YouVersion Logo
Search Icon

ਅੱਯੂਬ 23

23
ਅੱਯੂਬ: - ਮੈਂ ਉਹ ਨੂੰ ਕਿੱਥੇ ਲੱਭਾਂ?
1ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2ਅਜੇ ਵੀ ਮੇਰਾ ਗਿਲਾ ਕੌੜਾ ਹੈ,
ਮੇਰੀ ਮਾਰ#23:2 ਇਬਰ, ਹੱਥ ਮੇਰੇ ਹੂੰਗਣ ਨਾਲੋਂ ਵੀ ਭਾਰੀ ਹੈ!
3ਕਾਸ਼ ਕਿ ਮੈਂ ਜਾਣਦਾ ਭਈ ਮੈਂ ਉਹ ਨੂੰ ਕਿੱਥੇ
ਲੱਭਾਂ,
ਤਾਂ ਮੈਂ ਉਹ ਦੇ ਵਸੇਬੇ ਤੀਕ ਜਾਂਦਾ!
4ਮੈਂ ਆਪਣਾ ਦਾਵਾ ਉਹ ਦੇ ਸਾਹਮਣੇ ਪੇਸ਼ ਕਰਦਾ,
ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ!
5ਮੈਂ ਉਨ੍ਹਾਂ ਗੱਲਾਂ ਨੂੰ ਜਾਣ ਲੈਂਦਾ ਜਿਨ੍ਹਾਂ ਨਾਲ ਉਹ
ਮੈਨੂੰ ਉੱਤਰ ਦਿੰਦਾ,
ਅਤੇ ਸਮਝ ਲੈਂਦਾ ਭਈ ਉਹ ਮੈਨੂੰ ਕੀ ਆਖਦਾ ।
6ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ
ਮੇਰੇ ਨਾਲ ਲੜਦਾ?
ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ,
7ਉੱਥੇ ਨੇਕ ਜਨ ਉਹ ਦੇ ਨਾਲ ਬਹਿਸ ਕਰਦਾ,
ਅਤੇ ਮੈਂ ਸਦਾ ਲਈ ਆਪਣੇ ਨਿਆਈ ਤੋਂ
ਛੁਡਾਇਆ ਜਾਂਦਾ।
8ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ,
ਅਤੇ ਪਿੱਛੇ, ਪਰ ਮੈਂ ਉਹ ਨੂੰ ਵੇਖਦਾ ਨਹੀਂ,
9ਅਤੇ ਖੱਬੇ ਪਾਸੇ ਵੱਲ ਜਦ ਉਹ ਕੰਮ ਕਰਦਾ ਹੈ ਤਾਂ
ਉਹ ਮੈਨੂੰ ਵਿਖਾਈ ਨਹੀਂ ਦਿੰਦਾ,
ਉਹ ਸੱਜੇ ਪਾਸੇ ਨੂੰ ਮੁੜਦਾ ਤਾਂ ਮੈਂ ਉਹ ਨੂੰ ਵੇਖਦਾ
ਨਹੀਂ ।।
10ਉਹ ਤਾਂ ਮੇਰੇ ਰਾਹ ਨੂੰ ਜਾਣਦਾ ਹੈ,
ਜਦ ਕਦੀ ਉਸ ਮੈਨੂੰ ਤਾਇਆ ਤਾਂ ਮੈਂ ਸੋਨੇ ਵਾਂਙੁ
ਨਿੱਕਲਾਂਗਾ
11ਮੇਰੇ ਪੈਰ ਨੇ ਉਹ ਦੇ ਕਦਮਾਂ ਨੂੰ ਫੜਿਆ,
ਮੈਂ ਉਹ ਦੇ ਰਾਹ ਦੀ ਪਾਲਨਾ ਕੀਤੀ ਅਤੇ ਕੁਰਾਹੇ
ਨਾ ਪਿਆ।
12ਉਹ ਦੇ ਬੁੱਲਾਂ ਦੇ ਹੁਕਮ ਤੋਂ ਮੈਂ ਨਾ ਹਟਿਆ,
ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜਰੂਰੀ
ਭੋਜਨ ਨਾਲੋਂ ਵਧੀਕ ਕਦਰ ਕੀਤੀ।
13ਉਹ ਤਾਂ ਇੱਕਵਾਗਾ ਹੈ ਅਤੇ ਕੋਈ ਉਹ ਨੂੰ ਮੋੜ
ਨਹੀਂ ਸੱਕਦਾ,
ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ,
14ਕਿਉਂਕਿ ਜੋ ਕੁੱਝ ਮੇਰੇ ਲਈ ਠਹਿਰਾਇਆ ਗਿਆ ਹੈ
ਉਹ ਪੂਰਾ ਕਰਦਾ ਹੈ,
ਅਤੇ ਉਹ ਦੇ ਨਾਲ ਬਹੁਤ ਸਾਰੀਆਂ ਹੋਰ ਅਜਿਹੀਆਂ
ਗੱਲਾਂ ਹਨ ।
15ਏਸ ਲਈ ਮੈਂ ਉਹ ਦੇ ਹਜ਼ੂਰੋਂ ਭੈ ਖਾਂਦਾ ਹਾਂ,
ਜਦ ਮੈਂ ਸੋਚਦਾ ਹਾਂ ਤਾਂ ਮੈਂ ਉਸ ਤੋਂ ਡਰ ਜਾਂਦਾ ਹਾਂ।
16ਪਰਮੇਸ਼ੁਰ ਨੇ ਮੇਰੇ ਦਿਲ ਨੂੰ ਡਰੂ ਬਣਾ ਦਿੱਤਾ,
ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ।
17ਮੈਂ ਅਨ੍ਹੇਰੇ ਦੇ ਅੱਗੋਂ ਮਿਟਾਇਆ ਤਾਂ ਨਾ ਗਿਆ,
ਪਰ ਘੁੱਪ ਅਨ੍ਹੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ! ।।

Currently Selected:

ਅੱਯੂਬ 23: PUNOVBSI

Highlight

Copy

Compare

Share

None

Want to have your highlights saved across all your devices? Sign up or sign in

Videos for ਅੱਯੂਬ 23