ਅੱਯੂਬ 41
41
ਮਗਰ ਮੱਛ ਵੀ ਯਹੋਵਾਹ ਦੀ ਸ਼ਕਤੀ ਦਾ ਨਿਸ਼ਾਨ ਹੈ
1ਕੀ ਤੂੰ ਮਗਰ ਮੱਛ#41:1 ਇਬਰ., ਲਿਵਯਾਥਾਨ । ਨੂੰ ਕੁੰਡੀ ਨਾਲ ਬਾਹਰ ਖਿੱਚ
ਸੱਕਦਾ ਹੈ,
ਯਾ ਖੱਬੀ ਨਾਲ ਉਹ ਦੀ ਜੀਭ ਨੂੰ ਦਬਾ ਸੱਕਦਾ ਹੈ?
2ਭਲਾ, ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸੱਕਦਾ ਹੈ,
ਯਾ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸੱਕਦਾ ਹੈ?
3ਕੀ ਉਹ ਤੇਰੇ ਅੱਗੇ ਬਹੁਤੀਆਂ ਅਰਜੋਈਆਂ ਕਰੇਗਾ,
ਯਾ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ
ਕਰੇਗਾ?
4ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ,
ਭਈ ਤੂੰ ਉਹ ਨੂੰ ਆਪਣਾ ਗੁਲਾਮ ਸਦਾ ਤੀਕ ਰੱਖੇ?
5ਕੀ ਤੂੰ ਉਹ ਦੇ ਨਾਲ ਓਵੇਂ ਖੇਡੇਂਗਾ ਜਿਵੇਂ ਪੰਛੀ
ਨਾਲ,
ਯਾ ਆਪਣੀਆਂ ਕੁੜੀਆਂ ਲਈ ਉਹ ਨੂੰ ਬੰਨ੍ਹ
ਰੱਖੇਂਗਾ?
6ਭਲਾ, ਸ਼ਿਕਾਰੀ ਉਹ ਦੀ ਸੁਦਾਗਰੀ ਕਰਨਗੇ,
ਕੀ ਓਹ ਬੁਪਾਰੀਆਂ ਵਿੱਚ ਉਹ ਨੂੰ ਵੰਡਣਗੇ?
7ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਭਰ ਸੱਕਦਾ
ਹੈ,
ਯਾ ਉਹ ਦੇ ਸਿਰ ਨੂੰ ਮੱਛੀ ਤ੍ਰਿਸੂਲਾਂ ਨਾਲ?
8ਆਪਣਾ ਹੱਥ ਉਸ ਉੱਤੇ ਧਰ,
ਉਸ ਲੜਾਈ ਨੂੰ ਯਾਦ ਕਰ, - ਤੂੰ ਫੇਰ ਇਉਂ ਨਾ
ਕਰੇਂਗਾ!
9ਵੇਖ ਉਹ ਦੀ ਆਸਾ ਰੱਖਣੀ ਵਿਅਰਥ ਹੈ,
ਭਲਾ, ਕੋਈ ਉਹ ਨੂੰ ਵੇਖਦੇ ਹੀ ਡਿੱਗ ਨਾ ਪਵੇਗਾ?
10ਕੋਈ ਇੰਨੀ ਤੱਤੀ ਤਬੀਅਤ ਦਾ ਨਹੀਂ ਜੋ ਉਹ
ਦੇ ਛੇੜਨ ਦਾ ਹਿਆਉਂ ਕਰੇ,
ਫੇਰ ਕੌਣ ਹੈ ਜੋ ਮੇਰੇ ਸਨਮੁਖ ਖੋਲ ਸੱਕੇ?
11ਕਿਹ ਨੇ ਪਹਿਲਾਂ ਮੈਨੂੰ ਕੁੱਝ ਦਿੱਤਾ ਭਈ ਮੈਂ ਉਹ ਨੂੰ
ਮੋੜ ਦਿਆਂ?
ਜੋ ਕੁੱਝ ਅਕਾਸ਼ ਦੇ ਹੇਠ ਹੈ ਸੋ ਮੇਰਾ ਹੈ ।।
12ਮੈਂ ਉਹ ਦੇ ਅੰਗਾਂ ਦੇ ਵਿਖੇ ਚੁੱਪ ਨਾ ਰਹਾਂਗਾ,
ਨਾ ਉਹ ਦੇ ਮਹਾ ਬਲ ਨਾ ਉਹ ਦੇ ਢਾਂਚੇ ਦੇ ਸੁਹੱਪਣ
ਵਿਖੇ।
13ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸੱਕਦਾ ਹੈ?
ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆ ਸੱਕਦਾ
ਹੈ?
14ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸੱਕਦਾ ਹੈ?
ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ!
15ਉਹ ਦਾ ਘੁਮੰਡ ਉਹ ਦੇ ਛਿਲਕੇ ਦੀਆਂ ਧਾਰੀਆਂ ਹੈ,
ਓਹ ਘੁੱਟ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ,
16ਉਹ ਇੱਕ ਦੂਏ ਦੇ ਨੇੜੇ ਹਨ,
ਅਤੇ ਹਵਾ ਉਨ੍ਹਾਂ ਦੇ ਵਿੱਚ ਦੀ ਨਹੀਂ ਆ ਸਕਦੀ।
17ਓਹ ਇੱਕ ਦੂਏ ਦੇ ਨਾਲ ਨਾਲ ਹਨ,
ਓਹ ਇਉਂ ਸੁੱਟੀਆਂ ਹੋਈਆਂ ਹਨ ਭਈ ਓਹ ਜੁਦਾ
ਨਹੀਂ ਹੋ ਸੱਕਦੀਆਂ।
18ਉਹ ਦੀਆਂ ਛਿੱਕਾਂ ਤੋਂ ਚਾਨਣ ਲਸ਼ਕ ਉੱਠਦਾ ਹੈ।
ਉਹ ਦੀਆਂ ਅੱਖਾਂ ਫ਼ਜਰ ਦੀਆਂ ਪਲਕਾਂ ਜਿਹੀਆਂ ਹਨ !
19ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲ-
ਦੀਆਂ ਹਨ,
ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ!
20ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ,
ਜਿਵੇਂ ਉਬਲਦੀ ਦੇਗ ਯਾ ਧੁਖਦਿਆਂ ਕਾਨਿਆਂ ਤੋਂ !
21ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ,
ਅਤੇ ਉਹ ਦੇ ਮੂੰਹੋਂ ਸ਼ੋਹਲੇ ਨਿੱਕਲਦੇ ਹਨ!
22ਉਹ ਦੀ ਧੌਣ ਵਿੱਚ ਬਲ ਟਿੱਕਦਾ ਹੈ,
ਅਤੇ ਭੈ ਉਹ ਦੇ ਅੱਗੇ ਨੱਚਦਾ ਹੈ!
23ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ,
ਓਹ ਉਹ ਦੇ ਉੱਤੇ ਜੰਮੀਆਂ ਹੋਈਆਂ ਹਨ,
ਓਹ ਹਿੱਲ ਨਹੀਂ ਸੱਕਦੀਆਂ।
24ਉਹ ਦਾ ਦਿਲ ਪੱਥਰ ਵਾਂਙੁ ਪੱਕਾ ਹੈ,
ਸਗੋਂ ਚੱਕੀ ਦੇ ਹੇਠਲੇ ਪੁੜ ਵਾਂਙੁ ਪੱਕਾ ਹੈ।
25ਜਦ ਉਹ ਉੱਠਦਾ ਹੈ ਤਦ ਦੇਵਤੇ ਵੀ ਡਰ ਜਾਂਦੇ ਹਨ,
ਓਹ ਘਬਰਾਹਟ ਨਾਲ ਪਾਗਲ ਹੋ ਜਾਂਦੇ ਹਨ!
26ਭਾਵੇਂ ਤਲਵਾਰ ਉਹ ਦੇ ਕੋਲ ਪੁੱਜੇ, ਉਸ ਤੋਂ ਕੁੱਝ
ਬਣਦਾ ਨਹੀਂ,
ਨਾ ਬਰਛੀ ਨਾ ਭਾਲੇ ਨਾ ਬੱਲਮ ਤੋਂ।
27ਉਹ ਲੋਹੇ ਨੂੰ ਭੋਹ ਸਮਝਦਾ ਹੈ,
ਅਤੇ ਪਿੱਤਲ ਨੂੰ ਗਲੀ ਹੋਈ ਲੱਕੜ!
28ਤੀਰ ਉਹ ਨੂੰ ਨਹੀਂ ਨਠਾ ਸੱਕਦੇ,
ਗੋਪੀਏ ਦੇ ਪੱਥਰ ਉਹ ਦੇ ਲਈ ਤਿਖਣੇ ਹੀ ਬਣ
ਜਾਂਦੇ ਹਨ।
29ਲਾਠੀਆਂ ਤਿਖਣੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ,
ਸਾਂਗ ਦੀ ਸਾਂ ਸਾਂ ਉੱਤੇ ਉਹ ਹੱਸਦਾ ਹੈ।
30ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਙੁ ਹਨ,
ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ ।
31ਉਹ ਡੁੰਘਿਆਈ ਨੂੰ ਦੇਗ ਵਾਂਙੁ ਉਛਾਲ ਦਿੰਦਾ ਹੈ,
ਉਹ ਸਮੁੰਦਰ ਨੂੰ ਮੱਲ੍ਹਮ ਦੇ ਡੱਬੇ ਬਣਾ ਦਿੰਦਾ
ਹੈ।
32ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ,
ਭਈ ਜਾਣੋ ਡੁੰਘਿਆਈ ਉੱਤੇ ਧੌਲੇ ਆਏ ਹੋਏ ਹਨ।
33ਪ੍ਰਿਥਵੀ ਉੱਤੇ ਉਹ ਦੇ ਤੁੱਲ ਕੋਈ ਨਹੀਂ,
ਉਹ ਬਿਨਾ ਖ਼ੌਫ਼ ਦੇ ਸਾਜਿਆ ਗਿਆ!
34ਉਹ ਹਰ ਉੱਚਿਆਈ ਨੂੰ ਵੇਂਹਦਾ ਹੈ,
ਉਹ ਮਗਰੂਰਾਂ ਦੀ ਕੁੱਲ ਅੰਸ ਉੱਤੇ ਪਾਤਸ਼ਾਹ ਹੈ।
Currently Selected:
ਅੱਯੂਬ 41: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.