ਯਸਾਯਾਹ 30
30
ਮਿਸਰੀ ਸੰਬੰਧ ਦੇ ਵਿਰੁੱਧ
1ਹਾਇ ਆਕੀ ਬਾਲਕਾਂ ਉੱਤੇ!
ਯਹੋਵਾਹ ਦਾ ਵਾਕ ਹੈ,
ਜਿਹੜੇ ਸਲਾਹ ਕਰਦੇ ਪਰ ਮੇਰੀ ਵੱਲੋਂ ਨਹੀਂ,
ਜਿਹੜੇ ਸੰਬੰਧ ਜੋੜਦੇ ਹਨ ਪਰ ਮੇਰੇ ਆਤਮਾ ਤੋਂ
ਨਹੀਂ,
ਭਈ ਓਹ ਪਾਪ ਉੱਤੇ ਪਾਪ ਵਧਾਉਣ,
2ਜਿਹੜੇ ਹੇਠਾਂ ਮਿਸਰ ਨੂੰ ਜਾਣ ਲਈ ਚੱਲਦੇ ਹਨ,
ਪਰ ਮੈਥੋਂ ਨਹੀਂ ਪੁੱਛਦੇ,
ਭਈ ਓਹ ਫ਼ਿਰਊਨ ਦੀ ਓਟ ਵਿੱਚ ਸ਼ਕਤੀ ਪਾਉਣ,
ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣ ।
3ਸੋ ਫ਼ਿਰਊਨ ਦੀ ਓਟ ਤੁਹਾਡੇ ਲਈ ਸ਼ਰਮਿੰਦਗੀ
ਹੋਵੇਗੀ,
ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣੀ ਭੰਡੀ
ਹੋਵੇਗੀ
4ਭਾਵੇਂ ਓਹਨਾਂ ਦੇ ਸਰਦਾਰ ਸੋਆਨ ਵਿੱਚ ਹੋਣ,
ਅਤੇ ਓਹਨਾਂ ਦੇ ਰਾਜ ਦੂਤ ਹਾਨੇਸ ਵਿੱਚ ਪਹੁੰਚਣ,
5ਓਹ ਸਾਰੇ ਉਸ ਕੌਮ ਦੇ ਕਾਰਨ,
ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਲਾਜ ਖਾਣਗੇ,
ਉਹ ਨਾ ਸਹਾਇਤਾ ਲਈ, ਨਾ ਲਾਭ ਲਈ,
ਪਰ ਲਾਜ ਲਈ ਸਗੋਂ ਨਿੰਦਿਆ ਲਈ ਹੋਵੇਗੀ!।।
6ਦੱਖਣੀ ਡੰਗਰਾਂ ਲਈ ਅਗੰਮ ਵਾਕ, -
ਦੁਖ ਅਤੇ ਕਸ਼ਟ ਦੇ ਦੇਸ ਥਾਣੀ,
ਜਿੱਥੋਂ ਬਬਰ ਸ਼ੇਰ ਤੇ ਸ਼ੇਰਨੀ,
ਨਾਗ ਅਤੇ ਉੱਡਣ ਵਾਲਾ ਸੱਪ ਆਉਂਦੇ ਹਨ,
ਓਹ ਜੁਆਨ ਖੋਤਿਆਂ ਦੀ ਪਿੱਠ ਉੱਤੇ ਆਪਣਾ ਧਨ,
ਅਤੇ ਉੱਠਾਂ ਦੇ ਕੁਹਾਨਾਂ ਉੱਤੇ ਆਪਣੇ ਖ਼ਜ਼ਾਨੇ,
ਓਸ ਕੌਮ ਵੱਲ ਜਿਹੜੀ ਲਾਭਦਾਇਕ ਨਹੀਂ ਚੁੱਕੀ
ਲਈ ਜਾਂਦੇ ਹਨ!
7ਮਿਸਰੀ ਵਿਅਰਥ ਅਤੇ ਫੋਕੀ ਸਹਾਇਤਾ ਕਰਦੇ ਹਨ,
ਏਸ ਲਈ ਮੈਂ ਉਹ ਨੂੰ ਸੱਦਿਆ,
"ਰਹਬ ਜਿਹੜੀ ਬੈਠੀ ਰਹਿੰਦੀ ਹੈ"!।।
8ਹੁਣ ਜਾਹ, ਉਨ੍ਹਾਂ ਦੇ ਅੱਗੇ ਪੱਟੀ ਉੱਤੇ ਲਿਖ,
ਅਤੇ ਪੋਥੀ ਵਿੱਚ ਚਾੜ੍ਹ ਲੈ,
ਭਈ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ
ਹੋਵੇ।
9ਏਹ ਤਾਂ ਆਕੀ ਪਰਜਾ, ਝੂਠੇ ਬਾਲਕ ਹਨ,
ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ
ਨਹੀਂ ਚਾਹੁੰਦੇ,
10ਜਿਹੜੇ ਵੇਖਣ ਵਾਲਿਆਂ ਨੂੰ ਆਖਦੇ ਹਨ, ਵੇਖੋ
ਨਾ!
ਅਤੇ ਦਰਸ਼ੀਆਂ ਨੂੰ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ,
ਸਾਨੂੰ ਮਿੱਠੀਆਂ ਗੱਲਾਂ ਬੋਲੋ, ਛਲ ਫਰੇਬ ਦੱਸੋ!
11ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ,
ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ
ਹਟਾ ਦਿਓ!
12ਏਸ ਕਰਕੇ ਇਸਰਾਏਲ ਦਾ ਪਵਿੱਤਰ ਪੁਰਖ ਇਉਂ
ਆਖਦਾ ਹੈ,
ਏਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ,
ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ,
ਅਤੇ ਉਸ ਉੱਤੇ ਡਾਸਣਾ ਲਾਉਂਦੇ ਹੋ,
13ਉਪਰੰਤ ਏਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੋੜ
ਵਾਂਙੁ ਹੋਵੇਗੀ,
ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ,
ਜਿਹ ਦਾ ਟੁੱਟੜਾ ਅਚਾਣਕ ਇੱਕ ਦਮ ਹੋਵੇਗਾ।
14ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ
ਵਾਂਙੁ ਹੋਵੇਗਾ,
ਜਿਹ ਨੂੰ ਉਹ ਚੂਰ ਚੂਰ ਕਰਨ ਤੋਂ ਸਰਫਾ ਨਹੀਂ
ਕਰਦਾ,
ਅਤੇ ਜਿਹ ਦੇ ਟੁਕੜਿਆ ਵਿੱਚੋਂ ਇੱਕ ਠੀਕਰਾ ਵੀ
ਨਾ ਲੱਭੇਗਾ,
ਜਿਹ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ,
ਨਾ ਹੌਦ ਤੋਂ ਪਾਣੀ ਭਰਿਆ ਜਾਵੇ।।
15ਪ੍ਰਭੁ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਐਉਂ
ਆਖਦਾ ਹੈ,
ਮੁੜ ਆਉਣ ਵਿੱਚ ਤੇ ਚੈਨ ਵਿੱਚ ਤੁਹਾਡਾ ਬਚਾਓ
ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ,
ਪਰ ਤੁਸਾਂ ਨਾ ਚਾਹਿਆ,
16ਪਰ ਤੁਸਾਂ ਆਖਿਆ, ਨਹੀਂ ਅਸੀਂ ਘੋੜਿਆਂ ਤੇ
ਨੱਠਾਂਗੇ, -
ਤਦੇ ਤੁਸੀਂ ਨੱਠੋਗੇ!
ਅਸੀਂ ਤੇਜ ਚੱਲਣ ਵਾਲਿਆਂ ਉੱਤੇ ਚੜ੍ਹਾਂਗੇ, -
ਤਦੇ ਤੁਹਾਡੇ ਪਿੱਛਾ ਕਰਨ ਵਾਲੇ ਤਾਂ ਤੇਜ ਹੋਣਗੇ!
17ਇੱਕ ਦੀ ਘੁਰਕੀ ਨਾਲ ਇੱਕ ਹਜ਼ਾਰ ਨੱਠੇਗਾ,
ਅਤੇ ਪੰਜਾਂ ਦੀ ਘੁਰਕੀ ਤੇ ਅੱਗੋਂ ਤੁਸੀਂ ਨੱਠੋਗੇ,
ਜਦ ਤੀਕ ਤੁਸੀਂ ਪਹਾੜ ਦੀ ਟੀਸੀ ਉੱਤੇ ਬਾਂਸ ਵਾਂਙੁ,
ਯਾ ਟਿੱਬੇ ਉੱਤੇ ਇੱਕ ਝੰਡੇ ਵਾਂਙੁ ਨਾ ਛੱਡੇ ਜਾਓਗੇ।।
18ਏਸ ਲਈ ਯਹੋਵਾਹ ਉਡੀਕਦਾ ਹੈ,
ਭਈ ਉਹ ਤੁਹਾਡੇ ਉਤੇ ਕਿਰਪਾ ਕਰੇ,
ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ,
ਭਈ ਉਹ ਤੁਹਾਡੇ ਉੱਤੇ ਰਹਮ ਕਰੇ,
ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ,
ਧੰਨ ਓਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!।।
19ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ
ਵੱਸਦੇ ਹੋ,
ਤੁਸੀਂ ਫੇਰ ਕਦੇ ਨਾ ਰੋਵੋਗੇ,
ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜਰੂਰ
ਤੁਹਾਡੇ ਉਤੇ ਕਿਰਪਾ ਕਰੇਗਾ,
ਜਦ ਉਹ ਉਸ ਨੂੰ ਸੁਣੇਗਾ, ਉਹ ਤੁਹਾਨੂੰ ਉੱਤਰ
ਦੇਵੇਗਾ।
20ਭਾਵੇਂ ਪ੍ਰਭੁ ਤੁਹਾਨੂੰ ਦੁਖ ਦੀ ਰੋਟੀ ਅਤੇ ਕਸ਼ਟ ਦਾ
ਪਾਣੀ ਦੇਵੇ,
ਤਾਂ ਵੀ ਤੁਹਾਡਾ ਗੁਰੂ ਆਪ ਨੂੰ ਨਾ ਲੁਕਾਵੇਗਾ,
ਸਗੋਂ ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ।
21ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ
ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ,
ਜਦ ਤੁਸੀਂ ਸੱਜੇ ਨੂੰ ਮੁੜੋ ਜਦ ਤੁਸੀਂ ਖੱਬੇ ਨੂੰ
ਮੁੜੋ।
22ਤਾਂ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ
ਆਪਣੀਆਂ ਉੱਕਰੀਆਂ ਮੂਰਤਾਂ ਨੂੰ,
ਅਤੇ ਸੋਨਾ ਚੜ੍ਹੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ
ਭਰਿਸ਼ਟ ਕਰੋਗੇ,
ਤੂੰ ਓਹਨਾਂ ਨੂੰ ਗੰਦੀਆਂ ਚੀਜ਼ਾਂ ਵਾਂਙੁ ਖਿਲਾਰ
ਦੇਵੇਂਗਾ,
ਤੂੰ ਓਹਨਾਂ ਨੂੰ ਆਖੇਂਗਾ, ਨਿੱਕਲ ਜਾਓ!
23ਉਹ ਉਸ ਬੀ ਲਈ ਜਿਹੜਾ ਤੂੰ ਜਮੀਨ ਵਿੱਚ
ਬੀਜੇਂਗਾ ਮੀਂਹ ਘੱਲੇਗਾ,
ਨਾਲੇ ਜਮੀਨ ਦੀ ਪੈਦਾਵਾਰ ਤੋਂ ਰੋਟੀ ਵੀ,
ਜਿਹੜੀ ਮੋਟੀ ਅਤੇ ਵਾਫ਼ਰ ਹੋਵੇਗੀ।
ਓਸ ਦਿਨ ਤੇਰਾ ਵੱਗ ਮੋਕਲੀ ਜੂਹ ਵਿੱਚ ਚੁਗੇਗਾ।
24ਬਲਦ ਅਤੇ ਜੁਆਨ ਗਧੇ, ਜਮੀਨ ਦੇ ਵਾਹੁਣ ਵਾਲੇ,
ਸਲੂਣੇ ਪੱਠੇ ਖਾਣਗੇ,
ਜਿਹੜੇ ਛੱਜ ਤੇ ਤੰਗੁਲੀ ਨਾਲ ਉਡਾਏ ਹੋਏ ਹੋਣਗੇ।
25ਹਰੇਕ ਬੁਲੰਦ ਪਹਾੜ ਉੱਤੇ ਅਰ ਹਰੇਕ ਉੱਚੇ
ਟਿੱਬੇ ਉੱਤੇ
ਨਾਲੀਆਂ ਅਤੇ ਵਗਦੇ ਪਾਣੀ ਹੋਣਗੇ,
ਵੱਡੇ ਵਢਾਂਗੇ ਦੇ ਦਿਨ ਜਦ ਬੁਰਜ ਡਿੱਗ ਪੈਣਗੇ।
26ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ,
ਅਤੇ ਸੂਰਜ ਦਾ ਚਾਨਣ ਸੱਤ ਗੁਣਾ,
ਸੱਤਾਂ ਦਿਨਾਂ ਦੇ ਚਾਨਣ ਦੇ ਬਰੱਬਰ ਹੋਵੇਗਾ,
ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ
ਬੰਨ੍ਹੇਗਾ,
ਅਤੇ ਆਪਣੀ ਲਾਈ ਹੋਈ ਸੱਟ ਦਾ ਘਾਉ ਚੰਗਾ
ਕਰੇਗਾ।।
27ਵੇਖੋ, ਯਹੋਵਾਹ ਦਾ ਨਾਮ ਦੂਰੋਂ ਲਗਾ ਆਉਂਦਾ
ਹੈ,
ਕ੍ਰੋਧ ਨਾਲ ਭਖਿਆ ਹੋਇਆ ਅਤੇ ਗੂੜ੍ਹੇ ਉੱਠਦੇ
ਧੂੰਏਂ ਨਾਲ।
ਉਹ ਦੇ ਬੁੱਲ੍ਹ ਗਜ਼ਬ ਨਾਲ ਭਰੇ ਹੋਏ ਹਨ,
ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ
ਵਾਂਙੁ ਹੈ।
28ਉਹ ਦਾ ਸਾਹ ਨਦੀ ਦੇ ਹੜ੍ਹ ਵਾਂਙੁ ਹੈ,
ਜਿਹੜਾ ਗਲ ਤੀਕ ਪਹੁੰਚਦਾ ਹੈ,
ਤਾਂ ਜੋ ਉਹ ਕੌਮਾਂ ਨੂੰ ਨੇਸਤੀ ਦੇ ਛੱਜ ਨਾਲ ਛੱਟੇ,
ਅਤੇ ਕੁਰਾਹੇ ਪਾਉਣ ਵਾਲੀ ਲਗਾਮ ਕੌਮਾਂ ਦਿਆਂ
ਜਬਾੜਿਆਂ ਵਿੱਚ ਹੋਵੇਗੀ।
29ਤੁਹਾਡਾ ਗੀਤ ਹੋਵੇਗਾ,
ਜਿਵੇਂ ਪਵਿੱਤ੍ਰ ਪਰਬ ਦੀ ਰਾਤ ਵਿੱਚ ਹੁੰਦਾ ਹੈ,
ਅਤੇ ਦਿਲ ਦੀ ਅਨੰਦਤਾ,
ਜਿਵੇਂ ਕੋਈ ਬੰਸਰੀ ਨਾਲ ਇਸਰਾਏਲ ਦੀ ਚਟਾਨ
ਵੱਲ
ਯਹੋਵਾਹ ਦੇ ਪਹਾੜ ਉੱਤੇ ਚੱਲਿਆ ਆਉਂਦਾ
ਹੈ।
30ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ,
ਅਤੇ ਆਪਣੀ ਬਾਂਹ ਦਾ ਉਲਾਰ ਤੱਤੇ ਕ੍ਰੋਧ ਨਾਲ,
ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ
ਵਿਖਾਵੇਗਾ,
ਨਾਲੇ ਮੁਹਲੇ ਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।
31ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਡੈਂਬਰ
ਜਾਣਗੇ,
ਜਦ ਉਹ ਆਪਣੇ ਡੰਡੇ ਨਾਲ ਮਾਰੇਗਾ।
32ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਓਹਨਾਂ
ਉੱਤੇ ਲਾਵੇਗਾ,
ਡੱਫਾਂ ਨਾਲ ਅਤੇ ਬਰਬਤ ਨਾਲ ਹੋਵੇਗੀ,
ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ
ਉਹ ਓਹਨਾਂ ਨਾਲ ਲੜੇਗਾ।
33ਪਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ,
ਹਾਂ, ਉਹ ਪਾਤਸ਼ਾਹ ਲਈ ਡੂੰਘਾ ਤੇ ਖੁਲ੍ਹਾ ਕਰ ਕੇ
ਠਹਰਾਇਆ ਗਿਆ ਹੈ,
ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ,
ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਙੁ ਉਹ
ਨੂੰ ਸੁਲਗਾਵੇਗਾ।।
Currently Selected:
ਯਸਾਯਾਹ 30: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.