ਅੱਯੂਬ 42
42
ਅੱਯੂਬ ਦਾ ਪਛਤਾਵਾ
1ਫੇਰ ਅੱਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ
ਆਖਿਆ,
2ਮੈਂ ਜਾਣਦਾ ਹਾਂ ਭਈ ਤੂੰ ਸਭ ਕੁੱਝ ਕਰ ਸੱਕਦਾ ਹੈਂ,
ਅਤੇ ਤੇਰਾ ਕੋਈ ਪਰੋਜਨ ਰੁਕ ਨਹੀਂ ਸੱਕਦਾ ਹੈ।
3ਏਹ ਕੌਣ ਹੈ ਜਿਹੜਾ ਆਗਿਆਨਤਾ ਨਾਲ ਸਲਾਹ ਨੂੰ
ਢੱਕਦਾ ਹੈ?
ਏਸ ਲਈ ਮੈਂ ਉਹ ਬਕਿਆ ਜਿਹ ਨੂੰ ਮੈਂ ਨਾ
ਸਮਝਿਆ।
ਏਹ ਮੇਰੇ ਲਈ ਅਚਰਜ ਗੱਲਾਂ ਸਨ ਜਿਨ੍ਹਾਂ ਨੂੰ ਮੈਂ
ਨਹੀਂ ਜਾਣਦਾ ਸਾਂ!
4ਜ਼ਰਾ ਸੁਣ ਤੇ ਮੈਂ ਬੋਲਾਂਗਾ,
ਮੈਂ ਤੈਥੋਂ ਸਵਾਲ ਕਰਦਾ ਹਾਂ,
ਅਤੇ ਤੂੰ ਮੈਨੂੰ ਸਮਝਾ!
5ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ,
ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ,
6ਏਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ,
ਅਤੇ ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ !
।। 7ਤਾਂ ਐਉਂ ਹੋਇਆ ਜਦ ਯਹੋਵਾਹ ਏਹ ਗੱਲਾਂ ਅੱਯੂਬ ਨਾਲ ਬੋਲ ਚੁੱਕਿਆ. ਤਦ ਯਹੋਵਾਹ ਨੇ ਅਲੀਫ਼ਜ਼ ਤੇਮਾਨੀ ਨੂੰ ਆਖਿਆ, ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿਤ੍ਰਾਂ ਉੱਤੇ ਭੜਕ ਉੱਠਿਆ ਹੈ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅੱਯੂਬ ਬੋਲਿਆ 8ਸੋ ਹੁਣ ਆਪਣੇ ਲਈ ਸੱਤ ਬਲਦ ਅਤੇ ਸੱਤ ਛੱਤਰੇ ਲਓ ਅਤੇ ਮੇਰੇ ਦਾਸ ਅੱਯੂਬ ਕੋਲ ਚੱਲੋ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ ਅਤੇ ਮੇਰਾ ਦਾਸ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ। ਮੈਂ ਤਾਂ ਉਹ ਨੂੰ ਮੰਨਾਂਗਾ ਭਈ ਮੈਂ ਤੁਹਾਡੇ ਲਈ ਤੁਹਾਡੀ ਮੂਰਖਤਾਈ ਅਨੁਸਾਰ ਨਾ ਕਰਾਂ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅੱਯੂਬ ਬੋਲਿਆ 9ਤਾਂ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਗਏ ਅਤੇ ਜਿਵੇਂ ਯਹੋਵਾਹ ਉਨ੍ਹਾਂ ਨੂੰ ਬੋਲਿਆ ਸੀ ਤਿਵੇਂ ਹੀ ਕੀਤਾ ਅਤੇ ਯਹੋਵਾਹ ਨੇ ਅੱਯੂਬ ਦੀਆਂ ਗੱਲਾਂ ਨੂੰ ਮੰਨ ਲਿਆ।।
10ਜਦੋਂ ਅੱਯੂਬ ਆਪਣੇ ਮਿੱਤ੍ਰਾਂ ਲਈ ਪ੍ਰਾਰਥਨਾ ਕਰ ਚੁੱਕਾ ਤਾਂ ਯਹੋਵਾਹ ਨੇ ਅੱਯੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ ਅਤੇ ਜੋ ਕੁੱਝ ਅੱਯੂਬ ਦੇ ਕੋਲ ਸੀ ਯਹੋਵਾਹ ਨੇ ਦੁਗਣਾ ਕਰ ਦਿੱਤਾ 11ਤਾਂ ਉਹ ਦੇ ਕੋਲ ਉਹ ਦੇ ਸਾਰੇ ਭਰਾ, ਉਹ ਦੀਆਂ ਸਾਰੀਆਂ ਭੈਣਾਂ ਅਤੇ ਉਹ ਦੇ ਸਾਰੇ ਅਗਲੇ ਜਾਣ ਪਛਾਣ ਆਏ ਅਤੇ ਉਨ੍ਹਾਂ ਨੇ ਉਹ ਦੇ ਨਾਲ ਉਹ ਦੇ ਘਰ ਵਿੱਚ ਪਰਸ਼ਾਦ ਛੱਕਿਆ, ਅਤੇ ਮੁਕਾਣ ਦਿੱਤੀ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਹ ਦੇ ਉੱਤੇ ਆਉਣ ਦਿੱਤੀ, ਉਹ ਨੂੰ ਤਸੱਲੀ ਦਿੱਤੀ ਅਤੇ ਹਰ ਇੱਕ ਨੇ ਉਹ ਨੂੰ ਇੱਕ ਇੱਕ ਸਿੱਕਾ ਦਿੱਤਾ ਅਤੇ ਹਰ ਇੱਕ ਨੇ ਉਹ ਨੂੰ ਇੱਕ ਇੱਕ ਸੋਨੇ ਦੀ ਅੰਗੂਠੀ ਦਿੱਤੀ 12ਸੋ ਯਹੋਵਾਹ ਨੇ ਅੱਯੂਬ ਦੀ ਆਖਰੀ ਅਵਸਥਾ ਨੂੰ ਉਹ ਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ ਅਤੇ ਉਹ ਦੇ ਕੋਲ ਚੌਦਾ ਹਜ਼ਾਰ ਇੱਜੜ, ਛੇ ਹਜ਼ਾਰ ਊਠ, ਇੱਕ ਹਜ਼ਾਰ ਜੋੜੀ ਬਲਦ ਅਤੇ ਇੱਕ ਹਜਾਰ ਗਧੀਆਂ ਹੋ ਗਈਆਂ 13ਅਤੇ ਉਹ ਦੇ ਸੱਤ ਪੁੱਤ੍ਰ ਤੇ ਤਿੰਨ ਧੀਆਂ ਹੋਏ 14ਉਹ ਨੇ ਪਹਿਲੀ ਦਾ ਨਾਉਂ ਯਮੀਮਾਹ ਅਤੇ ਦੂਜੀ ਦਾ ਨਾਉਂ ਕਸੀਆਹ ਅਤੇ ਤੀਜੀ ਦਾ ਨਾਉਂ ਕਰਨ-ਹੱਪੂਕ ਰੱਖਿਆ 15ਅਤੇ ਸਾਰੇ ਦੇਸ਼ ਵਿੱਚ ਅੱਯੂਬ ਦੀਆਂ ਧੀਆਂ ਨਾਲੋਂ ਰੂਪਵੰਤ ਇਸਤ੍ਰੀਆਂ ਨਾ ਮਿਲ ਸੱਕੀਆਂ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਭਰਾਵਾਂ ਵਿੱਚ ਮਿਲਖ ਦਿੱਤੀ।।
16ਏਹ ਦੇ ਪਿੱਛੋਂ ਅੱਯੂਬ ਇੱਕ ਸੌ ਚਾਲ੍ਹੀ ਵਰਹੇ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤ੍ਰ ਅਤੇ ਆਪਣੇ ਪੋਤ੍ਰੇ ਚੌਥੀ ਪੀੜ੍ਹੀ ਤੀਕ ਵੇਖੇ 17ਤਾਂ ਅੱਯੂਬ ਬੁੱਢਾ ਤੇ ਸਮਾਪੂਰ ਹੋ ਕੇ ਚਲਾਣਾ ਕਰ ਗਿਆ ।।
Currently Selected:
ਅੱਯੂਬ 42: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.