ਭਸਮ
ਕਰੇਗੀ ।
5ਮੈਂ ਦੰਮਿਸਕ ਦੇ ਅਰਲਾਂ ਨੂੰ ਭੰਨ ਛੱਡਾਂਗਾ,
ਅਤੇ ਮੈਂ ਆਵਨ ਦੀ ਦੂਣ ਤੋਂ ਵਾਸੀਆਂ ਨੂੰ,
ਅਤੇ ਅਦਨ ਦੇ ਘਰਾਣੇ ਤੋਂ ਰਾਜ ਡੰਡਾ ਫੜਨ ਵਾਲੇ
ਨੂੰ ਕੱਟ ਸੁੱਟਾਂਗਾ,
ਅਤੇ ਅਰਾਮ ਦੇ ਲੋਕ ਅਸੀਰ ਹੋ ਕੇ ਕੀਰ ਨੂੰ
ਜਾਣਗੇ, ਯਹੋਵਾਹ ਆਖਦਾ ਹੈ।।
6ਯਹੋਵਾਹ ਇਉਂ ਫਰਮਾਉਂਦਾ ਹੈ, -
ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਓਹ ਅਸੀਰੀ ਵਿੱਚ ਇੱਕ ਪੂਰੀ ਉੱਮਤ
ਨੂੰ ਲੈ ਗਏ
ਭਈ ਅਦੋਮ ਦੇ ਹਵਾਲੇ ਕਰਨ।
7ਸੋ ਮੈਂ ਅੱਜ਼ਾਹ ਦੀ ਫ਼ਸੀਲ ਉੱਤੇ ਅੱਗ ਘੱਲਾਂਗਾ,
ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ
ਕਰੇਗੀ।
8ਮੈਂ ਅਸ਼ਦੋਦ ਤੋਂ ਵਾਸੀਆਂ ਨੂੰ
ਅਤੇ ਅਸ਼ਕਲੋਨ ਤੋਂ ਰਾਜ ਡੰਡਾ ਫੜਨ ਵਾਲੇ ਨੂੰ
ਕੱਟ ਸੁੱਟਾਂਗਾ,
ਮੈਂ ਅਕਰੋਨ ਉੱਤੇ ਆਪਣਾ ਹੱਥ ਚਲਾਵਾਂਗਾ,
ਅਤੇ ਫਲਿਸਤੀਆਂ ਦਾ ਬਕੀਆ ਨਾਸ ਹੋ ਜਾਵੇਗਾ,
ਪ੍ਰਭੁ ਯਹੋਵਾਹ ਕਹਿੰਦਾ ਹੈ ।।
9ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਸੂਰ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਓਹਨਾਂ ਨੇ ਇੱਕ ਪੂਰੀ ਉੱਮਤ ਨੂੰ ਅਦੋਮ
ਦੇ ਹਵਾਲੇ ਕੀਤਾ,
ਅਤੇ ਭਾਈਚਾਰੇ ਦਾ ਨੇਮ ਚੇਤੇ ਨਾ ਰੱਖਿਆ।
10ਸੋ ਮੈਂ ਸੂਰ ਦੀ ਸਫ਼ੀਲ ਉੱਤੇ ਅੱਗ ਘੱਲਾਂਗਾ,
ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ
ਕਰੇਗੀ।।
11ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਅਦੋਮ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ
ਪਿੱਛਾ ਕੀਤਾ,
ਅਤੇ ਆਪਣੇ ਰਹਮ ਨੂੰ ਛੱਡ ਦਿੱਤਾ,
ਉਸ ਦਾ ਕ੍ਰੋਧ ਸਦਾ ਪਾੜਦਾ ਰਿਹਾ,
ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ
ਛੱਡਿਆ।
12ਸੋ ਮੈਂ ਤੇਮਾਨ ਉੱਤੇ ਅੱਗ ਘੱਲਾਂਗਾ,
ਅਤੇ ਉਹ ਬਾਸਰਾਹ ਦੀਆਂ ਮਾੜੀਆਂ ਨੂੰ ਭਸਮ
ਕਰੇਗੀ।।
13ਯਹੋਵਾਹ ਇਉਂ ਫ਼ਰਮਾਉਂਦਾ ਹੈ,-
ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ,
ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ
ਮੁੜਾਂਗਾ,
ਕਿਉਂ ਜੋ ਓਹਨਾਂ ਨੇ ਗਿਲਆਦ ਦੀਆਂ
ਗਰਭਵੰਤੀਆਂ ਨੂੰ ਚੀਰਿਆ,
ਤਾਂ ਜੋ ਓਹ ਆਪਣੀ ਹੱਦ ਵਧਾਉਣ।
14ਮੈਂ ਰੱਬਾਹ ਦੀ ਫ਼ਸੀਲ ਵਿੱਚ ਅੱਗ ਬਾਲਾਂਗਾ,
ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਸਮ
ਕਰੇਗੀ,
ਜੁੱਧ ਦੇ ਦਿਨ ਰੌਲਾ ਹੋਵੇਗਾ,
ਅਤੇ ਵਾਵਰੋਲੇ ਦੇ ਦਿਨ ਇੱਕ ਤੁਫਾਨ।
15ਓਹਨਾਂ ਦਾ ਪਾਤਸ਼ਾਹ ਅਸੀਰੀ ਵਿੱਚ ਜਾਵੇਗਾ,
ਉਹ ਅਤੇ ਉਹ ਦੇ ਸਰਦਾਰ ਇਕੱਠੇ,
ਯਹੋਵਾਹ ਕਹਿੰਦਾ ਹੈ।।

Currently Selected:

ਆਮੋਸ 1: PUNOVBSI

Highlight

Copy

Compare

Share

None

Want to have your highlights saved across all your devices? Sign up or sign in