YouVersion Logo
Search Icon

ਅੱਯੂਬ 40

40
ਬਹੇਸੋਥ ਯਹੋਵਾਹ ਦੀ ਸ਼ਕਤੀ ਦਾ ਨਿਸ਼ਾਨ ਹੈ
1ਫੇਰ ਯਹੋਵਾਹ ਨੇ ਅੱਯੂਬ ਨੂੰ ਉੱਤਰ ਦਿੱਤਾ ਤੇ
ਆਖਿਆ,
2ਭਲਾ, ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ?
ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ
ਉੱਤਰ ਦੇਵੇ!
3ਤਾਂ ਅੱਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ
4ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ?
ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ!
5ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ
ਨਹੀਂ ਦਿਆਂਗਾ,
ਸਗੋਂ ਦੋ ਵਾਰ, ਫੇਰ ਬੱਸ!
6ਅੱਗੋਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ
ਉੱਤਰ ਦੇ ਕੇ ਆਖਿਆ,
7ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ!
ਮੈਂ ਤੈਥੋਂ ਸਵਾਲ ਕਰਾਂਗਾ
ਅਤੇ ਤੂੰ ਮੈਨੂੰ ਸਮਝਾ!
8ਕੀ ਤੂੰ ਮੇਰੇ ਨਿਆਉਂ ਨੂੰ ਰੱਦ ਕਰੇਂਗਾ?
ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਭਈ ਤੂੰ ਧਰਮੀ ਬਣੇਂ?
9ਕੀ ਤੇਰੀ ਭੁਜਾ ਪਰਮੇਸ਼ੁਰ ਵਰਗੀ ਹੈ,
ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸੱਕਦਾ
ਹੈ?।।
10ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜ਼ਾ,
ਅਤੇ ਤੇਜ ਤੇ ਉਪਮਾ ਨੂੰ ਪਹਿਨ ਲੈ !
11ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇਹ,
ਅਤੇ ਹਰ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, -
12ਹਰ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ,
ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਥਾਂ ਵਿੱਚ ਮਿੱਧ ਸੁੱਟ!
13ਉਨ੍ਹਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇਹ,
ਓਹਲੇ ਵਿੱਚ ਉਨ੍ਹਾਂ ਦੇ ਮੂੰਹ ਬੰਨ੍ਹ ਦੇਹ,
14ਤਾਂ ਮੈਂ ਵੀ ਮੰਨ ਲਵਾਂਗਾ,
ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸੱਕਦਾ ਹੈ !
15ਜ਼ਰਾ ਦਰਿਆਈ ਘੋੜੇ#40:15 ਇਬਰ., ਬਹੋਮੋਥ : ਯੂਨਾਨੀ, ਹਿੱਪੋ ਪੋਤਾਮੋਸ । ਨੂੰ ਵੇਖ,
ਜਿਹ ਨੂੰ ਮੈ ਤੇਰੇ ਨਾਲ ਬਣਾਇਆ ਹੈ,
ਉਹ ਬਲਦ ਵਾਂਙੁ ਘਾਹ ਖਾਂਦਾ ਹੈ।
16ਵੇਖ ਤਾਂ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ,
ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ
ਵਿੱਚ ਹੈ!
17ਉਹ ਆਪਣੀ ਪੂਛ ਦਿਆਰ ਵਾਂਙੁ ਹਿਲਾਉਂਦਾ ਹੈ,
ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ
ਮਿਲੀਆਂ ਹੋਈਆ ਹਨ।
18ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ,
ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਙੁ ਹਨ।
19ਉਹ ਪਰਮੇਸ਼ੁਰ ਦੇ ਕੰਮਾਂ#40:19 ਇਬਰ., ਰਾਹਾਂ । ਦਾ ਅਰੰਭ ਹੈ,
ਉਹ ਦਾ ਕਰਤਾਰ ਹੀ ਆਪਣਾ ਤਲਵਾਰ ਉਹ ਦੇ ਨੇੜੇ
ਲਿਆ ਸੱਕਦਾ ਹੈ!
20ਪਹਾੜ ਤਾਂ ਉਹ ਦੇ ਲਈ ਖਾਜਾ ਚੁੱਕੀ ਬੈਠੇ ਹਨ,
ਜਿੱਥੇ ਖੇਤ ਦੇ ਸਾਰੇ ਜਾਨਵਰ ਹੱਸਦੇ ਫਿਰਦੇ ਹਨ।
21ਕੰਮੀਆਂ ਦੇ ਫੁੱਲਾਂ ਹੇਠ ਉਹ ਲੇਟਦਾ ਹੈ,
ਕਾਨਿਆ ਤੇ ਖੋਭਿਆ ਦੀ ਓਟ ਵਿੱਚ।
22ਕੰਮੀਆਂ ਦੇ ਬੂਟੇ ਉਹ ਨੂੰ ਆਪਣੇ ਸਾਯੇ ਵਿੱਚ ਲੁਕਾ
ਲੈਂਦੇ ਹਨ,
ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ।
23ਵੇਖ, ਜੇ ਦਰਿਆ ਧੱਕੇ ਧੋੜੇ ਵੀ ਮਾਰੇ, ਉਹ ਨਹੀਂ
ਕੰਬਦਾ,
ਭਾਵੇਂ ਯਰਦਨ ਮੂੰਹੋਂ ਮੂੰਹ ਚੜ੍ਹ ਜਾਵੇ, ਉਹ ਬੇਖੌਫ਼
ਰਹਿੰਦਾ ਹੈ।
24ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ ਸੱਕਦਾ ਹੈ,
ਯਾ ਝਾਬੂ ਨਾਲ ਉਹ ਨੂੰ ਨੱਥ ਸੱਕਦਾ ਹੈ? ।।

Currently Selected:

ਅੱਯੂਬ 40: PUNOVBSI

Highlight

Copy

Compare

Share

None

Want to have your highlights saved across all your devices? Sign up or sign in

Videos for ਅੱਯੂਬ 40