YouVersion Logo
Search Icon

ਅੱਯੂਬ 24

24
ਅੱਯੂਬ: - ਪਰਮੇਸ਼ੁਰ ਦੁਸ਼ਟਾਂ ਦਾ ਗੌਹ ਨਹੀਂ ਕਰਦਾ
1ਸਰਬ ਸ਼ਕਤੀਮਾਨ ਤੋਂ ਵੇਲੇ ਕਿਉਂ ਨਹੀਂ ਠਹਿਰਾਏ
ਜਾਂਦੇ,
ਅਤੇ ਉਹ ਦੇ ਜਾਣੂ ਉਹ ਦੇ ਦਿਨਾਂ ਨੂੰ ਕਿਉਂ ਨਹੀਂ
ਵੇਖਦੇ?
2ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ,
ਓਹ ਇੱਜੜਾਂ ਨੂੰ ਖੋਹ ਲੈਂਦੇ ਹਨ ਅਤੇ ਉਨ੍ਹਾਂ ਨੂੰ
ਚਾਰਦੇ ਹਨ।
3ਓਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ,
ਓਹ ਵਿਧਵਾ ਦਾ ਬਲਦ ਗਹਿਣੇ ਰੱਖ ਲੈਂਦੇ
ਹਨ।
4ਓਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ,
ਦੇਸ ਦੇ ਮਸਕੀਨ ਇਕੱਠੇ ਲੁਕ ਜਾਂਦੇ ਹਨ ।
5ਵੇਖੋ, ਓਹ ਉਜਾੜ ਦੇ ਜੰਗਲੀ ਗਧਿਆ ਵਾਂਙੁ
ਆਪਣੇ ਕੰਮ ਲਈ ਖਾਜਾ ਭਾਲਣ ਨੂੰ ਨਿੱਕਲਦੇ
ਹਨ,
ਮਦਾਨ ਉਨ੍ਹਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ।
6ਓਹ ਖੇਤ ਵਿੱਚ ਚਾਰਾ ਵੱਢਦੇ ਹਨ,
ਅਤੇ ਦੁਸ਼ਟ ਦੇ ਅੰਗੂਰੀ ਬਾਗ਼ ਦੀ ਰਹਿੰਦ ਖੂੰਧ
ਚੁਗਦੇ ਹਨ।
7ਉਹ ਬਿਨਾ ਕੱਪੜੇ ਦੇ ਨੰਗੇ ਰਾਤ ਕੱਟਦੇ ਹਨ,
ਅਤੇ ਪਾਲੇ ਵਿੱਚ ਉੱਤੇ ਲੈਣ ਨੂੰ ਕੁੱਝ ਨਹੀਂ।
8ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ,
ਅਤੇ ਉਟ ਨਾ ਹੋਣ ਦੇ ਕਾਰਨ ਚਟਾਨ ਨਾਲ ਚਿੰਬੜ
ਜਾਂਦੇ ਹਨ।
9ਉਹ ਯਤੀਮ ਨੂੰ ਛਾਤੀ ਤੋਂ ਧੂਹ ਲੈਂਦੇ ਹਨ,
ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,
10ਸੋ ਓਹ ਬਿਨਾ ਬਸਤਰੋਂ ਨੰਗੇ ਫਿਰਦੇ ਹਨ,
ਅਤੇ ਭੁੱਖੇ ਓਹ ਭਰੀਆਂ ਚੁੱਕਦੇ ਹਨ।
11ਓਹ ਉਨ੍ਹਾਂ ਦੀਆਂ ਕੰਧਾਂ ਵਿੱਚ ਤੇਲ ਕੱਢਦੇ ਹਨ,
ਓਹ ਉਨ੍ਹਾਂ ਦੇ ਚੁਬੱਚਿਆ ਵਿੱਚ ਅੰਗੂਰ ਪੀੜਦੇ ਹਨ,
ਪਰ ਆਪ ਤਿਹਾਏ ਰਹਿੰਦੇ ਹਨ।
12ਸ਼ਹਿਰ ਵਿੱਚੋਂ ਲੋਕ ਹੂੰਗਦੇ ਹਨ,
ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ,
ਪਰ ਪਰਮੇਸ਼ੁਰ ਇਸ ਬੇਸ਼ਰਮੀ ਦਾ ਗੌਹ ਨਹੀਂ
ਕਰਦਾ!।।
13ਏਹ ਓਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਕੀ ਹਨ,
ਓਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ,
ਨਾ ਉਸ ਦੇ ਮਾਰਗਾਂ ਵਿੱਚ ਰਹਿੰਦੇ ਹਨ।
14ਖੂਨੀ ਸਵੇਰੇ ਹੀ ਉੱਠਦਾ ਹੈ,
ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ,
ਅਤੇ ਰਾਤੀਂ ਉਹ ਚੋਰ ਜਿਹਾ ਹੈ।
15ਵਿਭਚਾਰੀ ਦੀ ਅੱਖ ਸੰਝ ਨੂੰ ਉਡੀਕਦੀ ਹੈ,
ਉਹ ਕਹਿੰਦਾ ਹੈ ਕਿ, ਕੋਈ ਅੱਖ ਮੈਨੂੰ ਨਹੀਂ ਵੇਖੂਗੀ!
ਅਤੇ ਆਪਣੇ ਮੂੰਹ ਤੇ ਪੜਦਾ ਪਾ ਲੈਂਦਾ ਹੈ।
16ਅਨ੍ਹੇਰੇ ਨੂੰ ਓਹ ਘਰਾਂ ਵਿੱਚ ਸੰਨ੍ਹਾਂ ਮਾਰਦੇ ਹਨ,
ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ,
ਓਹ ਚਾਨਣ ਨੂੰ ਨਹੀਂ ਜਾਣਦੇ,
17ਕਿਉਂ ਜੋ ਸਵੇਰ ਉਨ੍ਹਾਂ ਸਾਰਿਆਂ ਲਈ ਮੌਤ ਦੇ ਸਾਯੇ
ਜਿਹੀ ਹੈ,
ਓਹ ਤਾਂ ਮੌਤ ਦੇ ਸਾਯੇ ਦੇ ਭੈਜਲਾਂ ਦੇ ਜਾਣੂ ਹਨ।।
18ਓਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ,
ਧਰਤੀ ਵਿੱਚ ਉਨ੍ਹਾਂ ਦਾ ਵਿਰਸਾ ਸਰਾਪਿਆ ਹੋਇਆ
ਹੈ,
ਓਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ
ਨਹੀਂ ਕਰਦੇ।
19ਖੁਸ਼ਕੀ ਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ
ਦਿੰਦੀਆਂ ਹਨ,
ਓਵੇਂ ਪਤਾਲ ਪਾਪੀਆਂ ਨੂੰ ਵੀ।
20ਕੁੱਖ ਉਹ ਨੂੰ ਭੁੱਲ ਜਾਵੇਗੀ,
ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ,
ਉਹ ਫੇਰ ਯਾਦ ਨਾ ਕੀਤਾ ਜਾਵੇਗਾ,
ਸੋ ਬਦੀ ਰੁੱਖ ਵਾਂਙੁ ਤੋੜੀ ਜਾਵੇਗੀ।
21ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਖਾ ਲੈਂਦਾ ਹੈ,
ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ।
22ਤਾਂ ਵੀ ਪਰਮੇਸ਼ੁਰ#24:22 ਇਬਰ. ਉਹ । ਆਪਣੀ ਸ਼ਕਤੀ ਨਾਲ ਤਕੜਿਆਂ
ਨੂੰ ਵੱਡੀ ਉਮਰ ਦਿੰਦਾ ਹੈ,
ਉਹ ਉੱਠਦਾ ਹੈ ਜਿਹ ਨੂੰ ਜੀਵਨ ਦਾ ਵਿਸਵਾਸ ਵੀ
ਨਹੀਂ।
23ਉਹ ਉਸ ਨੂੰ ਅਮਨ ਦਿੰਦਾ ਹੈ ਅਤੇ ਉਹ ਸਾਂਭਿਆ
ਜਾਂਦਾ ਹੈ,
ਅਤੇ ਉਹ ਦੀਆਂ ਅੱਖਾਂ ਉਨ੍ਹਾਂ ਦੇ ਰਾਹਾਂ ਉੱਤੇ
ਹਨ।
24ਓਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ,
ਫਿਰ ਉਹ ਹੁੰਦੇ ਹੀ ਨਹੀਂ, ਓਹ ਨਿਵਾਏ ਜਾਂਦੇ ਹਨ,
ਓਹ ਦੂਜਿਆਂ ਵਾਂਙੁ ਸਮੇਟੇ ਜਾਂਦੇ ਹਨ,
ਅਤੇ ਅੰਨ ਦੇ ਸਿੱਟਿਆ ਵਾਂਙੁ ਵੱਢੇ ਜਾਂਦੇ ਹਨ!
25ਜੇ ਇਹ ਇਉਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ
ਕਰੇਗਾ?
ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ?।।

Currently Selected:

ਅੱਯੂਬ 24: PUNOVBSI

Highlight

Copy

Compare

Share

None

Want to have your highlights saved across all your devices? Sign up or sign in

Videos for ਅੱਯੂਬ 24