YouVersion Logo
Search Icon

ਅੱਯੂਬ 25

25
ਬਿਲਦਦ: - ਮਨੁੱਖ ਕਿਵੇਂ ਧਰਮੀ ਠਹਿਰੇ?
1ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,
2ਰਾਜ ਤੇ ਭੈ ਉਸ ਦੇ ਅੰਗ ਸੰਗ ਹਨ, ਉਹ ਆਪਣੇ ਉੱਚਿਆਂ ਅਸਥਾਨਾਂ ਵਿੱਚ ਸੁੱਖ ਸਾਂਦ
ਰੱਖਦਾ ਹੈ।
3ਭਲਾ ਉਹ ਦੀਆਂ ਫੌਜਾਂ ਵੀ ਗਿਣਤੀ ਦੀ ਹੈਗੀ?
ਅਤੇ ਉਹ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ?
4ਮਨੁੱਖ ਫਿਰ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੂ,
ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ
ਹੋਊ?
5ਵੇਖ, ਚੰਦ ਵਿੱਚ ਵੀ ਚਮਕ ਨਹੀਂ,
ਅਤੇ ਉਹ ਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ
ਨਹੀਂ।
6ਫੇਰ ਮਨੁੱਖ ਕਿੱਥੇ, ਜਿਹੜਾ ਕੀੜਾ ਹੀ ਹੈਗਾ,
ਅਤੇ ਆਦਮੀ ਦਾ ਪੁੱਤ੍ਰ ਜਿਹੜਾ ਕਿਰਮ ਹੀ ਹੈਗਾ? ।।

Currently Selected:

ਅੱਯੂਬ 25: PUNOVBSI

Highlight

Copy

Compare

Share

None

Want to have your highlights saved across all your devices? Sign up or sign in

Videos for ਅੱਯੂਬ 25