YouVersion Logo
Search Icon

ਯਿਰਮਿਯਾਹ 47

47
ਫਲਿਸਤੀਆਂ ਵਿਖੇ ਅਗੰਮ ਵਾਕ
1ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫਲਿਸਤੀਆਂ ਦੇ ਵਿਖੇ ਆਇਆ, ਏਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ,-
2ਯਹੋਵਾਹ ਐਉਂ ਫ਼ਰਮਾਉਂਦਾ ਹੈ, -
ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ,
ਓਹ ਇੱਕ ਰੇਹੜਨ ਵਾਲਾ ਨਾਲਾ ਹੋਣਗੇ,
ਓਹ ਧਰਤੀ ਨੂੰ ਅਰ ਜੋ ਉਹ ਦੇ ਵਿੱਚ ਭਰਿਆ ਹੈ
ਰੇਹੜ ਲੈਣਗੇ,
ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ,
ਆਦਮੀ ਚਿੱਲਾਉਣਗੇ,
ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ।
3ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ
ਅਵਾਜ਼ ਨਾਲ,
ਉਹ ਦਿਆਂ ਰਥਾਂ ਦੇ ਸ਼ੋਰ ਨਾਲ,
ਉਹ ਦੇ ਪਹੀਆਂ ਦੇ ਖੜਾਕ ਨਾਲ,
ਪਿਉ ਆਪਣੇ ਪੁੱਤ੍ਰਾਂ ਵੱਲ ਮੁੜ ਕੇ ਨਾ ਵੇਖਦੇ,
ਓਹਨਾਂ ਦੇ ਹੱਥ ਇੰਨੇ ਨਿਰਬਲ ਹੋ ਗਏ,
4ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ,
ਭਈ ਸਾਰੇ ਫਲਿਸਤੀਆਂ ਦਾ ਨਾਸ ਕਰੇ,
ਸੂਰ ਅਤੇ ਸੈਦਾ ਤੋਂ ਹਰੇਕ ਸਹਾਇਕ ਨੂੰ ਜੋ ਰਹਿੰਦਾ
ਹੈ ਕੱਟ ਦੇਵੇ,
ਕਿਉਂ ਜੋ ਯਹੋਵਾਹ ਫਲਿਸਤੀਆਂ ਦਾ ਨਾਸ ਕਰੇਗਾ,
ਅਤੇ ਕਫਤੋਂਰ ਦੇ ਟਾਪੂ ਦੇ ਬਕੀਏ ਨੂੰ ਵੀ।
5ਅੱਜ਼ਾਹ ਉੱਤੇ ਗੰਜ ਆ ਗਿਆ ਹੈ,
ਅਸ਼ਕਲੋਨ ਬਰਬਾਦ ਕੀਤਾ ਗਿਆ ਹੈ,
ਆਪਣੀ ਵਾਦੀ ਦੇ ਬਕੀਏ ਸਣੇ
ਤੂੰ ਕਦ ਤੀਕ ਆਪਣੇ ਆਪ ਨੂੰ ਘਾਇਲ ਕਰੇਂਗਾ?
6ਹੇ ਯਹੋਵਾਹ ਦੀ ਤਲਵਾਰ,
ਤੂੰ ਕਦ ਤੀਕ ਨਾ ਖਲੋਵੇਂਗੀ?
ਆਪਣੇ ਆਪ ਨੂੰ ਮਿਆਨ ਵਿੱਚ ਪਾ,
ਅਰਮਾਨ ਕਰ ਅਤੇ ਥੰਮ੍ਹੀ ਰਹੁ।
7ਤੂੰ ਕਿਵੇਂ ਖਲੋ ਸੱਕਦੀ ਹੈਂ
ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ?
ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ,
ਉੱਥੇ ਉਸ ਉਹ ਨੂੰ ਠਹਿਰਾਇਆ ਹੈ।।

Highlight

Copy

Compare

Share

None

Want to have your highlights saved across all your devices? Sign up or sign in

Video for ਯਿਰਮਿਯਾਹ 47